16 C
Toronto
Sunday, May 5, 2024
ਦ ਫੈਡਰਲ ਮੋਟਰ ਕਰੀਅਰ ਸੇਫਟੀ ਐਡਮਨਿਸਟ੍ਰੇਸ਼ਨ (ਐਫਐਮਸੀਐਸਏ)ਵੱਲੋਂ ਉਨ੍ਹਾਂ ਕਾਰਕਾਂ ਦਾ ਪਤਾ ਲਾਉਣ ਲਈ ਨਵੇਂ ਸਿਰੇ ਤੋਂ ਅਧਿਐਨ ਕਰਵਾਉਣ ਦਾ ਬੀੜਾ ਚੁੱਕਿਆ ਗਿਆ ਹੈ ਜਿਨ੍ਹਾਂ ਕਰਕੇ ਵੱਡੇ ਟਰੱਕਾਂ ਨੂੰ ਹਾਦਸੇ ਪੇਸ਼ ਆਉਂਦੇ ਹਨ। ਹਾਲਾਂਕਿ ਇਸ ਅਧਿਐਨ ਵਿੱਚ ਹਾਦਸਿਆਂ ਦੀਆਂ ਸਾਰੀਆਂ...
ਟਰੱਕਿੰਗ ਐਚਆਰ ਕੈਨੇਡਾ ਵੱਲੋਂ ਆਪਣੀ ਤਾਜ਼ਾ ਲੇਬਰ ਮਾਰਕਿਟ ਇਨਫਰਮੇਸ਼ਨ ਰਿਪੋਰਟ ਵਿੱਚ ਆਖਿਆ ਗਿਆ ਹੈ ਕਿ 2015 ਤੋਂ ਹੀ ਟਰੱਕ ਟਰਾਂਸਪੋਰਟੇਸ਼ਨ ਦੇ ਖੇਤਰ ਵਿੱਚ ਨੌਕਰੀਆਂ ਵਿੱਚ ਤਿੱਗੁਣਾ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਇਹ ਕੋਵਿਡ ਸ਼ੁਰੂ ਹੋਣ ਤੋਂ ਪਹਿਲਾਂ ਭਾਵ...
ਵੁਮਨ ਇਨ ਟਰੱਕਿੰਗਜ਼ ਦੇ ਤਾਜ਼ਾ ਇੰਡੈਕਸ ਵਿੱਚ ਦਰਸਾਏ ਗਏ ਡਾਟਾ ਅਨੁਸਾਰ ਕਮਰਸ਼ੀਅਲ ਫਰੇਟ ਟਰਾਂਸਪੋਰਟੇਸ਼ਨ ਇੰਡਸਟਰੀ ਵਿੱਚ ਔਰਤਾਂ ਦੀ ਪ੍ਰਤੀਸ਼ਤਤਾ ਵੱਧਦੀ ਜਾ ਰਹੀ ਹੈ। ਇਹ ਇੰਡੈਕਸ ਇੰਡਸਟਰੀ ਦਾ ਅਜਿਹਾ ਬੈਰੋਮੀਟਰ ਹੈ ਜਿਹੜਾ ਟਰਾਂਸਪੋਰਟੇਸ਼ਨ ਦੇ ਖੇਤਰ ਵਿੱਚ ਅਹਿਮ ਤੇ ਮੁਸ਼ਕਲ ਭੂਮਿਕਾਵਾਂ ਨਿਭਾਉਣ ਵਾਲੀਆਂ ਮਹਿਲਾਵਾਂ ਬਾਰੇ ਜਾਣਕਾਰੀ ਮੁਹੱਈਆ ਕਰਵਾਉਂਦਾ ਹੈ। 2022 ਦੇ ਡਬਲਿਊਆਈਟੀ ਇੰਡੈਕਸ ਤੋਂ ਸਾਹਮਣੇ ਆਇਆ ਹੈ ਕਿ ਟਰਾਂਸਪੋਰਟੇਸ਼ਨ ਕੰਪਨੀਆਂ ਦੇ ਸੀ-ਸੂਟ ਐਗਜ਼ੈਕਟਿਵਜ਼ ਦਾ 33·8 ਫੀ ਸਦੀ ਮਹਿਲਾਵਾਂ ਹਨ। ਇਨ੍ਹਾਂ ਅੰਕੜਿਆਂ ਵਿੱਚ 2019, ਜਦੋਂ ਡਬਲਿਊਆਈਟੀ ਇੰਡੈਕਸ ਨੂੰ ਆਖਰੀ ਵਾਰੀ ਮਾਪਿਆ ਗਿਆ ਸੀ, ਦੇ ਮੁਕਾਬਲੇ 1·5 ਫੀ ਸਦੀ ਦਾ ਵਾਧਾ ਹੋਇਆ ਹੈ। ਇਸ ਤੋਂ ਇਲਾਵਾ, 2022 ਡਬਲਿਊਆਈਟੀ ਇੰਡੈਕਸ ਵਿੱਚ ਇਹ ਵੀ ਸਾਹਮਣੇ ਆਇਆ ਕਿ 39·6 ਫੀ ਸਦੀ ਕੰਪਨੀਆਂ ਦੀਆਂ ਆਗੂ ਮਹਿਲਾਵਾਂ ਹਨ।  ਕੰਪਨੀ ਆਗੂ ਉਹ ਹੁੰਦੇ ਹਨ ਜਿਨ੍ਹਾਂ ਕੋਲ ਸੁਪਰਵਿਜ਼ਨ ਕਰਨ ਦੀ ਜਿ਼ੰਮੇਵਾਰੀ ਹੁੰਦੀ ਹੈ ਤੇ ਉਹ ਸੀ-ਸੂਟ ਵਿੱਚ ਐਗਜ਼ੈਕਟਿਵਜ਼ ਵੀ ਹੁੰਦੇ ਹਨ।ਇੱਕ ਪ੍ਰੈੱਸ ਰਲੀਜ਼ ਵਿੱਚ ਡਬਲਿਊਆਈਟੀ ਦੇ ਪ੍ਰੈਜ਼ੀਡੈਂਟ ਤੇ ਸੀਈਓ ਐਲਨ ਵੌਇ ਨੇ ਆਖਿਆ ਕਿ ਅੱਜ ਹੋਰ ਵੱਡੇ ਕੈਰੀਅਰ ਦੀ ਸ਼ੁਰੂਆਤ ਇੱਕ ਪੁਰਸ਼ ਤੇ ਟਰੱਕ ਨਾਲ ਹੁੰਦੀ ਹੈ। ਅਜਿਹਾ ਦਿਨ ਵੀ ਆਵੇਗਾ ਜਦੋਂ ਵੱਧ ਤੋਂ ਵੱਧ ਮਹਿਲਾਵਾਂ ਟਰੱਕਿੰਗ ਇੰਡਸਟਰੀ ਵਿੱਚ ਲੀਡਰ, ਮਾਲਕ ਤੇ ਡਾਇਰੈਕਟਰ ਬਣ ਜਾਣਗੀਆਂ ਤੇ ਅਸੀਂ ਅਜਿਹੇ ਦਿਨ ਜਲਦੀ ਆਉਣ ਦੀ ਤਾਂਘ ਕਰਦੇ ਹਾਂ ਜਦੋਂ ਵੱਧ ਤੋਂ ਵੱਧ ਕੰਪਨੀਆਂ ਮਹਿਲਾਵਾਂ ਦੀ ਮਲਕੀਅਤ ਵਾਲੀਆਂ ਤੇ ਅਗਵਾਈ ਵਾਲੀਆਂ ਹੋਣਗੀਆਂ। ਡਬਲਿਊਆਈਟੀ ਇੰਡੈਕਸ ਵੱਲੋਂ ਦਰਸਾਏ ਗਏ ਅੰਕੜਿਆਂ ਅਨੁਸਾਰ ਬੋਰਡਜ਼ ਆਫ ਡਾਇਰੈਕਟਰਜ਼ ਵਜੋਂ ਸੇਵਾ ਨਿਭਾਉਣ ਵਾਲਿਆਂ ਵਿੱਚ 31 ਫੀ ਸਦੀ ਮਹਿਲਾਵਾਂ ਹਨ।ਵੌਇ ਅਨੁਸਾਰ ਇਹ ਸਬੂਤ ਮਿਲਦਾ ਹੈ ਕਿ ਟਰਾਂਸਪੋਰਟੇਸ਼ਨ ਵਿੱਚ ਸ਼ਾਮਲ ਵੱਡੀਆਂ ਕੰਪਨੀਆਂ ਮਹਿਲਾਵਾਂ ਨੂੰ ਥੋੜ੍ਹੀ ਗਿਣਤੀ ਵਿੱਚ ਹੀ ਰੱਖਦੀਆਂ ਰਹੀਆਂ ਹਨ। ਮਿਸਾਲ ਵਜੋਂ ਬਲੂਮਬਰਗ ਅਨੁਸਾਰ 2021 ਵਿੱਚ 14 ਜਨਤਕ ਤੌਰ ਉੱਤੇ ਟਰੇਡ ਕਰਨ ਵਾਲੇ ਕੈਰੀਅਰਜ਼ ਦੇ ਬੋਰਡ ਆਫ ਡਾਇਰੈਕਟਰਜ਼ ਵਿੱਚ ਔਸਤਨ 23 ਫੀ ਸਦੀ ਮਹਿਲਾਵਾਂ ਸਨ। ਪਰ ਇਨ੍ਹਾਂ ਕੰਪਨੀਆਂ ਨੇ ਵੱਖ ਵੱਖ ਲਿੰਗ ਨਾਲ ਸਬੰਧਤ ਨੁਮਾਇੰਦਿਆਂ ਨੂੰ ਆਪਣੇ ਬੋਰਡਜ਼ ਵਿੱਚ ਸ਼ਾਮਲ ਕਰਨਾ ਸ਼ੁਰੂ ਕਰ ਦਿੱਤਾ ਹੈ। 2019 ਵਿੱਚ 18 ਫੀ ਸਦੀ ਤੇ 2020 ਵਿੱਚ ਇਸ ਤਰ੍ਹਾਂ ਦੇ 22 ਫੀ ਸਦੀ ਮੈਂਬਰਾਂ ਨੂੰ ਬੋਰਡਜ਼ ਵਿੱਚ ਸ਼ਾਮਲ ਕੀਤਾ ਗਿਆ। ਬੋਰਡ ਆਫ ਡਾਇਰੈਕਟਰਜ਼ ਵਿੱਚ ਅਜੇ ਵੀ ਵਧੇਰੇ ਲਿੰਗਕ ਨੁਮਾਇੰਦਗੀ ਦੀ ਲੋੜ ਹੈ ਤੇ 2022 ਦੇ ਡਬਲਿਊਆਈਟੀ ਇੰਡੈਕਸ ਤੋਂ ਸਾਹਮਣੇ ਆਇਆ ਹੈ ਕਿ 21 ਫੀ ਸਦੀ ਰਿਸਪੌਂਡੈਂਟਸ ਦੇ ਬੋਰਡਜ਼ ਵਿੱਚ ਕੋਈ ਵੀ ਮਹਿਲਾ ਨੁਮਾਇੰਦਾ ਨਹੀਂ ਹੈ।
ਕੈਨੇਡੀਅਨ ਟਰੱਕਿੰਗ ਅਲਾਇੰਸ ਤੇ ਕਿਊਬਿਕ ਟਰੱਕਿੰਗ ਐਸੋਸਿਏਸ਼ਨ ਦੇ ਸਟਾਫ ਸਮੇਤ ਕੈਨੇਡੀਅਨ ਟਰਾਂਸਪੋਰਟ ਲੀਡਰਜ਼ ਵੱਲੋਂ ਬੀਤੇ ਦਿਨੀਂ ਮਾਂਟਰੀਅਲ ਵਿੱਚ ਮੀਟਿੰਗ ਕੀਤੀ ਗਈ। ਇਸ ਦੌਰਾਨ ਸਪਲਾਈ ਚੇਨ ਵਿੱਚ ਕਪੈਸਿਟੀ ਸੰਕਟ ਨੂੰ ਹੱਲ ਕਰਨ ਉੱਤੇ ਵਿਚਾਰ ਚਰਚਾ ਕੀਤੀ ਗਈ।  ਸੀਟੀਏ ਦੇ ਪ੍ਰੈਜ਼ੀਡੈਂਟ ਸਟੀਫਨ...
ਬੀਤੇ ਦਿਨੀਂ ਟਰਾਂਸਪੋਰਟੇਸ਼ਨ ਮੰਤਰੀ ਉਮਰ ਅਲਘਬਰਾ ਵੱਲੋਂ ਆਯੋਜਿਤ ਕੀਤੀ ਗਈ ਨੈਸ਼ਨਲ ਸਪਲਾਈ ਚੇਨ ਦੀ ਸਿਖਰ ਵਾਰਤਾ ਵਿੱਚ ਕੈਨੇਡੀਅਨ ਟਰੱਕਿੰਗ ਅਲਾਇੰਸ (ਸੀਟੀਏ) ਤੇ ਹੋਰਨਾਂ ਸਟੇਕਹੋਲਡਰਜ਼ ਵੱਲੋਂ ਹਿੱਸਾ ਲਿਆ ਗਿਆ। ਇਸ ਦੌਰਾਨ ਕੈਨੇਡਾ ਦੀ ਸਪਲਾਈ ਚੇਨ ਨੂੰ ਦਰਪੇਸ਼ ਚੁਣੌਤੀਆਂ ਤੇ ਅਹਿਮ...
ਜਿਨ੍ਹਾਂ ਲਕਾਂ ਦੇ ਡਰਾਈਵਰਜ਼ ਲਾਇਸੰਸ, ਲਾਇਸੰਸ ਪਲੇਟ ਸਟਿੱਕਰਜ਼, ਤੇ ਹੈਲਥ ਕਾਰਡ ਐਕਸਪਾਇਰ ਹੋ ਚੁੱਕੇ ਹਨ ਉਨ੍ਹਾਂ ਨੂੰ ਓਨਟਾਰੀਓ ਸਰਕਾਰ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਕਿ ਇਨ੍ਹਾਂ ਨੂੰ ਬਹਾਲ ਕਰਨ ਲਈ ਮੁੜ ਨੰਵਿਆਏ ਜਾਣ ਦੀ ਲੋੜ ਹੈ। ਸਰਕਾਰ ਨੇ ਆਖਿਆ ਕਿ...
ਟਰਾਂਸਰੈਪ ਅਤੇ ਦ ਨੈਸ਼ਨਲ ਰਕਰੂਟਿੰਗ ਐਂਡ ਰਿਟੈਂਸ਼ਨ ਸਿੰਪੋਜ਼ੀਅਮ (ਐਨਆਰਆਰਐਸ) ਦੀ ਟੀਮ ਵੱਲੋਂ ਆਪਣਾ ਸਾਲਾਨਾ ਈਵੈਂਟ 22 ਤੇ 23 ਅਪਰੈਲ 2021 ਨੂੰ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ| ਕੋਵਿਡ-19 ਮਹਾਂਮਾਰੀ ਕਾਰਨ ਮੌਜੂਦਾ ਹਾਲਾਤ ਦੇ ਚੱਲਦਿਆਂ ਐਨਆਰਆਰਐਸ ਦੀ ਟੀਮ ਨੇ ਇਹ...
ਕੈਨੇਡੀਅਨ ਟਰੱਕਿੰਗ ਇੰਡਸਟਰੀ 2021 ਦੇ ਅੰਤ ਤੱਕ ਮਹਾਂਮਾਰੀ ਤੋਂ ਪਹਿਲਾਂ ਵਾਲੇ ਸਮੇਂ ਵਾਂਗ ਹੀ ਪੂਰੀ ਤਰ੍ਹਾਂ ਰਿਕਵਰ ਕਰ ਲਵੇਗੀ। ਪਰ ਮਾਹਿਰ ਟਰੱਕ ਡਰਾਈਵਰਾਂ ਦੀ ਘਾਟ ਕਾਰਨ ਇਸ ਦੀ ਸਮਰੱਥਾ ਵਿੱਚ ਥੋੜ੍ਹੀ ਕਮੀ ਆ ਸਕਦੀ ਹੈ। ਜਦੋਂ ਤੱਕ ਕੋਵਿਡ-19 ਵੈਕਸੀਨ...
ਕਈ ਇੰਪਲੌਇਰਜ਼ ਨੇ ਵਰਕਰਜ਼ ਦੇ ਭੱਤਿਆਂ ਦੇ ਬਣਦੇ 9 ਮਿਲੀਅਨ ਡਾਲਰ ਆਪਣੀਆਂ ਜੇਬ੍ਹਾਂ ਵਿੱਚ ਪਾਏ ਲੇਬਰ ਮੰਤਰਾਲੇ ਤੇ ਵਿੱਤ ਮੰਤਰਾਲੇ ਤੋਂ ਹਾਸਲ 2021-22 ਦੇ ਵਿੱਤੀ ਵਰ੍ਹੇ ਵਿੱਚ ਵਰਕਰਜ਼ ਦੇ ਭੱਤਿਆਂ ਦੇ 9 ਮਿਲੀਅਨ ਡਾਲਰ ਇੰਪਲੌਇਰਜ਼ ਵੱਲੋਂ ਆਪਣੀਆਂ ਜੇਬ੍ਹਾਂ ਵਿੱਚ ਪਾਏ ਗਏ।...
ਟਰੱਕਿੰਗ ਇੰਡਸਟਰੀ ਲਈ ਕੋਵਿਡ-19 ਟੈਸਟ ਕਰਵਾਉਣ ਦੀ ਸਹੂਲਤ ਵਿੱਚ ਸੁਧਾਰ ਕਰਨ ਦੇ ਇਰਾਦੇ ਨਾਲ ਓਨਟਾਰੀਓ ਸਰਕਾਰ ਵੱਲੋਂ ਐਲਾਨੇ ਗਏ ਪ੍ਰੋਗਰਾਮ ਦੀ ਓਨਟਾਰੀਓ ਟਰੱਕਿੰਗ ਐਸੋਸਿਏਸ਼ਨ ਵੱਲੋਂ ਸ਼ਲਾਘਾ ਕੀਤੀ ਗਈ| ਪ੍ਰੀਮੀਅਰ ਡੱਗ ਫੋਰਡ ਅਕਸਰ ਇਹ ਆਖਦੇ ਹਨ ਕਿ ਅਰਥਚਾਰੇ ਨੂੰ ਪੂਰੀ ਤਰ੍ਹਾਂ...