ਅਮਰੀਕਾ ਦੇ ਮੁਕਾਬਲੇ ਕੈਨੇਡਾ ਵਿੱਚ ਹੁੰਦੀਆਂਹਨ ਵਧੇਰੇ ਕਾਰਗੋ ਚੋਰੀਆਂ

Car Thief Car Robbery Concept Photo. Caucasian Male Thief in Black Mask Trying to Open Car Using Custom Tool and Flashlight. Car Robber.

ਿਛਲੇ ਸਾਲ ਸਮੁੱਚੇ ਅਮਰੀਕਾ ਦੇ ਮੁਕਾਬਲੇ ਕੈਨੇਡਾ ਵਿੱਚ ਕਾਰਗੋ ਚੋਰੀਆਂ ਕਿਤੇ ਜਿ਼ਆਦਾ ਹੋਈਆਂ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਮਾਮਲੇ ਵਿੱਚ ਪੀਲ ਰੀਜਨ ਕੈਲੇਫੋਰਨੀਆ ਤੋਂ ਬਾਅਦ ਚੋਰਾਂ ਦਾ ਦੂਜਾ ਪਸੰਦੀਦਾ ਇਲਾਕਾ ਰਿਹਾ। 

ਕਾਰਗੋ ਥੈਫਟ ਤੇ ਆਈਐਸਬੀ ਗਲੋਬਲ ਸਰਵਿਸਿਜ਼ ਨਾਲ ਸਪੈਸਿ਼ਐਲਿਟੀ ਰਿਸਕ ਦੇ ਵਾਈਸ ਪ੍ਰੈਜ਼ੀਡੈਂਟ ਟੌਡ ਮੂਰ ਨੇ ਇਸ ਮਾਮਲੇ ਨੂੰ ਆਈਐਸਬੀ ਦੇ ਬਿਜ਼ ਐਂਡ ਬ੍ਰੇਕਫਾਸਟ ਪ੍ਰੋਗਰਾਮ ਵਿੱਚ ਵੀ ਉਠਾਇਆ। ਇਸ ਦਾ ਖੁਲਾਸਾ ਮੈਗਜ਼ੀਨ ਵੱਲੋਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਅਮਰੀਕਾ ਵਿੱਚ ਕਾਰਗੋਥੈਫਟ ਪਿਛਲੇ ਕੁੱਝ ਸਾਲਾਂ ਵਿੱਚ ਘਟਿਆ ਹੈ। 2015 ਵਿੱਚ ਜੇ ਇਸ ਤਰ੍ਹਾਂ ਦੀਆਂ ਚੋਰੀਆਂ 754 ਹੋਈਆਂ ਤਾਂ ਪਿਛਲੇ ਸਾਲ ਇਹ ਅੰਕੜਾ 591 ਰਿਹਾ ਜਦਕਿ ਅਮਰੀਕਾ ਦੇ ਮੁਕਾਬਲੇ ਹੁਣ ਕੈਨੇਡਾ ਵਿੱਚ ਇਸ ਤਰ੍ਹਾਂ ਦੀਆਂ ਚੋਰੀਆਂ ਵਿੱਚ ਕਾਫੀ ਵਾਧਾ ਹੋਇਆ ਹੈ। 2015 ਵਿੱਚ ਕੈਨੇਡਾ ਵਿੱਚ 213 ਕਾਰਗੋ ਚੋਰੀਆਂ ਹੋਈਆਂ ਤੇ 2018 ਵਿੱਚ ਅਜਿਹੀਆਂ ਚੋਰੀਆਂ ਵੱਧ ਕੇ 621 ਤੱਕ ਅੱਪੜ ਗਈਆਂ ਤੇ ਇਸ ਦੌਰਾਨ 60 ਮਿਲੀਅਨ ਡਾਲਰ ਤੋਂ ਵੱਧ ਦਾ ਚੂਨਾ ਲਾਇਆ ਗਿਆ। ਮੂਰ ਨੇ ਆਖਿਆ ਕਿ ਕੈਨੇਡਾ ਨੂੰ ਅਮਰੀਕਾ ਦੀ ਤਰਜ਼ ਉੱਤੇ ਕਾਰਗੋ ਚੋਰੀਆਂ ਨੂੰ ਰੋਕਣਾ ਆਪਣੀ ਤਰਜੀਹ ਬਣਾਉਣੀ ਚਾਹੀਦੀ ਹੈ।

