ਐਲਾਨੀਆਂ ਗਈਆਂ ਟਰੱਕ ਜਾਂਚ ਕੈਂਪੇਨਜ਼ ਨਾਲਹੋ ਸਕਦੇ ਹਨ ਵੱਡੇ ਫਾਇਦੇ : ਸਟੱਡੀ

ਨਵੀਂ ਖੋਜ ਤੋਂ ਸਾਹਮਣੇ ਆਇਆ ਹੈ ਕਿ ਐਲਾਨੇ ਗਏ ਟਰੱਕ ਐਨਫੋਰਸਮੈਂਟ ਈਵੈਂਟਸ ਦੇ ਦੂਰਗਾਮੀ ਨਤੀਜੇ ਨਿਕਲਦੇ ਹਨ, ਖਾਸਤੌਰ ਉੱਤੇ ਉਦੋਂ ਜਦੋਂ ਮਾਮਲਾ ਵੱਡੇ ਫਲੀਟਸ ਦਾ ਹੁੰਦਾ ਹੈ।

“ਟੂ ਅਨਾਊਂਸ ਔਰ ਨੌਟ ਟੂ ਅਨਾਊਂਸ : ਆਰਗੇਨਾਈਜ਼ੇਸ਼ਨਲ ਰਿਸਪਾਂਸਿਜ਼ ਟੂ ਵੇਰੀਡ ਇੰਸਪੈਕਸ਼ਨ ਰੇਜੀਮਜ਼” ਈਵੈਂਟ ਵਿੱਚ ਆਖਿਆ ਗਿਆ ਕਿ ਵੱਡੀਆਂ ਫਰਮਾਂ ਜ਼ਬਰਦਸਤ ਮੌਨੀਟਰਿੰਗ ਦੇ ਐਲਾਨੇ ਸਮੇਂ ਨਾਲ ਉਮੀਦ ਕਰਕੇ ਤਾਲਮੇਲ ਵਿੱਚ ਸੁਧਾਰ ਕਰਦੀਆਂ ਹਨ, ਤੇ ਇਸਦਾ ਅਸਰ ਈਵੈਂਟ ਤੋਂ ਕਈ ਹਫਤਿਆਂ ਬਾਅਦ ਤੱਕ ਰਿਹਾ।

ਕਮਰਸ਼ੀਅਲ ਵ੍ਹੀਕਲ ਸੇਫਟੀ ਅਲਾਇੰਸ (ਸੀਵੀਐਸਏ) ਵੱਲੋਂ ਤਿਆਰ ਰਿਪੋਰਟ, ਜਿਸ ਵਿੱਚ ਨੌਰਥ ਅਮਰੀਕਾ ਦੇ ਇੰਸਪੈਕਸ਼ਨ ਮਾਪਦੰਡਾਂ ਦੀ ਦੇਖਰੇਖ ਕੀਤੀ ਜਾਂਦੀ ਹੈ, ਦੇ ਸਹਿ-ਲੇਖਕ ਯੂਨੀਵਰਸਿਟੀ ਆਫ ਆਰਕਾਂਸਾਜ਼ ਦੇ ਐਂਡਰਿਊ ਟੀ· ਬਾਲਥਰੌਪ ਤੇ ਮਿਸ਼ੀਗਨ ਸਟੇਟ ਯੂਨੀਵਰਸਿਟੀ ਦੇ ਐਲੈਕਸ ਸਕੌਟ ਹਨ।

