14.7 C
Toronto
Friday, May 3, 2024
ਓਵਰਡਰਾਈਵ ਵੱਲੋਂ ਕੀਤੀ ਗਈ ਰਿਪੋਰਟ ਅਨੁਸਾਰ 1992 ਤੋਂ ਬਾਅਦ ਬਣੇ ਟਰੱਕਾਂ ਉੱਤੇ ਲਾਜ਼ਮੀ ਤੌਰ ਉੱਤੇ ਸਪੀਡ ਲਿਮਿਟਰ ਲਾਉਣ ਲਈ ਪਿੱਛੇ ਜਿਹੇ 2019 ਵਿੱਚ ਪੇਸ਼ ਕੀਤੇ ਗਏ ਬਿੱਲ ਨੂੰ ਯੂਐਸ ਦੇ ਹਾਊਸ ਆਫ ਰਿਪ੍ਰਜੈ਼ਂਟੇਟਿਵਸ ਵਿੱਚ ਮੁੜ ਪੇਸ਼ ਕੀਤਾ ਗਿਆ ਹੈ। ਰਿਪ੍ਰਜੈ਼ਂਟੇਟਿਵ...
ਕੈਨੇਡੀਅਨ ਟਰੱਕਿੰਗ ਅਲਾਇੰਸ (ਸੀਟੀਏ) 15 ਜਨਵਰੀ, 2022 ਤੱਕ ਬਾਰਡਰ ਵੈਕਸੀਨੇਸ਼ਨ ਲਾਜ਼ਮੀ ਕਰਨ ਦੇ ਕੀਤੇ ਗਏ ਫੈਸਲੇ ਦੇ ਪੈਣ ਵਾਲੇ ਪ੍ਰਭਾਵਾਂ ਬਾਰੇ ਕੈਨੇਡਾ ਸਰਕਾਰ ਨੂੰ ਜਾਣੂ ਕਰਵਾਉਣ ਲਈ ਕੰਮ ਕਰਦਾ ਰਹੇਗਾ। ਇਸ ਦੇ ਨਾਲ ਹੀ ਫੈਡਰਲ ਪੱਧਰ ਉੱਤੇ ਨਿਯੰਤਰਿਤ ਟਰੱਕਿੰਗ...
ਫੋਰਡ ਸਰਕਾਰ ਵੱਲਂੋ ਕਮਰਸ਼ੀਅਲ ਵ੍ਹੀਕਲ ਸੇਫਟੀ ਵਿੱਚ ਸੁਧਾਰ ਲਈ ਨਵਾਂ ਬਿੱਲ ਪੇਸ਼ ਕੀਤਾ ਗਿਆ ਜਿਸ ਦੇ ਪਾਸ ਹੋਣ ਨਾਲ ਪੇਪਰ ਲੌਗਬੁੱਕਜ਼ ਦੀ ਥਾਂ ਤੀਜੀ ਧਿਰ ਵੱਲੋਂ ਸਰਟੀਫਾਈਡ ਇਲੈਕਟ੍ਰੌਨਿਕ ਲੌਗਿੰਗ ਡਿਵਾਈਸਿਜ਼ (ਈਐਲਡੀਜ਼) ਲੈ ਲੈਣਗੀਆਂ| ਟਰਾਂਸਪੋਰਟੇਸ਼ਨ ਮੰਤਰੀ ਦੇ ਪਾਰਲੀਆਮੈਂਟਰੀ ਅਸਿਸਟੈਂਟ ਵਿਜੇ ਥਾਨੀਗਾਸਾਲਮ...
ਨਸ਼ਾ ਕਰਕੇ ਗੱਡੀ ਚਲਾਉਣ ਵਾਲੇ ਡਰਾਈਵਰਾਂ ਨੂੰ ਸੜਕਾਂ ਤੋਂ ਦੂਰ ਰੱਖਣ ਲਈ ਪੁਲਿਸ ਦੀ ਮਦਦ ਵਾਸਤੇ ਓਨਟਾਰੀਓ ਵੱਲੋਂ ਰਡਿਊਸ ਇੰਪੇਅਰਡ ਡਰਾਈਵਿੰਗ ਐਵਰੀਵੇਅਰ (ਰਾਈਡ) ਗ੍ਰਾਂਟ ਪ੍ਰੋਗਰਾਮ ਲਾਂਚ ਕੀਤਾ ਗਿਆ ਹੈ।  4·8 ਮਿਲੀਅਨ ਡਾਲਰ ਦੇ ਇਸ ਪ੍ਰੋਗਰਾਮ ਨਾਲ 171 ਪੁਲਿਸ ਸਰਵਿਸਿਜ਼ ਨੂੰ...
  ਐਗਰੀਕਲਚਰ ਐਂਡ ਐਗਰੀ ਫੂਡ ਸਬੰਧੀ ਸਟੈਂਡਿੰਗ ਕਮੇਟੀ ਦੀ ਤਾਜ਼ਾ ਮੀਟਿੰਗ ਵਿੱਚ ਕੈਨੇਡੀਅਨ ਫੈਡਰੇਸ਼ਨ ਆਫ ਇੰਡੀਪੈਂਡੈਂਟ ਗ੍ਰੌਸਰਜ਼ ਤੇ ਦ ਨੈਸ਼ਨਲ ਕੈਟਲ ਫੀਡਰਜ਼ ਐਸੋਸਿਏਸ਼ਨ ਦੇ ਨੁਮਾਇੰਦਿਆਂ ਨੇ ਟਰੱਕ ਡਰਾਈਵਰਾਂ ਦੀ ਘਾਟ ਅਤੇ ਇਸ ਦੇ ਸਪਲਾਈ ਚੇਨ ਦੀ ਕੁਸ਼ਲਤਾ ਉੱਤੇ ਪੈਣ ਵਾਲੇ...
ਓਨਟਾਰੀਓ ਪਹੁੰਚ ਰਹੇ ਯੂਕਰੇਨੀ ਰਫਿਊਜੀਆਂ ਦੀ ਮਦਦ ਕਰਨ ਲਈ ਕੰਮ ਕਰ ਰਹੀਆਂ ਲੋਕਲ ਆਰਗੇਨਾਈਜ਼ੇਸ਼ਨਜ਼ ਦੇ ਸਹਿਯੋਗ ਲਈ ਓਨਟਾਰੀਓ ਦੇ ਲੇਬਰ, ਇਮੀਗ੍ਰੇਸ਼ਨ, ਟਰੇਨਿੰਗ ਤੇ ਸਕਿੱਲਜ਼ ਡਿਵੈਲਪਮੈਂਟ ਮੰਤਰੀ ਮੌਂਟੀ ਮੈਕਨੌਟਨ ਨੇ 3 ਮਿਲੀਅਨ ਡਾਲਰ ਵਾਧੂ ਦੇਣ ਦਾ ਐਲਾਨ ਕੀਤਾ।  ਉਨ੍ਹਾਂ ਆਖਿਆ ਕਿ...
ਹਾਈਵੇਅ ਸੇਫਟੀ ਅਤੇ ਹੰਬੋਲਡਟ ਟਰੈਜਡੀ ਵਰਗੇ ਖਤਰਨਾਕ ਹਾਦਸੇ ਤੋਂ ਬਚਣ ਲਈ ਤੇ ਇੰਡਸਟਰੀ ਵਿੱਚ ਸੁਧਾਰ ਲਈ ਇੱਕ ਵਾਰੀ ਫਿਰ ਕਮਰਸ਼ੀਅਲ ਡਰਾਈਵਰ ਟਰੇਨਿੰਗ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ। ਕਮਰਸ਼ੀਅਲ ਡਰਾਈਵਰ ਟਰੇਨਿੰਗ ਵਿੱਚ ਸੁਧਾਰ ਡਰਾਈਵਰ ਤੇ ਹਾਈਵੇਅ ਸੇਫਟੀ ਲਈ ਅਹਿਮ ਤੱਤ ਹੈ।...
