ਕੋਵਿਡ-19 ਮਹਾਂਮਾਰੀ : ਸਾਡੇ ਲਈ ਪਰਖ ਦੀ ਘੜੀ

Close-up of hands using antiseptic gel to disinfect hands over a work desk in an office. Preventive measures during the period of epidemic and social exclusion.

ਕੋਵਿਡ-19 ਮਹਾਂਮਾਰੀ ਕਾਰਨ ਸਾਡੀਆਂ ਜਿ਼ੰਦਗੀਆਂ ਵਿੱਚ ਵੱਡੇ ਬਦਲਾਅ ਆਏ ਹਨ। ਮਹਾਂਮਾਰੀ ਕਾਰਨ ਆਫਿਸ ਦੇ ਕੰਮ ਵਿੱਚ ਵੀ ਹਮੇਸ਼ਾਂ ਲਈ ਤਬਦੀਲੀ ਆ ਗਈ ਹੈ। ਜਨਵਰੀ ਦੇ ਮੱਧ ਵਿੱਚ ਇੱਕ ਵਾਰੀ ਫਿਰ ਦੇਸ਼ ਵਿੱਚ ਸਖ਼ਤ ਲਾਕਡਾਊਨ ਲਾਇਆ ਗਿਆ ਹੈ, ਸਾਡੇ ਸਮਾਜ ਵਿੱਚ ਸਥਾਈ ਤੇ ਲੰਮਾਂ ਸਮਾਂ ਰਹਿਣ ਵਾਲੀਆਂ ਤਬਦੀਲੀਆਂ ਹੋਣੀਆਂ ਸ਼ੁਰੂ ਹੋ ਗਈਆਂ ਹਨ। ਕੰਮ ਵਾਲੀਆਂ ਸੰਸਥਾਵਾਂ ਵਿੱਚ ਕੋਵਿਡ-19 ਕਾਰਨ ਕਈ ਤਬਦੀਲੀਆਂ ਕਰਨੀਆਂ ਪਈਆਂ ਹਨ, ਸਾਡੇ ਹੈਲਥ ਕੇਅਰ ਸਿਸਟਮ ਦਾ ਵੀ ਇਹ ਮਹਾਂਮਾਰੀ ਇੱਕ ਤਰ੍ਹਾਂ ਇਮਤਿਹਾਨ ਲੈ ਰਹੀ ਹੈ ਤੇ ਗੁੱਪਚੁੱਪ ਰਹਿਣ ਵਾਲੇ ਸਾਡੇ ਦੇਸ਼ ਦੇ ਮੈਂਟਲ ਹੈਲਥ ਕੇਅਰ ਦੇ ਮੁੱਦੇ ਵੀ ਹੁਣ ਉਜਾਗਰ ਹੋ ਰਹੇ ਹਨ।

ਕੋਵਿਡ-19 ਮਹਾਂਮਾਰੀ ਦੌਰਾਨ ਘਰ ਤੋਂ ਕੰਮ ਕਰਨ ਵਾਲੇ ਮੁਲਾਜ਼ਮਾਂ ਦਾ ਇੱਕ ਵਰਗ ਹੀ ਹੁਣ ਫੁੱਲ ਟਾਈਮ ਆਫਿਸ ਵਰਕ ਲਈ ਪਰਤ ਰਿਹਾ ਹੈ। ਇਸ ਸੱਭ ਨੇ ਕੰਮ ਵਾਲੀਆਂ ਥਾਂਵਾਂ ਨੂੰ ਕਿਵੇਂ ਚਲਾਇਆ ਜਾਂਦਾ ਹੈ ਤੇ ਇੱਥੋਂ ਤੱਕ ਕਿ ਅਸੀਂ ਜਿੱਥੇ ਰਹਿੰਦੇ ਹਾਂ ਉਸ ਸਭ ਨੂੰ ਭਟਕਾ ਦਿੱਤਾ ਹੈ। 

