12.4 C
Toronto
Thursday, April 18, 2024
ਟਰੱਕਿੰਗ ਇੰਡਸਟਰੀ ਲਈ ਕੋਵਿਡ-19 ਟੈਸਟ ਕਰਵਾਉਣ ਦੀ ਸਹੂਲਤ ਵਿੱਚ ਸੁਧਾਰ ਕਰਨ ਦੇ ਇਰਾਦੇ ਨਾਲ ਓਨਟਾਰੀਓ ਸਰਕਾਰ ਵੱਲੋਂ ਐਲਾਨੇ ਗਏ ਪ੍ਰੋਗਰਾਮ ਦੀ ਓਨਟਾਰੀਓ ਟਰੱਕਿੰਗ ਐਸੋਸਿਏਸ਼ਨ ਵੱਲੋਂ ਸ਼ਲਾਘਾ ਕੀਤੀ ਗਈ| ਪ੍ਰੀਮੀਅਰ ਡੱਗ ਫੋਰਡ ਅਕਸਰ ਇਹ ਆਖਦੇ ਹਨ ਕਿ ਅਰਥਚਾਰੇ ਨੂੰ ਪੂਰੀ ਤਰ੍ਹਾਂ...
ਇਸ ਜੁਲਾਈ ਟਰੱਕ ਡੀਲਰਜ਼ ਨੇ ਵਰਤੇ ਹੋਏ ਕਲਾਸ 8 ਟਰੱਕਾਂ ਦੀ ਵਿੱਕਰੀ ਵਿੱਚ ਕਮੀ ਮਹਿਸੂਸ ਕੀਤੀ। ਐਕਸ ਰਿਸਰਚ ਦੇ ਤਾਜ਼ਾ ਸਰਵੇਖਣ ਸਟੇਟ ਆਫ ਦ ਇੰਡਸਟਰੀ : ਯੂਐਸ ਕਲਾਸਿਜ਼ 3-8 ਯੂਜ਼ਡ ਟਰੱਕਸ ਰਿਪੋਰਟ ਤੋਂ ਹਾਸਲ ਕੀਤੇ ਮੁੱਢਲੇ ਡਾਟਾ ਅਨੁਸਾਰ ਜੁਲਾਈ ਵਿੱਚ ਵਰਤੇ...
ਕੀ ਤੁਸੀਂ ਕਦੇ ਟਰੇਲਰ ਕ੍ਰੀਪ ਦੇ ਖਤਰੇ ਬਾਰੇ ਵੀ ਵਿਚਾਰ ਕੀਤਾ ਹੈ ? ਟਰਾਂਸਪੋਰਟਰ ਦੇ ਅਵੇਸਲੇਪਣ ਜਾਂ ਹਾਲਾਤ ਨੂੰ ਅਣਗੌਲਿਆਂ ਕਰਨ ਕਾਰਨ ਕਿਸੇ ਦੀ ਜਾਨ ਵੀ ਜਾ ਸਕਦੀ ਹੈ ? ਕੀ ਕਦੇ ਤੁਸੀਂ ਆਪਣੇ ਡਰਾਈਵਰਾਂ ਨਾਲ ਸੜਕ ਤੋਂ ਹਟਵੇਂ ਇਸ ਅਣਜਾਣੇ ਖਤਰੇ ਬਾਰੇ ਗੱਲ ਕੀਤੀ ਹੈ? ਹਾਦਸੇ ਸਿਰਫ ਸੜਕਾਂ ਉੱਤੇ ਹੀ ਨਹੀਂ ਵਾਪਰਦੇ, ਸਗੋਂ ਇਹ ਸਿ਼ਪਿੰਗ ਯਾਰਡ ਵਿੱਚ ਵੀ ਵਾਪਰ ਸਕਦੇ ਹਨ। ਲੋਡਿੰਗ ਡੌਕ ਉੱਤੇ ਸੱਭ ਤੋਂ ਖਤਰਨਾਕ ਜੇ ਕੋਈ ਹਾਦਸਾ ਹੋ ਸਕਦਾ ਹੈ ਤਾਂ ਉਹ ਹੈ ਟਰੇਲਰ ਕ੍ਰੀਪ। ਜਦੋਂ ਵੀ ਕੋਈ ਟਰੱਕ ਸਿ਼ਪਿੰਗ ਡੌਕ ਉੱਤੇ ਜਾਂਦਾ ਹੈ ਤਾਂ ਫੋਰਕਲਿਫਟਸ ਤੇ ਮਜ਼ਦੂਰ ਉਸ ਟਰੇਲਰ ਤੱਕ ਪਹੁੰਚ ਕੇ ਉਸ ਨੂੰ ਜਾਂ ਤਾਂ ਭਰਦੇ ਹਨ ਤੇ ਜਾਂ ਖਾਲੀ ਕਰਦੇ ਹਨ। ਟਰੇਲਰ ਨੂੰ ਖਾਲੀ ਕਰਨ ਤੇ ਭਰਨ ਦੀ ਇਸ ਪ੍ਰਕਿਰਿਆ ਦੌਰਾਨ ਜਦੋਂ ਟਰੇਲਰ ਡੌਕ ਤੋਂ ਦੂਰ ਚਲਾ ਜਾਂਦਾ ਹੈ ਤਾਂ ਉਸ ਸਮੇਂ ਟਰੇਲਰ ਕ੍ਰੀਪ ਹੋ ਸਕਦਾ ਹੈ।ਇਹ ਅੰਦਾਜ਼ਾ ਲਗਾਓ ਕਿ ਟਰੇਲਰ ਸਿ਼ਪਿੰਗ ਡੌਕ ਤੋਂ ਕਾਫੀ ਦੂਰ ਚਲਾ ਗਿਆ, ਇਸ ਨਾਲ ਫੋਰਕਲਿਫਟ ਬੰਦਰਗਾਹ ਤੇ ਟਰੇਲਰ ਦਰਮਿਆਨ ਲਟਕ ਸਕਦੀ ਹੈ। ਇਸੇ ਤਰ੍ਹਾਂ ਕੋਈ ਟਰੱਕ ਵੀ ਸਿ਼ਪਿੰਗ ਬੇਅ ਤੋਂ ਦੂਰ ਹੋ ਸਕਦਾ ਹੈ, ਜਦੋਂ ਕੋਈ ਟਰੱਕ ਖਾਲੀ ਕੀਤਾ ਜਾਂ ਭਰਿਆ ਜਾ ਰਿਹਾ ਹੋਵੇ ਤੇ ਡਰਾਈਵਰ ਉਸ ਨੂੰ ਪਾਸੇ ਕਰ ਲਵੇ। ਅਜਿਹਾ ਉਸ ਸਮੇਂ ਹੋ ਸਕਦਾ ਹੈ ਜਦੋਂ ਡਰਾਈਵਰ ਸਿ਼ਪਮੈਂਟ ਡੌਕ ਉੱਤੇ ਮੌਜੂਦ ਟਰੈਫਿਕ ਲਾਈਟਿੰਗ ਸਿਗਨਲਜ਼ ਨੂੰ ਅਣਗੌਲਿਆਂ ਕਰ ਦੇਵੇ ਤੇ ਜਾਂ ਫਿਰ ਉਸ ਦਾ ਧਿਆਨ ਪਹਿਲਾਂ ਹੀ ਕਿਤੇ ਹੋਰ ਹੋਵੇ।ਮਜ਼ਦੂਰਾਂ ਤੇ ਡੌਕਸ ਨੂੰ ਲੋਡ ਕਰਨ ਵਾਲੀਆਂ ਗੱਡੀਆਂ ਨਾਲ ਹਾਦਸੇ ਅਕਸਰ ਉਦੋਂ ਹੁੰਦੇ ਰਹਿੰਦੇ ਹਨ ਜਦੋਂ ਟਰੱਕਸ, ਫੋਰਕਲਿਫਟਸ ਤੇ ਮਜ਼ਦੂਰ ਸਾਰੇ ਹੀ ਇੱਕੋ ਥਾਂ ਉੱਤੇ ਹੋਣ।