ਸੀਟੀਏ ਵੱਲੋਂ ਇੰਡਸਟਰੀ ਨੂੰ ਡਰਾਈਵਰ ਇੰਕ.. ਕੰਪਨੀਆਂਖਿਲਾਫ ਲਾਮਬੰਦ ਹੋਣ ਦਾ ਸੱਦਾ

ਡਰਾਈਵਰ ਇੰਕ.. ਕੰਪਨੀਆਂ ਅਸਲ ਵਿੱਚ ਟਰੱਕਿੰਗ ਇੰਡਸਟਰੀ ਲਈ ਮੁਸੀਬਤ ਤੋਂ ਇਲਾਵਾ ਹੋਰ
ਕੁੱਝ ਨਹੀਂ| ਉਹ ਟੈਕਸ ਚੋਰੀ ਕਰਦੀਆਂ ਹਨ ਤੇ ਕਈ ਤਰ੍ਹਾਂ ਦੇ ਲੇਬਰ ਲਾਅਜ਼ ਤੋੜਦੀਆਂ ਹਨ|
ਦੋਸ਼ੀ ਪਾਏ ਗਏ ਕਈ ਮੁਜਰਮਾਂ ਦੇ ਵਿਸਥਾਰਪੂਰਬਕ ਸੇਫਟੀ ਵਿਸ਼ਲੇਸ਼ਣ ਅਨੁਸਾਰ ਇਨ੍ਹਾਂ ਵਿੱਚੋਂ ਕਈ
ਬੇਸ਼ਰਮ ਤੇ ਅਸੁਰੱਖਿਅਤ ਆਪਰੇਟਰ ਵੀ ਹਨ|
ਕੈਨੇਡੀਅਨ ਟਰੱਕਿੰਗ ਅਲਾਇੰਸ ਦੇ ਪ੍ਰੈਜ਼ੀਡੈਂਟ ਸਟੀਫਨ ਲਾਸਕੋਵਸਕੀ ਨੇ ਆਖਿਆ ਕਿ ਇਸ ਵਿੱਚ
ਕੋਈ ਹੈਰਾਨੀ ਵਾਲੀ ਗੱਲ ਨਹੀਂ ਹੋਣੀ ਚਾਹੀਦੀ ਕਿ ਡਰਾਈਵਰ ਇੰਕ. ਕੈਰੀਅਰਜ਼ ਦੀ ਨਜ਼ਰ ਜਨਤਾ
ਤੋਂ ਹਾਸਲ ਹੋਣ ਵਾਲੇ ਫੰਡਾਂ ਉੱਤੇ ਰਹਿੰਦੀ ਹੈ ਤੇ ਹੋ ਸਕਦਾ ਹੈ ਕਿ ਇਹ ਸੀਈਡਬਲਿਊਜ਼ ਤੇ
ਸੀਈਆਰਬੀ ਰਾਹੀਂ ਕੈਨੇਡਾ ਸਰਕਾਰ ਨਾਲ ਧੋਖਾਧੜੀ ਕਰ ਰਹੀਆਂ ਹੋਣ|
ਪੀਐਸਬੀ ਵਰਕਰਜ਼ ਕਾਂਟਰੈਕਟਰਜ਼ ਹੋਣੇ ਚਾਹੀਦੇ ਹਨ ਨਾ ਕਿ ਇੰਪਲੌਈਜ਼, ਜੋ ਕਿ ਇਨ੍ਹਾਂ
ਡਰਾਈਵਰ ਇੰਕ. ਕੰਪਨੀਆਂ ਨੂੰ ਸੀਈਡਬਲਿਊਜ਼ ਤਹਿਤ ਕਿਸੇ ਵੀ ਤਰ੍ਹਾਂ ਦੇ ਫੰਡ ਹਾਸਲ ਕਰਨ ਤੋਂ
ਅਯੋਗ ਬਣਾਉਂਦੇ ਹਨ| ਇਸ ਦੇ ਬਾਵਜੂਦ ਇਸ ਤਰ੍ਹਾਂ ਦੀਆਂ ਰਿਪੋਰਟਾਂ ਵੀ ਮਿਲ ਰਹੀਆਂ ਹਨ ਕਿ
ਡਰਾਈਵਰ ਇੰਕ. ਕੰਪਨੀਆਂ ਸੀਈਡਬਲਿਊਐਸ ਸਬਸਿਡੀ ਹਾਸਲ ਕਰਨ ਦੇ ਇਰਾਦੇ ਨਾਲ ਆਪਣੀ
ਕਥਿਤ ਪੀਐਸਬੀ ਵਰਕਫੋਰਸ ਸਬੰਧੀ ਪੇਅਰੋਲ ਕਲਾਸੀਫਿਕੇਸ਼ਨਜ਼ ਇੰਪਲੌਈਜ਼ ਨੂੰ ਸ਼ਿਫਟ ਕਰਕੇ
ਸੀਈਡਬਲਿਊਜ਼ ਦੇ ਬੈਨੇਫਿਟਜ਼ ਤੋਂ ਲਾਹਾ ਲੈ ਰਹੀਆਂ ਹਨ ਤੇ ਫਿਰ ਸੰਕਟ ਤੇ ਸਬਸਿਡੀ ਖਤਮ ਹੋਣ
ਤੋਂ ਬਾਅਦ ਫਿਰ ਪੀਐਸਬੀ ਮਾਡਲ ਵੱਲ ਅਹੁਲਦੀਆਂ ਹਨ|
ਲਾਸਕੋਵਸਕੀ ਨੇ ਆਖਿਆ ਕਿ ਸੀਟੀਏ ਡਰਾਈਵਰ ਇੰਕ. ਨੂੰ ਇੰਡਸਟਰੀ ਤੋਂ ਬਾਹਰ ਕਰਨ ਦੇ ਨਾਲ
ਨਾਲ ਟੈਕਸਾਂ ਨੂੰ ਸਮਝਣ ਤੇ ਲੀਗਲ ਪਰਸਨਲ ਸਰਵਿਸਿਜ਼ ਬਿਜ਼ਨਸ ਹੋਣ ਦੇ ਲੇਬਰ ਸਬੰਧੀ
ਮਸਲਿਆਂ ਬਾਰੇ ਇੰਡਸਟਰੀ ਨੂੰ ਜਾਣੂ ਕਰਵਾਉਣ ਲਈ ਕੈਨੇਡਾ ਰੈਵਨਿਊ ਏਜੰਸੀ ਤੇ ਈਐਸਡੀਸੀ
ਨਾਲ ਕੰਮ ਕਰਨਾ ਜਾਰੀ ਰੱਖੇਗੀ| ਉਨ੍ਹਾਂ ਆਖਿਆ ਕਿ ਫੈਡਰਲ ਸਰਕਾਰ ਨੂੰ ਇਨ੍ਹਾਂ ਕਾਨੂੰਨ ਤੋੜਨ
ਵਾਲੀਆ ਕੰਪਨੀਆਂ ਖਿਲਾਫ ਸਖ਼ਤ ਕਾਰਵਾਈ ਕਰਨੀ ਹੋਵੇਗੀ ਕਿਉਂਕਿ ਹੁਣ ਇਨ੍ਹਾਂ ਦਾ ਸਾਰਾ ਧਿਆਨ
ਕੋਵਿਡ-19 ਰਲੀਫ ਫੰਡ ਹਾਸਲ ਕਰਨ ਉੱਤੇ ਹੈ|

