ਐਮਟੀਓ ਨੇ ਡਰਾਈਵਆਨ ਪ੍ਰੋਗਰਾਮ

ਐਮਟੀਓ ਨੇ ਡਰਾਈਵਆਨ ਪ੍ਰੋਗਰਾਮ

ਟਰਾਂਜਿ਼ਸ਼ਨ ਦੇ ਪਸਾਰ ਦਾ ਕੀਤਾ ਐਲਾਨ

ਟਰਾਂਸਪੋਰਟੇਸ਼ਨ ਮੰਤਰਾਲੇ (ਐਮਟੀਓਵੱਲੋਂ ਡਰਾਈਵਆਨ ਪ੍ਰੋਗਰਾਮ ਦੇ ਟਰਾਂਜਿ਼ਸ਼ਨ ਪੀਰੀਅਡ ਵਿੱਚ ਵਾਧੇ ਦਾ ਐਲਾਨ ਕੀਤਾ ਗਿਆ ਹੈ। ਇਸ ਨਾਲ ਇਸ ਪ੍ਰੋਗਰਾਮ ਨੂੰ ਮੁਕੰਮਲ ਕਰਨ ਲਈ ਵਾਧੂ ਸਮਾਂ ਮਿਲ ਸਕੇਗਾ ਤੇ ਮੌਜੂਦਾ ਕਾਗਜ਼ਾਂ ਉੱਤੇ ਆਧਾਰਿਤ ਮੋਟਰ ਵ੍ਹੀਕਲ ਇੰਸਪੈਕਸ਼ਨ ਸਟੇਸ਼ਨ (ਐਮਵੀਆਈਐਸਪ੍ਰੋਗਰਾਮ ਦੀ ਥਾਂ ਵਧੇਰੇ ਗੁੰਝਲਦਾਰ ਤੇ ਤਕਨਾਲੋਜੀ ਉੱਤੇ ਆਧਾਰਿਤ ਡਰਾਈਵਆਨ ਪ੍ਰੋਗਰਾਮ ਵਿੱਚ ਇਸ ਦੀ ਤਬਦੀਲੀ ਯਕੀਨੀ ਬਣਾਈ ਜਾ ਸਕੇਗੀ।

ਹਾਲਾਂਕਿ ਡਰਾਈਵਆਨ ਤਬਦੀਲੀ ਮੁਕੰਮਲ ਕਰਨ ਲਈ ਕੋਈ ਸਮਾਂ ਸੀਮਾਂ ਨਹੀਂ ਦਿੱਤੀ ਗਈ ਪਰ ਐਮਟੀਓ ਵੱਲੋਂ ਇਸ ਦੀ ਪੁਸ਼ਟੀ ਕੀਤੀ ਗਈ ਹੈ ਕਿ ਹਾਲ ਦੀ ਘੜੀ ਐਮਵੀਆਈਐਸ ਪ੍ਰੋਗਰਾਮ ਜਾਰੀ ਰਹੇਗਾ ਤੇ ਇਸ ਪ੍ਰੋਗਰਾਮ ਲਈ ਵੈਂਡਰ ਸਿੱਧੇ ਤੌਰ ਉੱਤੇ ਦਿਲਚਸਪੀ ਰੱਖਣ ਵਾਲੇ ਸਟੇਕਹੋਲਡਰਜ਼ ਨਾਲ ਅਗਾਂਹ ਰਾਬਤਾ ਕਾਇਮ ਕਰਨਗੇ। ਇਸ ਦੇ ਨਾਲ ਹੀ ਤਬਦੀਲੀ ਲਈ ਤਿਆਰ ਧਿਰਾਂ ਦੀ ਮਦਦ ਲਈ ਐਜੂਕੇਸ਼ਨਲ ਮਟੀਰੀਅਲ ਵੀ ਮੁਹੱਈਆ ਕਰਵਾਇਆ ਜਾਵੇਗਾ।

ਇੱਕ ਵਾਰੀ ਮੁਕੰਮਲ ਹੋ ਜਾਣ ਉੱਤੇ ਡਰਾਈਵਆਨਹੈਵੀ ਡਿਊਟੀ ਡੀਜ਼ਲ ਵ੍ਹੀਕਲ ਐਮਿਸ਼ਨਜ਼ ਟੈਸਟਿੰਗ ਪ੍ਰੋਗਰਾਮ ਤੇ ਐਮਵੀਆਈਐਸ ਪ੍ਰੋਗਰਾਮ ਨੂੰ ਇੱਕ ਸਾਂਝੇ ਡਿਜੀਟਲ ਇੰਸਪੈਕਸ਼ਨ ਪ੍ਰੋਗਰਾਮ ਵਿੱਚ ਬਦਲ ਦਿੱਤਾ ਜਾਵੇਗਾ। “ਵੰਨ ਟੈਸਟ ਵੰਨ ਰਿਜ਼ਲਟ” ਪਹੁੰਚ ਦੀ ਵਰਤੋਂ ਨਾਲ ਗੈਸਾਂ ਦੇ ਰਿਸਾਅ ਨਾਲ ਛੇੜਛਾੜ ਵਰਗੇ ਮੁੱਦਿਆਂ ਨਾਲ ਸਿੱਝਿਆ ਜਾ ਸਕੇਗਾ ਤੇ ਓਨਟਾਰੀਓ ਵਿੱਚ ਟਰੱਕਿੰਗ ਸੈਕਟਰ ਵਿੱਚ ਡਿਲੀਟ ਕਿੱਟਾਂ ਦੀ ਵਰਤੋਂ ਕੀਤੀ ਜਾ ਸਕੇਗੀ।

ਇਸ ਤੋਂ ਇਲਾਵਾਨਵੇਂ ਪ੍ਰੋਗਰਾਮ ਦੇ ਲਾਗੂ ਹੋਣ ਨਾਲ ਫਰਾਡ ਜਿਵੇਂ ਕਿ ਇਸ ਏਰੀਆ ਵਿੱਚ ਲਿੱਕ ਐਂਡ ਸਟਿੱਕ ਦੀ ਹੋਣ ਵਾਲੀ ਵਰਤੋਂਨੂੰ ਘਟਾਇਆ ਜਾ ਸਕੇਗਾ ਤੇ ਇਸ ਦੇ ਨਾਲ ਹੀ ਕਾਗਜ਼ਾਂ ਦੀ ਬਰਬਾਦੀ ਨੂੰ ਰੋਕਿਆ ਜਾ ਸਕੇਗਾ,ਨਿਯਮਾਂ ਦੀ ਪਾਲਣਾ ਵਿੱਚ ਸੁਧਾਰ ਕੀਤਾ ਜਾ ਸਕੇਗਾ ਤੇ ਕਮਰਸ਼ੀਅਲ ਵ੍ਹੀਕਲ ਸੇਫਟੀ ਮਾਪਦੰਡਾਂ ਵਿੱਚ ਸੁਧਾਰ ਲਿਆਂਦਾ ਜਾ ਸਕੇਗਾ। ਇਸ ਨਾਲ ਲੋਕਾਂ ਦੀ ਮਦਦ ਹੋ ਸਕੇਗੀ ਤੇ ਮਨੁੱਖੀ ਸਿਹਤ ਨੂੰ ਨੁਕਸਾਨ ਪਹੁੰਚਾਉਣ ਵਾਲੇ ਧੂੰਆ ਕਰਨ ਵਾਲੇ ਪ੍ਰਦੂਸ਼ਕ ਤੱਤਾਂ ਲੋਕਾਂ ਤੇ ਐਨਵਾਇਰਮੈਂਟ ਨੂੰ ਬਚਾਇਆ ਜਾ ਸਕੇਗਾ। 