ਕੀ ਤੁਸੀਂ ਕਦੇ ਟਰੇਲਰ ਕ੍ਰੀਪ ਦੇ ਖਤਰੇ ਬਾਰੇ ਵੀ ਵਿਚਾਰ ਕੀਤਾ ਹੈ ? ਟਰਾਂਸਪੋਰਟਰ ਦੇ ਅਵੇਸਲੇਪਣ ਜਾਂ ਹਾਲਾਤ ਨੂੰ ਅਣਗੌਲਿਆਂ ਕਰਨ ਕਾਰਨ ਕਿਸੇ ਦੀ ਜਾਨ ਵੀ ਜਾ ਸਕਦੀ ਹੈ ? ਕੀ ਕਦੇ ਤੁਸੀਂ ਆਪਣੇ ਡਰਾਈਵਰਾਂ ਨਾਲ ਸੜਕ ਤੋਂ ਹਟਵੇਂ ਇਸ ਅਣਜਾਣੇ ਖਤਰੇ ਬਾਰੇ ਗੱਲ ਕੀਤੀ ਹੈ? ਹਾਦਸੇ ਸਿਰਫ ਸੜਕਾਂ ਉੱਤੇ ਹੀ ਨਹੀਂ ਵਾਪਰਦੇ, ਸਗੋਂ ਇਹ ਸਿ਼ਪਿੰਗ ਯਾਰਡ ਵਿੱਚ ਵੀ ਵਾਪਰ ਸਕਦੇ ਹਨ। ਲੋਡਿੰਗ ਡੌਕ ਉੱਤੇ ਸੱਭ ਤੋਂ ਖਤਰਨਾਕ ਜੇ ਕੋਈ ਹਾਦਸਾ ਹੋ ਸਕਦਾ ਹੈ ਤਾਂ ਉਹ ਹੈ ਟਰੇਲਰ ਕ੍ਰੀਪ। ਜਦੋਂ ਵੀ ਕੋਈ ਟਰੱਕ ਸਿ਼ਪਿੰਗ ਡੌਕ ਉੱਤੇ ਜਾਂਦਾ ਹੈ ਤਾਂ ਫੋਰਕਲਿਫਟਸ ਤੇ ਮਜ਼ਦੂਰ ਉਸ ਟਰੇਲਰ ਤੱਕ ਪਹੁੰਚ ਕੇ ਉਸ ਨੂੰ ਜਾਂ ਤਾਂ ਭਰਦੇ ਹਨ ਤੇ ਜਾਂ ਖਾਲੀ ਕਰਦੇ ਹਨ। ਟਰੇਲਰ ਨੂੰ ਖਾਲੀ ਕਰਨ ਤੇ ਭਰਨ ਦੀ ਇਸ ਪ੍ਰਕਿਰਿਆ ਦੌਰਾਨ ਜਦੋਂ ਟਰੇਲਰ ਡੌਕ ਤੋਂ ਦੂਰ ਚਲਾ ਜਾਂਦਾ ਹੈ ਤਾਂ ਉਸ ਸਮੇਂ ਟਰੇਲਰ ਕ੍ਰੀਪ ਹੋ ਸਕਦਾ ਹੈ।ਇਹ ਅੰਦਾਜ਼ਾ ਲਗਾਓ ਕਿ ਟਰੇਲਰ ਸਿ਼ਪਿੰਗ ਡੌਕ ਤੋਂ ਕਾਫੀ ਦੂਰ ਚਲਾ ਗਿਆ, ਇਸ ਨਾਲ ਫੋਰਕਲਿਫਟ ਬੰਦਰਗਾਹ ਤੇ ਟਰੇਲਰ ਦਰਮਿਆਨ ਲਟਕ ਸਕਦੀ ਹੈ। ਇਸੇ ਤਰ੍ਹਾਂ ਕੋਈ ਟਰੱਕ ਵੀ ਸਿ਼ਪਿੰਗ ਬੇਅ ਤੋਂ ਦੂਰ ਹੋ ਸਕਦਾ ਹੈ, ਜਦੋਂ ਕੋਈ ਟਰੱਕ ਖਾਲੀ ਕੀਤਾ ਜਾਂ ਭਰਿਆ ਜਾ ਰਿਹਾ ਹੋਵੇ ਤੇ ਡਰਾਈਵਰ ਉਸ ਨੂੰ ਪਾਸੇ ਕਰ ਲਵੇ। ਅਜਿਹਾ ਉਸ ਸਮੇਂ ਹੋ ਸਕਦਾ ਹੈ ਜਦੋਂ ਡਰਾਈਵਰ ਸਿ਼ਪਮੈਂਟ ਡੌਕ ਉੱਤੇ ਮੌਜੂਦ ਟਰੈਫਿਕ ਲਾਈਟਿੰਗ ਸਿਗਨਲਜ਼ ਨੂੰ ਅਣਗੌਲਿਆਂ ਕਰ ਦੇਵੇ ਤੇ ਜਾਂ ਫਿਰ ਉਸ ਦਾ ਧਿਆਨ ਪਹਿਲਾਂ ਹੀ ਕਿਤੇ ਹੋਰ ਹੋਵੇ।