ਸਮਾਜਕ ਇਕਾਂਤਵਾਸ ਨੇ ਸਾਡੀ ਸਿਹਤ ਉੱਤੇ ਕਈ ਤਰ੍ਹਾਂ ਨਾਲ ਨਕਾਰਾਤਮਕ ਅਸਰ ਪਾਇਆ ਹੈ।ਸਾਡੀ ਮਾਨਸਿਕ ਤੇ ਸਰੀਰਕ ਸਿਹਤ ਸਾਡੀ ਜਨਰਲ ਵੈੱਲਬੀਂਗ ਨੂੰ ਕਈ ਤਰ੍ਹਾਂ ਨਾਲ ਖਤਰਾ ਹੈ। ਇਹ ਅਜਿਹਾ ਖਤਰਾ ਹੈ ਜਿਸ ਨਾਲ ਸਾਨੂੰ ਪਹਿਲਾਂ ਕਦੇ ਨਹੀਂ ਸਿੱਝਣਾ ਪਿਆ। ਸਮਾਜ ਬਦਲ ਰਿਹਾ ਹੈ।

ਮਨੁੱਖੀ ਸਰੋਤ ਕੰਪਨੀ ਏਡੀਪੀ ਕੈਨੇਡਾ ਦੀ ਵਾਈਸ ਪ੍ਰੈਜ਼ੀਡੈਂਟ ਹੈਦਰ ਹਸਲਮ ਨੇ ਆਖਿਆ ਕਿ ਇੰਜ ਲੱਗਦਾ ਹੈ ਕਿ ਦੂਰ ਦਰਾਜ ਤੋਂ ਕੰਮ ਕਰਨ ਦਾ ਰੁਝਾਨ ਅੱਗੇ ਵੀ ਬਰਕਰਾਰ ਰਹੇਗਾ ਜਾਂ ਫਿਰ ਸਾਡੇ ਵਿੱਚੋਂ ਬਹੁਤੇ ਚਾਹੁੰਦੇ ਹਨ ਕਿ ਇਹ ਰਹੇ।ਇੱਕ ਸਰਵੇਖਣ ਅਨੁਸਾਰ ਮਹਾਂਮਾਰੀ ਕਾਰਨ 5 ਮਿਲੀਅਨ ਤੋਂ ਵੀ ਵੱਧ ਕੈਨੇਡੀਅਨ ਘਰਾਂ ਤੋਂ ਕੰਮ ਕਰ ਰਹੇ ਹਨ। ਹੈਰਾਨੀ ਵਾਲੀ ਗੱਲ ਹੈ ਕਿ ਇੱਕ ਸਰਵੇਖਣ ਵਿੱਚ ਸਿਰਫ 27 ਫੀ ਸਦੀ ਨੇ ਆਖਿਆ ਕਿ ਉਹ ਕੰਮ ਉੱਤੇ ਪਰਤਣਾ ਚਾਹੁੰਦੇ ਹਨ। ਬਹੁਤਿਆਂ ਨੂੰ ਤਾਂ ਘਰ ਤੋਂ ਤੇ ਕੰਮ ਵਾਲੀ ਥਾਂ ਉੱਤੇ ਤਾਲਮੇਲ ਬਿਠਾ ਕੇ ਕੰਮ ਕਰਨਾ ਪਸੰਦ ਹੈ। 

