19.6 C
Toronto
Saturday, May 18, 2024
ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਡਰਾਈਵਰਾਂ ਵੱਲ ਮੂੰਹ ਕਰੀ ਬੈਠੇ ਕੈਮਰਿਆਂ ਦਾ ਆਈਡੀਆ ਤੁਹਾਨੂੰ ਕਿਹੋ ਜਿਹਾ ਲੱਗਦਾ ਹੈ, ਇਨ੍ਹਾਂ ਨੂੰ ਲਾਗੂ ਕਰਨ ਦਾ ਬਿਹਤਰ ਢੰਗ ਇਹ ਹੈ ਕਿ ਇਨ੍ਹਾਂ ਨੂੰ ਆਪਣੇ ਡਰਾਈਵਰਾਂ ਨਾਲ ਸਪਸ਼ਟ ਗੱਲਬਾਤ ਤੋਂ ਬਾਅਦ...
ਇੰਪਲੌਇਰਜ਼ ਲਈ ਕਰਵਾਇਆ ਜਾ ਰਿਹਾ ਹੈ ਐਕਸਪ੍ਰੈੱਸ ਐਂਟਰੀ ਵੈਬੀਨਾਰ ਕੈਨੇਡਾ ਦੇ ਇਮੀਗ੍ਰੇਸ਼ਨ, ਰਫਿਊਜੀਜ਼ ਤੇ ਸਿਟੀਜ਼ਨਸਿ਼ਪ ਮੰਤਰੀ ਸ਼ੌਨ ਫਰੇਜ਼ਰ ਨੇ ਬੀਤੇ ਦਿਨੀਂ ਐਲਾਨ ਕੀਤਾ ਕਿ ਕੈਨੇਡਾ ਆਪਣੇ ਇਕਨੌਮਿਕ ਇਮੀਗ੍ਰੇਸ਼ਨ ਮੈਨੇਜਮੈਂਟ ਸਿਸਟਮ, ਐਕਸਪੈ੍ਰੱਸ ਐਂਟਰੀ, ਲਈ ਕੈਟੇਗਰੀ ਦੇ ਆਧਾਰ ਉੱਤੇ ਚੋਣ ਕਰੇਗਾ। ਇਸ ਐਲਾਨ ਤੋਂ ਪਹਿਲਾਂ ਕੀਤੇ ਗਏ ਸਲਾਹ ਮਸ਼ਵਰੇ ਦੌਰਾਨ ਸੀਟੀਏ ਨੇ ਇੰਡਸਟਰੀ ਦੇ ਪੱਖ ਉੱਤੇ ਇਹ ਬੇਨਤੀ ਕੀਤੀ ਸੀ ਕਿ ਕੈਟੇਗਰੀ ਦੇ ਆਧਾਰ ਉੱਤੇ ਇਸ ਚੋਣ ਪ੍ਰਕਿਰਿਆ ਵਿੱਚ ਟਰੱਕ ਡਰਾਈਵਰਾਂ ਨੂੰ ਵੀ ਸ਼ਾਮਲ ਕੀਤਾ ਜਾਵੇ। ਇਸ ਸਲਾਹ ਮਸ਼ਵਰੇ ਤੋਂ ਬਾਅਦ ਇਸ ਕੈਟੇਗਰੀ ਵਾਲੀ ਸੂਚੀ ਵਿੱਚ ਕੁੱਝ ਚੋਣਵੇਂ ਕਿੱਤਿਆਂ ਨਾਲ ਟਰੱਕਿੰਗ ਨੂੰ ਸ਼ਾਮਲ ਕੀਤੇ ਜਾਣ ਦੀ ਵੀ ਪੁਸ਼ਟੀ ਕੀਤੀ ਗਈ ਹੈ।