ਟਰੱਕਿੰਗ ਇੰਡਸਟਰੀ ਨਾਲ ਜੁੜੇ ਰਹਿ ਕੇ ਸੰਤੁਸ਼ਟ ਹਨ ਬਹੁਗਿਣਤੀ ਮੁਲਾਜ਼ਮ : ਰਿਪੋਰਟ

ਟੁਡੇਜ਼ ਟਰੱਕਿੰਗ ਵੱਲੋਂ ਕਰਵਾਏ ਗਏ ਤਾਜ਼ਾ ਪਲੱਸ ਰੀਡਰ ਸਰਵੇਖਣ ਵਿੱਚ ਪਾਇਆ ਗਿਆ ਕਿ ਟਰੱਕਿੰਗ ਇੰਡਸਟਰੀ ਨਾਲ ਜੁੜੇ 10 ਮੁਲਾਜ਼ਮਾਂ ਵਿੱਚੋਂ ਔਸਤਨ 7·9 ਆਪਣੇ ਕੰਮ ਤੋਂ ਸੰਤੁਸ਼ਟ ਹਨ। 

ਸਰਵੇਖਣ ਵਿੱਚ ਇਹ ਵੀ ਸਾਹਮਣੇ ਆਇਆ ਕਿ 70 ਫੀ ਸਦੀ ਮੁਲਾਜ਼ਮ ਆਪਣੇ ਇੰਪਲੌਇਰਜ਼ ਨੂੰ ਬਦਲਣ ਬਾਰੇ ਵੀ ਸੋਚ ਵਿਚਾਰ ਨਹੀਂ ਕਰ ਰਹੇ। ਇਨ੍ਹਾਂ ਵਿੱਚੋਂ ਜਿਹੜੇ 28 ਫੀ ਸਦੀ ਅਜਿਹਾ ਸੋਚਦੇ ਵੀ ਹਨ ਉਨ੍ਹਾਂ ਵਿੱਚੋਂ 37 ਫੀ ਸਦੀ ਦਾ ਕਹਿਣਾ ਹੈ ਕਿ ਉਹ ਟਰੱਕਿੰਗ ਵਿੱਚ ਕਿਸੇ ਹੋਰ ਇੰਪਲੌਇਰ ਲਈ ਕੰਮ ਕਰਨਗੇ, 16 ਫੀ ਸਦੀ ਇੰਡਸਟਰੀ ਨੂੰ ਹੀ ਬਦਲਣ ਦਾ ਮਨ ਬਣਾਈ ਬੈਠੇ ਹਨ ਤੇ 47 ਫੀ ਸਦੀ ਰਿਟਾਇਰ ਹੋਣ ਵਾਲੇ ਹਨ।

ਟੀਟੀ ਦੀ ਰਿਪੋਰਟ ਅਨੁਸਾਰ ਜਿਨ੍ਹਾਂ 44 ਫੀ ਸਦੀ ਮੁਲਾਜ਼ਮਾਂ ਨੇ ਸਰਵੇਖਣ ਵਿੱਚ ਹਿੱਸਾ ਲਿਆ ਉਨ੍ਹਾਂ ਨੇ ਆਪਣੇ ਕਰੀਅਰ ਦੌਰਾਨ ਤਿੰਨ ਤੋਂ ਪੰਜ ਇੰਡਸਟਰੀ ਇੰਪਲੌਇਰਜ਼ ਲਈ ਕੰਮ ਕੀਤਾ ਹੋਵੇਗਾ। ਆਪਣੇ ਮੌਜੂਦਾ ਇੰਪਲੌਇਰ ਨਾਲ ਜੁੜੇ ਰਹਿਣ ਦਾ 21 ਫੀ ਸਦੀ ਮੁਲਾਜ਼ਮਾਂ ਦਾ ਸੱਭ ਤੋਂ ਵੱਡਾ ਕਾਰਨ ਬਿਹਤਰ ਤਨਖਾਹ ਹੈ, 15 ਫੀ ਸਦੀ ਚੁਣੌਤੀਆਂ ਭਰੇ ਜਾਂ ਦਿਲਚਸਪ ਕੰਮ ਲਈ ਇਸ ਇੰਡਸਟਰੀ ਵਿੱਚ ਹਨ, 14 ਫੀ ਸਦੀ ਕੰਪਨੀ ਦੀ ਰੈਪੂਟੇਸ਼ਨ ਲਈ ਇਸ ਇੰਡਸਟਰੀ ਵਿੱਚ ਹਨ, 13 ਫੀ ਸਦੀ ਕਰੀਅਰ ਐਡਵਾਂਸਮੈਂਟ ਲਈ ਤੇ 12 ਫੀ ਸਦੀ ਕੰਮ ਦੇ ਘੰਟਿਆਂ ਜਾਂ ਸ਼ਡਿਊਲਿੰਗ ਲਈ ਇਸ ਇੰਡਸਟਰੀ ਵਿੱਚ ਹਨ।

