ਐਫਐਮਸੀਐਸਏ ਨੇ ਟਰੱਕ ਹਾਦਸਿਆਂ ਦੇ ਕਾਰਨਾਂ ਬਾਰੇ ਅਧਿਐਨ ਕਰਵਾਉਣ ਦਾ ਚੁੱਕਿਆ ਬੀੜਾ

ਦ ਫੈਡਰਲ ਮੋਟਰ ਕਰੀਅਰ ਸੇਫਟੀ ਐਡਮਨਿਸਟ੍ਰੇਸ਼ਨ (ਐਫਐਮਸੀਐਸਏ)ਵੱਲੋਂ ਉਨ੍ਹਾਂ ਕਾਰਕਾਂ ਦਾ ਪਤਾ ਲਾਉਣ ਲਈ ਨਵੇਂ ਸਿਰੇ ਤੋਂ ਅਧਿਐਨ ਕਰਵਾਉਣ ਦਾ ਬੀੜਾ ਚੁੱਕਿਆ ਗਿਆ ਹੈ ਜਿਨ੍ਹਾਂ ਕਰਕੇ ਵੱਡੇ ਟਰੱਕਾਂ ਨੂੰ ਹਾਦਸੇ ਪੇਸ਼ ਆਉਂਦੇ ਹਨ। ਹਾਲਾਂਕਿ ਇਸ ਅਧਿਐਨ ਵਿੱਚ ਹਾਦਸਿਆਂ ਦੀਆਂ ਸਾਰੀਆਂ ਵੰਨਗੀਆਂ(ਜਿਵੇਂ ਕਿ ਟੋਅ-ਅਵੇਅ, ਇੰਜਰੀਜ਼ ਤੇ ਘਾਤਕ ਆਦਿ) ਉੱਤੇ ਨਜ਼ਰ ਮਾਰੀ ਜਾਵੇਗੀ ਪਰ ਐਫਐਮਸੀਐਸਏ ਦੇ ਕਾਰਜਕਾਰੀ ਐਡਮਨਿਸਟ੍ਰੇਟਰ ਜਿੰਮ ਮੁਲਨ ਵੱਲੋਂ ਇਹ ਸੰਕੇਤ ਦਿੱਤਾ ਗਿਆ ਹੈ ਕਿ ਇਹ ਅਧਿਐਨ ਕਰਵਾਉਣ ਪਿੱਛੇ ਅਸਲ ਮਕਸਦ ਅਜਿਹੇ ਹਾਦਸਿਆਂ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਿੱਚ ਹੋ ਰਹੇ ਵਾਧੇ ਪਿੱਛੇ ਲੁਕੀ ਚਿੰਤਾ ਹੈ।

ਵਾਸਿ਼ੰਗਟਨ ਡੀਸੀ ਵਿੱਚ ਜਨਵਰੀ ਦੇ ਮਹੀਨੇ ਕਰਵਾਏ ਗਏ ਅਨੈਲੇਸਿਜ਼, ਰਿਸਰਚ ਐਂਡ ਟੈਕਨਾਲੋਜੀ ਸਬੰਧੀ ਜਨਤਕ ਸੈਸ਼ਨ ਦੌਰਾਨ ਗੱਲ ਕਰਦਿਆਂ ਮੁਲਨ ਨੇ ਆਖਿਆ ਕਿ ਜਦੋਂ ਤਿੰਨ ਮਹੀਨੇ ਪਹਿਲਾਂ ਉਸ ਨੇ ਕਾਰਜਕਾਰੀ ਐਡਮਨਿਸਟ੍ਰੇਟਰ ਦੀ ਭੂਮਿਕਾ ਸਾਂਭੀ ਤਾਂ ਉਸ ਤੋਂ ਉਸ ਦੀਆਂ ਮੁੱਖ ਤਰਜੀਹਾਂ ਪੁੱਛੀਆਂ ਗਈਆਂ। ਉਨ੍ਹਾਂ ਅੱਗੇ ਆਖਿਆ ਕਿ ਉਨ੍ਹਾਂ ਲਈ ਇਹ ਕੋਈ ਔਖੀ ਗੱਲ ਨਹੀਂ ਸੀ। ਮੁੱਖ ਤਰਜੀਹ ਪਿਛਲੇ ਚਾਰ ਸਾਲਾਂ ਦੌਰਾਨ ਵੱਡੇ ਟਰੱਕਾਂ ਦੀ ਸ਼ਮੂਲੀਅਤ ਵਾਲੇ ਹਾਦਸਿਆਂ ਦੇ ਵਧੇ ਰੁਝਾਨ ਨੂੰ ਉਲਟਾਉਣਾ ਹੈ।

