19.6 C
Toronto
Saturday, May 18, 2024
ਓਨਟਾਰੀਓ ਸਰਕਾਰ ਵੱਲੋਂ ਓਨਟਾਰੀਓ ਦੀ ਹਵਾ ਤੇ ਵਾਤਾਵਰਣ ਦੀ ਹਿਫਾਜ਼ਤ ਕਰਨ ਲਈ ਤੇ ਸਮੌਗ ਪੈਦਾ ਕਰਨ ਵਾਲੇ ਪ੍ਰਦੂਸ਼ਣ ਕਾਰਕਾਂ ਨੂੰ ਘਟਾਉਣ ਲਈ ਟਰੱਕਿੰਗ ਇੰਡਸਟਰੀ ਵਿੱਚ ਐਮਿਸ਼ਨ ਕੰਟਰੋਲ ਡਲੀਟ ਕਿਟਸ ਦੀ ਵਰਤੋਂ ਕਰਨ ਦੀ ਪੈਰਵੀ ਕੀਤੀ ਜਾ ਰਹੀ ਹੈ। ਕ੍ਰਿਸਮਸ ਤੋਂ...
ਟੁਡੇਜ਼ ਟਰੱਕਿੰਗ ਵੱਲੋਂ ਕਰਵਾਏ ਗਏ ਤਾਜ਼ਾ ਪਲੱਸ ਰੀਡਰ ਸਰਵੇਖਣ ਵਿੱਚ ਪਾਇਆ ਗਿਆ ਕਿ ਟਰੱਕਿੰਗ ਇੰਡਸਟਰੀ ਨਾਲ ਜੁੜੇ 10 ਮੁਲਾਜ਼ਮਾਂ ਵਿੱਚੋਂ ਔਸਤਨ 7·9 ਆਪਣੇ ਕੰਮ ਤੋਂ ਸੰਤੁਸ਼ਟ ਹਨ।  ਸਰਵੇਖਣ ਵਿੱਚ ਇਹ ਵੀ ਸਾਹਮਣੇ ਆਇਆ ਕਿ 70 ਫੀ ਸਦੀ ਮੁਲਾਜ਼ਮ ਆਪਣੇ ਇੰਪਲੌਇਰਜ਼...
ਕੋਵਿਡ-19 ਮਹਾਂਮਾਰੀ ਦੌਰਾਨ ਕਾਰੋਬਾਰਾਂ ਉੱਤੇ ਵਿੱਤੀ ਬੋਝ ਘਟਾਉਣ ਲਈ ਡਬਲਿਊਐਸਆਈਬੀ ਵੱਲੋਂ ਮੁਲਤਵੀ ਕੀਤੇ ਗਏ ਪ੍ਰੀਮੀਅਮਜ਼ ਦੀ ਮੁੜ ਅਦਾਇਗੀ ਜਨਵਰੀ 2021 ਤੋਂ ਪਹਿਲਾਂ ਸੁæਰੂ ਨਹੀਂ ਹੋਵੇਗੀ| ਇਹ ਫੈਸਲਾ ਡਬਲਿਊਐਸਆਈਬੀ ਦੇ ਵਿੱਤੀ ਰਾਹਤ ਪੈਕੇਜ ਦੇ ਹਿੱਸੇ ਵਜੋਂ ਕੀਤਾ ਗਿਆ ਹੈ| ਡਬਲਿਊਐਸਆਈਬੀ ਦੀ...
