ਡਰਾਈਵਰਾਂ ਨੂੰ ਟਾਲਣ ਵਾਲੇ ਡਾਕਟਰਾਂ ਬਾਰੇ ਓਟੀਏ ਨੇ ਮੰਗੀ ਜਾਣਕਾਰੀ

ਡਰਾਈਵਰਾਂ ਵੱਲੋਂ ਓਟੀਏ ਨੂੰ ਇਹ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਮੈਡੀਕਲ ਕਮਿਊਨਿਟੀ, ਡਾਕਟਰ ਤੇ ਡੈਂਟਿਸਟ ਉਨ੍ਹਾਂ ਨੂੰ ਇਹ ਆਖ
ਰਹੇ ਹਨ ਕਿ ਜਦੋਂ ਤੱਕ ਡਰਾਈਵਰ ਖੁਦ ਨੂੰ 14 ਦਿਨਾਂ ਲਈ ਕੁਆਰੰਟੀਨ ਨਹੀਂ ਕਰਦੇ ਉਨ੍ਹਾਂ ਦੀ ਮੈਡੀਕਲ ਜਾਂਚ ਨਹੀਂ ਕੀਤੀ ਜਾਵੇਗੀ|
ਓਟੀਏ ਨੇ ਇਸ ਉੱਤੇ ਸਖ਼ਤ ਇਤਰਾਜ਼ ਪ੍ਰਗਟਾਉਂਦਿਆਂ ਆਖਿਆ ਕਿ ਅਜਿਹੀ ਪਾਲਿਸੀ ਸਵੀਕਾਰਨਯੋਗ ਨਹੀਂ ਹੈ| ਇਸ ਮੁੱਦੇ ਉੱਤੇ
ਵਿਸਥਾਰ ਪੂਰਬਕ ਜਾਣਕਾਰੀ ਹਾਸਲ ਕਰਨ ਲਈ ਓਟੀਏ ਵੱਲੋਂ ਡਰਾਈਵਰਾਂ ਅਤੇ ਕੈਰੀਅਰਜ਼ ਤੋਂ ਇਹ ਪੁੱਛਿਆ ਜਾ ਰਿਹਾ ਹੈ ਕਿ ਇਸ
ਨੀਤੀ ਨੂੰ ਕਿਹੜੇ ਡਾਕਟਰ ਤੇ ਡੈਂਟਿਸਟ ਅਪਣਾ ਰਹੇ ਹਨ ਉਨ੍ਹਾਂ ਬਾਰੇ ਖੁੱਲ੍ਹ ਕੇ ਦੱਸਿਆ ਜਾਵੇ|
ਇੱਥੇ ਹੀ ਬੱਸ ਨਹੀਂ ਓਟੀਏ ਵੱਲੋਂ ਅਜਿਹੇ ਡਾਕਟਰਾਂ ਦੇ ਨਾਂ, ਪਤੇ ਤੇ ਉਨ੍ਹਾਂ ਦੀ ਸੰਪਰਕ ਸਬੰਧੀ ਜਾਣਕਾਰੀ ਵੀ ਮੁਹੱਈਆ ਕਰਵਾਉਣ ਲਈ
ਡਰਾਈਵਰਾਂ ਤੇ ਕੈਰੀਅਰਜ਼ ਨੂੰ ਆਖਿਆ ਗਿਆ ਹੈ|