ਇਹ ਖਬਰਾਂ ਵੀ ਮਿਲੀਆਂ ਹਨ ਕਿ ਇਸ ਸੰਕਟ ਦੀ ਘੜੀ ਵਿੱਚ ਵੀ ਡਰਾਈਵਰ ਇੰਕ. ਕੰਪਨੀਆਂ
ਆਪਣੇ ਡਰਾਈਵਿੰਗ ਵਰਕਫੋਰਸ ਨੂੰ ਮੇਨਟੇਨ ਕਰਨ ਲਈ ਹਰ ਜਰ੍ਹਬਾ ਵਰਤ ਰਹੀਆਂ ਹਨ, ਫਿਰ
ਭਾਵੇਂ ਗਲਤ ਹਥਕੰਢੇ ਵਰਤ ਕੇ ਹਾਸਲ ਕੀਤੇ ਸੀਈਡਬਲਿਊਐਸ ਫੰਡਾਂ ਰਾਹੀਂ ਡਰਾਈਵਰਾਂ ਨੂੰ
ਤਨਖਾਹਾਂ ਦੇਣ ਦਾ ਮਾਮਲਾ ਹੋਵੇ ਤੇ ਜਾਂ ਫਿਰ ਰਿਸ਼ਵਤ ਦੇ ਕੇ ਅਜਿਹਾ ਕਰਨ ਦਾ ਵੱਲ ਹੋਵੇ|
ਲਾਸਕੋਵਸਕੀ ਨੇ ਆਖਿਆ ਕਿ ਅਸੀਂ ਚਾਹੁੰਦੇ ਹਾਂ ਕਿ ਅਸੀਂ ਇੰਡਸਟਰੀ ਨੂੰ ਸਿਰਫ ਇਹੋ ਆਖ ਰਹੇ ਹਾਂ
ਕਿ ਉਹ ਡਰਾਈਵਰ ਇੰਕ. ਕੰਪਨੀਆਂ ਬਾਰੇ ਸੀਆਰਏ ਟੈਕਸ ਚੀਟ ਟਿੱਪ ਲਾਈਨ ਉੱਤੇ ਰਿਪੋਰਟ
ਕਰਨ| ਉਨ੍ਹਾਂ ਆਖਿਆ ਕਿ ਇਹ ਸੀਆਰਏ ਦੀ ਅਗਵਾਈ ਹੇਠ ਚਲਾਇਆ ਜਾ ਰਿਹਾ ਕਮਾਲ ਦਾ
ਪ੍ਰੋਗਰਾਮ ਹੈ, ਜਿਸ ਰਾਹੀਂ ਅਸੀਂ ਡਰਾਈਵਰ ਇੰਕ. ਕੰਪਨੀਆਂ ਤੇ ਡਰਾਈਵਰਾਂ ਖਿਲਾਫ ਕਾਰਵਾਈ ਦੀ
ਮੰਗ ਕਰ ਸਕਦੇ ਹਾਂ| ਸੀਆਰਏ ਦੇ ਲੀਡ ਪ੍ਰੋਗਰਾਮ ਵਿੱਚ ਹੇਠ ਲਿਖੇ ਧੋਖਾਧੜੀ ਸਬੰਧੀ ਜੁਰਮ ਕਵਰ
ਕੀਤੇ ਜਾਂਦੇ ਹਨ L

 not declaring all income
 creating false expenses or tax deductions
 taking cash “under the table”
 not filing tax returns when required
 setting up a fake business to claim losses and reduce taxes
 businesses not remitting proper source deductions
 falsely claiming tax benefits or credits
 creating false or deceptive documents or records
 charities making profits from non-charitable activities
 individuals receiving the  Canada Emergency Response Benefit
(CERB)  who do not meet the eligibility criteria
 individuals receiving the  Canada Emergency Student Benefit
(CESB)  who do not meet the eligibility criteria
 businesses or charities that are misusing the  Canada Emergency
Wage Subsidy (CEWS)