ਲੇਬਰ ਦੀ ਘਾਟ ਸਬੰਧੀ ਮਸਲੇ ਦਾ ਫੈਡਰਲ ਸਰਕਾਰ ਨਾਲ ਰਲ ਕੇ ਹੱਲ ਕੱਢਣਾ ਚਾਹੁੰਦੀ ਹੈ ਸੀਟੀਏ

Truck Driver Shortage In Canada

ਬੀਤੇ ਦਿਨੀਂ ਟਰਾਂਸਪੋਰਟੇਸ਼ਨ ਮੰਤਰੀ ਉਮਰ ਅਲਘਬਰਾ ਵੱਲੋਂ ਆਯੋਜਿਤ ਕੀਤੀ ਗਈ ਨੈਸ਼ਨਲ ਸਪਲਾਈ ਚੇਨ ਦੀ ਸਿਖਰ ਵਾਰਤਾ ਵਿੱਚ ਕੈਨੇਡੀਅਨ ਟਰੱਕਿੰਗ ਅਲਾਇੰਸ (ਸੀਟੀਏ) ਤੇ ਹੋਰਨਾਂ ਸਟੇਕਹੋਲਡਰਜ਼ ਵੱਲੋਂ ਹਿੱਸਾ ਲਿਆ ਗਿਆ। ਇਸ ਦੌਰਾਨ ਕੈਨੇਡਾ ਦੀ ਸਪਲਾਈ ਚੇਨ ਨੂੰ ਦਰਪੇਸ਼ ਚੁਣੌਤੀਆਂ ਤੇ ਅਹਿਮ ਮੌਕਿਆਂ ਦਾ ਮੁਲਾਂਕਣ ਕੀਤਾ ਗਿਆ। ਇਸ ਦੇ ਨਾਲ ਹੀ ਸਪਲਾਈ ਚੇਨ ਨੂੰ ਦਰੁਸਤ ਕਰਨ ਲਈ ਅਤੇ ਆਰਥਿਕ ਰਿਕਵਰੀ ਲਈ ਲੋੜੀਂਦੀ ਕਾਰਵਾਈ ਕਰਨ ਤੇ ਰਣਨੀਤੀ ਉਲੀਕਣ ਦੀ ਲੋੜ ਉੱਤੇ ਵੀ ਜ਼ੋਰ ਦਿੱਤਾ ਗਿਆ। 

ਸੀਟੀਏ ਵੱਲੋਂ ਕੈਨੇਡਾ ਸਰਕਾਰ ਨੂੰ ਸਪਲਾਈ ਚੇਨ ਨਾਲ ਜੁੜੇ ਅੜਿੱਕਿਆਂ ਤੇ ਲੇਬਰ ਦੀ ਘਾਟ ਨੂੰ ਠੱਲ੍ਹ ਪਾਉਣ ਲਈ ਪਹਿਲ ਦੇ ਆਧਾਰ ਉੱਤੇ ਕੀਤੇ ਜਾਣ ਵਾਲੇ ਕੰਮਾਂ ਦਾ ਵੇਰਵਾ ਮੁਹੱਈਆ ਕਰਵਾਇਆ :

ਲੇਬਰ ਦੀ ਘਾਟ :