ਇਸ ਦੇ ਨਾਲ ਹੀ ਐਮਟੀਓ ਪ੍ਰੋਵਿੰਸ ਦੇ ਹਰ ਰੀਜਨ ਵਿੱਚ ਰਿਸਾਅ ਨੂੰ ਰੋਕਣ ਵਾਲੇ ਕਾਰਕਾਂ ਨੂੰ ਹਾਨੀ ਪਹੁੰਚਾਉਣ ਵਾਲੇ ਤੱਤਾਂ ਨੂੰ ਰੋਕਣ ਲਈ ਆਨ ਰੋਡ ਐਨਫੋਰਸਮੈਂਟ ਪ੍ਰੋਗਰਾਮ ਜਾਰੀ ਰੱਖੇਗਾ।ਇਸ ਸਮੇਂ ਓਨਟਾਰੀਓ ਦੀਆਂ ਸੜਕਾਂ ਉੱਤੇ ਚਲਾਇਆ ਜਾ ਰਿਹਾ ਐਨਫੋਰਸਮੈਂਟ ਪ੍ਰੋਗਰਾਮ ਕਾਫੀ ਸਫਲ ਹੋ ਰਿਹਾ ਹੈ। ਐਮਟੀਓ ਦੇ ਪੱਤਰ ਅਨੁਸਾਰ ਦਿਲਚਸਪੀ ਰੱਖਣ ਵਾਲੀਆਂ ਪਾਰਟੀਆਂ ਡਰਾਈਵਆਨ ਵੈੱਬਸਾਈਟ ਰਾਹੀਂ ਇਸ ਪਹਿਲਕਦਮੀ ਬਾਰੇ ਅਪਡੇਟ ਹਾਸਲ ਕਰ ਸਕਦੀਆਂ ਹਨ ਤੇ ਸਾਰੇ ਸਟੇਕਹੋਲਡਰਜ਼ ਨੂੰ ਇਹ ਹੱਲਾਸ਼ੇਰੀ ਦਿੱਤੀ ਜਾਂਦੀ ਹੈ ਕਿ ਉਹ mvis@ontario.ca ਨਾਲ ਸੰਪਰਕ ਕਰਕੇ ਤਾਜ਼ਾ ਅਪਡੇਟਸ ਹਾਸਲ ਕਰਨ ਲਈ ਡਿਸਟ੍ਰੀਬਿਊਸ਼ਨ ਲਿਸਟ ਉੱਤੇ ਰਹਿਣਾ ਯਕੀਨੀ ਬਣਾਉਣ ਜਾਂ ਫਾਈਲ ਉੱਤੇ ਆਪਣੇ ਈਮੇਲ ਐਡਰੈੱਸ ਦੀ ਪੁਸ਼ਟੀ ਕਰਨ।  

ਨਵੇਂ ਡਰਾਈਵਆਨ ਪ੍ਰੋਗਰਾਮ ਸਬੰਧੀ ਸਵਾਲਾਂ ਦੇ ਜਵਾਬ ਹਾਸਲ ਕਰਨ ਵਾਸਤੇ ਮੈਂਬਰ ਵ੍ਹੀਕਲ ਇੰਸਪੈਕਸ਼ਨ ਸੈਂਟਰ ਐਸਿਸਟੈਂਸ ਲਾਈਨ ਟੋਲ ਫਰੀ ਨੰਬਰ 1-833-420-2110 ਉੱਤੇ ਸੰਪਰਕ ਕਰ ਸਕਦੇ ਹਨ ਜਾਂ VIC@driveonportal.com ਉੱਤੇ ਈਮੇਲ ਕਰਕੇ ਪਤਾ ਕਰ ਸਕਦੇ ਹਨ।

ਐਮਵੀਆਈਐਸ ਪ੍ਰੋਗਰਾਮ ਲਈ ਸਵਾਲਾਂ ਦੇ ਜਵਾਬ ਹਾਸਲ ਕਰਨ ਲਈ ਐਮਟੀਓ ਦੇ ਟੋਲ ਫਰੀ ਨੰਬਰ 1-800-387-7736 ਉੱਤੇ ਸੰਪਰਕ ਕਰ ਸਕਦੇ ਹਨ cvor@ontario.ca ਉੱਤੇ ਈਮੇਲ ਕਰ ਸਕਦੇ ਹਨ।