ਕੈਟੇਗਰੀ ਦੇ ਆਧਾਰ ਉੱਤੇ ਕੀਤੀ ਜਾਣ ਵਾਲੀ ਚੋਣ ਨਾਲ ਕੈਨੇਡਾ ਵੱਲੋਂ ਖਾਸ ਹੁਨਰ, ਟਰੇਨਿੰਗ ਜਾਂ ਭਾਸ਼ਾ ਦੀ ਕਾਬਲੀਅਤ ਵਾਲੇ, ਸੰਭਾਵੀ ਪਾਰਮਾਨੈਂਟ ਰੈਜ਼ੀਡੈਂਟਸ ਲਈ ਸੱਦੇ ਜਾਰੀ ਕੀਤੇ ਜਾਣਗੇ। ਟਰਾਂਸਪੋਰਟ ਟਰੱਕ ਡਰਾਈਵਰਾਂ (ਐਨਓਸੀ 73300) ਨੂੰ ਹੁਣ ਇਸ ਕੈਟੇਗਰੀ ਵਾਲੀ ਸੂਚੀ ਵਿੱਚ ਯੋਗ ਦੇ ਆਧਾਰ ਉੱਤੇ ਸ਼ਾਮਲ ਕੀਤਾ ਜਾਵੇਗਾ।  ਇਸ ਐਲਾਨ ਤੋਂ ਬਾਅਦ ਆਈਆਰਸੀਸੀ ਵੱਲੋਂ ਉਨ੍ਹਾਂ ਇੰਪਲੌਇਰਜ਼, ਲਈ ਨਵੇਂ ਵਰਚੂਅਲ ਲਰਨਿੰਗ ਸੈਸ਼ਨ ਲਾਉਣ ਦੀ ਪੇਸ਼ਕਸ਼ ਕੀਤੀ ਜਾਵੇਗੀ, ਜਿਹੜੇ  ਇਹ ਸਿੱਖਣਾ ਚਾਹੁਣਗੇ ਕਿ ਨਵੀਂ ਕੈਟੇਗਰੀ ਆਧਾਰਿਤ ਸਿਲੈਕਸ਼ਨ ਐਕਸਪ੍ਰੈੱਸ ਐਂਟਰੀ ਵਿੱਚ ਕਿਵੇਂ ਕੰਮ ਕਰੇਗੀ। ਜਿਸ ਵਿੱਚ ਯੋਗਤਾ ਸਬੰਧੀ ਮਾਪਦੰਡ ਤੇ 2023 ਕੈਟੇਗਰੀਜ਼ ਲਈ ਕਿੱਤੇ ਸ਼ਾਮਲ ਹੋਣਗੇ ਤੇ ਜਿਨ੍ਹਾਂ ਵਿੱਚ ਟਰੱਕਿੰਗ ਡਰਾਈਵਰਜ਼ ਵੀ ਸ਼ਾਮਲ
ਡਰਾਈਵਰਾਂ ਵੱਲੋਂ ਓਟੀਏ ਨੂੰ ਇਹ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਮੈਡੀਕਲ ਕਮਿਊਨਿਟੀ, ਡਾਕਟਰ ਤੇ ਡੈਂਟਿਸਟ ਉਨ੍ਹਾਂ ਨੂੰ ਇਹ ਆਖ ਰਹੇ ਹਨ ਕਿ ਜਦੋਂ ਤੱਕ ਡਰਾਈਵਰ ਖੁਦ ਨੂੰ 14 ਦਿਨਾਂ ਲਈ ਕੁਆਰੰਟੀਨ ਨਹੀਂ ਕਰਦੇ ਉਨ੍ਹਾਂ ਦੀ ਮੈਡੀਕਲ ਜਾਂਚ ਨਹੀਂ ਕੀਤੀ...
ਕੈਨੇਡਾ ਰੈਵਨਿਊ ਏਜੰਸੀ (ਸੀਆਰਏ) ਵੱਲੋਂ ਪਿੱਛੇ ਜਿਹੇ ਇੱਕ ਬੁਲੇਟਨ ਰਲੀਜ਼ ਕੀਤਾ ਗਿਆ ਹੈ ਜਿਸ ਵਿੱਚ ਪਰਸਨਲ ਸਰਵਿਸਿਜ਼ ਬਿਜ਼ਨਸਿਜ਼ (ਪੀਐਸਬੀਜ਼) ਉੱਤੇ ਨਿਗਰਾਨੀ ਵਧਾਉਣ ਲਈ ਉਪਰਾਲੇ ਦੀ ਗੱਲ ਕੀਤੀ ਗਈ ਹੈ।ਪੀਐਸਬੀਜ਼ ਅਜਿਹੀ ਤਕਨੀਕੀ ਟੈਕਸ ਟਰਮ ਹੈ ਜਿਸ ਬਾਰੇ ਟਰੱਕਿੰਗ ਇੰਡਸਟਰੀ ਨਾਲ...
2022 ਦੇ ਫੈਡਰਲ ਬਜਟ ਵਿੱਚ ਸਰਕਾਰ ਵੱਲੋਂ ਐਨਵਾਇਰਮੈਂਟ ਨਾਲ ਸਬੰਧਤ ਇਨਸੈਂਟਿਵਜ਼, ਇਨਫਰਾਸਟ੍ਰਕਚਰ ਉੱਤੇ ਕੀਤੇ ਜਾਣ ਵਾਲੇ ਖਰਚੇ ਤੇ ਨੀਤੀ ਸਬੰਧੀ ਮਾਪਦੰਡ ਲਿਆਉਣ ਦੀ ਗੱਲ ਕੀਤੀ ਗਈ ਹੈ, ਇਨ੍ਹਾਂ ਨਾਲ ਸਪਲਾਈ ਚੇਨ ਵਿੱਚ ਸਥਿਰਤਾ ਲਿਆਉਣ ਵਿੱਚ ਮਦਦ ਮਿਲੇਗੀ। ਇੱਥੇ...
ਟਰਾਂਸਪੋਰਟੇਸ਼ਨ ਸੈਕਟਰ ਦੇ ਵਰਕਰਜ਼ ਤੇ ਇੰਡਸਟਰੀ ਗਰੁੱਪਜ਼ ਨੇ ਵੈਕਸੀਨੇਸ਼ਨ ਲਾਜ਼ਮੀ ਕਰਨ ਦੀ ਫੈਡਰਲ ਸਰਕਾਰ ਦੀ ਸ਼ਰਤ ਉੱਤੇ ਸਵਾਲ ਉਠਾਉਣੇ ਸ਼ੁਰੂ ਕਰ ਦਿੱਤੇ ਹਨ। ਇਹ ਖੁਲਾਸਾ ਬਲੂਮਬਰਗ ਦੀ ਰਿਪੋਰਟ ਵਿੱਚ ਕੀਤਾ ਗਿਆ। ਦ ਅਮੈਰੀਕਨ ਟਰੱਕਿੰਗ ਐਸੋਸਿਏਸ਼ਨ (ਏ ਟੀ ਏ) ਵੱਲੋਂ ਇਸ...
ਨਵੀਂ ਖੋਜ ਤੋਂ ਸਾਹਮਣੇ ਆਇਆ ਹੈ ਕਿ ਐਲਾਨੇ ਗਏ ਟਰੱਕ ਐਨਫੋਰਸਮੈਂਟ ਈਵੈਂਟਸ ਦੇ ਦੂਰਗਾਮੀ ਨਤੀਜੇ ਨਿਕਲਦੇ ਹਨ, ਖਾਸਤੌਰ ਉੱਤੇ ਉਦੋਂ ਜਦੋਂ ਮਾਮਲਾ ਵੱਡੇ ਫਲੀਟਸ ਦਾ ਹੁੰਦਾ ਹੈ। “ਟੂ ਅਨਾਊਂਸ ਔਰ ਨੌਟ ਟੂ ਅਨਾਊਂਸ : ਆਰਗੇਨਾਈਜ਼ੇਸ਼ਨਲ ਰਿਸਪਾਂਸਿਜ਼ ਟੂ ਵੇਰੀਡ ਇੰਸਪੈਕਸ਼ਨ ਰੇਜੀਮਜ਼”...
ਡਰਾਈਵ ਟੈਸਟ ਓਨਟਾਰੀਓ ਦੀਆਂ ਲੋਕੇਸ਼ਨਜ਼ ਕਰੋਨਾਵਾਇਰਸ ਮਹਾਂਮਾਰੀ ਦਰਮਿਆਨ ਪ੍ਰੋਵਿੰਸ ਭਰ ਵਿੱਚ ਖੁੱਲ੍ਹਣੀਆਂ ਸ਼ੁਰੂ ਹੋ ਗਈਆਂ ਹਨ, ਜਿਨ੍ਹਾਂ ਨੂੰ ਲਾਇਸੰਸ ਚਾਹੀਦੇ ਹਨ ਉਨ੍ਹਾਂ ਨੂੰ ਕਈ ਲੋਕੇਸ਼ਨਾਂ ਉੱਤੇ ਵੱਡੀਆਂ ਲਾਈਨਾਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ।  ਅਤੀਕਾ ਅਤੀਕਾ ਨੇ ਗਲੋਬਲ ਨਿਊਜ਼...
