16 C
Toronto
Saturday, May 18, 2024
ਐਕਟ ਰਿਸਰਚ ਅਨੁਸਾਰ ਅਮਰੀਕਾ ਤੇ ਕੈਨੇਡਾ ਵਿੱਚ ਨੌਰਥ ਅਮੈਰੀਕਨ ਨੈਚੂਰਲ ਗੈਸ ਟਰੱਕਾਂ ਦੀ ਵਿੱਕਰੀ ਵਿੱਚ 11 ਫੀ ਸਦੀ ਦਾ ਵਾਧਾ ਹੋਇਆ ਹੈ। ਐਕਟ ਰਿਸਰਚ ਦੇ ਵਾਈਸ ਪ੍ਰੈਜ਼ੀਡੈਂਟ ਸਟੀਵ ਟੈਮ ਨੇ ਦੱਸਿਆ ਕਿ ਛੇ ਮੁੱਖ ਟਰੱਕ ਓਈਐਮਜ਼, ਜਿਨ੍ਹਾਂ ਦਾ ਹੈਵੀ ਡਿਊਟੀ ਨੈਚੂਰਲ ਗੈਸ ਮਾਰਕਿਟ ਉੱਤੇ ਅੰਦਾਜ਼ਨ 60 ਫੀ ਸਦੀ ਦਬਦਬਾ ਹੈ, ਵੱਲੋਂ ਦਿੱਤੀ ਗਈ ਰਿਪੋਰਟ ਅਨੁਸਾਰ ਨੈਚੂਰਲ ਗੈਸ ਨਾਲ ਚੱਲਣ ਵਾਲੀਆਂ ਗੱਡੀਆਂ ਦੀ ਵਿੱਕਰੀ ਮਾਰਚ ਤੋਂ ਮਈ ਮਹੀਨੇ ਦੇ ਅਰਸੇ ਦੌਰਾਨ ਰਲਵੀਂ ਮਿਲਵੀਂ ਰਹੀ। ਉਨ੍ਹਾਂ ਮੁਤਾਬਕ ਸਾਲ ਦਰ ਸਾਲ ਦੇ ਹਿਸਾਬ ਨਾਲ ਮਾਰਚ ਵਿੱਚ ਇਨ੍ਹਾਂ ਵਾਹਨਾਂ ਦੀ ਵਿੱਕਰੀ ਵਿੱਚ 3 ਫੀ ਸਦੀ ਗਿਰਾਵਟ ਰਹੀ, ਇਸ ਸਾਲ ਅਪਰੈਲ ਵਿੱਚ ਪਿਛਲੇ ਸਾਲ ਅਪਰੈਲ ਮਹੀਨੇ ਦੇ ਮੁਕਾਬਲੇ ਵਿੱਕਰੀ 23 ਫੀ ਸਦੀ ਵੱਧ ਰਹੀ ਤੇ ਇੱਕ ਸਾਲ ਪਹਿਲਾਂ ਨਾਲੋਂ ਮਈ ਦੇ ਮਹੀਨੇ ਕੋਈ ਫਰਕ ਨਹੀਂ ਪਿਆ। ਫਰਵਰੀ ਤੋਂ ਮਾਰਚ ਤੱਕ ਇਹ ਵਿੱਕਰੀ ਦੁੱਗਣੀ (+96 ਫੀ ਸਦੀ ) ਹੋਣ ਤੋਂ ਬਾਅਦ ਅਪਰੈਲ ਤੇ ਮਈ ਮਹੀਨੇ ਇਨ੍ਹਾਂ ਗੱਡੀਆਂ ਦੀ ਵਿੱਕਰੀ ਕ੍ਰਮਵਾਰ ਮਨਫੀ 16 ਫੀ ਸਦੀ ਤੇ ਮਨਫੀ ਇੱਕ ਫੀ ਸਦੀ ਰਹੀ। ਤਿੰਨ ਮਹੀਨਿਆਂ ਦੇ ਅਰਸੇ ਵਿੱਚ ਜੇ ਵੇਖਿਆ ਜਾਵੇ ਤਾਂ ਇਨ੍ਹਾਂ ਗੱਡੀਆਂ ਦੀ ਸਾਂਝੀ ਵਿੱਕਰੀ ਵਿੱਚ ਗਿਰਾਵਟ ਦਰਜ ਕੀਤੀ ਗਈ ਜਦਕਿ ਸਾਲ ਦੇ ਪਹਿਲੇ ਪੰਜ ਮਹੀਨਿਆਂ ਵਿੱਚ 2021 ਦੇ ਮੁਕਾਬਲੇ 11 ਫੀ ਸਦੀ ਵਾਧਾ ਦਰਜ ਕੀਤਾ ਗਿਆ। ਟੈਮ ਨੇ ਆਖਿਆ ਕਿ ਹੋ ਸਕਦਾ ਹੈ ਕਿ ਇਸ ਦੇ ਬਦਲ ਵਜੋਂ ਇਲੈਕਟ੍ਰਿਕ ਗੱਡੀਆਂ ਦੀ ਮਾਰਕਿਟ ਵਧੇਰੇ ਮਕਬੂਲੀਅਤ ਹਾਸਲ ਕਰ ਰਹੀ ਹੋਵੇ। ਸਾਨੂੰ ਇਲੈਕਟ੍ਰਿਕ ਚਾਰਜਿੰਗ ਸਟੇਸ਼ਨਜ਼ ਵਿੱਚ ਵਾਧਾ ਆਮ ਵੇਖਣ ਨੂੰ ਮਿਲ ਰਿਹਾ ਹੈ।ਇਨ੍ਹਾਂ ਵਿੱਚ ਉਹ ਇਲੈਕਟ੍ਰਿਕ ਚਾਰਜਿੰਗ ਸਟੇਸ਼ਨ ਸ਼ਾਮਲ ਹਨ ਜਿਹੜੇ ਮੌਜੂਦਾ ਹਨ ਤੇ ਜਿਹੜੇ ਭਵਿੱਖ ਵਿੱਚ ਲਾਏ ਜਾਣੇ ਹਨ। ਅਜੇ ਵੀ ਅਸੀਂ ਟਰਾਂਸਪੋਰਟੇਸ਼ਨ ਵਿੱਚ ਨੈਚੂਰਲ ਗੈਸ ਦੀ ਵਰਤੋਂ ਬਾਰੇ ਆਰਟੀਕਲਜ਼ ਪੜ੍ਹ ਸਕਦੇ ਹਾਂ ਤੇ ਇਸ ਦੇ ਨਾਲ ਹੀ ਹਾਈਡਰੋਜਨ ਫਿਊਲ ਸੈੱਲਜ਼ ਤੇ ਨਿਵੇਸ਼ ਬਾਰੇ ਵਿਚਾਰ ਵਟਾਂਦਰੇ ਬਾਰੇ ਵੀ ਸੁਣ ਸਕਦੇ ਹਾਂ। ਪਰ ਟਰੇਡ ਇੰਡਸਟਰੀ ਨਾਲ ਜੁੜੀਆਂ ਬਹੁਤੀਆਂ ਖਬਰਾਂ ਇਲੈਕਟ੍ਰਿਕ ਕਮਰਸ਼ੀਅਲ ਵ੍ਹੀਕਲ ਡਿਵੈਲਪਮੈਂਟ ਉੱਤੇ ਕੇਂਦਰਿਤ ਹਨ।
ਕਰੌਸ ਬਾਰਡਰ ਟਰਾਂਸਪੋਰਟੇਸ਼ਨ ਤੇ ਟਰੇਡ ਦੀ ਅਹਿਮੀਅਤ ਬਾਰੇ ਗੱਲਬਾਤ ਕਰਨ ਲਈ ਟਰਾਂਸਪੋਰਟੇਸ਼ਨ ਲੀਡਰਜ਼ ਦੇ ਕੈਨੇਡੀਅਨ ਤੇ ਅਮੈਰੀਕਨ ਹੈੱਡਜ਼ ਨੇ ਇਸ ਮਹੀਨੇ ਮੁਲਾਕਾਤ ਕੀਤੀ। ਇਸ ਦੌਰਾਨ ਗਰਡੀ ਹੌਵੇ ਇੰਟਰਨੈਸ਼ਨਲ ਬ੍ਰਿੱਜ ਸਬੰਧੀ ਚੱਲ ਰਹੇ ਕੰਮਕਾਜ ਬਾਰੇ ਵੀ ਚਰਚਾ ਕੀਤੀ ਗਈ। ਇਹ...