ਇੱਕ ਇੰਪਲੌਇਮੈਂਟ ਵਕੀਲ ਦਾ ਕਹਿਣਾ ਹੈ ਕਿ ਕਈ ਕਾਰਪੋਰੇਸ਼ਨਾ ਸਮੇਂ ਦੀ ਚੋਰੀ ਨੂੰ ਲੈ ਕੇ ਚਿੰਤਤ ਹਨ। ਪਰ ਜਿਹੜੇ ਮੁਲਾਜ਼ਮ ਸਮੇਂ ਦੀ ਚੋਰੀ ਕਰਦੇ ਹਨ ਉਹ ਘੱਟਗਿਣਤੀ ਹਨ। ਤੁਹਾਡੇ ਵਿੱਚੋਂ ਕੋਈ ਵੀ ਇਹ ਕਿਵੇਂ ਪਤਾ ਲਾ ਸਕਦਾ ਹੈ ਕਿ ਕੋਈ ਟੀਵੀ ਵੇਖ ਰਿਹਾ ਹੈ, ਕੁੱਤਾ ਘੁਮਾ ਰਿਹਾ ਹੈ, ਜਾਂ ਕੰਮ ਕਰਨ ਦੇ ਸਮੇਂ ਦੌਰਾਨ ਆਪਣੇ ਬੱਚਿਆਂ ਨੂੰ ਆਨਲਾਈਨ ਲਰਨਿੰਗ ਵਿੱਚ ਮਦਦ ਕਰਦਾ ਹੈ? ਇਸ ਤੋਂ ਉਲਟ ਘਰ ਤੋਂ ਕੰਮ ਕਰਨ ਵਾਲੇ ਕਈ ਲੋਕਾਂ ਦਾ ਕਹਿਣਾ ਹੈ ਕਿ ਉਹ ਜਿ਼ਆਦਾ ਘੰਟੇ ਕੰਮ ਕਰ ਰਹੇ ਹਨ ਤੇ ਇਸ ਲਈ ਹੋਰ ਤਨਖਾਹ ਦੇ ਹੱਕਦਾਰ ਹਨ। ਪਰ ਸਪਸ਼ਟ ਜਿਹੀ ਗੱਲ ਇਹ ਹੈ ਕਿ ਘਰ ਤੋਂ ਆਫਿਸ ਦਾ ਕੰਮ ਕਰਨ ਵਾਲੇ ਮੁਲਾਜ਼ਮ ਆਵਾਜਾਈ, ਪਾਰਕਿੰਗ, ਡਾਊਨਟਾਊਨ ਲੰਚ, ਕੰਮ ਉੱਤੇ ਆਉਣ ਜਾਣ ਲਈ ਵਾਰਡਰੋਬ ਨੂੰ ਮੇਨਟੇਨ ਕਰਨ ਉੱਤੇ ਹੋਣ ਵਾਲਾ ਖਰਚਾ ਨਾ ਕਰਕੇ ਪੈਸੇ ਦੀ ਬਚਤ ਕਰ ਰਹੇ ਹਨ। ਹਾਂ ਇਹ ਹੋ ਸਕਦਾ ਹੈ ਕਿ ਉਨ੍ਹਾਂ ਦੇ ਇੰਟਰਨੈੱਟ ਦੀ ਖਪਤ ਵਿੱਚ ਵਾਧਾ ਹੋਇਆ ਹੋਵੇ।

ਿਦਿਆਰਥੀਆਂ ਦਾ ਕਹਿਣਾ ਹੈ ਕਿ ਰਿਮੋਟ ਲਰਨਿੰਗ ਨਾਲ ਉਨ੍ਹਾਂ ਦੀਆਂ ਉਹ ਲੋੜਾਂ ਪੂਰੀਆਂ ਨਹੀਂ ਹੁੰਦੀਆਂ ਜਿਹੜੀਆਂ ਕਲਾਸਰੂਮ ਲਰਨਿੰਗ ਵਿੱਚ ਹੁੰਦੀਆਂ ਸਨ। ਸਿੱਖਿਆ ਦੇ ਖੇਤਰ ਵਿੱਚ ਪੁਰਾਣੇ ਜ਼ਮਾਨੇ ਦੀਆਂ ਕਦਰਾਂ ਕੀਮਤਾਂ ਪਰਖੀਆਂ ਤੇ ਸਹੀ ਰਹਿਣਗੀਆਂ। ਸਰਪ੍ਰਸਤੀ ਲਈ ਆਫਿਸ ਵਰਕਰਜ਼ ਉੱਤੇ ਨਿਰਭਰ ਕਰਨ ਵਾਲੇ ਕਾਰੋਬਾਰ ਕਦੇ ਦੁਬਾਰਾ ਖੜ੍ਹੇ ਹੀ ਨਹੀਂ ਹੋ ਸਕੇ ਜਾਂ ਉਨ੍ਹਾਂ ਨੂੰ ਆਪਣੇ ਦਰਵਾਜ਼ੇ ਬੰਦ ਕਰਨੇ ਪਏ। ਸ਼ਹਿਰੀ ਟਰਾਂਜਿ਼ਟ ਨੂੰ ਵੀ ਘਾਟਾ ਸਹਿਣਾ ਪਿਆ।

