ਨਹੀਂ ਰਹੇ ਹਰਮਨਪਿਆਰੇ ਕਾਰੋਬਾਰੀ ਗੈਰੀ ਬੈਬਕੌਕ

ਟਰੱਕ ਟਰਾਂਸਪੋਰਟੇਸ਼ਨ ਇੰਡਸਟਰੀ ਵਿੱਚ ਨਾਮਣਾ ਖੱਟਣ ਵਾਲੇ ਤੇ ਉੱਘੇ ਕਾਰੋਬਾਰੀ ਗੈਰੀ ਬੈਬਕੌਕ ਨਹੀਂ ਰਹੇ| ਉਹ 75 ਸਾਲਾਂ ਦੇ ਸਨ| ਜਿੱਥੇ ਉਹ ਉੱਘੇ ਕਾਰੋਬਾਰੀ ਸਨ ਉੱਥੇ ਹੀ ਬਹੁਤ ਪਿਆਰੇ ਪਤੀ, ਪਿਤਾ, ਦਾਦਾ ਅਤੇ ਦੋਸਤ ਵੀ ਸਨ|

ਗੈਰੀ ਓਟੀਏ ਬੋਰਡ ਦਾ ਅਟੁੱਟ ਹਿੱਸਾ ਸਨ ਤੇ 2011-12 ਤੱਕ ਉਨ੍ਹਾਂ ਦੀ ਕੰਪਨੀ ਕੁਇਕਐਕਸ ਵਿਕਣ ਤੱਕ, ਦੋ ਦਹਾਕਿਆਂ ਤੋਂ ਵੀ ਵੱਧ ਸਮੇਂ ਤੱਕ, ਉਹ ਓਟੀਏ ਦੇ ਐਗਜ਼ੈਕਟਿਵ ਵੀ ਰਹੇ| ਗੈਰੀ ਨੇ ਬੋਰਡ ਆਫ ਕੈਨੇਡੀਅਨ ਟਰੱਕਿੰਗ ਅਲਾਇੰਸ ਦੀਆਂ ਕਈ ਟਰਮਜ਼ ਦੀ ਵੀ ਸੇਵਾ ਨਿਭਾਈ|

ਗੈਰੀ ਨੇ ਲੇਬਰਰ ਵਜੋਂ ਆਪਣੇ ਕੰਮ ਦੀ ਸ਼ੁਰੂਆਤ ਕੀਤੀ ਪਰ ਕੁਝ ਕਰ ਵਿਖਾਉਣ ਦੇ ਜਜ਼ਬੇ ਕਾਰਨ ਉਹ ਤੇਜ਼ੀ ਨਾਲ ਕਾਰਪੋਰੇਟ ਸੈਕਟਰ ਦੀਆਂ ਪੌੜੀਆਂ ਚੜ੍ਹਦੇ ਗਏ ਤੇ ਹੌਲੀ ਹੌਲੀ ਟੀਐਨਟੀ ਕੈਨੇਡਾ ਦੇ ਪ੍ਰੈਜ਼ੀਡੈਂਟ ਤੇ ਚੀਫ ਆਪਰੇਟਿੰਗ ਆਫੀਸਰ ਬਣ ਗਏ| ਗੈਰੀ ਨੇ 50 ਕਰਮਚਾਰੀਆਂ ਨਾਲ, ਬਿਨਾਂ ਮਾਲ ਤੇ ਟਰੱਕਾਂ ਦੇ ਕੁਇਕਐਕਸ ਟਰਾਂਸਪੋਰਟੇਸ਼ਨ ਇਨਕਾਰਪੋਰੇਸ਼ਨ ਦੀ ਸ਼ੁਰੂਆਤ ਕੀਤੀ ਜੋ ਕਿ ਬਾਅਦ ਵਿੱਚ ਕੁਇਕਐਕਸ ਗਰੁੱਪ ਆਫ ਕੰਪਨੀਜ਼ ਵਿੱਚ ਬਦਲ ਗਈ|

ਟੀਮ ਤਿਆਰ ਕਰਨ ਦੀ ਉਨ੍ਹਾਂ ਦੀ ਸਮਰੱਥਾ ਤੇ ਮੈਨੇਜਮੈਂਟ ਦੇ ਸਟਾਈਲ ਸਦਕਾ ਉਨ੍ਹਾਂ ਇਸ ਸਟਾਰਟਅੱਪ ਕੰਪਨੀ ਦੀ ਸ਼ੁਰੂਆਤ ਕੀਤੀ, ਜੋ ਬਾਅਦ ਵਿੱਚ ਆਲ੍ਹਾ ਕੈਨੇਡੀਅਨ ਟਰੱਕਿੰਗ ਕੰਪਨੀਆਂ ਵਿੱਚੋਂ ਇੱਕ ਬਣੀ| ਜਿਸ ਦੇ ਪੂਰੇ ਨੌਰਥ ਅਮਰੀਕਾ ਵਿੱਚ 17 ਸੈਂਟਰਜ਼ ਸਨ, ਜਿਸ ਵਿੱਚ 600 ਮੁਲਾਜ਼ਮ ਕੰਮ ਕਰਦੇ ਸਨ ਤੇ ਜਿਸ ਨਾਲ 325 ਇੰਡੀਪੈਂਡੈਂਟ ਡਰਾਈਵਰ ਜੁੜੇ ਹੋਏ ਸਨ| ਇਸ ਕੰਪਨੀ ਨੇ 1999 ਤੋਂ 2012 ਤੱਕ ਇਸ ਦੇ ਵਿਕਣ ਤੱਕ 50 ਬੈਸਟ ਮੈਨੇਜਡ ਕੰਪਨੀਆਂ ਦਾ ਖਿਤਾਬ ਜਿੱਤਿਆ|

ਗੈਰੀ ਨੂੰ ਉਨ੍ਹਾਂ ਦੇ ਕਈ ਇੰਪਲੌਈਜ਼ ਪਿਆਰ ਕਰਦੇ ਸਨ ਤੇ ਉਨ੍ਹਾਂ ਨੂੰ ਇੰਡਸਟਰੀ ਵਿੱਚ ਸੁਧਾਰ ਲਿਆਉਣ ਵਾਲੇ ਆਗੂ ਵਜੋਂ ਵੇਖਿਆ ਜਾਂਦਾ ਸੀ| ਉਹ ਓਨਟਾਰੀਓ ਟਰਕਿੰਗ ਐਸੋਸਿਏਸ਼ਨ ਤੇ ਕੈਨੇਡੀਅਨ ਟਰਕਿੰਗ ਐਸੋਸਿਏਸ਼ਨ ਦੇ ਕਈ ਅਹੁਦਿਆਂ ਉੱਤੇ ਰਹੇ| ਗੈਰੀ ਮਿਸਟਰ ਕੁਇਕਐਕਸ ਸਨ, ਉਨ੍ਹਾਂ ਦੇ ਲੋਕ ਉਨ੍ਹਾਂ ਲਈ ਅਹਿਮੀਅਤ ਰੱਖਦੇ ਸਨ ਤੇ ਇਸੇ ਲਈ ਉਨ੍ਹਾਂ ਨੂੰ ਸਾਰੇ ਚੀਫ ਕਹਿ ਕੇ ਵੀ ਸੱਦਦੇ ਸਨ| ਆਪਣੀ ਰਿਟਾਇਰਮੈਂਟ ਤੋਂ ਬਾਅਦ ਵੀ ਉਨ੍ਹਾਂ ਆਪਣੇ ਕਈ ਟਰੱਕਿੰਗ ਸਾਥੀਆਂ ਨਾਲ ਸੰਪਰਕ ਬਣਾਈ ਰੱਖਿਆ ਕਿਉਂਕਿ ਉਹ ਕੁਲੀਗ ਜਾਂ ਇੰਪਲੌਈਜ਼ ਨਾਲੋਂ ਦੋਸਤ ਜ਼ਿਆਦਾ ਬਣ ਗਏ ਸਨ|

