ਪੀਐਸਬੀਜ਼ ਤੇ ਡਰਾਈਵਰ ਇੰਕ ਉੱਤੇ ਨਕੇਲ ਕੱਸਣ ਲਈ ਸੀਆਰਏ ਨੇ ਐਲਾਨੀ ਨਵੀਂ ਪਹਿਲਕਦਮੀ

Truck in warehouse - Cargo Transport

ਕੈਨੇਡਾ ਰੈਵਨਿਊ ਏਜੰਸੀ (ਸੀਆਰਏ) ਵੱਲੋਂ ਪਿੱਛੇ ਜਿਹੇ ਇੱਕ ਬੁਲੇਟਨ ਰਲੀਜ਼ ਕੀਤਾ ਗਿਆ ਹੈ ਜਿਸ ਵਿੱਚ ਪਰਸਨਲ ਸਰਵਿਸਿਜ਼ ਬਿਜ਼ਨਸਿਜ਼ (ਪੀਐਸਬੀਜ਼) ਉੱਤੇ ਨਿਗਰਾਨੀ ਵਧਾਉਣ ਲਈ ਉਪਰਾਲੇ ਦੀ ਗੱਲ ਕੀਤੀ ਗਈ ਹੈ।ਪੀਐਸਬੀਜ਼ ਅਜਿਹੀ ਤਕਨੀਕੀ ਟੈਕਸ ਟਰਮ ਹੈ ਜਿਸ ਬਾਰੇ ਟਰੱਕਿੰਗ ਇੰਡਸਟਰੀ ਨਾਲ ਜੁੜੇ ਬਹੁਤੇ ਲੋਕਾਂ ਦਾ ਮੰਨਣਾ ਹੈ ਕਿ ਇਸ ਦੀ ਵਰਤੋਂ ਡਰਾਈਵਰ ਇੰਕ ਸਕੀਮ ਵਰਗੀਆਂ ਗੈਰਕਾਨੂੰਨੀ ਗਤੀਵਿਧੀਆਂ ਨਾਲ ਜੁੜੀਆਂ ਕੰਪਨੀਆਂ ਨੂੰ ਕਵਰ ਕਰਨ ਲਈ ਕੀਤੀ ਜਾਂਦੀ ਹੈ। 

ਡਰਾਈਵਰ ਇੰਕ ਅਜਿਹੀ ਟੈਕਸਾਂ ਦੀ ਚੋਰੀ ਕਰਨ ਵਾਲੀ ਪ੍ਰੈਕਟਿਸ ਹੈ ਜਿੱਥੇ ਟਰੱਕ ਡਰਾਈਵਰ, ਜਿਨ੍ਹਾਂ ਨੂੰ ਆਮ ਤੌਰ ਉੱਤੇ ਇੰਪਲੌਈ ਮੰਨਿਆਂ ਜਾਂਦਾ ਹੈ, ਦੀ ਜਾਣਬੁੱਝ ਕੇ ਉਨ੍ਹਾਂ ਦੀ ਆਪਣੀ ਚੋਣ, ਧੱਕੇ ਜਾਂ ਵਰਗਲਾ ਕੇ ਗਲਤ ਵਰਗ ਵੰਡ ਕੀਤੀ ਗਈ ਹੁੰਦੀ ਹੈ।ਉਹ ਜਿਹੜੀ ਕੰਪਨੀ ਲਈ ਕੰਮ ਕਰਦੇ ਹਨ ਉਸ ਲਈ ਉਨ੍ਹਾਂ ਨੂੰ ਆਜ਼ਾਦ ਕਾਂਟਰੈਕਟਰ ਜਾਂ ਪੀਐਸਬੀਜ਼ ਦੱਸਿਆ ਜਾਂਦਾ ਹੈ।ਇਸ ਨਾਲ ਕੈਰੀਅਰ ਨੂੰ ਪੇਅਰੋਲ ਟੈਕਸ ਨਹੀਂ ਭਰਨੇ ਪੈਂਦੇ ਜਿਵੇਂ ਕਿ ਇੰਪਲੌਇਮੈਂਟ ਇੰਸ਼ੋਰੈਂਸ (ਈਆਈ) ਲਈ ਇੰਪਲੌਇਰ ਦਾ ਹਿੱਸਾ, ਜਦਕਿ ਜਦੋਂ ਡਰਾਈਵਰਾਂ ਦੇ ਓਵਰਟਾਈਮ, ਛੁੱਟੀਆਂ ਲਈ ਤਨਖਾਹ, ਪੇਅਡ ਸਿੱਕ ਡੇਅਜ਼ ਆਦਿ ਦੀ ਗੱਲ ਆਉਂਦੀ ਹੈ ਤਾਂ ਅਜਿਹੇ ਕੈਰੀਅਰਜ਼ ਇਹ ਸੱਭ ਵੀ ਨਹੀਂ ਦਿੰਦੇ ਸਗੋਂ ਸਾਰੀ ਬਚਤ ਆਪਣੀ ਜੇਬ੍ਹ ਵਿੱਚ ਪਾ ਲੈਂਦੇ ਹਨ। ਇੱਥੇ ਹੀ ਬੱਸ ਨਹੀਂ ਅਜਿਹੇ ਕੈਰੀਅਰ ਅਕਸਰ ਵਰਕਰਜ਼ ਕੰਪਨਸੇਸ਼ਨ ਕੌਸਟਸ (ਪ੍ਰੀਮੀਅਮਜ਼), ਜਿਹੜੇ ਇੰਪਲੌਇਰ ਵੱਲੋਂ ਕੰਮ ਵਾਲੀ ਥਾਂ ਉੱਤੇ ਡਿੱਗਣ ਜਾਂ ਸੜਕ ਹਾਦਸੇ ਵਿੱਚ ਹਾਦਸੇ ਦਾ ਸਿ਼ਕਾਰ ਹੋਏ ਆਪਣੇ ਜ਼ਖ਼ਮੀ ਵਰਕਰਜ਼ ਨੂੰ ਦੇਣੇ ਹੁੰਦੇ ਹਨ, ਵੀ ਆਪਣੇ ਤਥਾ ਕਥਿਤ ਮੁਲਾਜ਼ਮਾਂ ਨੂੰ ਨਹੀਂ ਦਿੰਦੇ। 

