2021 ਵਿੱਚ ਕਿਹੋ ਜਿਹੀ ਰਹੇਗੀ ਟਰੱਕਿੰਗ ਇੰਡਸਟਰੀ ਦੀ ਕਾਰਗੁਜ਼ਾਰੀ!

ਕੈਨੇਡੀਅਨ ਟਰੱਕਿੰਗ ਇੰਡਸਟਰੀ 2021 ਦੇ ਅੰਤ ਤੱਕ ਮਹਾਂਮਾਰੀ ਤੋਂ ਪਹਿਲਾਂ ਵਾਲੇ ਸਮੇਂ ਵਾਂਗ ਹੀ ਪੂਰੀ ਤਰ੍ਹਾਂ ਰਿਕਵਰ ਕਰ ਲਵੇਗੀ। ਪਰ ਮਾਹਿਰ ਟਰੱਕ ਡਰਾਈਵਰਾਂ ਦੀ ਘਾਟ ਕਾਰਨ ਇਸ ਦੀ ਸਮਰੱਥਾ ਵਿੱਚ ਥੋੜ੍ਹੀ ਕਮੀ ਆ ਸਕਦੀ ਹੈ। ਜਦੋਂ ਤੱਕ ਕੋਵਿਡ-19 ਵੈਕਸੀਨ ਵੱਡੀ ਪੱਧਰ ਉੱਤੇ ਉਪਲਬਧ ਨਹੀਂ ਹੋ ਜਾਂਦੀ ਉਦੋਂ ਤੱਕ ਇਹ ਕਮੀ ਘਟਣ ਵਾਲੀ ਨਜ਼ਰ ਨਹੀਂ ਆਉਂਦੀ।ਹਾਲਾਂਕਿ 2021 ਵਿੱਚ ਟਰੱਕਿੰਗ ਵਿੱਚ ਵਾਧਾ ਹੋਵੇਗਾ ਪਰ ਮਹਾਂਮਾਰੀ ਕਾਰਨ ਟਰੱਕ ਚਲਾਉਣ ਲਈ ਡਰਾਈਵਰਾਂ ਦੀ ਭਾਲ ਕਰਨਾ ਔਖਾ ਹੋਵੇਗਾ। 2020 ਦੀ ਤੀਜੀ ਤਿਮਾਹੀ ਵਿੱਚ ਟਰਾਂਸਪੋਰਟ ਦਾ ਕੰਮ 55 ਫੀ ਸਦੀ ਤੋਂ ਵੀ ਵੱਧ ਰਿਹਾ ਜਦਕਿ ਪਹਿਲੀ ਤਿਮਾਹੀ ਵਿੱਚ ਕਾਫੀ ਨੁਕਸਾਨ ਸਹਿਣਾ ਪਿਆ ਤੇ ਦੂਜੀ ਤਿਮਾਹੀ ਵਿੱਚ ਮਹਾਂਮਾਰੀ ਆਪਣੇ ਚਰਮ ਉੱਤੇ ਸੀ। ਦਿਲਚਸਪ ਗੱਲ ਇਹ ਹੈ ਕਿ ਇੰਡਸਟਰੀਅਲ ਉਤਪਾਦਨ ਵੀ ਘੱਟ ਹੀ ਰਿਹਾ ਤੇ ਇਸ ਨਾਲ ਸਾਰਾ ਧਿਆਨ ਅਸੈਂਸ਼ੀਅਲ ਵਸਤਾਂ ਦੀ ਢੋਆ ਢੁਆਈ ਉੱਤੇ ਹੀ ਰਿਹਾ ਤੇ ਪਿਛਲੇ ਕੁੱਝ ਦਿਨਾਂ ਤੋਂ ਕੋਵਿਡ ਦੀ ਵੈਕਸਿਨ ਦੀ ਵੰਡ ਉੱਤੇ ਸਾਰਾ ਧਿਆਨ ਕੇਂਦਰਿਤ ਹੈ।

ਕੰਜਿ਼ਊਮਰ ਵੱਲੋਂ ਕੀਤਾ ਜਾਣ ਵਾਲਾ ਖਰਚਾ ਵੀ ਸਰਵਿਸਿਜ਼, ਜਿਵੇਂ ਕਿ ਬਾਹਰ ਜਾ ਕੇ ਖਾਣਾ ਖਾਣਾ, ਸਪੋਰਟਸ ਦੇਖਣ ਬਾਹਰ ਜਾਣਾ, ਮੂਵੀਜ਼ ਦੇਖਣ ਤੇ ਬੌਲ ਗੇਮਜ਼ ਦੇਖਣ ਜਾਣ, ਵੈਕੇਸ਼ਨਜ਼ ਲਈ ਜਾਣ, ਤੋਂ ਹਟ ਕੇ ਵਾਧੂ ਡਿਸਪੋਜੇ਼ਬਲ ਆਮਦਨ ਕਾਰਨ ਜ਼ਰੂਰੀ ਵਸਤਾਂ ਉੱਤੇ ਕੀਤਾ ਜਾ ਰਿਹਾ ਹੈ।ਚੇਤੇ ਰਹੇ ਕਿ ਮੰਦਭਾਗੀ ਗੱਲ ਇਹ ਹੈ ਕਿ ਇਹ ਸਿਰਫ ਉਨ੍ਹਾਂ ਲੋਕਾਂ ਉੱਤੇ ਹੀ ਢੁਕਦਾ ਹੈ ਜਿਹੜੇ ਅਜੇ ਵੀ ਸੈਲਫ ਇੰਪਲੌਇਡ ਹਨ ਜਾਂ ਫਿਰ ਕਿਸੇ ਕਿਸਮ ਦੀ ਇੰਪਲੌਇਮੈਂਟ ਇਨਕਮ ਹੈ।

