डेटा से पता चलता है कि $9M से लिया गया है

ਕਈ ਇੰਪਲੌਇਰਜ਼ ਨੇ ਵਰਕਰਜ਼ ਦੇ ਭੱਤਿਆਂ ਦੇ ਬਣਦੇ 9
ਮਿਲੀਅਨ ਡਾਲਰ ਆਪਣੀਆਂ ਜੇਬ੍ਹਾਂ ਵਿੱਚ ਪਾਏ

ਲੇਬਰ ਮੰਤਰਾਲੇ ਤੇ ਵਿੱਤ ਮੰਤਰਾਲੇ ਤੋਂ ਹਾਸਲ 2021-22 ਦੇ ਵਿੱਤੀ ਵਰ੍ਹੇ ਵਿੱਚ ਵਰਕਰਜ਼ ਦੇ ਭੱਤਿਆਂ ਦੇ 9 ਮਿਲੀਅਨ ਡਾਲਰ ਇੰਪਲੌਇਰਜ਼ ਵੱਲੋਂ ਆਪਣੀਆਂ ਜੇਬ੍ਹਾਂ ਵਿੱਚ ਪਾਏ ਗਏ। ਇਹ ਖੁਲਾਸਾ ਲੇਬਰ ਦੀ ਪੈਰਵੀ ਕਰਨ ਵਾਲਿਆਂ ਵੱਲੋਂ ਕੀਤਾ ਗਿਆ।

ਸੀਬੀਸੀ ਨਿਊਂਜ਼ ਦੀ ਰਿਪੋਰਟ ਅਨੁਸਾਰ ਇਸ ਡਾਟਾ ਦੀ ਮੰਗ ਫਰੀਡਮ ਆਫ ਇਨਫਰਮੇਸ਼ਨ ਐਕਟ ਤਹਿਤ ਟੋਰਾਂਟੋ ਸਥਿਤ ਦੋ ਆਰਗੇਨਾਈਜ਼ੇਸ਼ਨਜ਼-ਡਾਊਨਟਾਊਨ ਲੀਗਲ ਸਰਵਿਸਿਜ਼ ਤੇ ਪਾਰਕਡੇਲ ਕਮਿਊਨਿਟੀ ਲੀਗਲ ਸਰਵਿਸਿਜ਼ ਵੱਲੋਂ ਕੀਤੀ ਗਈ ਸੀ। ਇਸ ਆਰਟੀਕਲ ਵਿੱਚ ਆਖਿਆ ਗਿਆ ਕਿ ਟਰਾਂਸਪੋਰਟੇਸ਼ਨ ਕੰਪਨੀਆਂ ਲਈ ਕੰਮ ਕਰਨ ਵਾਲੇ ਵਰਕਰਜ਼ ਵਿੱਚੋਂ ਕਈਆਂ ਦਾ ਇਹ ਦਾਅਵਾ ਹੈ ਕਿ ਉਨ੍ਹਾਂ ਦੇ ਇੰਪਲੌਇਰਜ਼ ਵੱਲੋਂ ਉਨ੍ਹਾਂ ਦੇ ਭੱਤਿਆਂ ਦੇ ਹਜ਼ਾਰਾਂ ਡਾਲਰ ਉਨ੍ਹਾਂ ਨੂੰ ਨਹੀਂ ਦਿੱਤੇ ਗਏ। ਇਨ੍ਹਾਂ ਵਰਕਰਜ਼ ਦੇ ਦਾਅਵਿਆਂ ਮੁਤਾਬਕ ਇਨ੍ਹਾਂ ਇੰਪਲੌਇਰਜ਼ ਨੇ ਇਹ ਭੱਤੇ ਆਪਣੀਆਂ ਜੇਬ੍ਹਾਂ ਵਿੱਚ ਪਾ ਲਏ।

ਜਿਨ੍ਹਾਂ ਦੇ ਭੱਤਿਆਂ ਨਾਲ ਅਜਿਹਾ ਕੀਤਾ ਗਿਆ, ਉਨ੍ਹਾਂ ਦੇ ਨਾਲ ਨਾਲ ਓਨਟਾਰੀਓ ਟਰੱਕਿੰਗ ਐਸੋਸਿਏਸ਼ਨ, ਇਸ ਗੱਲ ਨੂੰ ਲੈ ਕੇ ਚਿੰਤਤ ਹੈ ਕਿ ਰੁਝਾਨ ਇੱਕ ਰਵਾਇਤ ਬਣ ਚੁੱਕਿਆ ਹੈ ਤੇ ਦਿਨੋਂ ਦਿਨ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਸੀਬੀਸੀ ਦੀ ਰਿਪੋਰਟ ਵਿੱਚ ਆਖਿਆ ਗਿਆ ਕਿ ਓਨਟਾਰੀਓ ਦੇ ਵਿੱਤ ਮੰਤਰਾਲੇ ਦਾ ਕਹਿਣਾ ਹੈ ਕਿ ਉਹ ਵੀ ਇਹ ਗੱਲ ਮੰਨਦੇ ਹਨ ਕਿ ਅਨਪੇਡ ਵੇਜਿਜ਼ ਇੱਕ ਵੱਡਾ ਮੁੱਦਾ ਬਣ ਚੁੱਕੇ ਹਨ ਤੇ ਇਸ ਸਮੱਸਿਆ ਨਾਲ ਨਜਿੱਠਣ ਲਈ ਉਨ੍ਹਾਂ ਵੱਲੋਂ ਨਵੇਂ ਮਾਪਦੰਡ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਭੱਤਿਆਂ ਦੀ ਇਸ ਚੋਰੀ ਨਾਲ ਸੰਘਰਸ਼ ਕਰ ਰਹੇ ਇਮੀਗ੍ਰੈਂਟਸ ਦੇ ਓਨਟਾਰੀਓ ਸਥਿਤ ਗਰੁੱਪ ਨੌਜਵਾਨ ਸਪੋਰਟਨੈੱਟਵਰਕ ਵੱਲੋਂ ਪੂਰਾ ਜ਼ੋਰ ਲਾਇਆ ਜਾ ਰਿਹਾ ਹੈ ਕਿ ਵਰਕਰਜ਼ ਦੇ ਭੱਤਿਆਂ ਵਿੱਚ ਹੇਰਫੇਰ ਕਰਨ ਵਾਲਿਆਂਖਿਲਾਫ ਕਾਰਵਾਈ ਲਈ ਸਖ਼ਤ ਨਿਯਮ ਲਾਗੂ ਕੀਤੇ ਜਾਣ। ਐਨਐਸਐਨ ਨੂੰ ਹੋਂਦ ਵਿੱਚ ਆਇਆਂ ਦੋ ਸਾਲ ਦਾਸਮਾਂ ਹੋ ਚੁੱਕਿਆ ਹੈ ਤੇ ਇਸ ਨੈੱਟਵਰਕ ਦਾ ਕਹਿਣਾ ਹੈ ਕਿ ਉਹ 74 ਮੈਂਬਰਾਂ ਲਈ ਚੋਰੀ ਕੀਤੇ ਗਏ ਭੱਤਿਆਂ ਦੇ 323,209 ਡਾਲਰ ਰਿਕਵਰ ਕਰ ਚੁੱਕੇ ਹਨ।

ਐਨਐਸਐਨ ਦਾ ਕਹਿਣਾ ਹੈ ਕਿ ਐਫਓਆਈ ਰਾਹੀਂ ਹਾਸਲ ਕੀਤੇ ਗਏ ਡਾਟਾ ਤੋਂ ਸਾਹਮਣੇ ਆਇਆ ਹੈ ਕਿ ਓਨਟਾਰੀਓ ਦੇ ਵਿੱਤ ਮੰਤਰਾਲੇ ਵੱਲੋਂ ਅਦਾਇਗੀ ਦੇ ਦਿੱਤੇ ਗਏ ਹੁਕਮਾਂ ਦੇ ਅਧਾਰ ਉੱਤੇ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਇੰਪਲੌਇਰਜ਼ ਖਿਲਾਫ ਮੁਕੱਦਮਿਆਂ ਦੀ ਗਿਣਤੀ ਵਿੱਚ ਕਾਫੀ ਕਮੀ ਆਈ ਹੈ। 2017-18 ਵਿੱਚ ਜਿੱਥੇ ਇਸ ਤਰਾਂ ਦੇ ਮੁਕੱਦਮਿਆਂ ਦੀ ਗਿਣਤੀ 79 ਸੀ ਉੱਥੇ ਹੀ 2021-22 ਵਿੱਚ ਇਹ ਗਿਣਤੀ 12 ਰਹਿ ਗਈ। 2020-21 ਵਿੱਚ ਤਾਂ ਸਿਰਫ ਦੋ ਹੀ ਮੁੱਕਦਮੇ ਕੀਤੇ ਗਏ।