ਆਪਣੇ ਪੀਐਸਬੀ ਬੁਲੇਟਨ ਵਿੱਚ ਸੀਆਰਏ ਨੇ ਪੀਐਸਬੀਜ਼ ਦੇ ਟੈਕਸ ਪ੍ਰਭਾਵਾਂ ਦਾ ਵੇਰਵਾ ਦਿੱਤਾ ਤੇ ਡਰਾਈਵਰ ਇੰਕ ਟਾਈਪ ਪ੍ਰਬੰਧਾਂ ਦੀ ਮਿਸਾਲ ਵੀ ਮੁਹੱਈਆ ਕਰਵਾਈ। ਇਸ ਤਰ੍ਹਾਂ ਦੇ ਸਿੱਖਿਆਤਮਕ ਮਟੀਰੀਅਲ ਨੂੰ ਜਾਰੀ ਕਰਨ ਤੋਂ ਇਲਾਵਾ ਸੀਆਰਏ ਨੇ ਟਰੱਕਿੰਗ ਵਰਗੇ ਸੈਕਟਰਜ਼ ਵਿੱਚ ਗਲਤ ਢੰਗ ਨਾਲ ਵਰਗੀਕ੍ਰਿਤ ਪੀਐਸਬੀਜ਼ ਖਿਲਾਫ ਕਾਰਵਾਈ ਕਰਨ ਦਾ ਐਲਾਨ ਵੀ ਕੀਤਾ।