  • ਇੰਡਸਟਰੀ ਨੂੰ ਇਸ ਸੈਕਟਰ ਵੱਲ ਕੈਨੇਡੀਅਨਜ਼ ਨੂੰ ਵੀ ਆਕਰਸਿ਼ਤ ਕਰਨਾ ਹੋਵੇਗਾ। ਸੀਟੀਏ ਚਾਹੁੰਦੀ ਹੈ ਕਿ ਪਿਛਲੇ ਸਾਲ ਉਸ ਵੱਲੋਂ ਸ਼ੁਰੂ ਕੀਤੀ ਗਈ ਤਿੰਨ ਸਾਲਾ ਨੈਸ਼ਨਲ ਪਬਲਿਕ ਰਿਲੇਸ਼ਨਜ਼ ਤੇ ਸੋਸ਼ਲ ਮੀਡੀਆ ਕੈਂਪੇਨ ਦੇ ਪਸਾਰ ਲਈ ਕੈਨੇਡਾ ਸਰਕਾਰ ਨਾਲ ਰਲ ਕੇ ਕੰਮ ਕਰੇ। ਇਸ ਦੌਰਾਨ, ਟਰੱਕਿੰਗ ਇੰਡਸਟਰੀ ਆਪਣੀਆਂ ਵੈਕਸੀਨੇਸ਼ਨ ਦਰਾਂ, ਜੋ ਕਿ ਕੈਨੇਡੀਅਨ ਅਬਾਦੀ/ਰੀਜਨਜਿਸ ਨੂੰ ਉਹ ਆਪਰੇਟ ਕਰਦੇ ਹਨਦੀ ਨੁਮਾਇੰਦਗੀ ਕਰਦੀਆਂ ਹਨ, ਵਿੱਚ ਵਾਧਾ ਕਰਨਾ ਜਾਰੀ ਰੱਖੇਗੀ।
  • ਇੰਡਸਟਰੀ ਸਰਕਾਰ ਨਾਲ ਰਲ ਕੇ ਸਾਡੇ ਸੈਕਟਰ ਲਈ ਟਰੇਨਿੰਗ ਸਪੋਰਟ ਫੰਡ ਵਿਕਸਤ ਕਰਨ ਵਾਸਤੇ ਕੰਮ ਕਰਨਾ ਚਾਹੁੰਦੀ ਹੈ, ਇਹ ਸਾਡੇ ਭਰੋਸੇਮੰਦ, ਜਾਣਕਾਰ ਇੰਪਲੌਇਰਜ਼ ਲਈ ਹੀ ਯੋਗ ਹੋਵੇਗਾ। ਇਸ ਤੋਂ ਇਲਾਵਾ ਇੰਡਸਟਰੀ ਪ੍ਰੀਲਾਇਸੰਸਿੰਗ ਟਰੇਨਿੰਗ ਤੇ ਆਨ ਬੋਰਡਿੰਗ/ਕਮਰਸ਼ੀਅਲ ਡਰਾਈਵਰਾਂ ਲਈ ਕੰਮ ਉੱਤੇ ਟਰੇਨਿੰਗ ਦਾ ਸਮਰਥਨ ਵੀ ਚਾਹੁੰਦੀ ਹੈ।
  • ਇੰਡਸਟਰੀ ਟੈਂਪਰੇਰੀ ਫੌਰਨ ਵਰਕਰ ਪ੍ਰੋਗਰਾਮ (ਟੀਐਫਡਬਲਿਊਪੀ) ਤੇ ਹੋਰ ਇਮੀਗ੍ਰੇਸ਼ਨ ਪ੍ਰੋਗਰਾਮਾਂ ਲਈ ਕੈਨੇਡਾ ਸਰਕਾਰ ਨਾਲ ਰਲ ਕੇ ਇੰਪਲੌਇਰ ਪ੍ਰੋਗਰਾਮ ਵੀ ਤਿਆਰ ਕਰਨਾ ਚਾਹੁੰਦੀ ਹੈ। ਟੀਐਫਡਬਲਿਊਪੀ ਤਹਿਤ ਜਦੋਂ ਲੇਬਰ ਮਾਰਕਿਟ ਇੰਪੈਕਟ ਅਸੈੱਸਮੈਂਟਸ (ਐਲਐਮਆਈਏਜ਼) ਦੀ ਗੱਲ ਆਉਂਦੀ ਹੈ ਤਾਂ , ਸੀਟੀਏ ਅਰਜ਼ੀਆਂ ਦੀ ਪ੍ਰਕਿਰਿਆ ਨੂੰ ਹੋਰ ਤੇਜ਼ ਕਰਨ ਦੇ ਹੱਕ ਵਿੱਚ ਹੈ। ਸੀਟੀਏ ਇਹ ਵੀ ਚਾਹੁੰਦੀ ਹੈ ਕਿ ਇਸ ਪ੍ਰੋਗਰਾਮ ਤਹਿਤ ਦਾਖਲ ਹੋਣ ਵਾਲੇ ਵਿਅਕਤੀਆਂ ਨੂੰ ਪਰਮਾਨੈਂਟ ਰੈਜ਼ੀਡੈਂਸੀ ਵੀ ਬਿਨਾਂ ਕਿਸੇ ਅੜਿੱਕੇ ਦੇ ਜਲਦ ਹਾਸਲ ਹੋ ਜਾਵੇ।

ਸਪਲਾਈ ਚੇਨ ਪਾਬੰਦੀਆਂ :