ਇੰਗਲੈਂਡ ਵਿੱਚ ਬੀਬੀਸੀ ਵੱਲੋਂ ਆਪਣੇ ਭਵਿੱਖ ਦੇ ਆਫਿਸ ਦੀ ਕਲਪਨਾ ਕੀਤੀ ਜਾ ਰਹੀ ਹੈ। ਉਨ੍ਹਾਂ ਦੇ ਲੀਡਿੰਗ ਐਚਆਰ ਲੋਕਾਂ ਦਾ ਕਹਿਣਾ ਹੈ ਕਿ ਜੇ ਅਸੀਂ ਦਹਾਕਿਆਂ ਪੁਰਾਣੀ 9 ਤੋਂ 5 ਵਾਲੀ ਰੂੜੀਵਾਦੀ ਪਹੁੰਚ ਨੂੰ ਛੱਡ ਦੇਈਏ ਤਾਂ ਸਾਡੇ ਕੋਲ ਆਫਿਸ ਕਲਚਰ ਦਾ ਬਿਹਤਰੀਨ ਹਿੱਸਾ ਸਾਂਭਣ ਦਾ ਮੌਕਾ ਹੈ ਤੇ ਇਸ ਨਾਲ ਅਸੀਂ ਆਪਣੀਆਂ ਮਾੜੀਆਂ ਆਦਤਾਂ ਤੇ ਅਯੋਗ ਪ੍ਰਕਿਰਿਆਵਾਂ ਛੱਡ ਸਕਦੇ ਹਾਂ ਤੇ ਗੈਰ ਲੋੜੀਂਦੀ ਬਿਊਰੋਕ੍ਰੇਸੀ ਤੋਂ ਲੈ ਕੇ ਗੈਰਪ੍ਰਭਾਵਸ਼ਾਲੀ ਮੀਟਿੰਗਾਂ ਤੋਂ ਵੀ ਨਿਜਾਤ ਪਾ ਸਕਦੇ ਹਾਂ। ਹਰ ਆਗੂ ਦਾ ਮੰਨਣਾ ਹੈ ਕਿ ਉਹ ਬਿਹਤਰ ਕਰ ਸਕਦੇ ਹਨ ਤੇ ਹਾਲਾਤ ਤੇਜ਼ੀ ਨਾਲ ਬਦਲ ਸਕਦੇ ਹਨ : ਇਹ ਉਨ੍ਹਾਂ ਦਾ ਮੌਕਾ ਹੈ। 

ਇਸ ਤੋਂ ਇਲਾਵਾ, ਇੱਕ ਬ੍ਰਿਟਿਸ਼ ਸਰਵੇਖਣ ਦਾ ਕਹਿਣਾ ਹੈ ਕਿ ਬਹੁਗਿਣਤੀ ਵਰਕਰਜ਼ ਕਦੇ ਵੀ ਪੁਰਾਣੇ ਕੰਮ ਵਾਲੇ ਢਰੇ ਉੱਤੇ ਨਹੀਂ ਜਾਣਾ ਚਾਹੁੰਦੇ। ਸਿਰਫ 12 ਫੀ ਸਦੀ ਫੁੱਲ ਟਾਈਮ ਆਫਿਸ ਵਰਕ ਲਈ ਪਰਤਣਾ ਚਾਹੁੰਦੇ ਹਨ ਤੇ 72 ਫੀ ਸਦੀ ਹਾਈਬ੍ਰਿਡ ਰਿਮੋਟ ਆਫਿਸ ਮਾਡਲ ਨਾਲ ਹੀ ਅੱਗੇ ਜਾਣਾ ਚਾਹੁੰਦੇ ਹਨ। ਸ਼ਾਇਦ ਕੋਵਿਡ-19 ਨੇ ਇਸ ਤਬਦੀਲੀ ਦੀ ਲੋੜ ਨੂੰ ਹੋਰ ਤੇਜ਼ ਕਰ ਦਿੱਤਾ? 

