ਲੋਡਿੰਗ ਡੌਕ ਵਿੱਚ ਸੇਫਟੀ ਸਬੰਧੀ ਖਤਰੇ

top view of warehouse worker lying down on floor after accident from forklift. woman try to help and first aid to her colleague. Logistics business and safety insurance concept

ਕੀ ਤੁਸੀਂ ਕਦੇ ਟਰੇਲਰ ਕ੍ਰੀਪ ਦੇ ਖਤਰੇ ਬਾਰੇ ਵੀ ਵਿਚਾਰ ਕੀਤਾ ਹੈ ? ਟਰਾਂਸਪੋਰਟਰ ਦੇ ਅਵੇਸਲੇਪਣ ਜਾਂ ਹਾਲਾਤ ਨੂੰ ਅਣਗੌਲਿਆਂ ਕਰਨ ਕਾਰਨ ਕਿਸੇ ਦੀ ਜਾਨ ਵੀ ਜਾ ਸਕਦੀ ਹੈ ? ਕੀ ਕਦੇ ਤੁਸੀਂ ਆਪਣੇ ਡਰਾਈਵਰਾਂ ਨਾਲ ਸੜਕ ਤੋਂ ਹਟਵੇਂ ਇਸ ਅਣਜਾਣੇ ਖਤਰੇ ਬਾਰੇ ਗੱਲ ਕੀਤੀ ਹੈ?

