ਡਰਾਈਵ ਫੌਰ ਪ੍ਰੋਗਰਾਮ ਲਈ ਬੈਸਟ ਫਲੀਟਸ

ਡਰਾਈਵ ਫੌਰ ਪ੍ਰੋਗਰਾਮ ਲਈ ਬੈਸਟ ਫਲੀਟਸ
ਵਾਸਤੇ ਨਾਮਜ਼ਦਗੀਆਂ ਖੁੱਲ੍ਹੀਆਂ

ਕੈਰੀਅਰਜ਼ਐੱਜ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਡਰਾਈਵ ਫੌਰ ਪ੍ਰੋਗਰਾਮ ਲਈ ਬੈਸਟ ਫਲੀਟਸ ਵਾਸਤੇ ਨਾਮਜ਼ਦਗੀਆਂ ਖੁੱਲ੍ਹ ਗਈਆਂ ਹਨ।
ਕੰਪਨੀ ਦੇ ਡਰਾਈਵਰ ਤੇ ਓਨਰ ਓਪਸ ਉਨ੍ਹਾਂ ਕੰਪਨੀਆਂ ਦਾ ਨਾਂ ਨਾਮਜ਼ਦ ਕਰ ਸਕਦੇ ਹਨ ਜਿਨ੍ਹਾਂ ਨਾਲ ਉਹ 31 ਅਕਤੂਬਰ ਤੱਕ ਕੰਮ ਕਰਨਗੇ। ਸਾਰੇ ਫਲੀਟਸ ਜਿਹੜੇ ਹਾਇਰ ਕਰਦੇ ਹਨ ਤੇ ਜਿਨ੍ਹਾਂ ਕੋਲ ਕੈਨੇਡਾ ਜਾਂ ਅਮਰੀਕਾ ਵਿੱਚ 10 ਜਾਂ ਇਸ ਤੋਂ ਵੱਧ ਟਰੈਕਟਰ ਟਰੇਲਰ ਹਨ, ਉਹ ਫਰੇਟ ਸੈਗਮੈਂਟ ਦੇ ਬਾਵਜੂਦ ਇਸ ਵਿੱਚ ਹਿੱਸਾ ਲੈਣ ਦੇ ਯੋਗ ਹੋਣਗੇ। ਉੱਘੇ 20 ਬੈਸਟ ਫਲੀਟਸ, ਜਿਹੜੇ ਸਮੁੱਚੇ ਤੌਰ ਉੱਤੇ ਜੇਤੂ ਰਹਿਣਗੇ ਤੇ ਜਿਹੜੇ ਫਲੀਟਸ ਹਾਲ ਆਫ ਫੇਮ ਵਿੱਚ ਦਾਖਲ ਹੋਣਗੇ ਉਨ੍ਹਾਂ ਦਾ ਸਨਮਾਨ ਅਪਰੈਲ 2024 ਵਿੱਚ ਐਵਾਰਡ ਸਮਾਰੋਹ ਵਿੱਚ ਕੀਤਾ ਜਾਵੇਗਾ। ਕੈਰੀਅਰਜ਼ਐੱਜ ਦੇ ਸੀਈਓ ਜੇਨ ਜੈਜ਼ਰਾਈ ਨੇ ਆਖਿਆ ਕਿ ਫਰੇਟ ਇੰਡਸਟਰੀ ਲਈ ਪਿਛਲੇ ਕੁੱਝ ਸਾਲ ਕਾਫੀ ਚੁਣੌਤੀਆਂ ਭਰੇ ਰਹੇ। ਫਲੀਟਸ ਨੂੰ ਆਪਣੇ ਡਰਾਈਵਰਾਂ ਦੀ ਸਾਂਭ ਸੰਭਾਲ ਲਈ ਕਮਰ ਕੱਸਣੀ ਪਈ ਤੇ ਅਸੀਂ ਉਨ੍ਹਾਂ ਸਾਰੇ ਵਧੀਆ ਆਈਡੀਆਜ਼ ਬਾਰੇ ਸੁਣਨ ਲਈ ਕਾਹਲੇ ਹਾਂ ਜਿਨ੍ਹਾਂ ਰਾਹੀਂ ਉਨ੍ਹਾਂ ਸੜਕਾਂ ਉੱਤੇ ਜਿੰ਼ਦਗੀ ਨੂੰ ਬਿਹਤਰ ਬਣਾਇਆ।
ਕੈਨੇਡੀਅਨ ਫੀਟ ਤੇ ਸੀਟੀਏ ਮੈਂਬਰ, ਸੀ·ਏ·ਟੀ, ਜੋ ਕਿ ਕੌਟਿਊ-ਡੂ-ਲੈਕ, ਕਿਊਬਿਕ ਸਥਿਤ ਹੈ, ਲਾਰਜ ਕੈਰੀਅਰ ਵੰਨਗੀ ਵਿੱਚ 2023 ਦੀ ਬੈਸਟ ਫਲੀਟਸ ਟੂ ਡਰਾਈਵ ਫੌਰ ਦੀ ਓਵਰਆਲ ਜੇਤੂ ਸੀ। ਕਿਸੇ ਕੰਪਨੀ ਨੂੰ ਨਾਮਜਦ ਕਰਨ ਜਾਂ ਇਸ ਪ੍ਰੋਗਰਾਮ ਬਾਰੇ ਹੋਰ ਜਾਣਕਾਰੀ ਹਾਸਲ ਕਰਨ ਲਈ www.bf2df.com <https://www.bf2df.com/> ਉੱਤੇ ਜਾਓ।