ਰਾਸ਼ਟਰਪਤੀ ਬਾਇਡਨ ਦੀ ਕੌਮੀ ਪੱਧਰ ਉੱਤੇ ਵਿੱਢੀ ਗਈ ਲਾਜ਼ਮੀ ਵੈਕਸੀਨੇਸ਼ਨ ਮੁਹਿੰਮ ਨੂੰ ਕਈ ਤਰ੍ਹਾਂ ਦੀਆਂ ਕਾਨੂੰਨੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੀਸੀਜੇ ਮੈਗਜ਼ੀਨ ਦੀ ਰਿਪੋਰਟ ਅਨੁਸਾਰ ਆਉਣ ਵਾਲੇ ਮਹੀਨਿਆਂ ਵਿੱਚ ਸਟੇਟਸ ਤੇ ਕਾਰੋਬਾਰੀ ਅਦਾਰਿਆਂ ਤੋਂ ਕਾਨੂੰਨੀ ਚੁਣੌਤੀਆਂ...
ਨੈਸ਼ਨਲ ਹਾਈਵੇਅ ਟਰੈਫਿਕ ਸੇਫਟੀ ਐਡਮਨਿਸਟ੍ਰੇਸ਼ਨ (ਐਨਐਚਟੀਐਸਏ) ਵੱਲੋਂ ਜਨਰਲ ਆਰਡਰ ਜਾਰੀ ਕੀਤੇ ਗਏ ਹਨ ਜਿਨ੍ਹਾਂ ਤਹਿਤ ਵ੍ਹੀਕਲ ਬਣਾਉਣ ਵਾਲੀਆਂ ਕੰਪਨੀਆਂ ਤੇ ਵ੍ਹੀਕਲ ਆਪਰੇਟ ਕਰਨ ਵਾਲਿਆਂ ਨੂੰ ਐਸਏਈ ਲੈਵਲ 2 ਐਡਵਾਂਸਡ ਡਰਾਈਵਰ ਅਸਿਸਟੈਂਸ ਸਿਸਟਮਜ਼ (ਏਡੀਏਐਸ) ਜਾਂ ਐਸਏਈ ਲੈਵਲਜ਼ 3-5 ਆਟੋਮੇਟਿਡ ਡਰਾਈਵਿੰਗ...
ਕੋਵਿਡ-19 ਮਹਾਂਮਾਰੀ ਕਾਰਨ ਸਾਡੀਆਂ ਜਿ਼ੰਦਗੀਆਂ ਵਿੱਚ ਵੱਡੇ ਬਦਲਾਅ ਆਏ ਹਨ। ਮਹਾਂਮਾਰੀ ਕਾਰਨ ਆਫਿਸ ਦੇ ਕੰਮ ਵਿੱਚ ਵੀ ਹਮੇਸ਼ਾਂ ਲਈ ਤਬਦੀਲੀ ਆ ਗਈ ਹੈ। ਜਨਵਰੀ ਦੇ ਮੱਧ ਵਿੱਚ ਇੱਕ ਵਾਰੀ ਫਿਰ ਦੇਸ਼ ਵਿੱਚ ਸਖ਼ਤ ਲਾਕਡਾਊਨ ਲਾਇਆ ਗਿਆ ਹੈ, ਸਾਡੇ ਸਮਾਜ...
ਲੁਜ਼ੀਆਨਾ ਹਾਦਸੇ ਵਿੱਚ ਦੋਸ਼ਾਂ ਦੇ ਨਵੇਂ ਗੇੜ ਤਹਿਤ ਚਾਰਜ ਕੀਤੇ ਗਏ ਵਿਅਕਤੀਆਂ ਦੀ ਗਿਣਤੀ 32 ਤੱਕ ਅੱਪੜ ਗਈ ਹੈ| ਸੀਆਰ ਇੰਗਲੈਂਡ ਵੀ ਹੁਣ ਇਸ ਸਕੀਮ ਦੇ ਸ਼ਿਕਾਰਾਂ ਵਿੱਚੋਂ ਇੱਕ ਹੈ| ਇਹ ਦੋਸ਼ ਲੁਜ਼ੀਆਨਾ ਦੇ ਈਸਟਰਨ ਡਿਸਟ੍ਰਿਕਟ ਦੇ ਯੂਐਸ ਡਿਸਟ੍ਰਿਕਟ ਕੋਰਟ...