ਟਰਾਂਸਪੋਰਟ ਕੈਨੇਡਾ ਵੱਲੋਂ ਕਲਾਇੰਟ ਆਈਡੈਂਟੀਫਿਕੇਸ਼ਨ ਡਾਟਾਬੇਸ ਪ੍ਰਪੋਜ਼ਲ ਬਾਰੇ ਜਾਣਕਾਰੀ ਮੰਗੀ ਜਾ ਰਹੀ ਹੈ। ਪ੍ਰਸਤਾਵਿਤ ਸੋਧ ਵਿੱਚ ਅਜਿਹੇ ਅਹਿਮ ਕਾਰਕ ਸ਼ਾਮਲ ਹਨ ਜਿਨ੍ਹਾਂ ਨਾਲ ਟਰਾਂਸਪੋਰਟੇਸ਼ਨ ਆਫ ਡੇਂਜਰਸ ਗੁੱਡਜ਼ ਰੈਗੂਲੇਸ਼ਨਜ਼ (ਟੀਡੀਜੀਆਰ) ਅਪਡੇਟ ਹੋ ਜਾਵੇਗਾ :  ਜਿਹੜਾ ਵਿਅਕਤੀ ਸਮਾਨ ਇੰਪੋਰਟ ਕਰਦਾ...
ਨਵੀਂ ਰਿਪੋਰਟ ਅਨੁਸਾਰ ਰੀਜਨਲ ਹਾਲ ਐਪਲੀਕੇਸ਼ਨਜ਼ ਵਿੱਚ ਲੱਗੇ ਅੰਦਾਜ਼ਨ ਅੱਧੇ ਅਮਰੀਕੀ ਤੇ ਕੈਨੇਡੀਅਨ ਕਲਾਸ 8 ਟਰੈਕਟਰ ਬੈਟਰੀ ਇਲੈਕਟ੍ਰਿਕ ਟੈਕਨਾਲੋਜੀ ਵਿੱਚ ਤਬਦੀਲ ਕੀਤੇ ਜਾ ਸਕਦੇ ਹਨ। ਇਨ੍ਹਾਂ ਨਾਲ ਆਪਰੇਸ਼ਨਜ਼, ਉਤਪਾਦਨ ਜਾਂ ਸਮਰੱਥਾ ਉੱਤੇ ਕੋਈ ਅਸਰ ਨਹੀਂ ਪਵੇਗਾ ਜਾਂ ਮਾਮੂਲੀ ਅਸਰ ਪਵੇਗਾ। ਨੌਰਥ ਅਮੈਰੀਕਨ ਕਾਊਂਸਲ ਫੌਰ ਫਰੇਟ ਐਫੀਸਿ਼ਏਂਸੀ ਦੀ ਨਵੀਂ ਰਿਪੋਰਟ- “ਇਲੈਕਟ੍ਰਿਕ ਟਰੱਕਸ ਹੈਵ ਅਰਾਈਵਡ : ਦ ਕੇਸ ਫੌਰ ਹੈਵੀ ਡਿਊਟੀ ਰੀਜਨਲ ਹਾਲ ਟਰੈਕਟਰਜ਼ ਐਨਏਸੀਐਫਈਜ਼,  ਦੇ ਪਿਛਲੇ ਸਾਲ ਮੁਕੰਮਲ ਹੋਏ ਰੰਨ ਆਨ ਲੈਂਸ ਇਲੈਕਟ੍ਰਿਕ ਵ੍ਹੀਕਲ ਇਵੈਲੂਏਸਨ ਟ੍ਰਾਇਲ ਦੀਆਂ ਲੱਭਤਾਂ ਉੱਤੇ ਅਧਾਰਿਤ ਹੈ। ਇਸ ਦਾ ਖੁਲਾਸਾ ਹੈਵੀ ਡਿਊਟੀ ਟਰੱਕਿੰਗ ਦੀ ਰਿਪੋਰਟ ਵਿੱਚ ਕੀਤਾ ਗਿਆ।  