ਇਹ ਵੱਡੀ ਪੁਲਾਂਘ ਆਧੁਨਿਕ ਕੰਪਿਊਟਰਜ਼, ਸਮਾਰਟਫੋਨਜ਼, ਵੀਡੀਓ ਕਾਨਫਰੰਸਿੰਗ ਤੇ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮ ਸਦਕਾ ਹੀ ਯੋਗ ਹੋ ਸਕੀ ਹੈ। ਜੇ ਇਹੀ ਮਹਾਂਮਾਰੀ 10 ਸਾਲ ਪਹਿਲਾਂ ਆਈ ਹੁੰਦੀ ਤਾਂ ਜੇ ਸਾਰੀ ਨਹੀਂ ਤਾਂ ਬਹੁਤੀ ਤਬਦੀਲੀ ਤਕਨੀਕੀ ਤੌਰ ਉੱਤੇ ਸੰਭਵ ਨਹੀਂ ਸੀ ਹੋ ਸਕਦੀ। 

ਸੋਸ਼ਲ ਡਿਸਟੈਂਸਿੰਗ ਤੇ ਆਈਸੋਲੇਸ਼ਨ ਨੇ ਸਿਹਤ ਸਬੰਧੀ ਅਣਗਿਣਤ ਚਿੰਤਾਂਵਾਂ ਸਿਰਜ ਦਿੱਤੀਆਂ ਹਨ। ਸਮਾਜਕ ਤੌਰ ਉੱਤੇ ਇੱਕ ਦੂਜੇ ਨਾਲ ਜੁੜੇ ਰਹਿਣਾ ਸਿਹਤ ਤੇ ਜਿਊਂਦੇ ਰਹਿਣ ਲਈ ਕਾਫੀ ਜ਼ਰੂਰੀ ਹੈ। ਕੋਵਿਡ-19 ਮਹਾਂਮਾਰੀ ਕਾਰਨ ਚਿੰਤਾਵਾਂ, ਤਣਾਅ, ਅਸਥਿਰਤਾ, ਆਰਥਿਕ ਤੰਗੀ, ਆਈਸੋਲੇਸ਼ਨ ਤੇ ਇਕਾਂਤ ਵਿੱਚ ਹੀ ਵਾਧਾ ਹੋਇਆ ਹੈ।ਇਹ ਸਮੇਂ ਬਹੁਤਿਆਂ ਲਈ ਔਖੇ ਹਨ, ਪਰ ਕਈਆਂ ਲਈ, ਇਹ ਬੇਹੱਦ ਪਰੇਸ਼ਾਨੀ ਵਾਲਾ ਸਮਾਂ ਹੈ ਜੋ ਕਿ ਉਨ੍ਹਾਂ ਨੂੰ ਹਨ੍ਹੇਰੇ, ਤਣਾਅ ਤੇ ਖੁਦਕੁਸ਼ੀ ਤੱਕ ਵੱਲ ਧੱਕ ਰਹੇ ਹਨ।

