19.6 C
Toronto
Tuesday, May 7, 2024
ਆਟੋਮੇਟਿਡ ਸਪੀਡ ਐਨਫੋਰਸਮੈਂਟ (ਏਐਸਈ) ਸਿਸਟਮ ਤਹਿਤ ਸਿਟੀ ਆਫ ਟੋਰਾਂਟੋ ਵੱਲੋਂ ਸਕੂਲਾਂ ਨੇੜੇ ਕਮਿਊਨਿਟੀ ਸੇਫਟੀ ਜੋਨਜ਼ ਵਿੱਚ ਇਸ ਹਫਤੇ ਟਿਕਟਾਂ ਜਾਰੀ ਕਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ| ਏਐਸਈ ਅਜਿਹਾ ਆਟੋਮੈਟਿਕ ਸਿਸਟਮ ਹੈ ਜਿਹੜਾ ਕੈਮਰੇ ਤੇ ਰਫਤਾਰ ਮਾਪਣ ਵਾਲੀ ਡਿਵਾਈਸ ਰਾਹੀਂ ਨਿਰਧਾਰਤ ਹੱਦ ਨਾਲੋਂ ਜ਼ਿਆਦਾ ਤੇਜ਼ ਰਫਤਾਰ ਨਾਲ ਜਾ ਰਹੀਆਂ ਗੱਡੀਆਂ, ਇੱਥੋਂ ਤੱਕ ਕਿ ਕਮਰਸ਼ੀਅਲ ਟਰੱਕਾਂ ਦੀਆਂ ਤਸਵੀਰਾਂ ਲੈ ਲੈਂਦਾ ਹੈ| ਸਿਟੀ ਦਾ ਕਹਿਣਾ ਹੈ ਕਿ ਇਨ੍ਹਾਂ ਤਸਵੀਰਾਂ ਦਾ ਮੁਲਾਂਕਣ ਪ੍ਰੋਵਿੰਸ਼ੀਅਲ ਅਫੈਂਸ ਆਫੀਸਰਜ਼ ਵੱਲੋਂ ਕੀਤਾ ਜਾਂਦਾ ਹੈ ਤੇ ਫਿਰ ਗੱਡੀ ਭਾਵੇਂ ਕੋਈ ਵੀ ਚਲਾ ਰਿਹਾ ਹੋਵੇ ਪਰ ਟਿਕਟ ਗੱਡੀ ਦੇ ਮਾਲਕ ਨੂੰ ਜਾਰੀ ਕਰ ਦਿੱਤੀ ਜਾਂਦੀ ਹੈ| ਦੋਸ਼ੀ ਪਾਏ ਜਾਣ ਉੱਤੇ, ਇੱਕਮਾਤਰ ਸਜ਼ਾ ਜੁਰਮਾਨਾ ਹੈ-ਕੋਈ ਡੀਮੈਰਿਟ ਅੰਕ ਨਹੀਂ ਜਾਰੀ ਕੀਤੇ ਜਾਂਦੇ ਤੇ ਨਾ ਹੀ ਇਸ ਨਾਲ ਗੱਡੀ ਦੇ ਰਜਿਸਟਰਡ ਮਾਲਕ ਦੇ ਡਰਾਈਵਿੰਗ ਰਿਕਾਰਡ ਉੱਤੇ ਹੀ ਕੋਈ ਅਸਰ ਪੈਂਦਾ ਹੈ| ਮੌਜੂਦਾ ਲੋਕੇਸ਼ਨਾਂ ਤੇਜ਼ ਰਫਤਾਰੀ ਤੇ ਹਾਦਸਿਆਂ ਸਬੰਧੀ ਡਾਟਾ ਦੇ ਆਧਾਰ ਉੱਤੇ ਚੁਣੀਆਂ ਗਈਆਂ ਹਨ| ਰੁਝਾਨ ਇਹ ਹੈ ਕਿ ਕੈਮਰੇ ਰੀਅਰ ਲਾਇਸੰਸ ਪਲੇਟ ਦੀ ਤਸਵੀਰ ਲੈ ਲੈਂਦੇ ਹਨ| ਟਰੈਕਟਰ, ਟਰੇਲਰਜ਼ ਦੇ ਮਾਮਲੇ ਵਿੱਚ, ਕਿਉਂਕਿ ਟਰੇਲਰ ਹਾਈਵੇਅ ਟਰੈਫਿਕ ਐਕਟ ਤਹਿਤ ਮੋਟਰ ਵ੍ਹੀਕਲ ਦੀ ਵੰਨਗੀ ਵਿੱਚ ਨਹੀਂ ਆਉਂਦਾ, ਟਿਕਟਾਂ ਉਸ ਸਮੇਂ ਹੀ ਜਾਰੀ ਕੀਤੀਆਂ ਜਾਂਦੀਆਂ ਹਨ ਜੇ ਟਰੈਕਟਰ ਦੀ ਰੀਅਰ ਲਾਇਸੰਸ ਪਲੇਟ ਨਜ਼ਰ ਆਉਂਦੀ ਹੋਵੇ| ਓਨਟਾਰੀਓ ਟਰੱਕਿੰਗ ਐਸੋਸਿਏਸ਼ਨ (ਓਟੀਏ) ਕਮਿਊਨਿਟੀ ਸੇਫਟੀ ਜੋਨਜ਼ ਵਿੱਚ ਸਕੂਲਾਂ ਨੇੜੇ ਏਐਸਈ ਦੀ ਵਰਤੋਂ ਦਾ ਸਮਰਥਨ ਕਰਦੀ ਹੈ| ਇਸ ਦੇ ਨਾਲ ਹੀ ਆਪਣੇ ਸਾਰੇ ਮੈਂਬਰਾਂ ਨੂੰ ਸਕੂਲਾਂ ਤੇ ਕਮਿਊਨਿਟੀ ਸੇਫਟੀ ਜੋਨਜ਼ ਵਿੱਚ ਰਫਤਾਰ ਦੀ ਹੱਦ ਦਾ ਧਿਆਨ ਰੱਖਣ ਲਈ ਹੱਲਾਸ਼ੇਰੀ ਦਿੰਦੀ ਹੈ|
ਕਰੌਸ ਬਾਰਡਰ ਟਰਾਂਸਪੋਰਟੇਸ਼ਨ ਤੇ ਟਰੇਡ ਦੀ ਅਹਿਮੀਅਤ ਬਾਰੇ ਗੱਲਬਾਤ ਕਰਨ ਲਈ ਟਰਾਂਸਪੋਰਟੇਸ਼ਨ ਲੀਡਰਜ਼ ਦੇ ਕੈਨੇਡੀਅਨ ਤੇ ਅਮੈਰੀਕਨ ਹੈੱਡਜ਼ ਨੇ ਇਸ ਮਹੀਨੇ ਮੁਲਾਕਾਤ ਕੀਤੀ। ਇਸ ਦੌਰਾਨ ਗਰਡੀ ਹੌਵੇ ਇੰਟਰਨੈਸ਼ਨਲ ਬ੍ਰਿੱਜ ਸਬੰਧੀ ਚੱਲ ਰਹੇ ਕੰਮਕਾਜ ਬਾਰੇ ਵੀ ਚਰਚਾ ਕੀਤੀ ਗਈ। ਇਹ...