ਲੇਬਰ ਮੰਤਰਾਲੇ ਨੇ ਸੀਬੀਸੀ ਨੂੰ ਲਿਖੀ ਈਮੇਲ ਵਿੱਚ ਆਖਿਆ ਕਿ ਉਨ੍ਹਾਂ ਵੱਲੋਂ ਭੱਤਿਆਂ ਦੇ ਰੂਪ ਵਿੱਚ 110 ਮਿਲੀਅਨ ਡਾਲਰ ਤੇ ਪਿਛਲੇ ਪੰਜ ਵਿੱਤੀ ਵਰ੍ਹਿਆਂ ਵਿੱਚ ਵਰਕਰਜ਼ ਦੇ ਦੱਬੇ ਗਏ ਪੈਸੇ ਰਿਕਵਰ ਕੀਤੇ ਜਾ ਚੁੱਕੇ ਹਨ। ਈਮੇਲ ਵਿੱਚ ਆਖਿਆ ਗਿਆ ਕਿ ਜਿਹੜਾ ਕੰਮ ਵਰਕਰਜ਼ ਨੇ ਕੀਤਾ ਹੁੰਦਾ ਹੈ ਉਸ ਦੀ ਅਦਾਇਗੀ ਵੀ ਉਨ੍ਹਾਂ ਨੂੰ ਪੂਰੀ ਹੋਣੀ ਚਾਹੀਦੀ ਹੈ। ਉਨਾਂ ਆਖਿਆ ਕਿ ਅਸੀਂ ਅਨਪੇਡ ਭੱਤਿਆਂ ਦੀ ਪਾਈ-ਪਾਈ ਵਸੂਲਣ ਲਈ ਹੋਰ ਜਾਂਚ ਕਰਾਂਗੇ।

ਇੱਕ ਈਮੇਲ ਰਾਹੀਂ ਭੇਜੇ ਬਿਆਨ ਵਿੱਚ ਲੇਬਰ ਪ੍ਰੋਗਰਾਮ ਨੇ ਆਖਿਆ ਕਿ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਇੰਪਲੌਇਰਜ਼, ਜਿਹੜੇ ਨਵੇਂ ਨਵੇਂ ਹੱਥਕੰਢੇ ਵਰਤ ਕੇ ਆਪਣੇ ਵਰਕਰਜ਼ ਨੂੰ ਜਲਦੀ ਜਲਦੀ ਬਦਲਦੇ ਰਹਿੰਦੇ ਹਨ ਤਾਂ ਕਿ ਭੱਤਿਆਂ ਵਿੱਚ ਗੜਬੜੀ ਕੀਤੀ ਜਾ ਸਕੇ, ਖਿਲਾਫ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਇੱਥੇ ਦੱਸਣਾ ਬਣਦਾ ਹੈ ਕਿ ਕੈਨੇਡੀਅਨ ਟਰੱਕਿੰਗ ਅਲਾਇੰਸ ਟਰੱਕਿੰਗ ਇੰਡਸਟਰੀ ਨਾਲ ਜੁੜੇ ਲੇਬਰ ਸਬੰਧੀ ਮੁੱਦਿਆਂ ਉੱਤੇ ਰੋਸ਼ਨੀ ਪਾਉਣ ਦੀ ਲਗਾਤਾਰ ਕੋਸਿ਼ਸ਼ ਕਰ ਰਿਹਾ ਹੈ। ਜਿਹੜੇ ਕੈਰੀਅਰਜ਼ ਡਰਾਈਵਰ ਇੰਕ·ਵਰਗੀਆਂ ਸਕੀਮਾਂ ਆਪਰੇਟ ਕਰਦੇ ਹਨ, ਜਿੱਥੇ ਉਹ ਗਲਤ ਢੰਗ ਨਾਲ ਆਪਣੇ ਵੱਲੋਂ ਰੱਖੇ ਗਏ ਡਰਾਈਵਰਾਂ ਨੂੰ ਆਜ਼ਾਦ ਆਪਰੇਟਰ ਦਰਸਾ ਕੇ ਟੈਕਸਾਂ ਤੇ ਵਰਕਰਜ਼ ਨੂੰ ਬੈਨੇਫਿਟਜ਼ ਤੇ ਪ੍ਰੋਟੈਕਸ਼ਨ ਤੋਂ ਬਚਣ ਦੀ ਕੋਸਿ਼ਸ਼ ਕਰਦੇ ਹਨ, ਉਹ ਕਈ ਲੇਬਰ ਨਿਯਮਾਂ ਤੇ ਜਿ਼ੰਮੇਵਾਰੀਆਂ ਤੋਂ ਵੀ ਭੱਜਦੇ ਹਨ। ਇਹੋ ਜਿਹੇ ਆਪਰੇਟਰ ਹੀ ਵਰਕਰਜ਼ ਦੇ ਭੱਤਿਆਂ ਤੇ ਅਦਾਇਗੀਆਂ ਨੂੰ ਉਨ੍ਹਾਂ ਨੂੰ ਆਜ਼ਾਦਾਨਾ ਕਾਂਟਰੈਕਟਰ ਦੱਸ ਕੇ ਹੜੱਪਣ ਦੀ ਕੋਸਿ਼ਸ਼ ਕਰਦੇ ਹਨ।