ਸਾਡੇ ਸਮਾਜ ਵਿੱਚ ਹਾਸ਼ੀਏ ਉੱਤੇ ਰਹਿਣ ਵਾਲੇ ਲੋਕ ਹੀ ਵਧੇਰੇ ਖਤਰੇ ਵਿੱਚ ਹਨ। ਮਹਾਂਮਾਰੀ ਕਾਰਨ ਉਨ੍ਹਾਂ ਲੋਕਾਂ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਹਨ ਜਿਹੜੇ ਪਹਿਲਾਂ ਹੀ ਮਾੜੇ ਹਾਲਾਤ, ਮਾੜੀ ਸਿਹਤ ਤੇ ਸਮਾਜਕ ਆਈਸੋਲੇਸ਼ਨ ਤੇ ਇੱਕਲੇਪਣ ਦਾ ਸਿ਼ਕਾਰ ਸਨ। ਜਿਵੇਂ ਅਸੀਂ ਮਹਾਂਮਾਰੀ ਵਿੱਚੋਂ ਸੰਘਰਸ਼ ਕਰਕੇ ਗੁਜ਼ਰ ਰਹੇ ਹਾਂ ਉਸ ਵਿੱਚ ਸਾਨੂੰ ਸਾਰਿਆਂ ਨੂੰ ਹੀ ਕਿਸੇ ਨਾ ਕਿਸੇ ਰੂਪ ਵਿੱਚ ਐਨਜ਼ਾਇਟੀ, ਤਣਾਅ, ਚਿੰਤਾ ਤੇ ਡਿਪਰੈਸ਼ਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

ਕੈਨੇਡਾ ਦੀ ਮੈਂਟਲ ਹੈਲਥ ਐਸੋਸਿਏਸ਼ਨਜ਼ ਵੱਲੋਂ ਕਈ ਅਜਿਹੇ ਬੁਲੇਟਿਨ ਜਾਰੀ ਕੀਤੇ ਹਨ ਜਿਨ੍ਹਾਂ ਵਿੱਚ ਦੱਸਿਆ ਗਿਆ ਹੈ ਕਿ ਇਹ ਮਹਾਂਮਾਰੀ ਸਾਡੇ ਸਮਾਜ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰ ਰਹੀ ਹੈ। ਕੋਵਿਡ-19 ਨੇ ਨਕਾਰਾਤਮਕ ਢੰਗ ਨਾਲ ਕੈਨੇਡੀਅਨਾਂ ਦੀ ਮਾਨਸਿਕ ਸਿਹਤ ਉੱਤੇ ਅਸਰ ਪਾਇਆ ਹੈ, ਕਈਆਂ ਨੂੰ ਮਹਾਂਮਾਰੀ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਆਪਣੇ ਤਣਾਅ ਦਾ ਪੱਧਰ ਦੁੱਗਣਾ ਹੁੰਦਾ ਪਾਇਆ ਹੈ। ਲੋਕ ਆਪਣੀ ਹੀ ਸਿਹਤ ਤੇ ਆਪਣੇ ਪਿਆਰਿਆਂ ਦੀ ਸਿਹਤ ਨੂੰ ਲੈ ਕੇ ਤੇ ਅਸਥਿਰਤਾ ਕਾਰਨ ਕਾਫੀ ਡਰ ਰਹੇ ਹਨ, ਉਨ੍ਹਾਂ ਨੂੰ ਆਪਣੀ ਨੌਕਰੀ ਤੇ ਵਿੱਤੀ ਸਥਿਤੀ ਦੀ ਕਾਫੀ ਚਿੰਤਾ ਹੈ ਅਤੇ ਇਸ ਦੇ ਨਾਲ ਹੀ ਪਬਲਿਕ ਹੈਲਥ ਮਾਪਦੰਡਾਂ ਕਾਰਨ ਕੁਆਰਨਟੀਨ ਕੀਤੇ ਜਾਣ ਤੇ ਫਿਜ਼ੀਕਲ ਡਿਸਟੈਂਸਿੰਗ ਕਰਕੇ ਸਮਾਜਕ ਆਈਸੋਲੇਸ਼ਨ ਦਾ ਵੀ ਡਰ ਹੈ। 