  • ਕੈਨੇਡੀਅਨ ਕੈਰੀਅਰਜ਼ ਨੂੰ ਕੈਨੇਡਾ ਤੇ ਅਮਰੀਕਾ ਦਰਮਿਆਨ ਟਰਾਂਜਿ਼ਟ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਇਹ ਦੁਵੱਲਾ ਮਸਲਾ ਹੈ ਤੇ ਅਸੀਂ ਕੈਨੇਡਾ ਸਰਕਾਰ ਨਾਲ ਰਲ ਕੇ ਇਸ ਨੂੰ ਹੱਲ ਕਰਨ ਲਈ ਕੋਸਿ਼ਸ਼ਾਂ ਜਾਰੀ ਰੱਖਾਂਗੇ।
  • ਸਾਡੇ ਕਸਟਮਰਜ਼ ਵੱਲੋਂ ਟਰੱਕਿੰਗ ਇਕਿਉਪਮੈਂਟ ਦੀ ਬਿਹਤਰ ਵਰਤੋਂ।ਇਹ ਕੈਰੀਅਰਜ਼ ਤੇ ਉਨ੍ਹਾਂ ਦੇ ਕਸਟਮਰਜ਼ ਵਿਚਲਾ ਮਸਲਾ ਹੈ, ਜਿਸ ਨੂੰ ਪ੍ਰਮੋਟ ਕਰਨ ਲਈ ਕੈਨੇਡਾ ਸਰਕਾਰ ਮਦਦ ਕਰ ਸਕਦੀ ਹੈ।ਸਾਡੇ ਮੌਜੂਦਾ ਡਰਾਈਵਰ ਨੂੰ ਅਕਸਰ ਹੀ ਲੋਡਿੰਗ/ਅਨਲੋਡਿੰਗ ਕਰਦਿਆਂ ਦੇਰ ਹੋ ਜਾਂਦੀ ਹੈ। ਸਾਡੇ ਡਰਾਈਵਰਾਂ ਦੇ ਮੌਜੂਦਾ ਪੂਲ ਨਾਲ ਵਧੇਰੇ ਮਹਾਰਤ ਹਾਸਲ ਕਰਨ ਨਾਲ ਸਾਡੀਆਂ ਸਾਂਝੀਆਂ ਚੁਣੌਤੀਆਂ ਨੂੰ ਹੱਲ ਕਰਨ ਵਿੱਚ ਮਦਦ ਮਿਲੇਗੀ।
  • ਅੰਡਰਗ੍ਰਾਊਂਡ ਅਰਥਚਾਰੇ ( ਡਰਾਈਵਰ ਇੰਕ·) ਉੱਤੇ ਵੀ ਨਕੇਲ ਕੱਸਣ ਦੀ ਲੋੜ ਹੈ। ਕੁੱਝ ਕੈਰੀਅਰਜ਼ ਡਰਾਈਵਰਾਂ ਨੂੰ ਅੰਡਰਗ੍ਰਾਊਂਡ ਅਰਥਚਾਰੇ ਲਈ ਕੰਮ ਕਰਨ ਵਾਸਤੇ ਗੁੰਮਰਾਹ ਕਰਨ/ ਹੱਲਾਸ਼ੇਰੀ ਦੇਣ ਲਈ ਅਢੁਕਵੀਆਂ ਪੇਅਮੈਂਟ ਸਕੀਮਾਂ ਦੀ ਵਰਤੋਂ ਕਰ ਰਹੇ ਹਨ। ਇਨ੍ਹਾਂ ਕੈਰੀਅਰਜ਼ ਤੇ ਸਕੀਮਾਂ ਦੀ ਹੋਂਦ ਕਾਰਨ ਸਪਲਾਈ ਚੇਨ ਦੇ ਰਾਹ ਵਿੱਚ ਅੜਿੱਕਾ ਪੈਂਦਾ ਹੈ ਤੇ ਡਰਾਈਵਰ ਆਪਣੇ ਅਧਿਕਾਰਾਂ ਤੋਂ ਵਾਂਝੇ ਹੋ ਜਾਂਦੇ ਹਨ। ਕੌਮੀ ਪੱਧਰ ਉੱਤੇ ਅੰਡਰਗ੍ਰਾਊਂਡ ਅਰਥਚਾਰੇ ਉੱਤੇ ਕੱਸੀ ਜਾਣ ਵਾਲੀ ਨਕੇਲ ਨਾਲ ਸਪਲਾਈ ਚੇਨ ਵਿੱਚ ਸਥਿਰਤਾ ਅਤੇ ਮਜ਼ਬੂਤੀ ਆਵੇਗੀ ਤੇ ਇਸ ਨਾਲ ਲੇਬਰ ਪੂਲ ਦੀ ਹਿਫਾਜ਼ਤ ਵੀ ਹੋ ਸਕੇਗੀ। ਇੰਪਲੌਇਮੈਂਟ ਐਂਡ ਸੋਸ਼ਲ ਡਿਵੈਲਪਮੈਂਟ ਕੈਨੇਡਾ (ਈਐਸਡੀਸੀ) ਇਸ ਮਾਮਲੇ ਵਿੱਚ ਓਨਟਾਰੀਓ ਪ੍ਰੋਵਿੰਸ ਵਿੱਚ ਕੰਮ ਕਰ ਰਹੀ ਹੈ।