ਪੀਐਸਬੀਜ਼ ਉੱਤੇ ਕੇਂਦਰਿਤ ਨਵੀਂ ਕੈਂਪੇਨ ਦੇ ਵੇਰਵਿਆਂ ਵਿੱਚ ਪੀਐਸਬੀਜ਼ ਨੂੰ ਹਾਇਰ ਕਰਨ ਵਾਲੀਆਂ ਇੰਡਸਟਰੀਜ਼ ਦੀ ਮਦਦ ਕਰਨ ਲਈ ਸਿੱਖਿਆਤਮਕ ਪੋ੍ਰਜੈਕਟ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਤਾਂ ਕਿ ਪੀਐਸਬੀਜ਼ ਨੂੰ ਹਾਇਰ ਕਰਨ ਵਾਲੀਆਂ ਕੰਪਨੀਆਂ; ਉਨ੍ਹਾਂ ਦੇ ਕੰਮ ਕਰਨ ਦੇ ਹਾਲਾਤ ਨਾਲ ਸਬੰਧਤ ਵੱਖ ਵੱਖ ਟੈਕਸ ਜਿ਼ੰਮੇਵਾਰੀਆਂ ਨੂੰ ਸਮਝਣ ਤੇ ਪੂਰਾ ਕਰਨ। ਸੀਆਰਏ ਦੇ ਅਧਿਕਾਰੀਆਂ ਵੱਲੋਂ ਇਸ ਪ੍ਰੋਜੈਕਟ ਦੇ ਹਿੱਸੇ ਵਜੋਂ ਕੈਨੇਡੀਅਨ ਕਾਰੋਬਾਰਾਂ ਨਾਲ ਵੀ ਸੰਪਰਕ ਕੀਤਾ ਜਾਵੇਗਾ ਤੇ ਉਨ੍ਹਾਂ ਨੂੰ ਆਪਣੇ ਪੇਅਰ/ਪੇਈ ਨਾਲ ਸਬੰਧਾਂ ਨੂੰ ਸਾਫ ਕਰਨ ਲਈ ਦਸਤਾਵੇਜ਼ ਮੁਹੱਈਆ ਕਰਵਾਉਣ ਲਈ ਆਖਿਆ ਜਾਵੇਗਾ। ਇਸ ਆਊਟਰੀਚ ਪ੍ਰੋਗਰਾਮ ਤਹਿਤ ਪੇਅਰਜ਼ ਤੇ ਪੇਈਜ਼ ਦੋਵਾਂ ਨੂੰ ਹੀ ਉਨ੍ਹਾਂ ਦੀਆਂ ਟੈਕਸ ਜਿ਼ੰਮੇਵਾਰੀਆਂ ਤੋਂ ਜਾਣੂ ਕਰਵਾਇਆ ਜਾਵੇਗਾ ਤੇ ਉਨ੍ਹਾਂ ਨੂੰ ਆਪਣੇ ਵਰਕਿੰਗ ਸਬੰਧਾਂ ਬਾਰੇ ਸਹੀ ਫੈਸਲੇ ਲੈਣੇ ਸਿਖਾਏ ਜਾਣਗੇ।

ਸੀਟੀਏ ਦੇ ਪ੍ਰੈਜ਼ੀਡੈਂਟ ਸਟੀਫਨ ਲਾਸਕੋਵਸਕੀ ਨੇ ਆਖਿਆ ਕਿ ਸਾਰੇ ਕਾਰੋਬਾਰਾਂ ਤੇ ਵਰਕਰਜ਼ ਨੂੰ ਆਪਣੀਆਂ ਟੈਕਸ ਸਬੰਧੀ ਜਿ਼ੰਮੇਵਾਰੀਆਂ ਪੂਰੀਆਂ ਕਰਨੀਆਂ ਜ਼ਰੂਰੀ ਹਨ ਤੇ ਉਨ੍ਹਾਂ ਨੂੰ ਇਹ ਚੋਣ ਕਰਨ ਦੀ ਇਜਾਜ਼ਤ ਨਹੀਂ ਹੈ ਕਿ ਉਹ ਕਿਹੜਾ ਟੈਕਸ ਚੁਣਨਗੇ ਤੇ ਕਿਹੜਾ ਟੈਕਸ ਅਦਾ ਕਰਨਾ ਚਾਹੁੰਦੇ ਹਨ। ਸੀਟੀਏ ਨੂੰ ਉਮੀਦ ਹੈ ਕਿ ਇਸ ਪੋ੍ਰਜੈਕਟ ਰਾਹੀਂ ਟੈਕਸ ਐਕਟ ਦੀ ਉਲੰਘਣਾਂ ਕਰਨ ਵਾਲਿਆਂ ਦੇ ਸਾਹਮਣੇ ਆਉਣ ਉੱਤੇ ਉਨ੍ਹਾਂ ਖਿਲਾਫ ਕਾਨੂੰਨ ਤਹਿਤ ਸਖਤ ਕਾਰਵਾਈ ਕੀਤੀ ਜਾਵੇਗੀ।ਉਨ੍ਹਾਂ ਆਖਿਆ ਕਿ ਸੀਟੀਏ ਦੇ ਬੋਰਡ ਦੀ ਡਰਾਈਵਰ ਇੰਕ ਉਲੰਘਣਾਵਾਂ ਬਾਰੇ ਸਥਿਤੀ ਬਹੁਤ ਸਪਸ਼ਟ ਹੈਟੈਕਸ ਚੋਰੀ ਕਰਨ ਨਾਲ ਸਬੰਧਤ ਡਰਾਈਵਰ ਇੰਕ ਬਾਰੇ ਸਰਕਾਰ ਵੱਲੋਂ ਲੋਕਾਂ ਨੂੰ ਸਿੱਖਿਅਤ ਕਰਨ ਦਾ ਸਮਾਂ ਹੁਣ ਪੁੱਗ ਚੁੱਕਿਆ ਹੈ, ਹੁਣ ਸਮਾਂ ਗਿਆ ਹੈ ਕਿ ਅਜਿਹੇ ਲੋਕਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ ਤੇ ਇਨ੍ਹਾਂ ਨੂੰ ਵੀ ਕਾਨੂੰੰਨ ਦੇ ਸਖ਼ਤ ਹੱਥ ਵਿਖਾਏ ਜਾਣ।

