ਓਟੀਏ ਕੈਰੀਅਰ ਫੀਡਬੈਕ

ਅਪਡੇਟ ਕੀਤੀ ਗਈ ਸੀਟੀਏ ਦੀ ਇਨਫਰਾਸਟ੍ਰਕਚਰ ਰਿਪੋਰਟ ਲਈ ਲੋੜੀਂਦੀ ਹੈ ਓਟੀਏ ਕੈਰੀਅਰ ਫੀਡਬੈਕ

ਕੈਨੇਡੀਅਨ ਟਰੱਕਿੰਗ ਅਲਾਇੰਸ (ਸੀਟੀਏਆਪਣੀਆਂ ਇਨਫਰਾਸਟ੍ਰਕਚਰ ਤਰਜੀਹਾਂ ਸਬੰਧੀ ਰਿਪੋਰਟ ਨੂੰ ਅਪਡੇਟ ਕਰਨ ਦੀ ਪ੍ਰਕਿਰਿਆ ਵਿੱਚ ਰੁੱਝੀ ਹੋਈ ਹੈ। ਇਹ ਰਿਪੋਰਟ ਫੈਡਰਲ ਸਰਕਾਰ ਨੂੰ ਮੁਹੱਈਆ ਕਰਵਾਈ ਜਾਵੇਗੀ ਤਾਂ ਕਿ ਟਰੱਕਿੰਗ ਇੰਡਸਟਰੀ ਦੀਆਂ ਉਨ੍ਹਾਂ ਤਰਜੀਹਾਂ ਦੀ ਪਛਾਣ ਕੀਤੀ ਜਾ ਸਕੇ ਜਿਨ੍ਹਾਂ ਦੀ ਕੌਮੀ ਜਾਂ ਰੀਜਨਲ ਪੱਧਰ ਉੱਤੇ ਅਹਿਮੀਅਤ ਹੈ।ਇਸ ਤੋਂ ਇਲਾਵਾ ਇਹ ਉਹ ਤਰਜੀਹਾਂ ਹਨ ਜਿਹੜੀਆਂ ਇਸ ਗੱਠਜੋੜ ਦੀਆਂ ਸਾਰੀਆਂ ਪ੍ਰੋਵਿੰਸ਼ੀਅਲ ਟਰੱਕਿੰਗ ਐਸੋਸਿਏਸ਼ਨਜ਼ ਲਈ ਮਹੱਤਵਪੂਰਨ ਹਨ। 

ਬਜਟ ਤੋਂ ਪਹਿਲਾਂ ਤੇ ਇੰਡਸਟਰੀ ਦੀ ਜਾਗਰੂਕਤਾ ਲਈ ਵਰਤੀ ਜਾਣ ਵਾਲੀ ਇਹ ਰਿਪੋਰਟ ਉਨ੍ਹਾਂ ਇਲਾਕਿਆਂ ਲਈ ਗਾਈਡ ਦਾ ਕੰਮ ਕਰਦੀ ਹੈ ਜਿੱਥੇ ਕੈਨੇਡਾ ਭਰ ਵਿੱਚ ਹਾਈਵੇਅ ਇਨਫਰਾਸਟ੍ਰਕਚਰ ਲਈ ਪ੍ਰੋਵਿੰਸ਼ੀਅਲ ਤੇ ਟੈਰੇਟੋਰੀਅਲ ਸਰਕਾਰਾਂ ਦੀਆਂ ਚੱਲ ਰਹੀਆਂ ਤੇ ਭਵਿੱਖ ਵਿੱਚ ਆਉਣ ਵਾਲੀਆਂ ਪਹਿਲਕਦਮੀਆਂ ਲਈ ਫੈਡਰਲ ਫੰਡਿੰਗ ਹਾਸਲ ਹੋ ਸਕਦੀ ਹੈ।