ਕਈਆਂ ਨੂੰ ਇਸ ਦੌਰਾਨ ਖੁਦਕੁਸ਼ੀ ਵਰਗਾ ਅਹਿਸਾਸ ਵੀ ਹੋ ਰਿਹਾ ਹੈ। ਇਸ ਤੋਂ ਇਲਾਵਾ ਕਈ ਲੋਕਾਂ ਉੱਤੇ ਇਸ ਦਾ ਅਸਰ ਜਿ਼ਆਦਾ ਪੈ ਰਿਹਾ ਹੈ ਜਿਨ੍ਹਾਂ ਵਿੱਚ ਮਾਪੇ, ਜਿਹੜੇ ਪਹਿਲਾਂ ਤੋਂ ਹੀ ਕਿਸੇ ਬਿਮਾਰੀ ਜਾਂ ਮਾਨਸਿਕ ਸਿਹਤ ਦੇ ਮੁੱਦੇ ਨਾਲ ਪੀੜਤ ਹਨ, ਮੂਲਵਾਸੀ ਲੋਕ, ਕਿਸੇ ਅਪਾਹਜਪਣ ਤੋਂ ਪੀੜਤ ਹਨ ਜਾਂ ਜਿਹੜੇ ਐਲਜੀਬੀਟੀਕਿਊ ਵਜੋਂ ਜਾਣੇ ਜਾਂਦੇ ਹਨ। ਇਹ ਖੁਲਾਸਾ ਕੋਵਿਡ-19 ਦੇ ਮਾਨਸਿਕ ਸਿਹਤ ਉੱਤੇ ਪੈਣ ਵਾਲੇ ਅਸਰ ਦਾ ਪਤਾ ਲਾਉਣ ਲਈ ਦੇਸ਼ ਭਰ ਵਿੱਚ ਕਰਵਾਏ ਗਏ ਸਰਵੇਖਣ ਤੋਂ ਹੋਇਆ। ਇਸ ਸਰਵੇਖਣ ਦੀ ਰਿਪੋਰਟ ਕੈਨੇਡੀਅਨ ਮੈਂਟਲ ਹੈਲਥ ਐਸੋਸਿਏਸ਼ਨ (ਸੀਐਮਐਚਏ) ਵੱਲੋਂ ਜਾਰੀ ਕੀਤੀ ਗਈ। 

ਮਹਾਂਮਾਰੀ ਦੌਰਾਨ ਸ਼ਰਾਬ ਤੇ ਡਰੱਗਜ਼ ਦੀ ਵਰਤੋਂ ਕਾਫੀ ਜਿ਼ਆਦਾ ਰਹੀ ਤੇ ਇਸੇ ਤਰ੍ਹਾਂ ਹੀ ਹੋਰ ਆਦਤਾਂ ਵੀ ਭਾਰੂ ਰਹੀਆਂ।ਕੋਵਿਡ-19 ਸੰਕਟ ਕਾਰਨ ਸਮਾਜਕ ਆਈਸੋਲੇਸ਼ਨ ਤੇ ਤਣਾਅ ਕਾਰਨ ਸੰਯੁਕਤ ਰਾਸ਼ਟਰ ਨੇ ਔਰਤਾਂ ਤੇ ਲੜਕੀਆਂ ਖਿਲਾਫ ਹਿੰਸਾ ਨੂੰ ਵੀ ਸ਼ੈਡੋਅ ਪੈਨਡੈਮਿਕ ਦਾ ਨਾਂ ਦਿੱਤਾ ਹੈ ਤੇ ਇਸ ਦੇ ਨਾਲ ਹੀ ਸਿਹਤ, ਸੇਫਟੀ ਤੇ ਵਿੱਤੀ ਸਕਿਊਰਿਟੀ ਨੂੰ ਹੋਏ ਨੁਕਸਾਨ ਪ੍ਰਤੀ ਵੀ ਚਿੰਤਾ ਪ੍ਰਗਟਾਈ ਹੈ।