ਜਿੱਥੇ ਗੱਡੀਆਂ ਇੱਧਰ ਉੱਧਰ ਜਾ ਰਹੀਆਂ ਹੋਣ, ਉਨ੍ਹਾਂ ਉੱਤੇ ਸਮਾਨ ਲੱਦਿਆ ਜਾ ਰਿਹਾ ਹੋਵੇ ਜਾਂ ਉਤਾਰਿਆ ਜਾ ਰਿਹਾ ਹੋਵੇ, ਇਸ ਲਈ ਸਾਰੇ ਮਜ਼ਦੂਰਾਂ ਨੂੰ ਇਸ ਤਰ੍ਹਾਂ ਦੇ ਖਤਰਿਆਂ ਤੋਂ ਜਾਣੂ ਹੋਣਾ ਚਾਹੀਦਾ ਹੈ ਤਾਂ ਕਿ ਉਹ ਕਿਸੇ ਤਰ੍ਹਾਂ ਦੀ ਸੱਟ ਫੇਟ ਤੋਂ ਦੂਰ ਰਹਿ ਸਕਣ। ਮਜ਼ਦੂਰਾਂ ਤੇ ਗੱਡੀਆਂ ਵਿਚਾਲੇ ਹਾਦਸੇ ਕਈ ਕਾਰਨਾਂ ਕਰਕੇ ਹੁੰਦੇ ਰਹਿੰਦੇ ਹਨ ਜਿਵੇਂ ਕਿ ਤਾਲਮੇਲ ਨਾ ਬੈਠਣ ਕਾਰਨ, ਖੜੋਤ, ਵਰਕਰਜ਼ ਦਾ ਧਿਆਨ ਭਟਕਣ, ਟਾਈਮ ਦੇ ਦਬਾਅ ਕਾਰਨ ਤੇ ਲੋਕਾਂ ਦੀ ਨਾਕਾਫੀ ਸਕਿਊਰਿਟੀ ਆਦਿ।ਲੋਡ ਕੀਤੇ ਜਾ ਰਹੇ ਡੌਕ ਦੇ ਫੋਰਸ ਉੱਤੇ ਤਿਲ੍ਹਕਣ ਤੇ ਡਿੱਗਣ-ਖਾਸਤੌਰ ਉੱਤੇ ਖੁੱਲ੍ਹੇ ਡੌਕਸ ਉੱਤੇ-- ਆਮ ਗੱਲ ਹੈ ਤੇ ਬੇੜੇ ਜਾਂ ਸਮਾਨ ਦੀ ਟੁੱਟ ਭੱਜ ਦੀਆਂ ਵਸਤਾਂ ਜਾਂ ਬੇਕਾਰ ਚੀਜ਼ਾਂ ਜਿਹੜੀਆਂ ਬੇੜੇ ਉੱਤੇ ਪਈਆਂ ਹੋਣ ਉਹ ਵੀ ਬੇੜੇ ਉੱਤੇ ਪਏ ਪਾਣੀ ਆਦਿ ਕਾਰਨ ਹਾਦਸੇ ਦਾ ਕਾਰਨ ਬਣਦੀਆਂ ਹਨ।ਫਰਸ਼ਾਂ ਨੂੰ ਹਰ ਸਮੇਂ ਬੇਦਾਗ ਜਾਂ ਸਾਫ ਨਹੀਂ ਰੱਖਿਆ ਜਾ ਸਕਦਾ ਤੇ ਇਸ ਲਈ ਉਹ ਇਕਦਮ ਠੇਡੇ ਖਾਣ, ਤਿਲ੍ਹਕਣ ਤੇ ਡਿੱਗਣ ਆਦਿ ਵਰਗੇ ਹਾਦਸਿਆਂ ਨੂੰ ਜਨਮ ਦਿੰਦੇ ਹਨ। ਟਰੇਲਰ ਦੇ ਅੰਦਰ ਵੀ ਇਸ ਤਰ੍ਹਾਂ ਦੇ ਹਾਦਸੇ ਹੋ ਸਕਦੇ ਹਨ, ਕਿਉਂਕਿ ਐਨੀ ਭੀੜੀ ਥਾਂ ਉੱਤੇ ਠੇਡੇ ਖਾ ਕੇ ਡਿੱਗਣਾ ਆਮ ਵਾਪਰਨ ਵਾਲੀ ਘਟਨਾ ਹੈ ਤੇ ਖਾਸਤੌਰ ਉੱਤੇ ਉਦੋਂ ਜਦੋਂ ਉੱਥੇ ਰੋਸ਼ਨੀ ਦਾ ਪ੍ਰਬੰਧ ਵੀ ਪੂਰਾ ਨਾ ਹੋਵੇ। ਸਿ਼ਪਿੰਗ ਬੇਅ ਦੇ ਕਿਨਾਰੇ ਤੋਂ ਡਿੱਗਣਾ ਫੋਰਕਲਿਫਟ ਡਰਾਈਵਰਾਂ ਤੇ ਵਰਕਰਜ਼ ਦੋਵਾਂ ਲਈ ਹੀ ਆਮ ਹੋਣ ਵਾਲਾ ਖਤਰਨਾਕ ਹਾਦਸਾ ਹੈ। ਇਹ ਉਸ ਸਮੇਂ ਹੋ ਸਕਦਾ ਹੈ ਜਦੋਂ ਟਰੇਲਰ ਅਚਾਨਕ ਸਿ਼ਪਿੰਗ ਬੇਅ ਤੋਂ ਦੂਰ ਹੋ ਜਾਵੇ, ਜਦੋਂ ਮਜ਼ਦੂਰ ਖਤਰਨਾਕ ਢੰਗ ਨਾਲ ਬੰਦਰਗਾਹ ਤੋਂ ਠੇਡਾ ਖਾ ਕੇ ਹੇਠਾਂ ਡਿੱਗ ਜਾਣ ਜਾਂ ਜਦੋਂ ਉਨ੍ਹਾਂ ਦਾ ਧਿਆਨ ਕੰਮ ਦੀ ਥਾਂ ਕਿਤੇ ਹੋਰ ਹੋਵੇ। ਕੱੁਝ ਆਰਗੇਨਾਈਜ਼ੇਸ਼ਨਜ਼ ਦੇ ਸਿ਼ਪਿੰਗ ਵਰਕਰਜ਼ ਨੂੰ ਹੋਰ ਤਰ੍ਹਾਂ ਦੇ ਹਾਦਸਿਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਕਿ ਟਰੱਕ ਦੇ ਪਿਛਲੇ ਹਿੱਸੇ ਵਿੱਚ, ਜਿੱਥੇ ਕੋਈ ਬਾਊਂਡਰੀ ਨਹੀਂ ਹੁੰਦੀ, ਠੇਲੇ ਉੱਤੇ ਸਮਾਨ ਢੋਂਦੇ ਸਮੇਂ ਉਹ ਹੇਠਾਂ ਡਿੱਗ ਕੇ ਸੱਟ ਖਾ ਬੈਠਦੇ ਹਨ।ਅਜਿਹਾ ਆਮ ਕਰਕੇ ਉਦੋਂ ਹੁੰਦਾ ਹੈ ਜਦੋਂ ਵਰਕਰ ਸਾਰੀਆਂ ਹੋਰਨਾਂ ਚੀਜ਼ਾਂ ਨੂੰ ਚੈੱਕ ਕਰਨ ਤੋਂ ਪਹਿਲਾਂ ਸਮਾਨ ਉਤਾਰਨ ਉੱਤੇ ਧਿਆਨ ਕੇਂਦਰਿਤ ਕਰਦਾ ਹੈ। ਕੰਪਨੀਆਂ ਤੇ ਆਰਗੇਨਾਈਜ਼ੇਸ਼ਨਜ਼ ਸਹੀ ਸੇਫਟੀ ਮਾਪਦੰਡ ਅਪਣਾ ਕੇ ਆਪਣੇ ਸਿ਼ਪਿੰਗ ਡੌਕਸ ਨੂੰ ਹਰ ਕਿਸੇ ਲਈ ਸੇਫ ਕੰਮ ਵਾਲੀ ਥਾਂ ਬਣਾ ਸਕਦੀਆਂ ਹਨ। ਇਹ ਕਹਿਣਾ ਵੀ ਅਤਿਕਥਨੀ ਨਹੀਂ ਹੋਵੇਗੀ ਕਿ ਤੁਹਾਡੇ ਮਜ਼ਦੂਰ ਹੀ ਤੁਹਾਡੇ ਸੱਭ ਤੋਂ ਅਹਿਮ ਸਰੋਤ ਹਨ। ਆਪਣੀ ਆਰਗੇਨਾਈਜ਼ੇਸ਼ਨ ਵਿੱਚ ਹਰ ਪੱਧਰ, ਫਿਰ ਭਾਵੇਂ ਉਹ ਆਫਿਸ ਹੋਵੇ, ਸਿ਼ਪਿੰਗ ਡੌਕ ਹੋਵੇ ਜਾਂ ਸੜਕ ਉੱਤੇ ਤੁਹਾਡੇ ਟਰੱਕ ਦਾ ਡਰਾਈਵਰ ਹੋਵੇ, ਉੱਤੇ ਸੇਫਟੀ ਨੂੰ ਯਕੀਨੀ ਬਣਾਉਣਾ ਤੇ ਆਪਣੀ ਮੁੱਖ ਤਰਜੀਹ ਬਣਾਉਣਾ ਹਰ ਕੰਪਨੀ ਤੇ ਆਰਗੇਨਾਈਜ਼ੇਸ਼ਨ ਦਾ ਮੁੱਖ ਮੰਤਵ ਹੋਣਾ ਚਾਹੀਦਾ ਹੈ।  ਚੌਕਸ ਰਹੋ, ਸੁਰੱਖਿਅਤ ਰਹੋ।
13 ਦਸੰਬਰ, 2021 ਤੋਂ ਸੁ਼ਰੂ ਕਰਕੇ ਜੀਟੀਏ ਵਿੱਚ ਟਰਾਂਸਪੋਰਟੇਸ਼ਨ ਮੰਤਰਾਲਾ (ਐਮਟੀਓ) ਆਪਣੇ ਟੋਅ ਜ਼ੋਨ ਪਾਇਲਟ ਪ੍ਰੋਗਰਾਮ ਦਾ ਸੰਚਾਲਨ ਕਰਨ ਜਾ ਰਹੀ ਹੈ। ਇਸ ਦਾ ਖੁਲਾਸਾ ਬੀਤੇ ਦਿਨੀਂ ਓਨਟਾਰੀਓ ਸਰਕਾਰ ਦੀ ਵੈੱਬਸਾਈਟ ਉੱਤੇ ਕੀਤਾ ਗਿਆ। ਟੋਅ ਜ਼ੋਨ ਪਾਇਲਟ ਦੇ ਟੀਚੇ ਹੇਠ...
ਓਮਨੀਟਰੈਕਸ ਵੱਲੋਂ ਜਾਰੀ ਕੀਤੇ ਗਏ ਨਵੇਂ ਡਾਟਾ ਅਨੁਸਾਰ ਕਿਸੇ ਹੋਰ ਧਿਆਨ ਵਿੱਚ ਲੱਗੇ ਡਰਾਈਵਰਾਂ ਦੀ ਹੋਰਨਾਂ ਡਰਾਈਵਰਾਂ ਦੇ ਮੁਕਾਬਲੇ ਹਾਦਸਿਆਂ ਦਾ ਸਿ਼ਕਾਰ ਹੋਣ ਦੀ ਸੰਭਾਵਨਾਂ 72 ਫੀ ਸਦੀ ਜਿ਼ਆਦਾ ਹੁੰਦੀ ਹੈ। ਹੈਵੀ ਡਿਊਟੀ ਟਰੱਕਿੰਗ ਵੱਲੋੋਂ ਕੀਤੀ ਗਈ ਰਿਪੋਰਟਿੰਗ ਮੁਤਾਬਕ ਡਾਟਾ...
ਓਨਟਾਰੀਓ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਹ ਅਡੀਸ਼ਨਲ ਵਰਕਰਜ਼, ਜਿਨ੍ਹਾਂ ਵਿੱਚ ਟਰੱਕ ਡਰਾਈਵਰ ਵੀ ਸ਼ਾਮਲ ਹੋਣਗੇ, ਜਿਹੜੇ ਆਪਣੀਆਂ ਕਮਿਊਨਿਟੀਜ਼ ਵਿੱਚ ਅਹਿਮ ਭੂਮਿਕਾਵਾਂ ਨਿਭਾਅ ਰਹੇ ਹਨ, ਲਈ ਐਮਰਜੰਸੀ ਚਾਈਲਡਕੇਅਰ ਪ੍ਰੋਗਰਾਮ ਦਾ ਅਗਾਂਹ ਹੋਰ ਪਸਾਰ ਕਰੇਗੀ। ਚਾਈਲਡਕੇਅਰ ਵਿੱਚ ਇਹ ਪਸਾਰ ਵਰਕਰਜ਼...