ਓਟੀਏ ਦੇ ਮੈਂਬਰ ਕੈਰੀਅਰਜ਼ ਨੂੰ ਪਹਿਲੀ ਅਗਸਤ ਤੋਂ ਪਹਿਲਾਂ otaip@ontruck.org ਉੱਤੇ ਫੀਡਬੈਕ ਮੁਹੱਈਆ ਕਰਵਾਉਣ ਲਈ ਉਤਸਾਹਿਤ ਕੀਤਾ ਜਾ ਰਿਹਾ ਹੈ। ਪਿਛਲੀਆਂ ਪੇਸ਼ਕਦਮੀਆਂ ਵਾਂਗ ਹੀ ਓਟੀਏ ਕੈਰੀਅਰ ਮੈਂਬਰਸਿ਼ਪ ਤੋਂ ਸਿੱਧੇ ਤੌਰ ਉੱਤੇ ਫੀਡਬੈਕ ਹਾਸਲ ਕਰਨਾ ਚਾਹੁੰਦੀ ਹੈ। ਓਟੀਏ ਪੂਰੇ ਵੇਰਵੇ ਦੇਣ ਲਈ ਉਤਸ਼ਾਹਿਤ ਕਰਦੀ ਹੈ ਕਿ ਪ੍ਰੋਜੈਕਟ ਕਿੱਥੇ ਚੱਲ ਰਿਹਾ ਹੈਇਸ ਵੱਲ ਧਿਆਨ ਦੇਣ ਦੀ ਲੋੜ ਕਿਉਂ ਹੈ ਤੇ ਇਹ ਕੌਮੀ/ਇੰਟਰਰੀਜਨਲ/ਕੌਮਾਂਤਰੀ ਪਰੀਪੇਖ ਤੋਂ ਕੈਨੇਡੀਅਨ ਟਰੱਕਿੰਗ ਇੰਡਸਟਰੀ ਤੇ ਵਪਾਰ ਲਈ ਅਹਿਮ ਕਿਉਂ ਹੈ?

ਓਨਟਾਰੀਓ ਲਈ ਪਿਛਲੀਆਂ ਰਿਪੋਰਟਾਂ ਦੇ ਹਿਸਾਬ ਨਾਲ ਧਿਆਨ ਕੇਂਦਰਿਤ ਕਰਨ ਵਾਲੀਆਂ ਥਾਂਵਾਂ 401 ਗਲਿਆਰੇ ਨਾਲ ਹਾਈਵੇਅ ਦਾ ਪਸਾਰਹਾਈਵੇਅ 413 ਲਈ ਫੈਡਰਲ ਮਦਦ ਤੇ ਹਾਈਵੇਅ 11/17 ਵਿੱਚ ਨਿਵੇਸ਼ ਹਨ। ਇਸ ਦੇ ਨਾਲ ਹੀ ਨੈਸ਼ਨਲ ਹਾਈਵੇਅ ਸਿਸਟਮ ਨੂੰ ਸਮਰਥਨ ਦੇਣ ਲਈ ਉੱਤਰ ਭਰ ਵਿੱਚ ਅਹਿਮ ਬ੍ਰਿੱਜ ਲੋਕੇਸ਼ਨਜ਼ ਉੱਤੇ ਭਰੋਸੇਯੋਗਤਾ ਨੂੰ ਬਣਾਈ ਰੱਖਣ ਦੀ ਲੋੜ ਉੱਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ।

ਹਾਲਾਂਕਿ ਜਿਊਰਿਸਡਿਕਸ਼ਨ (ਅਧਿਕਾਰ ਖੇਤਰਤੋਂ ਜਿਊਰਿਸਡਿਕਸ਼ਨ ਦੇ ਆਧਾਰ ਉੱਤੇ ਰਿਪੋਰਟ ਵਿੱਚ ਸਾਰੇ ਪ੍ਰੋਜੈਕਟਸ ਦੀ ਸਿਲਸਲੇਵਾਰ ਪਛਾਣ ਕੀਤੀ ਗਈ ਹੈ। ਜਿਵੇਂ ਕਿ ਟਰੱਕ ਪਾਰਕਿੰਗ ਤੇ ਰੈਸਟ ਏਰੀਆਜ਼ ਲਈ ਨਿਵੇਸ਼ ਦੀ ਲੋੜਤਾਂ ਕਿ ਪੋ੍ਰਫੈਸ਼ਨਲ ਡਰਾਈਵਰ ਆਪਣੀਆਂ ਆਰਜ਼ ਆਫ ਸਰਵਿਸ ਦੀਆਂ ਜਿ਼ੰਮੇਵਾਰੀਆਂ ਨੂੰ ਪੂਰਾ ਕਰ ਸਕਣ। ਇਸ ਵਿੱਚ ਕੌਮਾਂਤਰੀ ਬਾਰਡਰਜ਼ ਵਿੱਚ ਨਿਵੇਸ਼ ਲਈ ਮੌਜੂਦਾ ਲੋੜ ਨੂੰ ਵੀ ਸਾਲਾਨਾ ਤੌਰ ਉੱਤੇ ਸ਼ਾਮਲ ਕੀਤਾ ਜਾਂਦਾ ਹੈ।