ਰੰਨ ਆਨ ਲੈ਼ਸ ਇਲੈਕਟ੍ਰਿਕ ਵੱਲੋਂ ਕੀਤਾ ਗਿਆ ਮੁਲਾਂਕਣ ਪੂਰੇ ਦੇਸ ਵਿੱਚ ਲਾਈਟ, ਮੀਡੀਅਮ ਤੇ ਹੈਵੀ ਡਿਊਟੀ ਇਲੈਕਟ੍ਰਿਕ ਟਰੱਕਾਂ ਦੇ ਅਸਲੀ ਆਪਰੇਸਨ, ਦੇ ਆਧਾਰ ਉੱਤੇ ਤੇ ਉਨ੍ਹਾਂ ਦੀ ਕਾਰਗੁਜਾਰੀ ਦੇ ਆਧਾਰ ਉੱਤੇ ਕੀਤਾ ਗਿਆ। ਇਸ ਦਾ ਮਕਸਦ ਰਵਾਇਤੀ ਡੀਜਲ ਵਾਲੇ ਯੂਨਿਟਸ ਦੇ ਮੁਕਾਬਲੇ ਇਨ੍ਹਾਂ ਟਰੱਕਾਂ ਦੀ ਕਾਰਗੁਜ਼ਾਰੀ ਬਾਰੇ ਜਾਣਕਾਰੀ ਹਾਸਲ ਕਰਨਾ ਸੀ। ਼ ਇਸ ਅਧਿਐਨ ਦੇ ਆਧਾਰ ਉੱਤੇ ਐਨਏਸੀਐਫਈ ਨੇ ਆਖਿਆ ਕਿ ਸ਼ੌਰਟ ਤੇ ਮੀਡੀਅਮ ਰੀਜਨਲ ਹੈਵੀ ਡਿਊਟੀ ਟਰੈਕਟਰ ਅੱਜ ਦੀ ਤਾਰੀਕ ਵਿੱਚ ਇਲੈਕਟ੍ਰੀਫਾਇਏਬਲ ਹਨ। ਇਸ ਦਾ ਖੁਲਾਸਾ ਬੀਤੇ ਦਿਨੀਂ ਐਨਏਸੀਐਫਈ ਦੇ ਐਗਜੈਕਟਿਵ ਡਾਇਰੈਕਟਰ ਮਾਈਕ ਰ’ਇਥ ਨੇ ਇੱਕ ਪ੍ਰੈੱਸ ਕਾਨਫਰੰਸ ਵਿੱਚ ਕੀਤਾ। ਇਨ੍ਹਾਂ ਟਰੱਕਾਂ ਦੀ
ਕੈਨੇਡਾ ਸਰਕਾਰ ਵੱਲੋਂ ਐਲਾਨੇ ਗਏ ਨਵੇਂ ਐਰਾਈਵਕੈਨ ਫੀਚਰ ਨਾਲ ਐਗਜ਼ੈਂਪਟ/ਅਸੈਂਸ਼ੀਅਲ ਵਰਕਰਜ਼, ਸਮੇਤ ਟਰੱਕ ਡਰਾਈਵਰਜ਼, ਹੁਣ ਇੱਕ ਵਾਰੀ ਇਸ ਐਰਾਈਵਕੈਨ ਉੱਤੇ ਆਪਣੀ ਜਾਣਕਾਰੀ ਭਰ ਕੇ ਸਮੇਂ ਦੀ ਬਚਤ ਕਰ ਸਕਦੇ ਹਨ ਤੇ ਇਸੇ ਐਰਾਈਵਕੈਨ ਰਸੀਦ ਦੀ ਵਰਤੋਂ ਹਰੇਕ ਐਂਟਰੀ ਉੱਤੇ...
