ਬੁਟੀਜੇਜ ਤੇ ਅਲਘਬਰਾ ਨੇ ਸਪਲਾਈ ਚੇਨ ਸਬੰਧੀ ਚੁਣੌਤੀਆਂ ਬਾਰੇ ਕੀਤੀ ਗੱਲਬਾਤ

The flag of the united states of america flying in front of the capitol building blurred in the background. United states federal congress on Capitol hill in Washington D.C. Democracy and freedom.


ਕਰੌਸ
ਬਾਰਡਰ ਟਰਾਂਸਪੋਰਟੇਸ਼ਨ ਤੇ ਟਰੇਡ ਦੀ ਅਹਿਮੀਅਤ ਬਾਰੇ ਗੱਲਬਾਤ ਕਰਨ ਲਈ ਟਰਾਂਸਪੋਰਟੇਸ਼ਨ ਲੀਡਰਜ਼ ਦੇ ਕੈਨੇਡੀਅਨ ਤੇ ਅਮੈਰੀਕਨ ਹੈੱਡਜ਼ ਨੇ ਇਸ ਮਹੀਨੇ ਮੁਲਾਕਾਤ ਕੀਤੀ। ਇਸ ਦੌਰਾਨ ਗਰਡੀ ਹੌਵੇ ਇੰਟਰਨੈਸ਼ਨਲ ਬ੍ਰਿੱਜ ਸਬੰਧੀ ਚੱਲ ਰਹੇ ਕੰਮਕਾਜ ਬਾਰੇ ਵੀ ਚਰਚਾ ਕੀਤੀ ਗਈ। ਇਹ ਬ੍ਰਿੱਜ 2019 ਤੋਂ ਉਸਾਰੀ ਅਧੀਨ ਹੈ ਤੇ ਇਸ ਉੱਤੇ ਆਵਾਜਾਈ 2024 ਦੇ ਅੰਤ ਤੱਕ ਖੁੱਲ੍ਹਣ ਦੀ ਸੰਭਾਵਨਾ ਹੈ। 

ਅਮਰੀਕਾ ਦੇ ਟਰਾਂਸਪੋਰਟੇਸ਼ਨ ਮੰਤਰੀ ਪੀਟ ਬੁਟੀਜੇਜ ਤੇ ਕੈਨੇਡੀਅਨ ਟਰਾਂਸਪੋਰਟ ਮੰਤਰੀ ਉਮਰ ਅਲਘਬਰਾ ਨੇ ਸਪਲਾਈ ਚੇਨ ਸਮੇਤ ਕਈ ਹੋਰਨਾਂ ਮੁੱਦਿਆਂ ਉੱਤੇ ਚਰਚਾ ਕਰਨ ਲਈ ਵਾਸਿ਼ੰਗਟਨ ਵਿੱਚ ਮੁਲਾਕਾਤ ਕੀਤੀ।ਮਹਾਂਮਾਰੀ ਦੌਰਾਨ ਇੰਟਰਨੈਸ਼ਨਲ ਸਪਲਾਈ ਚੇਨ ਦੀ ਹਾਲਤ ਮਾੜੀ ਹੀ ਰਹੀ। ਗਲੋਬਲ ਪੱਧਰ ਉੱਤੇ ਕਈ ਤਰ੍ਹਾਂ ਦੀਆਂ ਆਈਆਂ ਕਮੀਆਂ ਤੇ ਕਈ ਤਰ੍ਹਾਂ ਦੇ ਵਿਘਣ ਪੈਣ ਦੇ ਚੱਲਦਿਆਂ ਕਿਤੇ ਨਾ ਕਿਤੇ ਉਤਪਾਦਨ ਉੱਤੇ ਵੀ ਪ੍ਰਭਾਵ ਪੈਂਦਾ ਰਿਹਾ। 

ਇਸ ਨੇ ਇੱਕ ਵਾਰੀ ਫਿਰ ਅਹਿਮ ਤੱਤਾਂ ਜਿਵੇਂ ਕਿ ਸੈਮੀਕੰਡਕਟਰ ਚਿੱਪਸ ਆਦਿ ਦਾ ਮੁੜ ਉਸ ਥਾਂ ਤੋਂ ਉਤਪਾਦਨ ਕਰਨ ਦੀ ਅਹਿਮੀਅਤ ਉੱਤੇ ਜ਼ੋਰ ਦਿੱਤਾ ਜਿੱਥੋਂ ਉਨ੍ਹਾਂ ਦੀ ਸ਼ੁਰੂਆਤ ਹੋਈ ਸੀ। ਇਸ ਤਰ੍ਹਾਂ ਦੇ ਸੈਮੀਕੰਡਕਟਰ ਚਿੱਪਸ ਦੀ ਘਾਟ ਕਾਰਨ ਅਮਰੀਕੀ ਤੇ ਕੈਨੇਡੀਅਨ ਅਰਥਚਾਰਿਆਂ ਦੇ ਰਾਹ ਵਿੱਚ ਵੀ ਕਈ ਅੜਿੱਕੇ ਆਏ।

ਮੀਡੀਆ ਵੱਲੋਂ ਕੀਤੀ ਗਈ ਰਿਪੋਰਟ ਅਨੁਸਾਰ ਦੋਵਾਂ ਟਰਾਂਸਪੋਰਟੇਸ਼ਨ ਆਗੂਆਂ ਨੇ ਸਪਲਾਈ ਚੇਨ ਡਾਟਾ ਨੂੰ ਡਿਜੀਟਲਾਈਜ਼ ਕਰਨ ਤੇ ਸਪਲਾਈ ਚੇਨ ਡਾਟਾ ਨੂੰ ਸ਼ੇਅਰ ਕਰਨ ਵਰਗੇ ਮੁੱਦਿਆਂ ਉੱਤੇ ਵੀ ਵਿਚਾਰ ਵਟਾਂਦਰਾ ਕੀਤਾ, ਇਸ ਦੇ ਨਾਲ ਹੀ ਅਜਿਹੇ ਕਾਰੋਬਾਰੀ ਗਲਿਆਰਿਆਂ ਦੀ ਪਛਾਣ ਕਰਨ ਦਾ ਫੈਸਲਾ ਵੀ ਕੀਤਾ ਗਿਆ ਜਿਹੜੇ ਅੜਿੱਕੇ ਡਾਹ ਸਕਦੇ ਹਨ। ਇਸ ਤੋਂ ਇਲਾਵਾ ਸਪਲਾਈ ਚੇਨ ਚੁਣੌਤੀਆਂ ਦੇ ਹੱਲ ਲਈ ਬਾਰਡਰ ਕਰੌਸਿੰਗਜ਼ ਉੱਤੇ ਨਿਵੇਸ਼ ਨਾਲ ਤਾਲਮੇਲ ਬਿਠਾਉਣ ਬਾਰੇ ਵੀ ਚਰਚਾ ਕੀਤੀ ਗਈ।

ਉਨ੍ਹਾਂ ਸਰਕਾਰੀ ਫਲੀਟਸ ਦੇ ਬਿਜਲੀਕਰਨ ਨਾਲ ਜੁੜੀਆਂ ਆਪਸੀ ਲੋੜਾਂ ਨੂੰ ਪੂਰਾ ਕਰਨ ਤੇ ਇਲੈਕਟ੍ਰਿਕ ਵ੍ਹੀਕਲ ਚਾਰਜਿੰਗ ਲਈ ਇਨਫਰਾਸਟ੍ਰਕਚਰ ਦੇ ਨਿਰਮਾਣ ਬਾਰੇ ਵੀ ਗੱਲਬਾਤ ਕੀਤੀ।