ਮੁਲਤਵੀ ਕੀਤੇ ਗਏ ਪ੍ਰੀਮੀਅਮਜ਼ ਦੀ ਮੁੜ ਅਦਾਇਗੀ ਜਨਵਰੀ 2021 ਤੋਂ ਪਹਿਲਾਂ ਨਹੀਂ ਹੋਵੇਗੀ ਸ਼ੁਰੂ : ਡਬਲਿਊਐਸਆਈਬੀ

ਕੋਵਿਡ-19 ਮਹਾਂਮਾਰੀ ਦੌਰਾਨ ਕਾਰੋਬਾਰਾਂ ਉੱਤੇ ਵਿੱਤੀ ਬੋਝ ਘਟਾਉਣ ਲਈ ਡਬਲਿਊਐਸਆਈਬੀ ਵੱਲੋਂ ਮੁਲਤਵੀ ਕੀਤੇ ਗਏ ਪ੍ਰੀਮੀਅਮਜ਼ ਦੀ ਮੁੜ ਅਦਾਇਗੀ ਜਨਵਰੀ 2021 ਤੋਂ ਪਹਿਲਾਂ ਸੁæਰੂ ਨਹੀਂ ਹੋਵੇਗੀ| ਇਹ ਫੈਸਲਾ ਡਬਲਿਊਐਸਆਈਬੀ ਦੇ ਵਿੱਤੀ ਰਾਹਤ ਪੈਕੇਜ ਦੇ ਹਿੱਸੇ ਵਜੋਂ ਕੀਤਾ ਗਿਆ ਹੈ|

ਡਬਲਿਊਐਸਆਈਬੀ ਦੀ ਵਿੱਤੀ ਰਾਹਤ ਪੈਕੇਜ ਨੂੰ ਮੁਲਤਵੀ ਕਰਨ ਦੀ ਸਮਾਂ ਸੀਮਾਂ 31 ਅਗਸਤ, 2020 ਨੂੰ ਖਤਮ ਹੋਣ ਜਾ ਰਹੀ ਸੀ| ਜਿਹੜੇ ਕਾਰੋਬਾਰ ਬੀਮਾ ਯੋਗ ਕਮਾਈ ਦੇ ਆਧਾਰ ਉੱਤੇ ਮਹੀਨਾਵਾਰੀ, ਛਿਮਾਹੀ ਜਾਂ ਸਾਲਾਨਾ ਆਧਾਰ ਉੱਤੇ  ਰਿਪੋਰਟ ਤੇ ਅਦਾਇਗੀ ਕਰਦੇ ਹਨ ਉਨ੍ਹਾਂ ਦਾ ਰਿਪੋਰਟਿੰਗ ਤੇ ਅਦਾਇਗੀ ਸ਼ਡਿਊਲ ਸਤੰਬਰ ਵਿੱਚ ਸ਼ੁਰੂ ਹੋਵੇਗਾ|

ਓਟੀਏ ਦੇ ਡਾਇਰੈਕਟਰ ਆਫ ਪਾਲਿਸੀ ਐਂਡ ਪਬਲਿਕ ਅਫੇਅਰਜ ਜੌਨਾਥਨ ਬਲੈਖਮ ਨੇ ਆਖਿਆ ਕਿ ਆਉਣ ਵਾਲੇ ਹਫਤਿਆਂ ਵਿਚ ਮੁੜ ਅਦਾਇਗੀ ਦਾ ਸਹੀ ਸਡਿਊਲ ਉਲੀਕਣ ਤੇ ਨਿਰਧਾਰਤ ਕਰਨ ਲਈ ਓਟੀਏ ਡਬਲਿਊਐਸਆਈਬੀ ਤੋਂ ਵਾਧੂ ਵੇਰਵੇ ਦੀ ਆਸ ਕਰਦੀ ਹੈ| ਉਨ੍ਹਾਂ ਆਖਿਆ ਕਿ ਓਟੀਏ ਨੇ ਮੁੜ ਅਦਾਇਗੀ ਸਡਿਊਲ ਨਾਲ ਇੰਡਸਟਰੀ ਦੇ ਪੁਆਇੰਟ ਆਫ ਵਿਊ ਤੋਂ ਕਈ ਤਰ੍ਹਾਂ ਦੇ ਹੋਰ ਆਈਡੀਆਜ ਵੀ ਸਾਂਝੇ ਕੀਤੇ ਹਨ ਜਿਨ੍ਹਾਂ ਦੇ ਹਿਸਾਰ ਨਾਲ ਡਬਲਿਊਐਸਆਈਬੀ ਅਗੇ ਵਧ ਸਕਦੀ ਹੈ|