ਹਾਦਸੇ ਸਿਰਫ ਸੜਕਾਂ ਉੱਤੇ ਹੀ ਨਹੀਂ ਵਾਪਰਦੇਸਗੋਂ ਇਹ ਸਿ਼ਪਿੰਗ ਯਾਰਡ ਵਿੱਚ ਵੀ ਵਾਪਰ ਸਕਦੇ ਹਨ।

ਲੋਡਿੰਗ ਡੌਕ ਉੱਤੇ ਸੱਭ ਤੋਂ ਖਤਰਨਾਕ ਜੇ ਕੋਈ ਹਾਦਸਾ ਹੋ ਸਕਦਾ ਹੈ ਤਾਂ ਉਹ ਹੈ ਟਰੇਲਰ ਕ੍ਰੀਪ। ਜਦੋਂ ਵੀ ਕੋਈ ਟਰੱਕ ਸਿ਼ਪਿੰਗ ਡੌਕ ਉੱਤੇ ਜਾਂਦਾ ਹੈ ਤਾਂ ਫੋਰਕਲਿਫਟਸ ਤੇ ਮਜ਼ਦੂਰ ਉਸ ਟਰੇਲਰ ਤੱਕ ਪਹੁੰਚ ਕੇ ਉਸ ਨੂੰ ਜਾਂ ਤਾਂ ਭਰਦੇ ਹਨ ਤੇ ਜਾਂ ਖਾਲੀ ਕਰਦੇ ਹਨ। ਟਰੇਲਰ ਨੂੰ ਖਾਲੀ ਕਰਨ ਤੇ ਭਰਨ ਦੀ ਇਸ ਪ੍ਰਕਿਰਿਆ ਦੌਰਾਨ ਜਦੋਂ ਟਰੇਲਰ ਡੌਕ ਤੋਂ ਦੂਰ ਚਲਾ ਜਾਂਦਾ ਹੈ ਤਾਂ ਉਸ ਸਮੇਂ ਟਰੇਲਰ ਕ੍ਰੀਪ ਹੋ ਸਕਦਾ ਹੈ।ਇਹ ਅੰਦਾਜ਼ਾ ਲਗਾਓ ਕਿ ਟਰੇਲਰ ਸਿ਼ਪਿੰਗ ਡੌਕ ਤੋਂ ਕਾਫੀ ਦੂਰ ਚਲਾ ਗਿਆਇਸ ਨਾਲ ਫੋਰਕਲਿਫਟ ਬੰਦਰਗਾਹ ਤੇ ਟਰੇਲਰ ਦਰਮਿਆਨ ਲਟਕ ਸਕਦੀ ਹੈ। ਇਸੇ ਤਰ੍ਹਾਂ ਕੋਈ ਟਰੱਕ ਵੀ ਸਿ਼ਪਿੰਗ ਬੇਅ ਤੋਂ ਦੂਰ ਹੋ ਸਕਦਾ ਹੈਜਦੋਂ ਕੋਈ ਟਰੱਕ ਖਾਲੀ ਕੀਤਾ ਜਾਂ ਭਰਿਆ ਜਾ ਰਿਹਾ ਹੋਵੇ ਤੇ ਡਰਾਈਵਰ ਉਸ ਨੂੰ ਪਾਸੇ ਕਰ ਲਵੇ। ਅਜਿਹਾ ਉਸ ਸਮੇਂ ਹੋ ਸਕਦਾ ਹੈ ਜਦੋਂ ਡਰਾਈਵਰ ਸਿ਼ਪਮੈਂਟ ਡੌਕ ਉੱਤੇ ਮੌਜੂਦ ਟਰੈਫਿਕ ਲਾਈਟਿੰਗ ਸਿਗਨਲਜ਼ ਨੂੰ ਅਣਗੌਲਿਆਂ ਕਰ ਦੇਵੇ ਤੇ ਜਾਂ ਫਿਰ ਉਸ ਦਾ ਧਿਆਨ ਪਹਿਲਾਂ ਹੀ ਕਿਤੇ ਹੋਰ ਹੋਵੇ।ਮਜ਼ਦੂਰਾਂ ਤੇ ਡੌਕਸ ਨੂੰ ਲੋਡ ਕਰਨ ਵਾਲੀਆਂ ਗੱਡੀਆਂ ਨਾਲ ਹਾਦਸੇ ਅਕਸਰ ਉਦੋਂ ਹੁੰਦੇ ਰਹਿੰਦੇ ਹਨ ਜਦੋਂ ਟਰੱਕਸਫੋਰਕਲਿਫਟਸ ਤੇ ਮਜ਼ਦੂਰ ਸਾਰੇ ਹੀ ਇੱਕੋ ਥਾਂ ਉੱਤੇ ਹੋਣ।ਜਿੱਥੇ ਗੱਡੀਆਂ ਇੱਧਰ ਉੱਧਰ ਜਾ ਰਹੀਆਂ ਹੋਣਉਨ੍ਹਾਂ ਉੱਤੇ ਸਮਾਨ ਲੱਦਿਆ ਜਾ ਰਿਹਾ ਹੋਵੇ ਜਾਂ ਉਤਾਰਿਆ ਜਾ ਰਿਹਾ ਹੋਵੇਇਸ ਲਈ ਸਾਰੇ ਮਜ਼ਦੂਰਾਂ ਨੂੰ ਇਸ ਤਰ੍ਹਾਂ ਦੇ ਖਤਰਿਆਂ ਤੋਂ ਜਾਣੂ ਹੋਣਾ ਚਾਹੀਦਾ ਹੈ ਤਾਂ ਕਿ ਉਹ ਕਿਸੇ ਤਰ੍ਹਾਂ ਦੀ ਸੱਟ ਫੇਟ ਤੋਂ ਦੂਰ ਰਹਿ ਸਕਣ।