ਐਮਟੀਓ ਨੇ ਡਰਾਈਵਆਨ ਪ੍ਰੋਗਰਾਮ ਟਰਾਂਜਿ਼ਸ਼ਨ ਦੇ ਪਸਾਰ ਦਾ ਕੀਤਾ ਐਲਾਨ ਟਰਾਂਸਪੋਰਟੇਸ਼ਨ ਮੰਤਰਾਲੇ (ਐਮਟੀਓ) ਵੱਲੋਂ ਡਰਾਈਵਆਨ ਪ੍ਰੋਗਰਾਮ ਦੇ ਟਰਾਂਜਿ਼ਸ਼ਨ ਪੀਰੀਅਡ ਵਿੱਚ ਵਾਧੇ ਦਾ ਐਲਾਨ ਕੀਤਾ ਗਿਆ ਹੈ। ਇਸ ਨਾਲ ਇਸ ਪ੍ਰੋਗਰਾਮ ਨੂੰ ਮੁਕੰਮਲ ਕਰਨ ਲਈ ਵਾਧੂ ਸਮਾਂ ਮਿਲ ਸਕੇਗਾ ਤੇ ਮੌਜੂਦਾ ਕਾਗਜ਼ਾਂ ਉੱਤੇ ਆਧਾਰਿਤ ਮੋਟਰ ਵ੍ਹੀਕਲ ਇੰਸਪੈਕਸ਼ਨ ਸਟੇਸ਼ਨ (ਐਮਵੀਆਈਐਸ) ਪ੍ਰੋਗਰਾਮ ਦੀ ਥਾਂ ਵਧੇਰੇ ਗੁੰਝਲਦਾਰ ਤੇ ਤਕਨਾਲੋਜੀ ਉੱਤੇ ਆਧਾਰਿਤ ਡਰਾਈਵਆਨ ਪ੍ਰੋਗਰਾਮ ਵਿੱਚ ਇਸ ਦੀ ਤਬਦੀਲੀ ਯਕੀਨੀ ਬਣਾਈ ਜਾ ਸਕੇਗੀ। ਹਾਲਾਂਕਿ ਡਰਾਈਵਆਨ ਤਬਦੀਲੀ ਮੁਕੰਮਲ ਕਰਨ ਲਈ ਕੋਈ ਸਮਾਂ ਸੀਮਾਂ ਨਹੀਂ ਦਿੱਤੀ ਗਈ ਪਰ ਐਮਟੀਓ ਵੱਲੋਂ ਇਸ ਦੀ ਪੁਸ਼ਟੀ ਕੀਤੀ ਗਈ ਹੈ ਕਿ ਹਾਲ ਦੀ ਘੜੀ ਐਮਵੀਆਈਐਸ ਪ੍ਰੋਗਰਾਮ ਜਾਰੀ ਰਹੇਗਾ ਤੇ ਇਸ ਪ੍ਰੋਗਰਾਮ ਲਈ ਵੈਂਡਰ ਸਿੱਧੇ ਤੌਰ ਉੱਤੇ ਦਿਲਚਸਪੀ ਰੱਖਣ ਵਾਲੇ ਸਟੇਕਹੋਲਡਰਜ਼ ਨਾਲ ਅਗਾਂਹ ਰਾਬਤਾ ਕਾਇਮ ਕਰਨਗੇ। ਇਸ ਦੇ ਨਾਲ ਹੀ ਤਬਦੀਲੀ ਲਈ ਤਿਆਰ ਧਿਰਾਂ ਦੀ ਮਦਦ ਲਈ ਐਜੂਕੇਸ਼ਨਲ ਮਟੀਰੀਅਲ ਵੀ ਮੁਹੱਈਆ ਕਰਵਾਇਆ ਜਾਵੇਗਾ। ਇੱਕ ਵਾਰੀ ਮੁਕੰਮਲ ਹੋ ਜਾਣ ਉੱਤੇ ਡਰਾਈਵਆਨ, ਹੈਵੀ ਡਿਊਟੀ ਡੀਜ਼ਲ ਵ੍ਹੀਕਲ ਐਮਿਸ਼ਨਜ਼ ਟੈਸਟਿੰਗ ਪ੍ਰੋਗਰਾਮ ਤੇ ਐਮਵੀਆਈਐਸ ਪ੍ਰੋਗਰਾਮ ਨੂੰ ਇੱਕ ਸਾਂਝੇ ਡਿਜੀਟਲ ਇੰਸਪੈਕਸ਼ਨ ਪ੍ਰੋਗਰਾਮ ਵਿੱਚ ਬਦਲ ਦਿੱਤਾ ਜਾਵੇਗਾ। “ਵੰਨ ਟੈਸਟ ਵੰਨ ਰਿਜ਼ਲਟ” ਪਹੁੰਚ ਦੀ ਵਰਤੋਂ ਨਾਲ ਗੈਸਾਂ ਦੇ ਰਿਸਾਅ ਨਾਲ ਛੇੜਛਾੜ ਵਰਗੇ ਮੁੱਦਿਆਂ ਨਾਲ ਸਿੱਝਿਆ ਜਾ ਸਕੇਗਾ ਤੇ ਓਨਟਾਰੀਓ ਵਿੱਚ ਟਰੱਕਿੰਗ ਸੈਕਟਰ ਵਿੱਚ ਡਿਲੀਟ ਕਿੱਟਾਂ ਦੀ ਵਰਤੋਂ ਕੀਤੀ ਜਾ ਸਕੇਗੀ। ਇਸ ਤੋਂ ਇਲਾਵਾ, ਨਵੇਂ ਪ੍ਰੋਗਰਾਮ ਦੇ ਲਾਗੂ ਹੋਣ ਨਾਲ ਫਰਾਡ ਜਿਵੇਂ ਕਿ ਇਸ ਏਰੀਆ ਵਿੱਚ ਲਿੱਕ ਐਂਡ ਸਟਿੱਕ ਦੀ ਹੋਣ ਵਾਲੀ ਵਰਤੋਂ, ਨੂੰ ਘਟਾਇਆ ਜਾ ਸਕੇਗਾ ਤੇ ਇਸ ਦੇ ਨਾਲ ਹੀ ਕਾਗਜ਼ਾਂ ਦੀ ਬਰਬਾਦੀ ਨੂੰ ਰੋਕਿਆ ਜਾ ਸਕੇਗਾ,ਨਿਯਮਾਂ ਦੀ ਪਾਲਣਾ ਵਿੱਚ ਸੁਧਾਰ ਕੀਤਾ ਜਾ ਸਕੇਗਾ ਤੇ ਕਮਰਸ਼ੀਅਲ ਵ੍ਹੀਕਲ ਸੇਫਟੀ ਮਾਪਦੰਡਾਂ ਵਿੱਚ ਸੁਧਾਰ ਲਿਆਂਦਾ ਜਾ ਸਕੇਗਾ। ਇਸ ਨਾਲ ਲੋਕਾਂ ਦੀ ਮਦਦ ਹੋ ਸਕੇਗੀ ਤੇ ਮਨੁੱਖੀ ਸਿਹਤ ਨੂੰ ਨੁਕਸਾਨ ਪਹੁੰਚਾਉਣ ਵਾਲੇ ਧੂੰਆ ਕਰਨ ਵਾਲੇ ਪ੍ਰਦੂਸ਼ਕ ਤੱਤਾਂ ਲੋਕਾਂ ਤੇ ਐਨਵਾਇਰਮੈਂਟ ਨੂੰ ਬਚਾਇਆ ਜਾ ਸਕੇਗਾ।  ਇਸ ਦੇ ਨਾਲ ਹੀ ਐਮਟੀਓ ਪ੍ਰੋਵਿੰਸ ਦੇ ਹਰ ਰੀਜਨ ਵਿੱਚ ਰਿਸਾਅ ਨੂੰ ਰੋਕਣ ਵਾਲੇ ਕਾਰਕਾਂ ਨੂੰ ਹਾਨੀ ਪਹੁੰਚਾਉਣ ਵਾਲੇ ਤੱਤਾਂ ਨੂੰ ਰੋਕਣ ਲਈ ਆਨ ਰੋਡ ਐਨਫੋਰਸਮੈਂਟ ਪ੍ਰੋਗਰਾਮ ਜਾਰੀ ਰੱਖੇਗਾ।