ਡਰਾਈਵਰ ਇੰਕ.. ਕੰਪਨੀਆਂ ਅਸਲ ਵਿੱਚ ਟਰੱਕਿੰਗ ਇੰਡਸਟਰੀ ਲਈ ਮੁਸੀਬਤ ਤੋਂ ਇਲਾਵਾ ਹੋਰ ਕੁੱਝ ਨਹੀਂ| ਉਹ ਟੈਕਸ ਚੋਰੀ ਕਰਦੀਆਂ ਹਨ ਤੇ ਕਈ ਤਰ੍ਹਾਂ ਦੇ ਲੇਬਰ ਲਾਅਜ਼ ਤੋੜਦੀਆਂ ਹਨ| ਦੋਸ਼ੀ ਪਾਏ ਗਏ ਕਈ ਮੁਜਰਮਾਂ ਦੇ ਵਿਸਥਾਰਪੂਰਬਕ ਸੇਫਟੀ ਵਿਸ਼ਲੇਸ਼ਣ ਅਨੁਸਾਰ ਇਨ੍ਹਾਂ ਵਿੱਚੋਂ ਕਈ ਬੇਸ਼ਰਮ ਤੇ...
ਕੈਨੇਡੀਅਨ ਟਰੱਕਿੰਗ ਅਲਾਇੰਸ (ਸੀਟੀਏ) ਵੱਲੋਂ ਕੈਨੇਡਾ ਦੇ ਇਮੀਗ੍ਰੇਸ਼ਨ ਸਿਸਟਮ ਦੇ ਫਿਊਚਰ ਵਿਜ਼ਨ ਸਬੰਧੀ ਆਪਣਾ ਪੱਖ ਪੇਸ਼ ਕੀਤਾ ਹੈ।  ਪਿੱਛੇ ਜਿਹੇ ਇਮੀਗ੍ਰੇਸ਼ਨ, ਰਫਿਊਜੀਜ਼ ਐਂਡ ਸਿਟੀਜ਼ਨਸਿ਼ਪ ਕੈਨੇਡਾ (ਆਈਆਰਸੀਸੀ) ਵੱਲੋਂ ਮੁਕਾਏ ਗਏ ਸਲਾਹ ਮਸ਼ਵਰੇ ਦੇ ਗੇੜ ਮਗਰੋਂ ਸੀਟੀਏ ਨੇ ਕੈਨੇਡੀਅਨ ਅਰਥਚਾਰੇ ਲਈ ਫਾਇਦੇਮੰਦ...
ਟਰੱਕ ਟਰਾਂਸਪੋਰਟੇਸ਼ਨ ਇੰਡਸਟਰੀ ਵਿੱਚ ਨਾਮਣਾ ਖੱਟਣ ਵਾਲੇ ਤੇ ਉੱਘੇ ਕਾਰੋਬਾਰੀ ਗੈਰੀ ਬੈਬਕੌਕ ਨਹੀਂ ਰਹੇ| ਉਹ 75 ਸਾਲਾਂ ਦੇ ਸਨ| ਜਿੱਥੇ ਉਹ ਉੱਘੇ ਕਾਰੋਬਾਰੀ ਸਨ ਉੱਥੇ ਹੀ ਬਹੁਤ ਪਿਆਰੇ ਪਤੀ, ਪਿਤਾ, ਦਾਦਾ ਅਤੇ ਦੋਸਤ ਵੀ ਸਨ| ਗੈਰੀ ਓਟੀਏ ਬੋਰਡ ਦਾ ਅਟੁੱਟ...
ਕੈਨੇਡੀਅਨ ਟਰੱਕਿੰਗ ਅਲਾਇੰਸ, ਕਮਰਸ਼ੀਅਲ ਰਾਈਟਰਜ਼ ਤੇ ਬ੍ਰੋਕਰਜ਼ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਫੈਸਿਲਿਟੀ ਐਸੋਸਿਏਸ਼ਨ (ਐਫਏ) ਵੱਲੋਂ ਟਰੱਕਿੰਗ ਇੰਡਸਟਰੀ ਨਾਲ ਸਬੰਧਤ ਇੰਸ਼ੋਰੈਂਸ ਪ੍ਰੈਕਟਿਸਿਜ਼ ਵਿੱਚ ਪਾਈ ਜਾ ਰਹੀ ਗੜਬੜੀ ਨੂੰ ਠੱਲ੍ਹ ਪਾਉਣ ਲਈ ਨਵੇਂ ਮਾਪਦੰਡ ਐਲਾਨੇ ਗਏ।  ਐਫਏ ਵੱਲੋਂ ਨਵੀਆਂ ਰੇਟਿੰਗ ਮੈਟਰਿਕਸ...