ਜੀ ਹਾਂ! ਮੈਂ ਪੰਜਾਬ ਬੋਲ ਰਿਹੈਂ, ਤੇ ਮੇਰੀ ਰਾਮ-ਕਹਾਣੀ ਧਿਆਨ ਨਾਲ ਸੁਣਨ ਵਾਲੀ ਹੈ। ਪੁਰਾਤਨ ਸਮੇਂ ਵਿਚ ਇਹ ਕਹਾਣੀ ਅੱਜ ਤੋਂ ਪੰਜ ਹਜ਼ਾਰ ਸਾਲ ਪੁਰਾਣੀ ਸਿੰਧ ਘਾਟੀ ਦੀ ਸੱਭਿਅਤਾ ਨਾਲ ਜੁੜਦੀ ਹੈ ਜਦੋਂ ਇਸ ਨੂੰ 'ਸਪਤ ਸਿੰਧੂ' (ਸੱਤ ਦਰਿਆਵਾਂ ਦੀ ਧਰਤੀ) ਕਿਹਾ ਜਾਂਦਾ ਸੀ। ਉਸ ਸਮੇਂ ਦੇ ਸ਼ਹਿਰਾਂ 'ਹੜੱਪਾ' ਤੇ ਮਹਿੰਜੋਦਾੜੋ' ਦੀ ਹੋਈ ਖੁਦਾਈ ਤੋਂ ਬਾਅਦ ਮੇਰੇ ਨਾਲ ਜੁੜੀ ਇਸ ਸੱਭਿਅਤਾ ਦੇ ਨਕਸ਼ ਸਾਫ਼ ਤੇ ਉੱਘੜੇ ਹੋਏ਼ ਦਿਖਾਈ ਦਿੱਤੇ। ਹੋਰ ਅੱਗੇ ਚੱਲੀਏ ਤਾਂ ਇਤਿਹਾਸ ਗਵਾਹ ਹੈ ਕਿ ਤੂਫ਼ਾਨ ਵਾਂਗ ਚੜ੍ਹਦੇ ਆਉਂਦੇ ਯੂਨਾਨ ਦੇ ਰਾਜੇ ਸਿਕੰਦਰ ਨੂੰ 325 ਬੀ[ਸੀ[ ਵਿਚ ਮੇਰੇ ਸਪੂਤ ਰਾਜੇ ਪੋਰਸ ਨੇ ਬੜੀ ਬਹਾਦਰੀ ਨਾਲ ਠੱਲ੍ਹਿਆ ਸੀ। ਸਿਕੰਦਰ ਕੋਲੋਂ ਹਾਰ ਜਾਣ ਦੇ ਬਾਵਜੂਦ ਵੀ ਜਦੋਂ ਉਸ ਨੇ ਸਿਕੰਦਰ ਵੱਲੋਂ ਕੀਤੇ ਗਏ ਸੁਆਲ "ਤੇਰੇ ਨਾਲ ਕਿਹੋ ਜਿਹਾ ਸਲੂਕ ਕੀਤਾ ਜਾਏ" ਦਾ ਜੁਆਬ ਬੜੀ ਨਿੱਡਰਤਾ ਅਤੇ ਦਲੇਰੀ ਨਾਲ ਦਿੱਤਾ ਸੀ, "ਜਿਹੜਾ ਇਕ ਜੇਤੂ ਰਾਜਾ ਹਾਰੇ ਹੋਏ ਰਾਜੇ ਨਾਲ ਕਰਦਾ ਹੈ" ਜਿਸ ਤੋਂ ਪ੍ਰਭਾਵਿਤ ਹੋ ਕੇ ਉਸ ਨੇ ਰਾਜੇ ਪੋਰਸ ਨੂੰ ਉਸ ਦਾ ਰਾਜ ਵਾਪਸ ਕਰ ਦਿੱਤਾ ਸੀ। ਸੋਲ੍ਹਵੀਂ ਸਦੀ ਵਿਚ ਪੂਰੇ ਹਿੰਦੋਸਤਾਨ ਸਮੇਤ ਮੇਰੇ ਉੱਪਰ ਹਮਲੇ ਕਰਨ ਵਾਲੇ ਬਾਬਰ ਨੂੰ ਮੇਰੇ ਸੱਚੇ-ਸਪੂਤ ਗੁਰੂ ‘ਬਾਬੇ ਨਾਨਕ’ ਨੇ ‘ਜਾਬਰ’ ਕਹਿ ਕੇ ਉਸ ਨੂੰ ਤਕੜਾ ਉਲ੍ਹਾਮਾ ਦਿੱਤਾ ਸੀ: “ਖ਼ੁਰਾਸਾਨ ਖਸਮਾਨਾ ਕੀਆ ਹਿੰਦੋਸਤਾਨ ਡਰਾਇਆ। ਆਪੈ ਦੋਸੁ ਨਾ ਦੇਈ ਕਰਤਾ ਜਮ ਕਰਿ ਮੁਗਲ ਚੜ੍ਹਾਇਆ। ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾ ਆਇਆ।।”                                                                         ...