ਸੀਟੀਏ ਵੱਲੋਂ ਘਰੇਲੂ ਤੇ ਬਾਰਡਰ ਇਨਫਰਾਸਟ੍ਰਕਚਰ ਲਈ ਸੁਝਾਅ ਵੀ ਦਿੱਤੇ ਗਏ। ਇਨ੍ਹਾਂ ਸੁਝਾਵਾਂ ਨਾਲ ਆਉਣ ਵਾਲੇ ਲੰਮੇਂ ਅਰਸੇ ਤੱਕ ਸਪਲਾਈ ਚੇਨ ਤੇ ਵਸਤਾਂ ਦੀ ਢੋਆ ਢੁਆਈ ਵਿੱਚ ਮਦਦ ਮਿਲੇਗੀ। 

ਕੈਨੇਡੀਅਨ ਟਰੱਕਿੰਗ ਅਲਾਇੰਸ ਦੇ ਪ੍ਰੈਜ਼ੀਡੈਂਟ ਸਟੀਫਨ ਲਾਸਕੋਵਸਕੀ ਨੇ ਆਖਿਆ ਕਿ ਇੱਕ ਪੁਰਾਣੀ ਕਹਾਵਤ ਹੈ ਕਿ ਕੈਨੇਡਾ ਟਰੱਕਾਂ ਦੇ ਸਹਾਰੇ ਚੱਲਦਾ ਹੈ ; ਪਰ ਇਸ ਦਾ ਅਸਲੀ ਮਤਲਬ ਹੈ ਕਿ ਕੈਨੇਡਾ ਟਰੱਕ ਡਰਾਈਵਰਾਂ ਦੇ ਸਿਰ ਉੱਤੇ ਚੱਲਦਾ ਹੈ। ਇਸ ਲਈ ਟਰੱਕਿੰਗ ਵਿੱਚ ਲੇਬਰ ਦੀ ਘਾਟ ਨੂੰ ਹੱਲ ਕਰਨਾ ਕੈਨੇਡਾ ਸਰਕਾਰ ਦੀ ਮੁੱਖ ਤਰਜੀਹ ਹੋਣੀ ਚਾਹੀਦੀ ਹੈ ਤਾਂ ਕਿ ਸਪਲਾਈ ਚੇਨ ਨੂੰ ਨਿਰਵਿਘਣ ਚੱਲਦਾ ਰੱਖਿਆ ਜਾ ਸਕੇ ਤੇ ਕੈਨੇਡਾ ਦੇ ਅਰਥਚਾਰੇ ਨੂੰ ਲੀਹ ਉੱਤੇ ਲਿਆਂਦਾ ਜਾ ਸਕੇ। 