ਇਸ ਸਮੇਂ ਓਨਟਾਰੀਓ ਦੀਆਂ ਸੜਕਾਂ ਉੱਤੇ ਚਲਾਇਆ ਜਾ ਰਿਹਾ ਐਨਫੋਰਸਮੈਂਟ ਪ੍ਰੋਗਰਾਮ ਕਾਫੀ ਸਫਲ ਹੋ ਰਿਹਾ ਹੈ। ਐਮਟੀਓ ਦੇ ਪੱਤਰ ਅਨੁਸਾਰ ਦਿਲਚਸਪੀ ਰੱਖਣ ਵਾਲੀਆਂ ਪਾਰਟੀਆਂ ਡਰਾਈਵਆਨ ਵੈੱਬਸਾਈਟ ਰਾਹੀਂ ਇਸ ਪਹਿਲਕਦਮੀ ਬਾਰੇ ਅਪਡੇਟ ਹਾਸਲ ਕਰ ਸਕਦੀਆਂ ਹਨ ਤੇ ਸਾਰੇ ਸਟੇਕਹੋਲਡਰਜ਼ ਨੂੰ ਇਹ ਹੱਲਾਸ਼ੇਰੀ ਦਿੱਤੀ ਜਾਂਦੀ ਹੈ ਕਿ ਉਹ mvis@ontario.ca ਨਾਲ ਸੰਪਰਕ ਕਰਕੇ ਤਾਜ਼ਾ ਅਪਡੇਟਸ ਹਾਸਲ ਕਰਨ ਲਈ ਡਿਸਟ੍ਰੀਬਿਊਸ਼ਨ ਲਿਸਟ ਉੱਤੇ ਰਹਿਣਾ ਯਕੀਨੀ ਬਣਾਉਣ ਜਾਂ ਫਾਈਲ ਉੱਤੇ ਆਪਣੇ ਈਮੇਲ ਐਡਰੈੱਸ ਦੀ ਪੁਸ਼ਟੀ ਕਰਨ।   ਨਵੇਂ ਡਰਾਈਵਆਨ ਪ੍ਰੋਗਰਾਮ ਸਬੰਧੀ ਸਵਾਲਾਂ ਦੇ ਜਵਾਬ ਹਾਸਲ ਕਰਨ ਵਾਸਤੇ ਮੈਂਬਰ ਵ੍ਹੀਕਲ ਇੰਸਪੈਕਸ਼ਨ ਸੈਂਟਰ ਐਸਿਸਟੈਂਸ ਲਾਈਨ ਟੋਲ ਫਰੀ ਨੰਬਰ 1-833-420-2110 ਉੱਤੇ ਸੰਪਰਕ ਕਰ ਸਕਦੇ ਹਨ ਜਾਂ VIC@driveonportal.com ਉੱਤੇ ਈਮੇਲ ਕਰਕੇ ਪਤਾ ਕਰ ਸਕਦੇ ਹਨ। ਐਮਵੀਆਈਐਸ ਪ੍ਰੋਗਰਾਮ ਲਈ ਸਵਾਲਾਂ ਦੇ ਜਵਾਬ ਹਾਸਲ ਕਰਨ ਲਈ ਐਮਟੀਓ ਦੇ ਟੋਲ ਫਰੀ ਨੰਬਰ 1-800-387-7736 ਉੱਤੇ ਸੰਪਰਕ ਕਰ ਸਕਦੇ ਹਨ cvor@ontario.ca ਉੱਤੇ ਈਮੇਲ ਕਰ ਸਕਦੇ ਹਨ। 
ਵੱਡੇ ਟਰੱਕਾਂ ਨੂੰ ਸੁਰੱਖਿਅਤ ਢੰਗ ਨਾਲ ਆਪਰੇਟ ਕਰਨਾ ਤੇ ਗੰਭੀਰ ਹਾਦਸਿਆਂ ਨੂੰ ਠੱਲ੍ਹ ਪਾਉਣਾ ਹੋਰ ਵੀ ਔਖਾ ਹੋ ਗਿਆ ਹੈ| ਅਜਿਹਾ ਇਸ ਲਈ ਕਿਉਂਕਿ ਅੱਜਕੱਲ੍ਹ ਹਰ ਕਿਸੇ ਕੋਲ ਸਮਾਰਟਫੋਨ ਹੈ ਤੇ ਮੋਟਰਿਸਟਸ ਦਾ ਧਿਆਨ ਜਿਸ ਕਾਰਨ ਅਕਸਰ ਭਟਕ ਜਾਂਦਾ...