ਮੈਂਟਲ ਹੈਲਥ ਕਮਿਸ਼ਨ ਆਫ ਕੈਨੇਡਾ (ਐਮਐਚਸੀਸੀ) ਵੱਲੋਂ ਇੱਕ ਨਵੇਂ ਕੰਮ ਵਾਲੇ ਸਰੋਤ ਸਬੰਧੀ ਦਸਤਾਵੇਜ਼ ਨੂੰ ਤਿਆਰ ਕੀਤਾ ਗਿਆ ਹੈ ਜਿਸ ਦਾ ਸਿਰਲੇਖ ਹੈ : “ਮਿਨੀ ਗਾਈਡ ਟੂ ਹੈਲਪ ਇੰਪਲੌਈਜ਼ ਮੈਂਟਲ ਹੈਲਥ ਥਰੂ ਵਿੰਟਰ।”ਐਮਐਚਸੀਸੀ ਦੀ ਨਵੀਂ ਮਿੰਨੀ ਗਾਈਡ ਇਸ ਤਰ੍ਹਾਂ...
ਅਪਡੇਟ ਕੀਤੀ ਗਈ ਸੀਟੀਏ ਦੀ ਇਨਫਰਾਸਟ੍ਰਕਚਰ ਰਿਪੋਰਟ ਲਈ ਲੋੜੀਂਦੀ ਹੈ ਓਟੀਏ ਕੈਰੀਅਰ ਫੀਡਬੈਕ ਕੈਨੇਡੀਅਨ ਟਰੱਕਿੰਗ ਅਲਾਇੰਸ (ਸੀਟੀਏ) ਆਪਣੀਆਂ ਇਨਫਰਾਸਟ੍ਰਕਚਰ ਤਰਜੀਹਾਂ ਸਬੰਧੀ ਰਿਪੋਰਟ ਨੂੰ ਅਪਡੇਟ ਕਰਨ ਦੀ ਪ੍ਰਕਿਰਿਆ ਵਿੱਚ ਰੁੱਝੀ ਹੋਈ ਹੈ। ਇਹ ਰਿਪੋਰਟ ਫੈਡਰਲ ਸਰਕਾਰ ਨੂੰ ਮੁਹੱਈਆ ਕਰਵਾਈ ਜਾਵੇਗੀ ਤਾਂ ਕਿ ਟਰੱਕਿੰਗ ਇੰਡਸਟਰੀ ਦੀਆਂ ਉਨ੍ਹਾਂ ਤਰਜੀਹਾਂ ਦੀ ਪਛਾਣ ਕੀਤੀ ਜਾ ਸਕੇ ਜਿਨ੍ਹਾਂ ਦੀ ਕੌਮੀ ਜਾਂ ਰੀਜਨਲ ਪੱਧਰ ਉੱਤੇ ਅਹਿਮੀਅਤ ਹੈ।ਇਸ ਤੋਂ ਇਲਾਵਾ ਇਹ ਉਹ ਤਰਜੀਹਾਂ ਹਨ ਜਿਹੜੀਆਂ ਇਸ ਗੱਠਜੋੜ ਦੀਆਂ ਸਾਰੀਆਂ ਪ੍ਰੋਵਿੰਸ਼ੀਅਲ ਟਰੱਕਿੰਗ ਐਸੋਸਿਏਸ਼ਨਜ਼ ਲਈ ਮਹੱਤਵਪੂਰਨ ਹਨ।  