ਖੋਜਾਰਥੀਆਂ ਨੇ 2012 ਤੋਂ ਲੈ ਕੇ 2016 ਤੱਕ ਦੇ ਯੂਐਸ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਵੱਲੋਂ ਕੀਤੀਆਂ ਗਈਆਂ 10 ਮਿਲੀਅਨ ਟਰੱਕ ਜਾਂਚ ਰਿਪੋਰਟਾਂ ਵਿਚਾਰੀਆਂ। ਉਨ੍ਹਾਂ ਪਾਇਆ ਕਿ 5 ਫੀ ਸਦੀ ਸਿੰਗਲ ਵ੍ਹੀਕਲ ਓਨਰ ਆਪਰੇਟਰ ਸੜਕ ਤੋਂ ਪਾਸੇ ਰਹਿ ਕੇ ਐਲਾਨੇ ਗਏ ਈਵੈਂਟਸ ਤੋਂ ਬਚਦੇ ਰਹਿੰਦੇ ਹਨ। ਆਥਰਜ਼ ਨੇ ਲਿਖਿਆ ਕਿ ਇੰਸਪੈਕਸ਼ਨ ਦੇ ਝੰਜਟ ਤੋਂ ਅਤੇ ਦੇਰ ਤੋਂ ਬਚਣ ਲਈ ਕਈ ਕੈਰੀਅਰਜ਼ ਇਸ ਤੋਂ ਟਲਦੇ ਹਨ ਪਰ ਐਨਾਊਂਸਮੈਂਟ ਅਜਿਹੇ ਅਸਹਿਯੋਗ ਕਰਨ ਵਾਲੇ ਕੈਰੀਅਰਜ਼ ਨੂੰ ਜੁਰਮਾਨਿਆਂ ਤੋਂ ਅਤੇ ਅਗਲੇਰੀ ਜਾਂਚ ਤੋਂ ਬਚਾਉਂਦੀਆਂ ਹਨ। ਇਹ ਵੀ ਚਿੰਤਾ ਦਾ ਵਿਸ਼ਾ ਹੈ।

ਫਿਰ ਵੀ ਐਲਾਨੀ ਗਈ ਬਲਿਟਜ਼ ਪਾਲਿਸੀ ਮੋਟਰ ਕੈਰੀਅਰਜ਼ ਦੇ ਤੌਖਲਿਆਂ ਖਿਲਾਫ ਰੈਗੂਲੇਟਰੀ ਟੀਚਿਆਂ ਨੂੰ ਸੰਤੁਲਿਤ ਕਰਦੀ ਹੈ।ਵੱਡੇ ਕੈਰੀਅਰਜ਼ ਵੱਲੋਂ ਉਲੰਘਣਾਵਾਂ ਵਿੱਚ ਆਈ ਕਮੀ ਇਸ ਦੀ ਸ਼ਾਹਦੀ ਭਰਦੀਆਂ ਹਨ। ਵੱਡੀ ਗਿਣਤੀ ਵਿੱਚ ਇਨ੍ਹਾਂ ਹੀ ਕੈਰੀਅਰਜ਼ ਦੀਆਂ ਗੱਡੀਆਂ ਸੜਕਾਂ ਉੱਤੇ ਚੱਲਦੀਆਂ ਹਨ ਤੇ ਬਹੁਗਿਣਤੀ ਡਰਾਈਵਰ ਵੀ ਇਨ੍ਹਾਂ ਦੇ ਹੁੰਦੇ ਹਨ।

ਉਨ੍ਹਾਂ ਪਾਇਆ ਕਿ ਐਲਾਨੇ ਗਏ ਬਲਿਟਜ਼ ਤੋਂ ਘੱਟੋ ਘੱਟ 30 ਦਿਨ ਪਹਿਲਾਂ ਵ੍ਹੀਕਲ ਦੀ ਮੇਨਟੇਨੈਂਸ ਵਰਗੇ ਮੁੱਦਿਆਂ ਵਿੱਚ ਸੁਧਾਰ ਪਾਇਆ ਗਿਆ। ਵੱਡੀਆਂ ਫਰਮਾਂ ਵਿੱਚ ਇਸ ਤਰ੍ਹਾਂ ਨਿਯਮਾਂ ਦੀ ਪਾਲਣਾਂ ਕਾਰਨ ਹੋਣ ਵਾਲੇ ਮੁਨਾਫੇ ਵੇਖੇ ਗਏ ਹਨ।ਇਸ ਸਟੱਡੀ ਵਿੱਚ ਆਖਿਆ ਗਿਆ ਕਿ ਜਾਂਚ ਬਲਿਟਜ਼ ਐਲਾਨ ਕੇ, ਡੌਟ ਮੋਟਰ ਕੈਰੀਅਰਜ਼ ਦੇ ਵੱਡੇ ਹਿੱਸੇ ਲਈ ਨਿਯਮਾਂ ਦੀ ਪਾਲਣਾਂ ਯਕੀਨੀ ਬਣਾਉਂਦਾ ਹੈ ਤੇ ਅਜਿਹਾ ਕਰਨ ਲਈ ਉਸ ਨੂੰ ਜੁਰਮਾਨੇ ਲਾਉਣ ਦੀ ਵੀ ਲੋੜ ਨਹੀਂ ।