ਹਾਲ ਦੀ ਘੜੀ ਡਬਲਿਊਐਸਆਈਬੀ ਵੱਲੋਂ ਹੇਠ ਲਿਖੇ ਨੁਕਤੇ ਸਾਂਝੇ ਕੀਤੇ ਗਏ ਹਨ:

ਰਿਪੋਰਟਿੰਗ :ਸ਼ਡਿਊਲ 1 ਕਾਰੋਬਾਰਾਂ ਨੂੰ ਮੁਲਤਵੀ ਕੀਤੇ ਪ੍ਰੀਮੀਅਮਜ਼ ਹੁਣ ਰਿਪੋਰਟ ਕਰਨ ਲਈ ਹੱਲਾਸ਼ੇਰੀ ਦਿੱਤੀ ਜਾਵੇ ਤੇ ਉਨ੍ਹਾਂ ਨੂੰ 31 ਅਗਸਤ, 2020 ਤੱਕ ਸਾਰੀ ਮੁਲਤਵੀ ਰਕਮ ਰਿਪੋਰਟ ਕਰਨ ਲਈ ਆਖਿਆ ਜਾਵੇ| ਕਾਰੋਬਾਰਾਂ ਨੂੰ ਮੁਲਤਵੀ ਪ੍ਰੀਮੀਅਮਜ਼ ਹੇਠ ਲਿਖੇ ਅਨੁਸਾਰ ਰਿਪੋਰਟ ਕਰਨ ਲਈ ਆਖਿਆ ਜਾਵੇ :

  • ਆਨਲਾਈਨ ਸੇਵਾਵਾਂ ਦੀ ਵਰਤੋਂ ਕਰਦਿਆਂ ਹੋਇਆਂ|
  • ਹਰੇਕ ਅਰਸੇ ਨੂੰ ਵਿਸਥਾਰ ਨਾਲ ਪਰਿਭਾਸ਼ਤ ਕਰਕੇ employeraccounts@wsib.on.ca ਉੱਤੇ ਈਮੇਲ ਕੀਤਾ ਜਾਵੇ| ਮਿਸਾਲ ਵਜੋਂ ਅਗਸਤ 2020-ਪੇਅਰੋਲ-100 ਡਾਲਰ, ਪ੍ਰੀਮੀਅਮਜ਼-10 ਡਾਲਰ
  • ਕੌਰਸਪੌਂਡਿੰਗ ਰਿਪੋਰਟਿੰਗ ਅਰਸੇ ਲਈ ਪ੍ਰੀਮੀਅਮ ਰੈਮੀਟੈਂਸ ਫਾਰਮ ਨੂੰ ਮੁਕੰਮਲ ਕਰਕੇ ਪੀਓ ਬਾਕਸ 4115 ਸਟੇਸ਼ਨ ਏ ਟੋਰਾਂਟੋ ਐਮ5ਡਬਲਿਊ2ਵੀ3 ਉੱਤੇ ਮੇਲ ਕਰ ਦਿਓ|

ਪੇਅਮੈਂਟ : ਮਾਰਚ ਤੋਂ ਅਗਸਤ 2020 ਦਰਮਿਆਨ ਮੁਲਤਵੀ ਕੀਤੇ ਗਏ ਡਬਲਿਊਐਸਆਈਬੀ ਪ੍ਰੀਮੀਅਮਜ਼ ਦੀ ਮੁੜ ਅਦਾਇਗੀ, ਕਲੇਮ ਪੇਅਮੈਂਟਸ ਤੇ ਪ੍ਰਸ਼ਾਸਕੀ ਫੀਸ ਸ਼ਡਿਊਲ 1 ਤੇ 2 ਕਾਰੋਬਾਰਾਂ ਲਈ ਜਨਵਰੀ 2021 ਤੋਂ ਪਹਿਲਾਂ ਡਿਊ ਨਹੀਂ ਹੋਵੇਗੀ| ਕਾਰੋਬਾਰ ਮੁਲਤਵੀ ਕੀਤੀਆਂ ਗਈਆਂ ਅਦਾਇਗੀਆਂ ਜਨਵਰੀ 2021 ਤੋਂ ਪਹਿਲਾਂ ਕਰਨੀਆਂ ਸ਼ੁਰੂ ਕਰ ਸਕਦੇ ਹਨ| ਸਾਲ ਦੇ ਅੰਤ ਵਿੱਚ 2021 ਪ੍ਰੀਮੀਅਮ ਰੇਟ ਜਾਣਕਾਰੀ ਸਮੇਤ ਮੁਲਤਵੀ ਰਕਮ ਲਈ ਮੁੜ ਅਦਾਇਗੀ ਸ਼ਡਿਊਲ ਬਾਰੇ ਹੋਰ ਜਾਣਕਾਰੀ ਸਾਡੇ ਵੱਲੋਂ ਮੁਹੱਈਆ ਕਰਵਾਈ ਜਾਵੇਗੀ|

ਡਬਲਿਊਐਸਆਈਬੀ ਨੇ ਆਖਿਆ ਕਿ ਉਹ ਸਮਝਦੀ ਹੈ ਕਿ ਮਹਾਂਮਾਰੀ ਕਾਰਨ ਕਈ ਕਾਰੋਬਾਰਾਂ ਨੂੰ ਅਦਾਇਗੀ ਦੀਆਂ ਟਰਮਜ਼ ਲਈ ਲੰਮਾਂ ਸਮਾਂ ਚਾਹੀਦਾ ਹੋ ਸਕਦਾ ਹੈ| ਇੱਕ ਵਾਰੀ ਮੁੜ ਅਦਾਇਗੀ ਪੀਰੀਅਡ ਸ਼ੁਰੂ ਹੋਣ ਤੋਂ ਬਾਅਦ ਜਿਨ੍ਹਾਂ ਕਾਰੋਬਾਰਾਂ ਨੂੰ ਵਾਧੂ ਮਦਦ ਦੀ ਲੋੜ ਹੋਵੇਗੀ ਉਨ੍ਹਾਂ ਨੂੰ ਡਬਲਿਊਐਸਆਈਬੀ ਨਾਲ ਸੰਪਰਕ ਕਰਨ ਲਈ ਆਖਿਆ ਜਾਂਦਾ ਹੈ|

ਪਹਿਲੀ ਸਤੰਬਰ, 2020 ਤੋਂ ਸ਼ੁਰੂ ਹੋ ਕੇ ਸਾਰੀਆਂ ਅਦਾਇਗੀ ਸਬੰਧੀ ਜ਼ਿੰਮੇਵਾਰੀਆਂ ਸਾਰੇ ਕਾਰੋਬਾਰਾਂ ਲਈ ਆਮ ਪੇਅਮੈਂਟ ਸਾਈਕਲ, ਜੋ ਕਿ ਸਟੇਟਮੈਂਟਸ ਜਾਂ ਇਨਵੁਆਇਸਿਜ਼ ਉੱਤੇ ਦਰਜ ਹੋਵੇਗਾ, ਉੱਤੇ ਡਿਊ ਹੋਣਗੀਆਂ| ਆਪਣੇ ਐਕਾਊਂਟ ਨੂੰ ਮੈਨੇਜ ਕਰਨ ਦਾ ਬਿਹਤਰੀਨ ਤਰੀਕਾ ਸਾਡੀਆਂ ਆਨਲਾਈਨ ਸੇਵਾਵਾਂ ਰਾਹੀਂ ਹੈ|