ਮਜ਼ਦੂਰਾਂ ਤੇ ਗੱਡੀਆਂ ਵਿਚਾਲੇ ਹਾਦਸੇ ਕਈ ਕਾਰਨਾਂ ਕਰਕੇ ਹੁੰਦੇ ਰਹਿੰਦੇ ਹਨ ਜਿਵੇਂ ਕਿ ਤਾਲਮੇਲ ਨਾ ਬੈਠਣ ਕਾਰਨਖੜੋਤਵਰਕਰਜ਼ ਦਾ ਧਿਆਨ ਭਟਕਣਟਾਈਮ ਦੇ ਦਬਾਅ ਕਾਰਨ ਤੇ ਲੋਕਾਂ ਦੀ ਨਾਕਾਫੀ ਸਕਿਊਰਿਟੀ ਆਦਿ।ਲੋਡ ਕੀਤੇ ਜਾ ਰਹੇ ਡੌਕ ਦੇ ਫੋਰਸ ਉੱਤੇ ਤਿਲ੍ਹਕਣ ਤੇ ਡਿੱਗਣਖਾਸਤੌਰ ਉੱਤੇ ਖੁੱਲ੍ਹੇ ਡੌਕਸ ਉੱਤੇ— ਆਮ ਗੱਲ ਹੈ ਤੇ ਬੇੜੇ ਜਾਂ ਸਮਾਨ ਦੀ ਟੁੱਟ ਭੱਜ ਦੀਆਂ ਵਸਤਾਂ ਜਾਂ ਬੇਕਾਰ ਚੀਜ਼ਾਂ ਜਿਹੜੀਆਂ ਬੇੜੇ ਉੱਤੇ ਪਈਆਂ ਹੋਣ ਉਹ ਵੀ ਬੇੜੇ ਉੱਤੇ ਪਏ ਪਾਣੀ ਆਦਿ ਕਾਰਨ ਹਾਦਸੇ ਦਾ ਕਾਰਨ ਬਣਦੀਆਂ ਹਨ।ਫਰਸ਼ਾਂ ਨੂੰ ਹਰ ਸਮੇਂ ਬੇਦਾਗ ਜਾਂ ਸਾਫ ਨਹੀਂ ਰੱਖਿਆ ਜਾ ਸਕਦਾ ਤੇ ਇਸ ਲਈ ਉਹ ਇਕਦਮ ਠੇਡੇ ਖਾਣਤਿਲ੍ਹਕਣ ਤੇ ਡਿੱਗਣ ਆਦਿ ਵਰਗੇ ਹਾਦਸਿਆਂ ਨੂੰ ਜਨਮ ਦਿੰਦੇ ਹਨ।

ਟਰੇਲਰ ਦੇ ਅੰਦਰ ਵੀ ਇਸ ਤਰ੍ਹਾਂ ਦੇ ਹਾਦਸੇ ਹੋ ਸਕਦੇ ਹਨਕਿਉਂਕਿ ਐਨੀ ਭੀੜੀ ਥਾਂ ਉੱਤੇ ਠੇਡੇ ਖਾ ਕੇ ਡਿੱਗਣਾ ਆਮ ਵਾਪਰਨ ਵਾਲੀ ਘਟਨਾ ਹੈ ਤੇ ਖਾਸਤੌਰ ਉੱਤੇ ਉਦੋਂ ਜਦੋਂ ਉੱਥੇ ਰੋਸ਼ਨੀ ਦਾ ਪ੍ਰਬੰਧ ਵੀ ਪੂਰਾ ਨਾ ਹੋਵੇ। ਸਿ਼ਪਿੰਗ ਬੇਅ ਦੇ ਕਿਨਾਰੇ ਤੋਂ ਡਿੱਗਣਾ ਫੋਰਕਲਿਫਟ ਡਰਾਈਵਰਾਂ ਤੇ ਵਰਕਰਜ਼ ਦੋਵਾਂ ਲਈ ਹੀ ਆਮ ਹੋਣ ਵਾਲਾ ਖਤਰਨਾਕ ਹਾਦਸਾ ਹੈ। ਇਹ ਉਸ ਸਮੇਂ ਹੋ ਸਕਦਾ ਹੈ ਜਦੋਂ ਟਰੇਲਰ ਅਚਾਨਕ ਸਿ਼ਪਿੰਗ ਬੇਅ ਤੋਂ ਦੂਰ ਹੋ ਜਾਵੇਜਦੋਂ ਮਜ਼ਦੂਰ ਖਤਰਨਾਕ ਢੰਗ ਨਾਲ ਬੰਦਰਗਾਹ ਤੋਂ ਠੇਡਾ ਖਾ ਕੇ ਹੇਠਾਂ ਡਿੱਗ ਜਾਣ ਜਾਂ ਜਦੋਂ ਉਨ੍ਹਾਂ ਦਾ ਧਿਆਨ ਕੰਮ ਦੀ ਥਾਂ ਕਿਤੇ ਹੋਰ ਹੋਵੇ।