ਮਜ਼ਦੂਰਾਂ ਤੇ ਡੌਕਸ ਨੂੰ ਲੋਡ ਕਰਨ ਵਾਲੀਆਂ ਗੱਡੀਆਂ ਨਾਲ ਹਾਦਸੇ ਅਕਸਰ ਉਦੋਂ ਹੁੰਦੇ ਰਹਿੰਦੇ ਹਨ ਜਦੋਂ ਟਰੱਕਸ, ਫੋਰਕਲਿਫਟਸ ਤੇ ਮਜ਼ਦੂਰ ਸਾਰੇ ਹੀ ਇੱਕੋ ਥਾਂ ਉੱਤੇ ਹੋਣ।ਜਿੱਥੇ ਗੱਡੀਆਂ ਇੱਧਰ ਉੱਧਰ ਜਾ ਰਹੀਆਂ ਹੋਣ, ਉਨ੍ਹਾਂ ਉੱਤੇ ਸਮਾਨ ਲੱਦਿਆ ਜਾ ਰਿਹਾ ਹੋਵੇ ਜਾਂ ਉਤਾਰਿਆ ਜਾ ਰਿਹਾ ਹੋਵੇ, ਇਸ ਲਈ ਸਾਰੇ ਮਜ਼ਦੂਰਾਂ ਨੂੰ ਇਸ ਤਰ੍ਹਾਂ ਦੇ ਖਤਰਿਆਂ ਤੋਂ ਜਾਣੂ ਹੋਣਾ ਚਾਹੀਦਾ ਹੈ ਤਾਂ ਕਿ ਉਹ ਕਿਸੇ ਤਰ੍ਹਾਂ ਦੀ ਸੱਟ ਫੇਟ ਤੋਂ ਦੂਰ ਰਹਿ ਸਕਣ। ਮਜ਼ਦੂਰਾਂ ਤੇ ਗੱਡੀਆਂ ਵਿਚਾਲੇ ਹਾਦਸੇ ਕਈ ਕਾਰਨਾਂ ਕਰਕੇ ਹੁੰਦੇ ਰਹਿੰਦੇ ਹਨ ਜਿਵੇਂ ਕਿ ਤਾਲਮੇਲ ਨਾ ਬੈਠਣ ਕਾਰਨ, ਖੜੋਤ, ਵਰਕਰਜ਼ ਦਾ ਧਿਆਨ ਭਟਕਣ, ਟਾਈਮ ਦੇ ਦਬਾਅ ਕਾਰਨ ਤੇ ਲੋਕਾਂ ਦੀ ਨਾਕਾਫੀ ਸਕਿਊਰਿਟੀ ਆਦਿ।ਲੋਡ ਕੀਤੇ ਜਾ ਰਹੇ ਡੌਕ ਦੇ ਫੋਰਸ ਉੱਤੇ ਤਿਲ੍ਹਕਣ ਤੇ ਡਿੱਗਣ-ਖਾਸਤੌਰ ਉੱਤੇ ਖੁੱਲ੍ਹੇ ਡੌਕਸ ਉੱਤੇ-- ਆਮ ਗੱਲ ਹੈ ਤੇ ਬੇੜੇ ਜਾਂ ਸਮਾਨ ਦੀ ਟੁੱਟ ਭੱਜ ਦੀਆਂ ਵਸਤਾਂ ਜਾਂ ਬੇਕਾਰ ਚੀਜ਼ਾਂ ਜਿਹੜੀਆਂ ਬੇੜੇ ਉੱਤੇ ਪਈਆਂ ਹੋਣ ਉਹ ਵੀ ਬੇੜੇ ਉੱਤੇ ਪਏ ਪਾਣੀ ਆਦਿ ਕਾਰਨ ਹਾਦਸੇ ਦਾ ਕਾਰਨ ਬਣਦੀਆਂ ਹਨ।