ਟੋਰਾਂਟੋ : ਕੋਵਿਡ-19 ਸੰਕਟ ਨਾਲ ਸਪਲਾਈ ਚੇਨ ਤੇ ਕੌਮਾਂਤਰੀ ਆਵਾਜਾਈ ਦੇ ਕਈ ਪੱਖਾਂ ਉੱਤੇ ਅਸਰ ਪੈ ਰਿਹਾ ਹੈ| ਇਸ ਬੜੇ ਹੀ ਚੁਣੌਤੀਪੂਰਣ ਸਮੇਂ ਵਿੱਚ ਕੈਨੇਡਾ ਸਰਕਾਰ ਕੈਨੇਡੀਅਨ ਟਰੱਕਿੰਗ ਅਲਾਇੰਸ (ਸੀਟੀਏ) ਨਾਲ ਰਲ ਕੇ ਕੰਮ ਕਰ ਰਹੀ ਹੈ ਤਾਂ ਕਿ...
ਫਲੀਟਸ ਦਾ ਕਾਰਬਨ ਫੁੱਟਪ੍ਰਿੰਟ ਘਟਾਉਣ ਲਈ ਐਨਆਰਕੈਨ ਨੇ ਲਾਂਚ ਕੀਤੇ ਨਵੇਂ ਰੀਪਾਵਰ ਤੇ ਰੀਪਲੇਸ ਪ੍ਰੋਗਰਾਮ ਨੈਚੂਰਲ ਰਿਸੋਰਸਿਜ਼ ਕੈਨੇਡਾ (ਐਨਆਰਕੈਨ) ਵੱਲੋਂ ਗ੍ਰੀਨ ਫਰੇਟ ਪ੍ਰੋਗਰਾਮ (ਜੀਐਫਪੀ) ਜਿਨ੍ਹਾਂ ਨੂੰ ਰੀਪਾਵਰ ਤੇ ਰੀਪਲੇਸ ਆਖਿਆ ਜਾਂਦਾ ਹੈ, ਦੀ ਦੂਜੀ ਸਟਰੀਮ ਲਾਂਚ ਕੀਤੀ ਗਈ ਹੈ। ਜਿਹੜੇ ਕੰਪਨੀਆਂ...
ਡਿਟੈਨਸ਼ਨ ਸਮੇਂ ਦਾ ਟਰੱਕ ਡਰਾਈਵਰਾਂ ਉੱਤੇ ਕਿਹੋ ਜਿਹਾ ਅਸਰ ਹੁੰਦਾ ਹੈ ਇਸ ਦਾ ਨਵੇਂ ਸਿਰੇ ਤੋਂ ਪਤਾ ਲਾਵੇਗੀ ਐਫਐਮਸੀਐਸਏ ਲੋਡਿੰਗ ਤੇ ਅਨਲੋਡਿੰਗ ਕਰਵਾ ਰਹੇ ਟਰੱਕ ਡਰਾਈਵਰਜ਼ ਵੱਲੋਂ ਹੰਢਾਈ ਜਾਣ ਵਾਲੀ ਦੇਰ, ਉਨ੍ਹਾਂ ਦੀ ਸੇਫਟੀ ਤੇ ਭੱਤਿਆਂ ਦੇ ਖੁੱਸਣ ਦਾ ਉਨ੍ਹਾਂ...
9 ਸਤੰਬਰ ਨੂੰ ਪੀਐਮਟੀਸੀ ਦੀ ਹੋਈ ਸਾਲਾਨਾ ਕਾਨਫਰੰਸ ਦੌਰਾਨ ਪ੍ਰਾਈਵੇਟ ਮੋਟਰ ਟਰੱਕ ਕਾਉਂਸਲ ਆਫ ਕੈਨੇਡਾ ਤੇ ਅਵੀਵਾ ਕੈਨੇਡਾ ਵੱਲੋਂ ਪ੍ਰਾਈਵੇਟ ਫਲੀਟ ਸੇਫਟੀ ਲਈ ਐਵਾਰਡਜ਼ ਦਾ ਐਲਾਨ ਕੀਤਾ ਗਿਆ ਹੈ| ਇਹ ਮੁਕਾਬਲਾ ਸਾਰੇ ਕੈਨੇਡੀਅਨ ਪ੍ਰਾਈਵੇਟ ਕੈਰੀਅਰਜ਼ ਲਈ ਖੁੱਲ੍ਹਾ ਹੈ, ਇਸ ਵਿੱਚ ਹਿੱਸਾ ਲੈਣ...