ਡਰਾਈਵਿੰਗ ਬੜਾ ਚੁਣੌਤੀਪੂਰਣ ਕੰਮ ਹੈ। ਸਿਆਲਾਂ ਦੀ ਰੁੱਤ ਸ਼ੁਰੂ ਹੋਣ ਨਾਲ ਇਸ ਨਾਲ ਹੋਰ ਵੀ ਚੁਣੌਤੀਆਂ ਜੁੜ ਜਾਂਦੀਆਂ ਹਨ। ਬਹੁਤੇ ਡਰਾਈਵਰ ਟਰੇਨਰਜ਼ ਲਈ ਅਹਿਤਿਆਤ ਵਰਤਣ ਵਾਲੀ ਵੰਨਗੀਆਂ ਦੋ ਹਿੱਸਿਆਂ ਵਿੱਚ ਵੰਡੀਆਂ ਜਾਂਦੀਆਂ ਹਨ। ਪਹਿਲੀ ਵੰਨਗੀ ਹੈ ਵ੍ਹੀਕਲ, ਲਾਈਟਾਂ, ਟਾਇਰਜ਼,...
ਕੋਵਿਡ-19 ਮਹਾਂਮਾਰੀ ਦੌਰਾਨ, ਡਰਾਈਵਰਾਂ ਨੂੰ ਅਕਸਰ ਇੰਸਪੈਕਸ਼ਨ ਆਫੀਸਰਜ਼ ਵੱਲੋਂ ਲੌਗਬੁੱਕ ਡਾਟਾ ਨੂੰ ਲੋਕਲ ਟਰਾਂਸਫਰ ਦੀ ਥਾਂ ਉੱਤੇ ਇਲੈਕਟ੍ਰੌਨਿਕ ਟਰਾਂਸਫਰ ਕਰਨ ਲਈ ਆਖਿਆ ਜਾਂਦਾ ਹੈ| ਇਹ ਡਾਟਾ ਅਮਰੀਕਾ ਦੇ ਡੌਟਸ ਵੈੱਬ ਅਧਾਰਿਤ ਈਰੌਡਜ਼ ਸਿਸਟਮ ਵਿੱਚ ਸੰਭਾਵੀ ਉਲੰਘਣਾਵਾਂ ਲਈ ਦਾਖਲ ਹੁੰਦਾ ਹੈ| ਮਹਾਂਮਾਰੀ ਦੌਰਾਨ ਵੀ...
ਆਰਨੌਲਡ ਬਰਦਰਜ਼ ਟਰਾਂਸਪੋਰਟ ਲਿਮਟਿਡ ਵੱਲੋਂ 2022 ਲਈ ਫੰਡਰੇਜਿ਼ੰਗ ਦਾ ਟੀਚਾ 20,000 ਡਾਲਰ ਮਿਥਿਆ ਗਿਆ ਹੈ। ਇਹ ਟੀਚਾ ਪ੍ਰੋਸਟੇਟ ਕੈਂਸਰ ਨਾਲ ਲੜਨ ਲਈ ਡੈਡ ਕੈਂਪੇਨ ਵਾਸਤੇ ਮਿਥਿਆ ਗਿਆ ਹੈ।  ਆਰਨੌਲਡ ਬਰਦਰਜ਼ ਨੇ 2017 ਵਿੱਚ ਇਸ ਕਾਰਨ ਨਾਲ ਜੁੜਨ ਤੋਂ ਬਾਅਦ ਤੋਂ...
ਟਰਾਂਸਰੈਪ ਅਤੇ ਦ ਨੈਸ਼ਨਲ ਰਕਰੂਟਿੰਗ ਐਂਡ ਰਿਟੈਂਸ਼ਨ ਸਿੰਪੋਜ਼ੀਅਮ (ਐਨਆਰਆਰਐਸ) ਦੀ ਟੀਮ ਵੱਲੋਂ ਆਪਣਾ ਸਾਲਾਨਾ ਈਵੈਂਟ 22 ਤੇ 23 ਅਪਰੈਲ 2021 ਨੂੰ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ| ਕੋਵਿਡ-19 ਮਹਾਂਮਾਰੀ ਕਾਰਨ ਮੌਜੂਦਾ ਹਾਲਾਤ ਦੇ ਚੱਲਦਿਆਂ ਐਨਆਰਆਰਐਸ ਦੀ ਟੀਮ ਨੇ ਇਹ...
