ਅਮਰੀਕਾ ਵਿੱਚ ਵੈਕਸੀਨੇਸ਼ਨ ਲਾਜ਼ਮੀ ਕਰਨ ਦੀ ਸਖ਼ਤੀ ਨਾਲ ਸਪਲਾਈ ਚੇਣ ਵਿੱਚ ਅੜਿੱਕਾ ਪੈਣ ਦਾ ਤੌਖ਼ਲਾ ਹੋਇਆ ਪੈਦਾ

Hand in rubber medical gloves holding vaccine against coronavirus, USA flag in background
Hand in rubber medical gloves holding vaccine against coronavirus, USA flag in background

ਟਰਾਂਸਪੋਰਟੇਸ਼ਨ ਸੈਕਟਰ ਦੇ ਵਰਕਰਜ਼ ਤੇ ਇੰਡਸਟਰੀ ਗਰੁੱਪਜ਼ ਨੇ ਵੈਕਸੀਨੇਸ਼ਨ ਲਾਜ਼ਮੀ ਕਰਨ ਦੀ ਫੈਡਰਲ ਸਰਕਾਰ ਦੀ ਸ਼ਰਤ ਉੱਤੇ ਸਵਾਲ ਉਠਾਉਣੇ ਸ਼ੁਰੂ ਕਰ ਦਿੱਤੇ ਹਨ। ਇਹ ਖੁਲਾਸਾ ਬਲੂਮਬਰਗ ਦੀ ਰਿਪੋਰਟ ਵਿੱਚ ਕੀਤਾ ਗਿਆ।

ਅਮੈਰੀਕਨ ਟਰੱਕਿੰਗ ਐਸੋਸਿਏਸ਼ਨ ( ਟੀ ) ਵੱਲੋਂ ਇਸ ਗੱਲ ਉੱਤੇ ਕਿੰਤੂ ਕੀਤਾ ਜਾ ਰਿਹਾ ਹੈ ਕਿ 100 ਤੋਂ ਵੱਧ ਮੁਲਾਜ਼ਮਾਂ ਵਾਲੀਆਂ ਕੰਪਨੀਆਂ ਵਿਡ-19 ਵੈਕਸੀਨੇਸ਼ਨ ਲਾਜ਼ਮੀ ਕਰਨ ਦੀ ਸ਼ਰਤ ਨੂੰ ਕਿਵੇਂ ਪੂਰਾ ਕਰ ਸਕਦੀਆਂ ਹਨ। ਆਪਣੇ ਮੈਂਬਰਾਂ ਨੂੰ ਲਿਖੇ ਪੱਤਰ ਵਿੱਚ ਅਮੈਰੀਕਨ ਟਰੱਕਿੰਗ ਐਸੋਸਿਏਸ਼ਨਜ਼ ਦੇ ਪ੍ਰੈਜ਼ੀਡੈਂਟ ਤੇ ਸੀਈਓ ਕ੍ਰਿਸ ਸਪੀਅਰ ਨੇ ਆਖਿਆ ਕਿ ਇਸ ਨਾਲ ਸਪਸ਼ਟ ਤੌਰ ਉੱਤੇ ਕਈ ਦਿੱਕਤਾਂ ਹੋ ਰਹੀਆਂ ਹਨ ਤੇ ਇਸ ਦੇ ਮਾੜੇ ਨਤੀਜੇ ਨਿਕਲਣਗੇ। ਉਨ੍ਹਾਂ ਇਹ ਵੀ ਆਖਿਆ ਕਿ ਇਸ ਨਾਲ ਸਪਲਾਈ ਚੇਨ ਵਿੱਚ ਅਗਾਂਹ ਵੀ ਅੜਿੱਕਾ ਪਵੇਗਾ। ਇਸ ਪੱਤਰ ਨੂੰ ਵ੍ਹਾਈਟ ਹਾਊਸ ਵਿੱਚ ਮੁਲਾਂਕਣ ਲਈ ਵੀ ਭੇਜਿਆ ਗਿਆ। 

ਇਸ ਪੱਤਰ ਵਿੱਚ ਲਿਖਿਆ ਗਿਆ ਹੈ ਕਿ ਟਰੱਕਿੰਗ ਇੰਡਸਟਰੀ ਦੇ ਨਿੱਕੇ ਜਿਹੇ ਹਿੱਸੇ ਕੋਲ ਹੀ 100 ਕਰਮਚਾਰੀਆਂ ਤੋਂ ਵੱਧ ਹਨ। ਸਪੀਅਰ ਨੇ ਪੁੱਛਿਆ ਕਿ ਜੇ ਇਸ ਤਰ੍ਹਾਂ ਦੇ ਫਰਮਾਨ ਸੱਚਮੁੱਚ ਹੀ ਅਮੈਰੀਕਨਜ਼ ਦੀ ਹਿਫਾਜ਼ਤ ਕਰਨ ਲਈ ਤਿਆਰ ਕੀਤੇ ਜਾਂਦੇ ਹਨ ਤਾਂ ਨਿੱਕੇ ਇੰਪਲੌਇਰ ਕੋਲ ਕੰਮ ਕਰਨ ਵਾਲੇ ਮੁਲਾਜ਼ਮ ਘੱਟ ਅਹਿਮ ਕਿਉਂ ਹੁੰਦੇ ਹਨ?