ਮੂਰ ਨੇ ਆਖਿਆ ਕਿ ਅਮਰੀਕਾ ਵਿੱਚ ਕਾਰਗੋ ਟਾਸਕ ਫੋਰਸਿਜ਼ ਹਨ। ਸਟੇਟ, ਫੈਡਰਲ ਤੇ ਮਿਊਂਸਪਲ ਪੁਲਿਸ, ਸਾਰੇ ਰਲ ਕੇ ਕੰਮ ਕਰਦੇ ਹਨ ਤੇ ਉਨ੍ਹਾਂ ਨੂੰ ਪੂਰੇ ਫੰਡ ਮੁਹੱਈਆ ਕਰਵਾਏ ਜਾਂਦੇ ਹਨ। ਇਨ੍ਹਾਂ ਨੂੰ ਸੰਗਠਿਤ ਕ੍ਰਾਈਮ ਦੀ ਜਾਂਚ ਵਜੋਂ ਲਿਆ ਜਾਂਦਾ ਹੈ। ਇਹ ਸਾਰਾ ਕੁੱਝ ਕੈਨੇਡਾ ਵਿੱਚ ਵੀ ਹੋਣਾ ਚਾਹੀਦਾ ਹੈ। ਪਰ ਕੈਨੇਡਾ ਵਿੱਚ, ਸਿਰਫ ਪੀਲ ਤੇ ਯੌਰਕ ਰੀਜਨ ਪੁਲਿਸ ਕੋਲ ਹੀ ਕਾਰਗੋ ਕ੍ਰਾਈਮ ਯੂਨਿਟਸ ਹਨ। ਮੂਰ ਨੇ ਆਖਿਆ ਕਿ ਕਾਰਗੋ ਕ੍ਰਾਈਮ ਸੱਭ ਤੋਂ ਵੱਧ ਟੋਰਾਟੋ ਇਲਾਕੇ ਵਿੱਚ ਹੈ ਕਿਉਂਕਿ ਪੂਰੇ ਨੌਰਥ ਅਮੈਰਿਕਾ ਵਿੱਚ ਸੰਗਠਿਤ ਜੁਰਮ ਲਈ ਇੱਥੇ ਸੱਭ ਤੋਂ ਸਾਜ਼ਗਾਰ ਤਾਣਾ ਬਾਣਾ ਹੈ। ਇੱਥੇ ਕਈ ਸੰਸਥਾਵਾਂ ਰਲ ਕੇ ਕੰਮ ਕਰਦੀਆਂ ਹਨ।

ਕਾਰਗੋ ਚੋਰੀਆਂ ਕਰਨ ਵਾਲੇ ਬਹੁਤ ਹੀ ਸੰਗਠਿਤ ਢੰਗ ਨਾਲ ਕੰਮ ਕਰਦੇ ਹਨ, ਉਨਾਂ ਕੋਲ ਆਪਣੇ ਗੋਦਾਮ ਹਨ ਜਿੱਥੇ ਉਹ ਚੋਰੀ ਕੀਤਾ ਸਾਰਾ ਸਮਾਨ ਤੇਜ਼ੀ ਨਾਲ ਉਤਾਰ ਲੈਂਦੇ ਹਨ। ਮੂਰ ਨੇ ਆਖਿਆ ਕਿ ਉਨ੍ਹਾਂ ਕੋਲ ਖਰੀਦਦਾਰਾਂ ਦਾ ਵੱਡਾ ਨੈੱਟਵਰਕ ਹੈ ਜਿਹੜਾ ਹਮੇਸ਼ਾਂ ਕੁੱਝ ਖਾਸ ਵਸਤਾਂ ਦੀ ਭਾਲ ਵਿੱਚ ਰਹਿੰਦਾ ਹੈ। ਇਹ ਕੁੱਝ ਵੀ ਹੋ ਸਕਦਾ ਹੈ ਮੀਟ, ਬੈਵਰੇਜਿਜ਼ ਆਦਿ, ਇਨ੍ਹਾਂ ਚੋਰੀ ਦੀਆਂ ਵਸਤਾਂ ਨੂੰ ਠਿਕਾਣੇ ਲਾਉਣ ਦਾ ਉਨ੍ਹਾਂ ਦਾ ਆਪਣਾ ਪੂਰਾ ਸਿਸਟਮ ਹੈ।