ਟਰੱਕਿੰਗ ਇੰਡਸਟਰੀ ਵਿੱਚ ਲੇਬਰ ਦੀ ਘਾਟ ਕੋਵਿਡ-19 ਮਹਾਂਮਾਰੀ ਤੋਂ ਪਹਿਲਾਂ ਹੀ ਵੱਡੀ ਸਮੱਸਿਆ ਸੀ ਤੇ ਇਸ ਸਮੇਂ 2023 ਦੇ ਅੰਤ ਤੱਕ 55,000 ਡਰਾਈਵਰਾਂ ਦੀ ਘਾਟ ਦੀ ਤਲਵਾਰ ਇੰਡਸਟਰੀ ਦੇ ਸਿਰ ਉੱਤੇ ਲਟਕ ਰਹੀ ਹੈ।ਮੌਜੂਦਾ ਅੰਕੜਿਆਂ ਅਨੁਸਾਰ ਇੰਡਸਟਰੀ ਨੂੰ ਜਲਦ ਹੀ ਇਸ ਭਵਿੱਖਬਾਣੀ ਦੀ ਸੱਚਾਈ ਨਾਲ ਦੋ ਚਾਰ ਹੋਣਾ ਪਵੇਗਾ ਤੇ 2021 ਦੀ ਚੌਥੀ ਤਿਮਾਹੀ ਵਿੱਚ ਹੀ ਇੰਡਸਟਰੀ ਨੂੰ 23,000 ਟਰੱਕ ਡਰਾਈਵਰਾਂ ਦਾ ਘਾਟਾ ਸਹਿਣਾ ਪਿਆ। ਇਹ ਨੋਟ ਕਰਨਾ ਵੀ ਬੇਹੱਦ ਜ਼ਰੂਰੀ ਹੈ ਕਿ ਕੋਵਿਡ ਨਾਲ ਲੜਨ ਲਈ ਵੈਕਸੀਨਜ਼ ਟੂਲਬੌਕਸ ਵਿੱਚ ਬਿਹਤਰ ਟੂਲ ਹਨ ਤੇ ਇਹ ਅਰਥਚਾਰੇ ਵਿੱਚ ਸਥਿਰਤਾ ਵੀ ਲਿਆਉਣਗੀਆਂ। ਪਰ ਵੈਕਸੀਨ ਲਾਜ਼ਮੀ ਕੀਤੇ ਜਾਣ ਨਾਲ ਟਰੱਕਿੰਗ ਇੰਡਸਟਰੀ ਸਮੇਤ ਹੋਰਨਾਂ ਸੈਕਟਰਜ਼ ਵਿੱਚ ਵੀ ਲੇਬਰ ਦੀ ਉਪਲਬਧਤਾ ਘਟੀ ਹੈ। 

ਸਪਲਾਈ ਚੇਨ ਨੂੰ ਦਰਪੇਸ਼ ਚੁਣੌਤੀਆਂ ਬਾਰੇ ਗੱਲਬਾਤ ਲਈ ਮੰਤਰੀ ਅਲਘਬਰਾ ਨੇ ਕੁੱਝ ਹੋਰ ਫੈਡਰਲ ਮੰਤਰੀਆਂ ਨੂੰ ਵੀ ਸੱਦਾ ਦਿੱਤਾ ਇਨ੍ਹਾਂ ਵਿੱਚ ਇਨੋਵੇਸ਼ਨ, ਸਾਇੰਸ ਐਂਡ ਇੰਡਸਟਰੀ ਮੰਤਰੀ ਫਰੈਂਕੌਇਸਫਿਲਿਪ ਸੈ਼ਂਪੇਨ; ਐਗਰੀਕਲਚਰ ਐਂਡ ਐਗਰੀਫੂਡ ਮੰਤਰੀ ਮੈਰੀ ਕਲੌਡੇ ਬਿਬਿਊ ; ਇੰਟਰਨੈਸ਼ਨਲ ਟਰੇਡ, ਐਕਸਪੋਰਟ ਪ੍ਰਮੋਸ਼ਨ, ਸਮਾਲ ਬਿਜ਼ਨਸ ਐਂਡ ਇਕਨੌਮਿਕ ਡਿਵੈਲਪਮੈਂਟ ਮੰਤਰੀ ਮੈਰੀ ਐਨਜੀ; ਇੰਪਲੌਇਮੈਂਟ, ਵਰਕਫੋਰਸ ਡਿਵੈਲਪਮੈਂਟ ਐਂਡ ਡਿਸਐਬਿਲਿਟੀ ਮੰਤਰੀ ਕਾਰਲਾ ਕੁਆਲਤਰੋ ਸ਼ਾਮਲ ਸਨ।  

ਸਪਲਾਈ ਚੇਨ ਨੂੰ ਦਰਪੇਸ਼ ਚੁਣੌਤੀਆਂ ਤੇ ਉਨ੍ਹਾਂ ਦੇ ਮਜ਼ਬੂਤ ਹੱਲ ਲੱਭਣ ਲਈ ਸੀਟੀਏ ਆਪਣੇ ਮੈਂਬਰਾਂ ਨਾਲ ਰਲ ਕੇ ਫੈਡਰਲ ਸਰਕਾਰ ਨਾਲ ਇਸ ਬਾਬਤ ਰਾਬਤਾ ਕਾਇਮ ਰੱਖਦੀ ਰਹੇਗੀ।