ਬਜਟ ਤੋਂ ਪਹਿਲਾਂ ਤੇ ਇੰਡਸਟਰੀ ਦੀ ਜਾਗਰੂਕਤਾ ਲਈ ਵਰਤੀ ਜਾਣ ਵਾਲੀ ਇਹ ਰਿਪੋਰਟ ਉਨ੍ਹਾਂ ਇਲਾਕਿਆਂ ਲਈ ਗਾਈਡ ਦਾ ਕੰਮ ਕਰਦੀ ਹੈ ਜਿੱਥੇ ਕੈਨੇਡਾ ਭਰ ਵਿੱਚ ਹਾਈਵੇਅ ਇਨਫਰਾਸਟ੍ਰਕਚਰ ਲਈ ਪ੍ਰੋਵਿੰਸ਼ੀਅਲ ਤੇ ਟੈਰੇਟੋਰੀਅਲ ਸਰਕਾਰਾਂ ਦੀਆਂ ਚੱਲ ਰਹੀਆਂ ਤੇ ਭਵਿੱਖ ਵਿੱਚ ਆਉਣ ਵਾਲੀਆਂ ਪਹਿਲਕਦਮੀਆਂ ਲਈ ਫੈਡਰਲ ਫੰਡਿੰਗ ਹਾਸਲ ਹੋ ਸਕਦੀ ਹੈ। ਓਟੀਏ ਦੇ ਮੈਂਬਰ ਕੈਰੀਅਰਜ਼ ਨੂੰ ਪਹਿਲੀ ਅਗਸਤ ਤੋਂ ਪਹਿਲਾਂ otaip@ontruck.org ਉੱਤੇ ਫੀਡਬੈਕ ਮੁਹੱਈਆ ਕਰਵਾਉਣ ਲਈ ਉਤਸਾਹਿਤ ਕੀਤਾ ਜਾ ਰਿਹਾ ਹੈ। ਪਿਛਲੀਆਂ ਪੇਸ਼ਕਦਮੀਆਂ ਵਾਂਗ ਹੀ ਓਟੀਏ ਕੈਰੀਅਰ ਮੈਂਬਰਸਿ਼ਪ ਤੋਂ ਸਿੱਧੇ ਤੌਰ ਉੱਤੇ ਫੀਡਬੈਕ ਹਾਸਲ ਕਰਨਾ ਚਾਹੁੰਦੀ ਹੈ। ਓਟੀਏ ਪੂਰੇ ਵੇਰਵੇ ਦੇਣ ਲਈ ਉਤਸ਼ਾਹਿਤ ਕਰਦੀ ਹੈ ਕਿ ਪ੍ਰੋਜੈਕਟ ਕਿੱਥੇ ਚੱਲ ਰਿਹਾ ਹੈ, ਇਸ ਵੱਲ ਧਿਆਨ ਦੇਣ ਦੀ ਲੋੜ ਕਿਉਂ ਹੈ ਤੇ ਇਹ ਕੌਮੀ/ਇੰਟਰ-ਰੀਜਨਲ/ਕੌਮਾਂਤਰੀ ਪਰੀਪੇਖ ਤੋਂ ਕੈਨੇਡੀਅਨ ਟਰੱਕਿੰਗ ਇੰਡਸਟਰੀ ਤੇ ਵਪਾਰ ਲਈ ਅਹਿਮ ਕਿਉਂ ਹੈ? ਓਨਟਾਰੀਓ ਲਈ ਪਿਛਲੀਆਂ ਰਿਪੋਰਟਾਂ ਦੇ ਹਿਸਾਬ ਨਾਲ ਧਿਆਨ ਕੇਂਦਰਿਤ ਕਰਨ ਵਾਲੀਆਂ ਥਾਂਵਾਂ 401 ਗਲਿਆਰੇ ਨਾਲ ਹਾਈਵੇਅ ਦਾ ਪਸਾਰ, ਹਾਈਵੇਅ 413 ਲਈ ਫੈਡਰਲ ਮਦਦ ਤੇ ਹਾਈਵੇਅ 11/17 ਵਿੱਚ ਨਿਵੇਸ਼ ਹਨ। ਇਸ ਦੇ ਨਾਲ ਹੀ ਨੈਸ਼ਨਲ ਹਾਈਵੇਅ ਸਿਸਟਮ ਨੂੰ ਸਮਰਥਨ ਦੇਣ ਲਈ ਉੱਤਰ ਭਰ ਵਿੱਚ ਅਹਿਮ ਬ੍ਰਿੱਜ ਲੋਕੇਸ਼ਨਜ਼ ਉੱਤੇ ਭਰੋਸੇਯੋਗਤਾ ਨੂੰ ਬਣਾਈ ਰੱਖਣ ਦੀ ਲੋੜ ਉੱਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ। ਹਾਲਾਂਕਿ ਜਿਊਰਿਸਡਿਕਸ਼ਨ (ਅਧਿਕਾਰ ਖੇਤਰ) ਤੋਂ ਜਿਊਰਿਸਡਿਕਸ਼ਨ ਦੇ ਆਧਾਰ ਉੱਤੇ ਰਿਪੋਰਟ ਵਿੱਚ ਸਾਰੇ ਪ੍ਰੋਜੈਕਟਸ ਦੀ ਸਿਲਸਲੇਵਾਰ ਪਛਾਣ ਕੀਤੀ ਗਈ ਹੈ। ਜਿਵੇਂ ਕਿ ਟਰੱਕ ਪਾਰਕਿੰਗ ਤੇ ਰੈਸਟ ਏਰੀਆਜ਼ ਲਈ ਨਿਵੇਸ਼ ਦੀ ਲੋੜ, ਤਾਂ ਕਿ ਪੋ੍ਰਫੈਸ਼ਨਲ ਡਰਾਈਵਰ ਆਪਣੀਆਂ ਆਰਜ਼ ਆਫ ਸਰਵਿਸ ਦੀਆਂ ਜਿ਼ੰਮੇਵਾਰੀਆਂ ਨੂੰ ਪੂਰਾ ਕਰ ਸਕਣ। ਇਸ ਵਿੱਚ ਕੌਮਾਂਤਰੀ ਬਾਰਡਰਜ਼ ਵਿੱਚ ਨਿਵੇਸ਼ ਲਈ ਮੌਜੂਦਾ ਲੋੜ ਨੂੰ ਵੀ ਸਾਲਾਨਾ ਤੌਰ ਉੱਤੇ ਸ਼ਾਮਲ ਕੀਤਾ ਜਾਂਦਾ ਹੈ।
ਡਰਾਈਵ ਫੌਰ ਪ੍ਰੋਗਰਾਮ ਲਈ ਬੈਸਟ ਫਲੀਟਸ ਵਾਸਤੇ ਨਾਮਜ਼ਦਗੀਆਂ ਖੁੱਲ੍ਹੀਆਂ ਕੈਰੀਅਰਜ਼ਐੱਜ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਡਰਾਈਵ ਫੌਰ ਪ੍ਰੋਗਰਾਮ ਲਈ ਬੈਸਟ ਫਲੀਟਸ ਵਾਸਤੇ ਨਾਮਜ਼ਦਗੀਆਂ ਖੁੱਲ੍ਹ ਗਈਆਂ ਹਨ। ਕੰਪਨੀ ਦੇ ਡਰਾਈਵਰ ਤੇ ਓਨਰ ਓਪਸ ਉਨ੍ਹਾਂ ਕੰਪਨੀਆਂ ਦਾ ਨਾਂ ਨਾਮਜ਼ਦ ਕਰ ਸਕਦੇ ਹਨ ਜਿਨ੍ਹਾਂ...