ਮਾਨਸਿਕ ਸਿਹਤ ਦੇ ਮੁੱਦਿਆਂ ਨਾਲ ਲੜਨ ਲਈਐਮਐਚਸੀਸੀ ਦੀ ਗਾਈਡ ਕਰੇਗੀ ਮਦਦ

ਮੈਂਟਲ ਹੈਲਥ ਕਮਿਸ਼ਨ ਆਫ ਕੈਨੇਡਾ (ਐਮਐਚਸੀਸੀ) ਵੱਲੋਂ ਇੱਕ ਨਵੇਂ ਕੰਮ ਵਾਲੇ ਸਰੋਤ ਸਬੰਧੀ ਦਸਤਾਵੇਜ਼ ਨੂੰ ਤਿਆਰ ਕੀਤਾ ਗਿਆ ਹੈ ਜਿਸ ਦਾ ਸਿਰਲੇਖ ਹੈ : “ਮਿਨੀ ਗਾਈਡ ਟੂ ਹੈਲਪ ਇੰਪਲੌਈਜ਼ ਮੈਂਟਲ ਹੈਲਥ ਥਰੂ ਵਿੰਟਰ।”ਐਮਐਚਸੀਸੀ ਦੀ ਨਵੀਂ ਮਿੰਨੀ ਗਾਈਡ ਇਸ ਤਰ੍ਹਾਂ ਤਿਆਰ ਕੀਤੀ ਗਈ ਹੈ ਕਿ ਉਸ ਨਾਲ ਇੰਪਲੌਇਰਜ਼ ਦੀ ਮਦਦ ਹੋ ਸਕੇ ਤੇ ਉਹ ਸਿਆਲਾਂ ਵਾਲੇ ਮਹੀਨਿਆਂ ਵਿੱਚ ਆਪਣੇ ਵਰਕਰਜ਼ ਨੂੰ ਖਾਸ ਟੂਲਜ਼ ਤੇ ਸਰੋਤ ਮੁਹੱਈਆ ਕਰਵਾ ਸਕਣ।

ਇਹ ਸਰੋਤ ਦੋਸਤਾਂ, ਪਰਿਵਾਰਾਂ ਤੇ ਕਮਿਊਨਿਟੀ ਮੈਂਬਰਾਂ ਲਈ ਵੀ ਮਦਦਗਾਰ ਹੋ ਸਕਦੇ ਹਨ। ਏਜੰਸੀ ਨੇ ਆਖਿਆ ਕਿ ਇਹ ਚੁਣੌਤੀਆਂ ਸਰਦ ਮੌਸਮ ਤੇ ਛੁੱਟੀਆਂ ਵਾਲੇ ਸੀਜ਼ਨ ਦੇ ਨਾਲ ਹੀ ਆਉਂਦੀਆਂ ਹਨ, ਇਸ ਲਈ ਸਰਦੀਆਂ ਅਕਸਰ ਔਖਾਂ ਸਮਾਂ ਹੋ ਸਕਦੀਆਂ ਹਨ। ਪਰ ਕੋਵਿਡ-19 ਨਾਲ, ਇਸ ਸਾਲ ਸਰਦੀਆਂ ਲੋਕਾਂ ਦੀ ਮਾਨਸਿਕ ਸਿਹਤ ਤੇ ਭਲਾਈ ਲਈ ਹੋਰ ਵੀ ਸਖ਼ਤ ਹੋ ਸਕਦੀਆਂ ਹਨ। 

ਿੰਨੀ ਗਾਈਡ ਇਸ ਤਰ੍ਹਾਂ ਤਿਆਰ ਕੀਤੀ ਗਈ ਹੈ ਕਿ ਉਸ ਨਾਲ ਇੰਪਲੌਇਰਜ਼ ਦੀ ਮਦਦ ਹੋ ਸਕੇ ਤੇ ਉਹ ਸਿਆਲਾਂ ਵਾਲੇ ਮਹੀਨਿਆਂ ਵਿੱਚ ਆਪਣੇ ਵਰਕਰਜ਼ ਨੂੰ ਖਾਸ ਟੂਲਜ਼ ਤੇ ਸਰੋਤ ਮੁਹੱਈਆ ਕਰਵਾ ਸਕਣ।ਐਮਐਚਸੀਸੀ ਇਸ ਗਾਈਡ ਨੂੰ ਸੀਟੀਏ ਦੇ ਮੈਂਬਰਾਂ, ਤੁਹਾਡੇ ਮੈਂਬਰਾਂ ਨਾਲ ਸਾਂਝਾ ਕਰਨ ਜਾ ਰਹੇ ਹਨ।