ਐਕਟ ਰਿਸਰਚ ਵੱਲੋਂ ਪਿੱਛੇ ਜਿਹੇ ਪ੍ਰਕਾਸਿ਼ਤ ਕੀਤੀ ਗਈ ਪ੍ਰੀਲਿਮਨਰੀ ਰਲੀਜ਼ ਅਨੁਸਾਰ ਮਹੀਨਾ ਦਰ ਮਹੀਨਾ ਦੇ ਹਿਸਾਬ ਨਾਲ ਮੁੱਢਲੇ ਵਰਤੇ ਹੋਏ ਕਲਾਸ 8 ਰੀਟੇਲ ਵੌਲਿਊਮਜ਼ (ਇੱਕ ਡੀਲਰ ਦੀਆਂ ਸੇਲਜ਼) ਵਿੱਚ 10 ਫੀ ਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਤੇ...
ਨੈਸ਼ਨਲ ਟਰੱਕਿੰਗ ਵੀਕ ਨੂੰ ਪ੍ਰਮੋਟ ਕਰਨ ਲਈ ਮਲਰੋਨੀ ਨੇ ਮੈਰੀਟਾਈਮ ਓਨਟਾਰੀਓ ਦਾ ਕੀਤਾ ਦੌਰਾ ਓਨਟਾਰੀਓ ਟਰਾਂਸਪੋਰਟੇਸ਼ਨ ਮੰਤਰੀ ਮਲਰੋਨੀ ਵੱਲੋਂ 3 ਤੋਂ 9 ਸਤੰਬਰ ਤੱਕ ਹੋਣ ਵਾਲੇ ਨੈਸ਼ਨਲ ਟਰੱਕਿੰਗ ਵੀਕ ਤੋਂ ਠੀਕ ਪਹਿਲਾਂ ਓਟੀਏ ਦੇ ਬੋਰਡ ਮੈਂਬਰ ਮੈਰੀਟਾਈਮ ਓਨਟਾਰੀਓ ਫਰੇਟ ਲਾਈਨਜ਼ ਦਾ...
  ਕਮਰਸ਼ੀਅਲ ਵ੍ਹੀਕਲ ਸੇਫਟੀ ਅਲਾਇੰਸ ਵੱਲੋਂ ਹਾਸਲ ਹੋਏ ਡਾਟਾ ਅਨੁਸਾਰ ਨੌਰਥ ਅਮਰੀਕਾ ਵਿੱਚ ਮਨੁੱਖੀ ਸਮਗਲਿੰਗ ਦੇ 163 ਮਾਮਲੇ ਸਾਹਮਣੇ ਆਏ ਹਨ। ਇਹ ਖੁਲਾਸਾ ਕੈਨੇਡਾ ਵਿੱਚ 22 ਤੋਂ 24 ਫਰਵਰੀ, ਅਮਰੀਕਾ ਵਿੱਚ 11 ਤੋਂ 13 ਜਨਵਰੀ ਤੇ ਮੈਕਸਿਕੋ ਵਿੱਚ 15 ਤੋਂ...
ਕੈਨੇਡੀਅਨ ਟਰੱਕਿੰਗ ਇੰਡਸਟਰੀ 2021 ਦੇ ਅੰਤ ਤੱਕ ਮਹਾਂਮਾਰੀ ਤੋਂ ਪਹਿਲਾਂ ਵਾਲੇ ਸਮੇਂ ਵਾਂਗ ਹੀ ਪੂਰੀ ਤਰ੍ਹਾਂ ਰਿਕਵਰ ਕਰ ਲਵੇਗੀ। ਪਰ ਮਾਹਿਰ ਟਰੱਕ ਡਰਾਈਵਰਾਂ ਦੀ ਘਾਟ ਕਾਰਨ ਇਸ ਦੀ ਸਮਰੱਥਾ ਵਿੱਚ ਥੋੜ੍ਹੀ ਕਮੀ ਆ ਸਕਦੀ ਹੈ। ਜਦੋਂ ਤੱਕ ਕੋਵਿਡ-19 ਵੈਕਸੀਨ...