ਉਨ੍ਹਾਂ ਆਖਿਆ ਕਿ ਡਰਾਈਵਰ ਆਪਣੇ ਕੰਮ ਦਾ ਬਹੁਤਾ ਸਮਾਂ ਟਰੱਕ ਦੇ ਕੈਬ ਵਿੱਚ ਇੱਕਲੇ ਰਹਿ ਕੇ ਹੀ ਗੁਜ਼ਾਰਦੇ ਹਨਜੋ ਕਿ ਮਹਾਂਮਾਰੀ ਦੌਰਾਨ ਸੱਭ ਤੋਂ ਸੁਰੱਖਿਅਤ ਥਾਂਵਾਂ ਵਿੱਚੋਂ ਇੱਕ ਹੈ। ਦੇਸ਼ ਭਰ ਵਿੱਚ ਰੋਜ਼ਾਨਾਂ ਘੁੰਮਣ ਵਾਲੇ ਹਜ਼ਾਰਾਂ ਟਰੱਕ ਡਰਾਈਵਰਾਂ ਵਿੱਚੋਂ ਸੈਂਕੜੇ ਡਰਾਈਵਰਾਂ ਦੀ ਵੈਕਸੀਨੇਸ਼ਨ  ਕਰਵਾਉਣਾ ਸੰਭਵ ਨਹੀੱ ਹੈ। 

ਸਪੀਅਰ ਨੇ ਆਖਿਆ ਕਿ ਅਸੀਂ ਸਾਰੇ ਨਿਯਮਾਂ ਦਾ ਪਾਲਣ ਕਰਨਾ ਯਕੀਨੀ ਬਣਾਉਂਦੇ ਹਾਂ, ਫਿਰ ਭਾਵੇਂ ਉਹ ਕਦੇ ਵੀ ਜਾਰੀ ਕੀਤੇ ਜਾਣ, ਇਸ ਲਈ ਇਸ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਏਟੀਏ ਦੇ ਮੈਂਬਰ ਕਿੰਨਾਂ ਨਿੱਠ ਕੇ ਜਿ਼ੰਦਗੀਆਂ ਬਚਾਉਣ ਵਾਲੇ ਕੋਵਿਡ ਵੈਕਸੀਨਜ਼, ਮੈਡੀਕਲ ਸਪਲਾਈਜ਼ ਤੇ ਜਿ਼ੰਦਗੀ ਦੀਆਂ ਹੋਰ ਜ਼ਰੂਰੀ ਵਸਤਾਂ ਰੋਜ਼ਾਨਾਂ ਇੱਕ ਥਾਂ ਤੋਂ ਦੂਜੀ ਥਾਂ ਪਹੁੰਚਾਉਂਦੇ ਹਨ। 

ਇਸ ਦੌਰਾਨ, ਸਾਊਥਵੈਸਟ ਏਅਰਲਾਈਨਜ਼ ਕਾਰਪੋਰੇਸ਼ਨ ਤੇ ਅਮੈਰੀਕਨ ਏਅਰਲਾਈਨਜ਼ ਗਰੁੱਪ ਇਨਕਾਰਪੋਰੇਸ਼ਨ ਦੇ ਪਾਇਲਟਸ ਵੱਲੋਂ ਵੀ ਟੈਸਟਿੰਗ ਸਬੰਧੀ ਇਨ੍ਹਾਂ ਲਾਜ਼ਮੀ ਸ਼ਰਤਾਂ ਉੱਤੇ ਇਤਰਾਜ਼ ਪ੍ਰਗਟਾਇਆ ਗਿਆ ਹੈ। ਇਸ ਸਬੰਧ ਵਿੱਚ ਚਿੰਤਾ ਪ੍ਰਗਟਾਉਣ ਵਾਲਿਆਂ ਵਿੱਚ ਟਰੱਕਿੰਗ ਤੇ ਏਅਰ ਇੰਡਸਟਰੀ ਕੰਸਟ੍ਰਕਸ਼ਨ ਇੰਡਸਟਰੀ ਵੀ ਸ਼ਾਮਲ ਹੋ ਗਈ ਹੈ। 

ਓਸ਼ਾ ਅਜੇ ਵੀ ਆਪਣੇ ਨਿਯਮਾਂ ਉੱਤੇ ਕੰਮ ਕਰ ਰਹੀ ਹੈ ਪਰ ਬਾਇਡਨ ਪ੍ਰਸ਼ਾਸਨ ਕੰਪਨੀਆਂ ਨੂੰ ਫੌਰੀ ਕਾਰਵਾਈ ਕਰਨ ਲਈ ਦਬਾਅ ਪਾ ਰਿਹਾ ਹੈ। ਪ੍ਰਸ਼ਾਸਨ ਨੇ ਏਅਰਲਾਈਨਜ਼ ਨੂੰ ਵੈਕਸੀਨੇਸ਼ਨ ਵਾਲਾ ਨਿਯਮ 8 ਦਸੰਬਰ ਤੱਕ ਲਾਗੂ ਕਰਨ ਲਈ ਆਖਿਆ ਹੈ, ਇਸ ਤੋਂ ਪਹਿਲਾਂ ਕਿ ਇਹ ਰੂਲਮੇਕਿੰਗ ਛਪ ਜਾਵੇ। ਇਸੇ ਡੈੱਡਲਾਈਨ ਤੱਕ ਫੈਡਰਲ ਕਾਂਟਰੈਕਟਰਜ਼ ਨੂੰ ਵੀ ਆਪਣੇ ਮੁਲਾਜ਼ਮਾਂ ਨੂੰ ਵੈਕਸੀਨੇਟ ਕਰਵਾਉਣ ਲਈ ਆਖਿਆ ਗਿਆ ਹੈ।