ਲਚਕੀਲਾਪਣ ਤੇ ਜਿਊਂਦੇ ਰਹਿਣ ਦੀ ਇੱਛਾ ਮਨੁੱਖ ਦੇ ਜ਼ਰੂਰੀ ਗੁਣ ਹਨ। ਹੁਣ ਜਦੋਂ ਮਹਾਂਮਾਰੀ ਵੱਲੋਂ ਸਮਾਜ ਉੱਤੇ ਦਬਾਅ ਪਾਇਆ ਜਾ ਰਿਹਾ ਹੈ ਤਾਂ ਤਬਦੀਲੀ ਸਾਡੀ ਜਿੰ਼ਦਗੀ ਦਾ ਮੰਤਰ ਬਣ ਗਈ ਹੈ। ਅਸੀਂ ਇਸ ਨਾਲ ਕਿਵੇਂ ਨਜਿੱਠਦੇ ਹਾਂ ਇਹ ਵਿਅਕਤੀਗਤ ਮੈਕੇਨਿਜ਼ਮ ਉੱਤੇ ਨਿਰਭਰ ਕਰਦਾ ਹੈ ਪਰ ਸਮਾਜ ਵਜੋਂ ਸਾਨੂੰ ਇੱਕ ਯੂਨਿਟ ਵਜੋਂ ਵੀ ਇਸ ਚੁਣੌਤੀ ਦਾ ਸਾਹਮਣਾ ਕਰਨਾ ਚਾਹੀਦਾ ਹੈ, ਇਹ ਨਾ ਹੋਵੇ ਕਿ ਮਤੇ ਅਸੀਂ ਫਟ ਜਾਈਏ।  

ਸਾਨੂੰ ਲਗਾਤਾਰ ਕਈ ਤਰ੍ਹਾਂ ਦੀਆਂ ਐਡਜਸਟਮੈਂਟ ਕਰਨੀਆਂ ਪੈ ਰਹੀਆਂ ਹਨ, ਇਸ ਵਿੱਚ ਸੋਸ਼ਲ ਡਿਸਟੈਂਸਿੰਗ ਤੇ ਆਈਸੋਲੇਸ਼ਨ ਸੱਭ ਤੋਂ ਵੱਡੀ ਐਡਜਟਮੈਂਟ ਹੈ। ਮਨੁੱਖ ਇੱਕ ਸਮਾਜਕ ਪ੍ਰਾਣੀ ਹੈ ਤੇ ਸੋਸ਼ਲਾਈਜ਼ੇਸ਼ਨ ਇਸ ਦੀ ਮੁੱਢਲੀ ਲੋੜ ਹੈ।ਅਸੀਂ ਸਾਰੇ ਪਰਖ ਭਰੀ ਘੜੀ ਵਿੱਚੋਂ ਲੰਘ ਰਹੇ ਹਾਂ ਇਸ ਲਈ ਜੋ ਲੋਕ ਹਾਸ਼ੀਏ ਉੱਤੇ ਹਨ ਤੇ ਜਿਨ੍ਹਾਂ ਦੀਆਂ ਸਿਹਤ ਸਬੰਧੀ ਪਹਿਲਾਂ ਤੋਂ ਹੀ ਦਿੱਕਤਾਂ ਹਨ ਉਨ੍ਹਾਂ ਨੂੰ ਹੋਰ ਸਖ਼ਤ ਹਾਲਾਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਆਸ ਕਰਦੇ ਹਾਂ ਕਿ ਸਮਾਜ ਤੇ ਸਾਡਾ ਹੈਲਥ ਕੇਅਰ ਸਿਸਟਮ ਹਮੇਸ਼ਾਂ ਉਨ੍ਹਾਂ ਦੀ ਮਦਦ ਕਰੇਗਾ ਤੇ ਇਸ ਔਖੀ ਘੜੀ ਵਿੱਚੋਂ ਲੰਘ ਰਹੇ ਸਭਨਾਂ ਲੋਕਾਂ ਦੀ ਮਦਦ ਕਰੇਗਾ।