ਿ਼ਕਰਯੋਗ ਹੈ ਕਿ ਈਐਸਡੀਸੀ ਵੀ ਪਿਛਲੇ ਕਈ ਮਹੀਨਿਆਂ ਤੋਂ ਓਨਟਾਰੀਓ ਵਿੱਚ ਡਰਾਈਵਰ ਇੰਕ ਖਿਲਾਫ ਕਾਨੂੰਨੀ ਕਾਰਵਾਈ ਕਰ ਰਹੀ ਹੈ। ਸੀਟੀਏ ਨਾਲ ਪਿੱਛੇ ਜਿਹੀ ਕੀਤੀ ਗਈ ਗੱਲਬਾਤ ਵਿੱਚ ਈਐਸਡੀਸੀ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਕਿ ਪਾਇਲਟ ਪੋ੍ਰਜੈਕਟ ਰਾਹੀਂ ਵੱਡੀ ਗਿਣਤੀ ਵਿੱਚ ਅਸਹਿਯੋਗ ਪਾਇਆ ਗਿਆ, ਹੁਣ ਕਈ ਕੰਪਨੀਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਇਹ ਵੀ ਪਤਾ ਲੱਗਿਆ ਹੈ ਕਿ ਓਨਟਾਰੀਓ ਡਰਾਈਵਰ ਇੰਕ ਖਿਲਾਫ ਕਾਨੂੰਨੀ ਕਾਰਵਾਈ ਹੁਣ ਕੌਮੀ ਪ੍ਰੋਗਰਾਮ ਬਣ ਚੁੱਕੀ ਹੈ। 

ਈਐਸਡੀਸੀ ਤੇ ਸੀਆਰਏ ਵੱਲੋਂ ਕਾਨੂੰਨੀ ਕਾਰਵਾਈ ਕਰਨ ਲਈ ਚੁੱਕੇ ਜਾ ਰਹੇ ਕਦਮਾਂ ਤੋਂ ਇਲਾਵਾ ਪਿਛਲੇ ਕਈ ਸਾਲਾਂ ਤੋਂ ਓਨਟਾਰੀਓ ਡਬਲਿਊਐਸਆਈਬੀ ਵੱਲੋਂ ਵੀ ਗੈਰਕਾਨੂੰਨੀ ਹਰਕਤ ਕਰਨ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਡਬਲਿਊਐਸਆਈਬੀ ਵੱਲੋਂ ਅਜਿਹੀਆਂ ਕਈ ਟਰੱਕਿੰਗ ਕੰਪਨੀਆਂ ਨੂੰ ਸਹੀ ਕਦਮ ਚੁੱਕਣ ਲਈ ਐਡਜਸਟਮੈਂਟ ਵੀ ਕਰਨੀ ਪਈ ਹੈ। ਕਈ ਕੰਪਨੀਆਂ ਨੂੰ ਤਾਂ 800,000 ਡਾਲਰ ਤੱਕ ਦਾ ਜੁਰਮਾਨਾ ਵੀ ਹੋ ਚੁੱਕਿਆ ਹੈ।