ਇਹ ਵੇਖਣ ਵਿੱਚ ਆਇਆ ਹੈ ਕਿ ਟਰੇਲਰ ਆਰਡਰਜ਼ ਵਿੱਚ ਵੀ ਵਾਧਾ ਹੋਇਆ ਹੈ ਤੇ ਇਹ ਸੱਭ ਮੌਜੂਦਾ ਤੇ ਵਿਲੱਖਣ ਹਾਲਾਤ ਕਾਰਨ ਹੋ ਰਿਹਾ ਹੈ। ਸਤੰਬਰ 2020 ਵਿੱਚ ਤੀਜੀ ਸੱਭ ਤੋਂ ਵੱਧ ਸੇਲਜ਼ ਤੇ ਪਰਚੇਜ਼ ਆਰਡਰਜ਼ ਰਹਿਣ ਤੋਂ ਬਾਅਦ ਸੇਲਜ਼ ਤੇ ਪਰਚੇਜ਼ ਆਰਡਰਜ਼ ਅਕਤੂਬਰ 2020 ਵਿੱਚ ਪਹਿਲਾਂ ਨਾਲੋਂ ਕਿਤੇ ਜਿ਼ਆਦਾ ਰਹੇ। ਇੱਥੇ ਦੱਸਣਾ ਬਣਦਾ ਹੈ ਕਿ ਬਹੁਤੀਆਂ ਰੁਕਾਵਟਾਂ ਟਰੱਕ ਓਈਐਮਜ਼ ਨਾਲੋਂ ਟਰੇਲਰਜ਼ ਓਈਐਮਜ਼ ਲਈ ਜਿ਼ਆਦਾ ਹਨ। ਇਹ ਫਰੇਟ ਡਿਮਾਂਡ ਵਿੱਚ ਹੋਏ ਵਾਧੇ ਦਾ ਨਤੀਜਾ ਹੈ।

ਸਾਨੂੰ ਇਹ ਵੀ ਚੇਤੇ ਰੱਖਣਾ ਚਾਹੀਦਾ ਹੈ ਕਿ ਅਸੀਂ ਇਹ ਉਮੀਦ ਨਹੀਂ ਕਰ ਸਕਦੇ ਕਿ ਮੌਜੂਦਾ ਹਾਲਾਤ 2021 ਵਿੱਚ ਪੂਰਾ ਸਾਲ ਹੀ ਬਣੇ ਰਹਿਣਗੇ ਕਿਉਂਕਿ ਇਹ ਮਹਾਂਮਾਰੀ ਤੇ ਮਹਾਂਮਾਰੀ ਦੀ ਰਿਕਵਰੀ ਸਬੰਧੀ ਮੁੱਦੇ ਹਨ ਜੋ ਸਾਨੂ੍ਵੰ ਮਾਰਕਿਟ ਵਿੱਚ ਵੇਖਣ ਨੂੰ ਮਿਲਦੇ ਹਨ। ਇਹ ਨੌਰਮਲ ਨਹੀਂ ਹੈ। ਇਹ ਸਿਰਫ ਆਸ ਹੀ ਕੀਤੀ ਜਾ ਸਕਦੀ ਹੈ ਕਿ ਅਗਲੇ ਕੁੱਝ ਮਹੀਨਿਆਂ ਵਿੱਚ ਇਹ ਸਾਰਾ ਕੁੱਝ ਠੀਕ ਹੋ ਜਾਵੇਗਾ ਤੇ ਅਸੀਂ ਆਮ ਰੈਗੂਲਰ ਪੈਟਰਨ ਵੱਲ ਪਰਤਾਂਗੇ ਤੇ ਫਿਰ ਫਲੀਟਸ ਨੂੰ ਉਹ ਸਾਜ਼ੋ ਸਮਾਨ ਹਾਸਲ ਹੋ ਸਕੇਗਾ ਜਿਸਦੀ ਉਨ੍ਹਾਂ ਨੂੰ ਲੋੜ ਹੈ, ਜੋ ਕਿ ਯਕੀਨਨ ਸਕਿੱਲਡ ਤੇ ਤਜ਼ਰਬੇਕਾਰ ਡਰਾਈਵਰ ਹਨ।

ਆਓ ਸਾਲ 2021 ਵਿੱਚ ਸਟਰੌਂਗ ਤੇ ਸਕਾਰਾਤਮਕ ਰਹੀਏ। ਮੈਨੂੰ ਆਸ ਹੈ ਕਿ ਕੈਨੇਡਾ ਅਤੇ ਦੁਨੀਆਂ ਭਰ ਵਿੱਚ ਟਰੱਕਿੰਗ ਇੰਡਸਟਰੀ ਲਈ ਇਹ ਵਧੀਆ ਸਾਲ ਹੋਵੇਗਾ। ਭਾਵੇਂ ਇਹ ਰਿਕਾਰਡ ਯੀਅਰ ਨਾ ਹੋਵੇ ਪਰ ਸਾਨੂੰ ਫਿਰ ਵੀ ਚੌਕਸ ਰਹਿਣਾ ਚਾਹੀਦਾ ਹੈ। ਸੇਫ ਰਹੋ ਤੇ ਖੁਸ਼ ਰਹੋ !!!