ਫੂਡ ਤੇ ਬੈਵਰੇਜਿਜ਼, ਇਸ ਸਮੇਂ ਕੈਨੇਡਾ ਵਿੱਚ ਚੋਰੀ ਕੀਤੀਆਂ ਜਾਣ ਵਾਲੀਆਂ ਵਸਤਾਂ ਵਿੱਚ ਸੱਭ ਤੋਂ ਵੱਧ ਚੋਰੀ ਕੀਤੀਆਂ ਜਾਣ ਵਾਲੀਆ ਵਸਤਾਂ ਹਨ। ਮੂਰ ਨੇ ਆਖਿਆ ਕਿ ਇਸ ਕਾਰਗੋ ਚੋਰੀ ਤੋਂ ਹੋਣ ਵਾਲੇ ਫਾਇਦੇ ਨੂੰ ਕਈ ਹੋਰ ਵੱਡੇ ਜੁਰਮਾਂ ਲਈ ਆਧਾਰ ਵਜੋਂ ਵਰਤਿਆ ਜਾਂਦਾ ਹੈ। ਅਜਿਹੀ ਵੀ ਸੋਚ ਹੈ ਕਿ ਇਹ ਪ੍ਰਾਪਰਟੀ ਨਾਲ ਜੁੜਿਆ ਜੁਰਮ ਹੈ। ਪਰ ਅਸਲ ਵਿੱਚ ਇਹ ਸੰਗਠਿਤ ਜੁਰਮ ਦੀ ਸਮੱਸਿਆ ਹੈ। 

ਮੂਰ ਦਾ ਮੰਨਣਾ ਹੈ ਕਿ ਜਦੋਂ ਤੱਕ ਪਬਲਿਕ ਤੇ ਪੁਲਿਸ ਏਜੰਸੀਆਂ ਇਸ ਕਾਰਗੋ ਕ੍ਰਾਈਮ ਨੂੰ ਵੱਡਾ ਮੁੱਦਾ ਨਹੀੱ ਮੰਨਦੀਆਂ ਇਸ ਵਿੱਚ ਸੁਧਾਰ ਹੋਣ ਦੀ ਥਾਂ ਇਸ ਵਿੱਚ ਹੋਰ ਨਿਘਾਰ ਹੋਵੇਗਾ। ਇਹ ਘੱਟ ਖਤਰੇ ਪਰ ਵੱਧ ਮੁਨਾਫੇ ਵਾਲਾ ਜੁਰਮ ਹੈ, ਜਿਸ ਲਈ ਜੇਲ੍ਹ ਵੀ ਨਹੀਂ ਹੁੰਦੀ। ਇਸ ਦੇ ਢੰਗ ਤਰੀਕਿਆਂ ਵਿੱਚ ਵੀ ਕਾਫੀ ਨਵਾਂਪਣ ਆ ਰਿਹਾ ਹੈ। ਮੂਰ ਨੇ ਆਖਿਆ ਕਿ ਲੋਡ ਤੱਕ ਆਸਾਨੀ ਨਾਲ ਪਹੁੰਚਣ ਦਾ ਤਰੀਕਾ ਟਰੇਲਰ ਸੀਲ ਕੱਟਣਾ ਹੈ। ਇਹ ਚੋਰੀਆਂ ਅਕਸਰ ਸ਼ੁੱਕਰਵਾਰ ਰਾਤ ਤੇ ਸੋਮਵਾਰ ਸਵੇਰ ਦਰਮਿਆਨ ਹੁੰਦੀਆਂ ਹਨ ਜਦੋਂ ਸਕਿਊਰਿਟੀ ਥੋੜ੍ਹੀ ਢਿੱਲੀ ਹੁੰਦੀ ਹੈ ਤੇ ਪੁਲਿਸ ਹੋਰਨਾਂ ਜੁਰਮਾਂ ਨੂੰ ਰੋਕਣ ਵਿੱਚ ਰੁੱਝੀ ਹੁੰਦੀ ਹੈ। 

ਮੂਰ ਨੇ ਦੱਸਿਆ ਕਿ ਇਨ੍ਹਾਂ ਚੋਰੀਆਂ ਵਿੱਚ ਆਪਸੀ ਗੰਢ-ਤੁੱਪ ਵੀ ਅਹਿਮ ਭੂਮੀਕਾ ਨਿਭਾਉਂਦੀ ਹੈ। ਚੋਰਾਂ ਨੂੰ ਅਕਸਰ ਸੁਪਰਵਾਈਜ਼ਰ ਪੱਧਰ ਦੇ ਵੇਅਰਹਾਊਸ ਵਰਕਰ ਸੂਹ ਦਿੰਦੇ ਹਨ।