ਆਪਣੇ ਇਰਾਦਿਆਂ ਦੇ ਪੱਕੇ, ਫਰਾਖ਼ਦਿਲ, ਦਯਾਵਾਨ ਤੇ ਕਿਸੇ ਨੂੰ ਜੱਜ ਨਾ ਕਰਨ ਵਾਲੇ ਗੈਰੀ, ਜਿਹੜੇ ਹਾਸਾ ਠੱਠਾ ਪਸੰਦ ਕਰਦੇ ਸਨ, ਦੇ ਪਰਿਵਾਰ ਵਿੱਚ ਉਨ੍ਹਾਂ ਦੀ ਪਤਨੀ ਕ੍ਰਿਸਟੀ, ਉਨ੍ਹਾਂ ਦੇ ਬੇਟੇ ਡੇਵਿਡ ਤੇ ਉਸ ਦੀ ਪਤਨੀ ਐਨਾ, ਸਟੀਵਨ ਡੇਨੀਅਲ ਤੇ ਪਤਨੀ ਜੈਨੀਫਰ ਤੇ ਗ੍ਰੈਂਡਚਿਲਡਰਨ ਜੈਕਸਨ ਤੇ ਸਮਾਂਥਾ, ਧੀ ਜੂਲੀ ਤੇ ਉਸ ਦਾ ਪਾਰਟਨਰ ਕ੍ਰਿਸਟੋਫਰ ਸਿੰਮਜ਼ ਤੇ ਗ੍ਰੈਂਡਚਿਲਡਰਨ ਐਰਿਕਾ ਤੇ ਟਰੈਵਿਸ ਰਹਿ ਗਏ ਹਨ| ਗੈਰੀ ਦੀ ਭੈਣ ਗੇਲ ਤੇ ਉਸ ਦਾ ਪਤੀ ਲੈਰੀ ਡੇਵੀਜ਼ ਤੇ ਭਾਣਜੀ ਏਪ੍ਰਲ ਤੇ ਬਰਦਰ ਇਨ ਲਾਅ ਸਟੀਵਨ ਹੌਪਕਿੰਜ਼ ਤੇ ਉਸ ਦੀ ਪਤਨੀ ਮਿਸ਼ੇਲ ਵੱਲੋਂ ਵੀ ਉਨ੍ਹਾਂ ਨੂੰ ਹਮੇਸ਼ਾਂ ਚੇਤੇ ਕੀਤਾ ਜਾਂਦਾ ਰਹੇਗਾ| ਗੈਰੀ ਦੀ ਇਕ ਆਂਟੀ ਤੇ ਉਨ੍ਹਾਂ ਦੇ ਕਜ਼ਨਜ਼ ਨਿਊ ਬਰੰਜ਼ਵਿਕ ਵਿੱਚ ਵੀ ਹਨ| ਉਨ੍ਹਾਂ ਦੇ ਬਹੁਤ ਸਾਰੇ ਦੋਸਤ ਉਨ੍ਹਾਂ ਨਾਲ ਖੇਡੀਆਂ ਕਾਰਡ ਗੇਮਜ਼ ਤੇ ਡਿਨਰ ਟੇਬਲ Aੁੱਤੇ ਘੰਟਿਆਂ ਬੱਧੀ ਗੱਲਾਂਬਾਤਾਂ ਕਰਨ ਵਰਗੇ ਉਨ੍ਹਾਂ ਨਾਲ ਬਿਤਾਏ ਪਲਾਂ ਨੂੰ ਬਹੁਤ ਮਿਸ ਕਰਨਗੇ|

ਗੈਰੀ ਨਮਿਤ ਪ੍ਰਾਈਵੇਟ ਫੈਮਿਲੀ ਸਰਵਿਸ ਹੋਵੇਗੀ ਤੇ ਕੋਵਿਡ-19 ਦੇ ਮਦੇਨਜ਼ਰ ਭਵਿੱਖ ਵਿੱਚ ਸੈਲੀਬ੍ਰੇਸ਼ਨ ਆਫ ਲਾਈਫ ਦਾ ਪ੍ਰਬੰਧ ਵੀ ਕੀਤਾ ਜਾਵੇਗਾ|