ਯੂਐਸ ਕਾਂਗਰਸ ਵਿੱਚ ਮੁੜ ਪੇਸ਼ ਕੀਤਾ ਗਿਆ ਸਪੀਡ ਲਿਮਿਟਰ ਬਿੱਲ

ਓਵਰਡਰਾਈਵ ਵੱਲੋਂ ਕੀਤੀ ਗਈ ਰਿਪੋਰਟ ਅਨੁਸਾਰ 1992 ਤੋਂ ਬਾਅਦ ਬਣੇ ਟਰੱਕਾਂ ਉੱਤੇ ਲਾਜ਼ਮੀ ਤੌਰ ਉੱਤੇ ਸਪੀਡ ਲਿਮਿਟਰ ਲਾਉਣ ਲਈ ਪਿੱਛੇ ਜਿਹੇ 2019 ਵਿੱਚ ਪੇਸ਼ ਕੀਤੇ ਗਏ ਬਿੱਲ ਨੂੰ ਯੂਐਸ ਦੇ ਹਾਊਸ ਆਫ ਰਿਪ੍ਰਜੈ਼ਂਟੇਟਿਵਸ ਵਿੱਚ ਮੁੜ ਪੇਸ਼ ਕੀਤਾ ਗਿਆ ਹੈ।

ਿਪ੍ਰਜੈ਼ਂਟੇਟਿਵ ਲੂਸੀ ਮੈਕਬੈਥ (ਡੈਮੋਕ੍ਰੇਟ-ਜਾਰਜੀਆ) ਤੇ ਰਿਪ੍ਰਜੈ਼ਂਟੇਟਿਵ ਜੌਨ ਕਾਟਕੋ ( ਰਿਪਬਲਿਕਨ-ਨਿਊ ਯੌਰਕ)ਵੱਲੋਂ 25 ਮਈ ਨੂੰ ਕੁਲਮ ਓਂਵਿੰਗਜ਼ ਲਾਰਜ ਟਰੱਕ ਸੇਫ ਆਪਰੇਟਿੰਗ ਸਪੀਡ ਐਕਟ ਪੇਸ਼ ਕੀਤਾ ਗਿਆ। ਜੇ ਇਹ ਬਿੱਲ ਕਾਨੂੰਨ ਦਾ ਰੂਪ ਧਾਰਨ ਕਰਦਾ ਹੈ ਤਾਂ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਸਾਰੇ ਨਵੇਂ ਕਮਰਸ਼ੀਅਲ ਮੋਟਰ ਵ੍ਹੀਕਲਜ਼ ਵਿੱਚ ਸਪੀਡ ਲਿਮਿਟਰਜ਼ ਲੱਗੇ ਹੋਣ, 1992 ਤੋਂ ਬਾਅਦ ਬਣੇ ਕਮਰਸ਼ੀਅਲ ਮੋਟਰ ਵ੍ਹੀਕਲਜ਼ ਵਿੱਚ ਪਹਿਲਾਂ ਤੋਂ ਹੀ ਇਨਸਟਾਲ ਕੀਤੀਆਂ ਗਈਆਂ ਸਪੀਡ ਲਿਮਿਟ ਤਕਨਾਲੋਜੀਜ਼ ਦੀ ਵਰਤੋਂ ਆਪਰੇਸ਼ਨ ਦੌਰਾਨ ਹੋਵੇ, ਇਹ ਵੀ ਯਕੀਨੀ ਬਣਾਇਆ ਜਾਵੇ ਕਿ ਕਮਰਸ਼ੀਅਲ ਮੋਟਰ ਵ੍ਹੀਕਲਜ਼ ਦੀ ਵੱਧ ਤੋਂ ਵੱਧ ਸੇਫ ਆਪਰੇਟਿੰਗ ਸਪੀਡ 65 ਮੀਲ ਪ੍ਰਤੀ ਘੰਟੇ ਤੋਂ ਜਿ਼ਆਦਾ ਨਾ ਹੋਵੇ, ਜਾਂ ਕੁੱਝ ਖਾਸ ਸੇਫਟੀ ਤਕਨਾਲੋਜੀਜ਼ ਨਾਲ 70 ਮੀਲ ਪ੍ਰਤੀ ਘੰਟੇ ਤੋਂ ਜਿ਼ਆਦਾ ਨਾ ਹੋਵੇ, ਜਿਵੇਂ ਕਿ ਅਡੈਪਟਿਵ ਕਰੂਜ਼ ਕੰਟਰੋਲ ਸਿਸਟਮ ਤੇ ਆਟੋਮੈਟਿਕ ਐਮਰਜੰਸੀ ਬ੍ਰੇਕਿੰਗ ਸਿਸਟਮ।

ਇਹ ਬਿੱਲ ਦਾ ਨਾਂ 22 ਸਾਲਾ ਐਟਲਾਂਟਾ ਵਾਸੀ ਕੁਲਮ ਓਵਿੰਗਜ਼ ਦੇ ਨਾਂ ਉੱਤੇ ਰੱਖਿਆ ਗਿਆ ਹੈ, ਜੋ ਕਿ 2002 ਵਿੱਚ ਕਾਲਜ ਤੋਂ ਪਰਤਦੇ ਸਮੇਂ ਕਾਰ ਟਰੱਕ ਹਾਦਸੇ ਵਿੱਚ ਮਾਰਿਆ ਗਿਆ ਸੀ। ਇਸ ਬਿੱਲ ਦੀ ਲੰਮੇਂ ਸਮੇਂ ਤੋਂ ਜਾਰਜੀਆ ਦੇ ਸਾਬਕਾ ਸੈਨੇਟਰ ਜੌਨੀ ਇਸਾਕਸਨ ਵੱਲੋਂ ਪੈਰਵੀ ਕੀਤੀ ਜਾਂਦੀ ਰਹੀ ਤੇ ਇਸ ਬਿੱਲ ਨੂੰ ਟਰੱਕਲੋਡ ਕੈਰੀਅਰਜ਼ ਐਸੋਸਿਏਸ਼ਨ, ਦ ਟਰੱਕਿੰਗ ਅਲਾਇੰਸ, ਏਏਏ, ਦ ਇੰਸਟੀਚਿਊਟ ਫੌਰ ਸੇਫਰ ਟਰੱਕਿੰਗ, ਰੋਡ ਸੇਫ ਅਮੈਰਿਕਾ (ਜਿਸ ਨੂੰ ਕੁਲਮ ਦੇ ਪਿਤਾ ਨੇ ਕਾਇਮ ਕੀਤਾ) ਤੇ ਸੇਫ ਆਪਰੇਟਿੰਗ ਸਪੀਡ ਅਲਾਇੰਸ ਦਾ ਸਮਰਥਨ ਹਾਸਲ ਹੈ।

ਅਜੇ ਤੱਕ ਨੌਰਥ ਅਮਰੀਕਾ ਵਿੱਚ ਸਿਰਫ ਓਨਟਾਰੀਓ ਤੇ ਕਿਊਬਿਕ ਹੀ ਅਜਿਹੇ ਖੇਤਰ ਹਨ ਜਿੱਥੇ ਪ੍ਰੋਵਿੰਸ਼ੀਅਲ ਸੜਕਾਂ ਉੱਤੇ ਚੱਲਣ ਵਾਲੇ ਕਮਰਸ਼ੀਅਲ ਟਰੱਕਾਂ ਲਈ ਸਪੀਡ ਦੀ ਹੱਦ 100 ਕਿਲੋਮੀਟਰ ਪ੍ਰਤੀ ਘੰਟਾ ਹੈ।