ਫਰਸ਼ਾਂ ਨੂੰ ਹਰ ਸਮੇਂ ਬੇਦਾਗ ਜਾਂ ਸਾਫ ਨਹੀਂ ਰੱਖਿਆ ਜਾ ਸਕਦਾ ਤੇ ਇਸ ਲਈ ਉਹ ਇਕਦਮ ਠੇਡੇ ਖਾਣ, ਤਿਲ੍ਹਕਣ ਤੇ ਡਿੱਗਣ ਆਦਿ ਵਰਗੇ ਹਾਦਸਿਆਂ ਨੂੰ ਜਨਮ ਦਿੰਦੇ ਹਨ। ਟਰੇਲਰ ਦੇ ਅੰਦਰ ਵੀ ਇਸ ਤਰ੍ਹਾਂ ਦੇ ਹਾਦਸੇ ਹੋ ਸਕਦੇ ਹਨ, ਕਿਉਂਕਿ ਐਨੀ ਭੀੜੀ ਥਾਂ ਉੱਤੇ ਠੇਡੇ ਖਾ ਕੇ ਡਿੱਗਣਾ ਆਮ ਵਾਪਰਨ ਵਾਲੀ ਘਟਨਾ ਹੈ ਤੇ ਖਾਸਤੌਰ ਉੱਤੇ ਉਦੋਂ ਜਦੋਂ ਉੱਥੇ ਰੋਸ਼ਨੀ ਦਾ ਪ੍ਰਬੰਧ ਵੀ ਪੂਰਾ ਨਾ ਹੋਵੇ। ਸਿ਼ਪਿੰਗ ਬੇਅ ਦੇ ਕਿਨਾਰੇ ਤੋਂ ਡਿੱਗਣਾ ਫੋਰਕਲਿਫਟ ਡਰਾਈਵਰਾਂ ਤੇ ਵਰਕਰਜ਼ ਦੋਵਾਂ ਲਈ ਹੀ ਆਮ ਹੋਣ ਵਾਲਾ ਖਤਰਨਾਕ ਹਾਦਸਾ ਹੈ। ਇਹ ਉਸ ਸਮੇਂ ਹੋ ਸਕਦਾ ਹੈ ਜਦੋਂ ਟਰੇਲਰ ਅਚਾਨਕ ਸਿ਼ਪਿੰਗ ਬੇਅ ਤੋਂ ਦੂਰ ਹੋ ਜਾਵੇ, ਜਦੋਂ ਮਜ਼ਦੂਰ ਖਤਰਨਾਕ ਢੰਗ ਨਾਲ ਬੰਦਰਗਾਹ ਤੋਂ ਠੇਡਾ ਖਾ ਕੇ ਹੇਠਾਂ ਡਿੱਗ ਜਾਣ ਜਾਂ ਜਦੋਂ ਉਨ੍ਹਾਂ ਦਾ ਧਿਆਨ ਕੰਮ ਦੀ ਥਾਂ ਕਿਤੇ ਹੋਰ ਹੋਵੇ। ਕੱੁਝ ਆਰਗੇਨਾਈਜ਼ੇਸ਼ਨਜ਼ ਦੇ ਸਿ਼ਪਿੰਗ ਵਰਕਰਜ਼ ਨੂੰ ਹੋਰ ਤਰ੍ਹਾਂ ਦੇ ਹਾਦਸਿਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਕਿ ਟਰੱਕ ਦੇ ਪਿਛਲੇ ਹਿੱਸੇ ਵਿੱਚ, ਜਿੱਥੇ ਕੋਈ ਬਾਊਂਡਰੀ ਨਹੀਂ ਹੁੰਦੀ, ਠੇਲੇ ਉੱਤੇ ਸਮਾਨ ਢੋਂਦੇ ਸਮੇਂ ਉਹ ਹੇਠਾਂ ਡਿੱਗ ਕੇ ਸੱਟ ਖਾ ਬੈਠਦੇ ਹਨ।ਅਜਿਹਾ ਆਮ ਕਰਕੇ ਉਦੋਂ ਹੁੰਦਾ ਹੈ ਜਦੋਂ ਵਰਕਰ ਸਾਰੀਆਂ ਹੋਰਨਾਂ ਚੀਜ਼ਾਂ ਨੂੰ ਚੈੱਕ ਕਰਨ ਤੋਂ ਪਹਿਲਾਂ ਸਮਾਨ ਉਤਾਰਨ ਉੱਤੇ ਧਿਆਨ ਕੇਂਦਰਿਤ ਕਰਦਾ ਹੈ। ਕੰਪਨੀਆਂ ਤੇ ਆਰਗੇਨਾਈਜ਼ੇਸ਼ਨਜ਼ ਸਹੀ ਸੇਫਟੀ ਮਾਪਦੰਡ ਅਪਣਾ ਕੇ ਆਪਣੇ ਸਿ਼ਪਿੰਗ ਡੌਕਸ ਨੂੰ ਹਰ ਕਿਸੇ ਲਈ ਸੇਫ ਕੰਮ ਵਾਲੀ ਥਾਂ ਬਣਾ ਸਕਦੀਆਂ ਹਨ। ਇਹ ਕਹਿਣਾ ਵੀ ਅਤਿਕਥਨੀ ਨਹੀਂ ਹੋਵੇਗੀ ਕਿ ਤੁਹਾਡੇ ਮਜ਼ਦੂਰ ਹੀ ਤੁਹਾਡੇ ਸੱਭ ਤੋਂ ਅਹਿਮ ਸਰੋਤ ਹਨ। ਆਪਣੀ ਆਰਗੇਨਾਈਜ਼ੇਸ਼ਨ ਵਿੱਚ ਹਰ ਪੱਧਰ, ਫਿਰ ਭਾਵੇਂ ਉਹ ਆਫਿਸ ਹੋਵੇ, ਸਿ਼ਪਿੰਗ ਡੌਕ ਹੋਵੇ ਜਾਂ ਸੜਕ ਉੱਤੇ ਤੁਹਾਡੇ ਟਰੱਕ ਦਾ ਡਰਾਈਵਰ ਹੋਵੇ, ਉੱਤੇ ਸੇਫਟੀ ਨੂੰ ਯਕੀਨੀ ਬਣਾਉਣਾ ਤੇ ਆਪਣੀ ਮੁੱਖ ਤਰਜੀਹ ਬਣਾਉਣਾ ਹਰ ਕੰਪਨੀ ਤੇ ਆਰਗੇਨਾਈਜ਼ੇਸ਼ਨ ਦਾ ਮੁੱਖ ਮੰਤਵ ਹੋਣਾ ਚਾਹੀਦਾ ਹੈ।  ਚੌਕਸ ਰਹੋ, ਸੁਰੱਖਿਅਤ ਰਹੋ।
ਪਿਛਲੇ ਸਾਲ ਸਮੁੱਚੇ ਅਮਰੀਕਾ ਦੇ ਮੁਕਾਬਲੇ ਕੈਨੇਡਾ ਵਿੱਚ ਕਾਰਗੋ ਚੋਰੀਆਂ ਕਿਤੇ ਜਿ਼ਆਦਾ ਹੋਈਆਂ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਮਾਮਲੇ ਵਿੱਚ ਪੀਲ ਰੀਜਨ ਕੈਲੇਫੋਰਨੀਆ ਤੋਂ ਬਾਅਦ ਚੋਰਾਂ ਦਾ ਦੂਜਾ ਪਸੰਦੀਦਾ ਇਲਾਕਾ ਰਿਹਾ।  ਕਾਰਗੋ ਥੈਫਟ ਤੇ ਆਈਐਸਬੀ ਗਲੋਬਲ ਸਰਵਿਸਿਜ਼ ਨਾਲ ਸਪੈਸਿ਼ਐਲਿਟੀ ਰਿਸਕ ਦੇ...
ਟਰੱਕਿੰਗ ਇੰਡਸਟਰੀ ਦੀ ਗੈਰ ਮੁਨਾਫੇ ਵਾਲੀ ਰਿਸਰਚ ਆਰਗੇਨਾਈਜ਼ੇਸ਼ਨ ਅਮੈਰੀਕਨ ਟਰਾਂਸਪੋਰਟੇਸ਼ਨ ਰਿਸਰਚ ਇੰਸਟੀਚਿਊਟ ਵੱਲੋਂ 16ਵੀਂ  ਟੌਪ ਇੰਡਸਟਰੀ ਇਸ਼ੂਜ਼ ਰਿਪੋਰਟ ਪੇਸ਼ ਕੀਤੀ ਗਈ| ਇਸ ਵਿੱਚ ਇੰਡਸਟਰੀ ਦੀਆਂ ਕਈ ਚਿੰਤਾਵਾਂ ਨੂੰ ਸਾਂਝਾ ਕੀਤਾ ਗਿਆ ਹੈ ਜਿਵੇਂ ਕਿ ਡਰਾਈਵਰਾਂ ਦੀ ਘਾਟ, ਟਰੱਕ ਪਾਰਕਿੰਗ,...