ਕੱੁਝ ਆਰਗੇਨਾਈਜ਼ੇਸ਼ਨਜ਼ ਦੇ ਸਿ਼ਪਿੰਗ ਵਰਕਰਜ਼ ਨੂੰ ਹੋਰ ਤਰ੍ਹਾਂ ਦੇ ਹਾਦਸਿਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਕਿ ਟਰੱਕ ਦੇ ਪਿਛਲੇ ਹਿੱਸੇ ਵਿੱਚਜਿੱਥੇ ਕੋਈ ਬਾਊਂਡਰੀ ਨਹੀਂ ਹੁੰਦੀਠੇਲੇ ਉੱਤੇ ਸਮਾਨ ਢੋਂਦੇ ਸਮੇਂ ਉਹ ਹੇਠਾਂ ਡਿੱਗ ਕੇ ਸੱਟ ਖਾ ਬੈਠਦੇ ਹਨ।ਅਜਿਹਾ ਆਮ ਕਰਕੇ ਉਦੋਂ ਹੁੰਦਾ ਹੈ ਜਦੋਂ ਵਰਕਰ ਸਾਰੀਆਂ ਹੋਰਨਾਂ ਚੀਜ਼ਾਂ ਨੂੰ ਚੈੱਕ ਕਰਨ ਤੋਂ ਪਹਿਲਾਂ ਸਮਾਨ ਉਤਾਰਨ ਉੱਤੇ ਧਿਆਨ ਕੇਂਦਰਿਤ ਕਰਦਾ ਹੈ।

ਕੰਪਨੀਆਂ ਤੇ ਆਰਗੇਨਾਈਜ਼ੇਸ਼ਨਜ਼ ਸਹੀ ਸੇਫਟੀ ਮਾਪਦੰਡ ਅਪਣਾ ਕੇ ਆਪਣੇ ਸਿ਼ਪਿੰਗ ਡੌਕਸ ਨੂੰ ਹਰ ਕਿਸੇ ਲਈ ਸੇਫ ਕੰਮ ਵਾਲੀ ਥਾਂ ਬਣਾ ਸਕਦੀਆਂ ਹਨ। ਇਹ ਕਹਿਣਾ ਵੀ ਅਤਿਕਥਨੀ ਨਹੀਂ ਹੋਵੇਗੀ ਕਿ ਤੁਹਾਡੇ ਮਜ਼ਦੂਰ ਹੀ ਤੁਹਾਡੇ ਸੱਭ ਤੋਂ ਅਹਿਮ ਸਰੋਤ ਹਨ। ਆਪਣੀ ਆਰਗੇਨਾਈਜ਼ੇਸ਼ਨ ਵਿੱਚ ਹਰ ਪੱਧਰਫਿਰ ਭਾਵੇਂ ਉਹ ਆਫਿਸ ਹੋਵੇਸਿ਼ਪਿੰਗ ਡੌਕ ਹੋਵੇ ਜਾਂ ਸੜਕ ਉੱਤੇ ਤੁਹਾਡੇ ਟਰੱਕ ਦਾ ਡਰਾਈਵਰ ਹੋਵੇਉੱਤੇ ਸੇਫਟੀ ਨੂੰ ਯਕੀਨੀ ਬਣਾਉਣਾ ਤੇ ਆਪਣੀ ਮੁੱਖ ਤਰਜੀਹ ਬਣਾਉਣਾ ਹਰ ਕੰਪਨੀ ਤੇ ਆਰਗੇਨਾਈਜ਼ੇਸ਼ਨ ਦਾ ਮੁੱਖ ਮੰਤਵ ਹੋਣਾ ਚਾਹੀਦਾ ਹੈ। 

ਚੌਕਸ ਰਹੋਸੁਰੱਖਿਅਤ ਰਹੋ।