ਉਨ੍ਹਾਂ ਇਹ ਵੀ ਨੋਟ ਕੀਤਾ ਕਿ ਏਜੰਸੀ ਵੱਲੋਂ ਹਾਦਸਿਆਂ ਕਾਰਨ ਹੋਣ ਵਾਲੀਆਂ ਮੌਤਾਂ ਦੇ ਕਾਰਨ ਜਾਨਣ ਲਈ ਆਖਰੀ ਵਾਰੀ ਅਧਿਐਨ 15 ਸਾਲ ਪਹਿਲਾਂ ਕਰਵਾਇਆ ਗਿਆ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਅਜਿਹੇ ਅਧਿਐਨ ਕਰਨ ਲਈ ਡਾਟਾ ਕਾਫੀ ਵੱਧ ਗਿਆ ਹੈ। ਹੁਣ ਤਾਂ ਇਹ ਸੱਭ ਡਾਟਾ ਮਣਾਮੂੰਹੀਂ ਇਲੈਕਟ੍ਰੌਨਿਕ ਲਾਗਿੰਗ ਡਿਵਾਈਸਿਜ਼ ਉੱਤੇ ਵੀ ਦਰਜ ਹੈ। ਐਫਐਮਸੀਐਸਏ ਵੱਲੋਂ ਫੈਡਰਲ ਰਜਿਸਟਰ ਵਿੱਚ ਇਨਫਰਮੇਸ਼ਨ ਨੋਟਿਸ ਲਈ ਗੁਜ਼ਾਰਿਸ਼ ਦੇ ਕੇ ਕਰੈਸ਼ ਸਬੰਧੀ ਨਵਾਂ ਅਧਿਐਨ ਲਾਂਚ ਕਰਨ ਵੱਲ ਪਹਿਲਾ ਕਦਮ ਚੁੱਕਿਆ ਗਿਆ ਹੈ। ਨੋਟਿਸ ਵਿੱਚ ਆਖਿਆ ਗਿਆ ਹੈ ਕਿ ਏਜੰਸੀ ਸਾਰਿਆਂ ਦੀ ਇਸ ਬਾਰੇ ਰਾਇ ਜਾਨਣਾ ਚਾਹੁੰਦੀ ਹੈ ਕਿ ਐਫਐਮਸੀਐਸਏ ਨੂੰ ਰਿਪੋਰਟ ਕੀਤੇ ਜਾ ਸਕਣ ਵਾਲੇ ਸਾਰੇ ਵੱਡੇ ਟਰੱਕ ਹਾਦਸਿਆਂ ਲਈ ਜਿ਼ੰਮੇਵਾਰ ਕਾਰਕਾਂ ਦੀ ਪਛਾਣ ਕਰਨ ਲਈ ਅਧਿਐਨ ਨੂੰ ਕਿਸ ਤਰ੍ਹਾਂ ਡਿਜ਼ਾਈਨ ਕੀਤਾ ਜਾਵੇ ਤੇ ਕਰਵਾਇਆ ਜਾਵੇ।

ਨਵੇਂ ਅਧਿਐਨ ਦੇ ਟੀਚੇ

ਇਸ ਨੋਟਿਸ ਵਿੱਚ ਆਖਿਆ ਗਿਆ ਹੈ ਕਿ ਇਸ ਅਧਿਐਨ ਦਾ ਟੀਚਾ ਐਫਐਮਸੀਐਸਏ ਤੇ ਇਸ ਦੇ ਸਟੇਟ ਭਾਈਵਾਲਾਂ ਦੀ ਸਮਰੱਥਾ ਵਿੱਚ ਹੇਠ ਲਿਖੇ ਅਨੁਸਾਰ ਸੁਧਾਰ ਕਰਨਾ ਹੈ :

  • ਵੱਡੇਟਰੱਕਾਂਦੀਸ਼ਮੂਲੀਅਤਵਾਲੇਹਾਦਸਿਆਂਦਾਮੁਲਾਂਕਣਕਰਨਾਤੇਉਭਰਰਹੇਰੁਝਾਨਾਂਦੀਪਛਾਣਕਰਨਾ
  • ਹਾਦਸੇਦੇਰੁਝਾਨਦੀਨਿਗਰਾਨੀਕਰਨਾਤੇਕਾਰਨਾਂਦੀਪਛਾਣਦੇਨਾਲਨਾਲਇਨ੍ਹਾਂਹਾਦਸਿਆਂਵਿੱਚਯੋਗਦਾਨਪਾਉਣਵਾਲੇਕਾਰਕਾਂਦੀਪਛਾਣਕਰਨਾ
  • ਸੇਫਟੀਵਿੱਚਸੁਧਾਰਲਈਪ੍ਰਭਾਵਸ਼ਾਲੀਨੀਤੀਆਂਤੇਪ੍ਰੋਗਰਾਮਵਿਕਸਤਕਰਨਾ

ਐਫਐਮਸੀਐਸਏ ਵੱਲੋਂ ਇਸ ਜਾਣਕਾਰੀ ਲਈ ਕੀਤੀ ਗਈ ਬੇਨਤੀ ਉੱਤੇ ਜਨਤਕ ਟਿੱਪਣੀਆਂ ਵੀ ਮੰਗੀਆਂ ਗਈਆਂ ਹਨ, ਜੋ ਕਿ 16 ਮਾਰਚ ਨੂੰ ਜਾਂ ਇਸ ਤੋਂ ਪਹਿਲਾਂ ਪਹੁੰਚ ਜਾਣੀਆਂ ਚਾਹੀਦੀਆਂ ਹਨ।

ਟਿੱਪਣੀਆ ਵਿੱਚ ਇਹ ਦਰਜ ਹੋਵੇ ਕਿ ਉਹ ਡੌਕੈਟ ਆਈਡੀ ਐਫਐਮਸੀਐਸਏ-2019-0277 ਲਈ ਹਨ।