ਵੱਧ ਤਨਖਾਹ ਤੋਂ ਇਲਾਵਾ, 16 ਫੀ ਸਦੀ ਮੁਲਾਜ਼ਮ ਮੰਨਦੇ ਹਨ ਕਿ ਇਸ ਇੰਡਸਟਰੀ ਤੋਂ ਹਾਸਲ ਹੋਣ ਵਾਲੇ ਬੈਨੇਫਿਟਸ ਪਲੈਨਜ਼, ਬੋਨਸ ਪ੍ਰੋਗਰਾਮਾਂ ਤੇ ਕੰਮ ਦੇ ਘੰਟਿਆਂ/ਸ਼ਡਿਊਲਿੰਗ ਆਦਿ ਅਜਿਹੀਆਂ ਗੱਲਾਂ ਹਨ ਜਿਹੜੀਆਂ ਉਨ੍ਹਾਂ ਦੇ ਇੰਪਲੌਇਅਰਜ਼ ਆਪਣੇ ਇੰਪਲੌਈਜ਼ ਨੂੰ ਇਸ ਇੰਡਸਟਰੀ ਨਾਲ ਜੋੜੀ ਰੱਖਣ ਲਈ ਕਰ ਸਕਦੇ ਹਨ। ਇਸ ਤੋਂ ਇਲਾਵਾ ਮੁਲਾਜ਼ਮਾਂ ਦਾ ਮੰਨਣਾ ਹੈ ਕਿ ਮੈਨੇਜਮੈਂਟ ਤਕਨੀਕ (14 ਫੀ ਸਦੀ), ਟਰੇਨਿੰਗ ਤੇ ਐਡਵਾਂਸਮੈਂਟ ਓਪਰਚੁਨਿਟੀਜ਼ (12 ਫੀ ਸਦੀ), ਇੰਟਰਨਲ ਕਮਿਊਨਿਕੇਸ਼ਨਜ਼ (10 ਫੀ ਸਦੀ), ਇਕਿਉਪਮੈਂਟ ਕੰਡੀਸ਼ਨ ਤੇ ਚੁਆਇਸ (7 ਫੀ ਸਦੀ), ਟੀਮ ਗਤੀਵਿਧੀਆਂ (5 ਫੀ ਸਦੀ) ਤੇ ਸੇਫਟੀ ਕਮਿਟਮੈਂਟਸ (4 ਫੀ ਸਦੀ) ਵਿੱਚ ਸੁਧਾਰ ਲਿਆ ਕੇ ਵੀ ਮੁਲਾਜ਼ਮਾਂ ਨੂੰ ਇੰਪਲੌਇਰਜ਼ ਆਪਣੇ ਕੋਲ ਲੰਮਾਂ ਸਮਾਂ ਰੱਖ ਸਕਦੇ ਹਨ।