ਫਲੀਟਸ ਆਪਣੇ ਡਰਾਈਵਰਾਂ ਨੂੰ ਈ-ਲੌਗ ਡਾਟਾਟਰਾਂਸਫਰ ਕਰਨਾ ਸਿਖਾਉਣ : ਡੀਲੌਰੈਂਜ਼ੋ

TTN JOBS 2020
TTN JOBS 2020

ਕੋਵਿਡ-19 ਮਹਾਂਮਾਰੀ ਦੌਰਾਨ, ਡਰਾਈਵਰਾਂ ਨੂੰ ਅਕਸਰ ਇੰਸਪੈਕਸ਼ਨ ਆਫੀਸਰਜ਼ ਵੱਲੋਂ ਲੌਗਬੁੱਕ
ਡਾਟਾ ਨੂੰ ਲੋਕਲ ਟਰਾਂਸਫਰ ਦੀ ਥਾਂ ਉੱਤੇ ਇਲੈਕਟ੍ਰੌਨਿਕ ਟਰਾਂਸਫਰ ਕਰਨ ਲਈ ਆਖਿਆ ਜਾਂਦਾ ਹੈ|
ਇਹ ਡਾਟਾ ਅਮਰੀਕਾ ਦੇ ਡੌਟਸ ਵੈੱਬ ਅਧਾਰਿਤ ਈਰੌਡਜ਼ ਸਿਸਟਮ ਵਿੱਚ ਸੰਭਾਵੀ ਉਲੰਘਣਾਵਾਂ ਲਈ
ਦਾਖਲ ਹੁੰਦਾ ਹੈ|
ਮਹਾਂਮਾਰੀ ਦੌਰਾਨ ਵੀ ਫਲੀਟਸ ਦਾ ਕੰਪਲਾਇੰਸ ਆਡਿਟ ਬਾਦਸਤੂਰ ਜਾਰੀ ਹੈ ਤੇ ਬਹੁਤੇ ਜਾਂਚਕਾਰ
ਫਲੀਟਸ ਨੂੰ ਆਪਣਾ ਲੌਗਬੁੱਕ ਡਾਟਾ ਮੁਲਾਂਕਣ ਲਈ ਫੈਡਰਲ ਮੋਟਰ ਕੈਰੀਅਰ ਸੇਫਟੀ
ਐਡਮਨਿਸਟ੍ਰੇਸ਼ਨ ਨੂੰ ਟਰਾਂਸਫਰ ਕਰਨ ਲਈ ਆਖਿਆ ਜਾਂਦਾ ਹੈ| ਫਲੀਟਸ ਇਲੈਕਟ੍ਰੌਨਿਕ ਲੌਗਬੁੱਕ
ਤੇ ਹੋਰ ਰਿਕਾਰਡ ਵੈੱਬ ਐਪਲੀਕੇਸ਼ਨ ਉੱਤੇ ਅਪਲੋਡ ਕਰ ਸਕਦੇ ਹਨ| ਫਿਰ ਸਬੰਧਤ ਮੁੱਦੇ ਉੱਤੇ
ਇੰਸਪੈਕਟਰਜ਼ ਡਰਾਈਵਰਾਂ ਤੇ ਕੰਪਨੀ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਹਨ|
ਬੀਤੇ ਦਿਨੀਂ ਵਰਚੂਅਲ ਟ੍ਰਿੰਬਲ ਇਨਸਾਈਟ ਕਾਨਫਰੰਸ ਦੌਰਾਨ ਐਫਐਮਸੀਐਸਏ ਵਿਖੇ ਆਫਿਸ ਆਫ
ਐਨਫੋਰਸਮੈਂਟ ਐਂਡ ਕੰਪਲਾਇੰਸ ਦੇ ਡਾਇਰੈਕਟਰ ਜੋਈ ਡੀਲੌਰੈਂਜ਼ੋ ਨੇ ਆਖਿਆ ਕਿ ਅਸੀਂ ਲਗਾਤਾਰ
ਜਾਂਚ ਕਰਨੀ ਜਾਰੀ ਰੱਖਾਂਗੇ ਤੇ ਜਿੱਥੇ ਲੋੜ ਲੱਗੇਗੀ ਸੇਫਟੀ ਰੇਟਿੰਗ ਜਾਰੀ ਕਰਾਂਗੇ| ਉਨ੍ਹਾਂ ਆਖਿਆ ਕਿ
ਏਜੰਸੀ ਕੁੱਝ ਸਮੇਂ ਤੋਂ ਆਫਸਾਈਟ ਜਾਂਚ ਲਈ ਵੈੱਬ ਐਪਲੀਕੇਸ਼ਨ ਦੀ ਵਰਤੋਂ ਕਰ ਰਹੀ ਹੈ| ਇਹ ਸੱਭ
ਇਸ ਪ੍ਰਕਿਰਿਆ ਨੂੰ ਮੇਨਟੇਨ ਕਰਨ ਲਈ ਕੀਤਾ ਜਾ ਰਿਹਾ ਹੈ ਤਾਂ ਕਿ ਅਸੀਂ ਸਾਰਿਆਂ ਦੀ ਸਿਹਤ ਦੀ
ਹਿਫਾਜ਼ਤ ਕਰ ਸਕੀਏ|
ਰੋਡਸਾਈਡ ਜਾਂਚ ਬਿਲਕੁਲ ਸੁਖਾਲੇ ਢੰਗ ਨਾਲ ਚੱਲੇ ਇਸ ਲਈ ਡੀਲੌਰੈਂਜੋ ਵੱਲੋਂ ਫਲੀਟਸ ਨੂੰ ਇਹ
ਸਲਾਹ ਦਿੱਤੀ ਗਈ ਕਿ ਉਹ ਯਕੀਨੀ ਬਣਾਉਣ ਕਿ ਡਰਾਈਵਰ ਇਹ ਜਾਨਣ ਕਿ ਡਾਟਾ ਟਰਾਂਸਫਰ
ਕਿਸ ਤਰ੍ਹਾਂ ਕਰਨਾ ਹੈ ਤਾਂ ਕਿ ਅਜਿਹੇ ਹਾਲਾਤ ਪੈਦਾ ਹੋਣ ਤੋਂ ਰੋਕੇ ਜਾ ਸਕਣ ਜਿੱਥੇ ਆਫੀਸਰਜ਼ ਖਿੱਝ
ਜਾਣ ਤੇ ਉਨ੍ਹਾਂ ਖਿਲਾਫ ਕਾਰਵਾਈ ਕਰਨ ਲਈ ਮਜਬੂਰ ਹੋ ਜਾਣ|

ਉਨ੍ਹਾਂ ਦੱਸਿਆ ਕਿ ਡਾਟਾ ਟਰਾਂਸਫਰ ਕਰਨ ਲਈ ਡਰਾਈਵਰਾਂ ਕੋਲ ਇੰਸਟ੍ਰਕਸ਼ਨ ਸ਼ੀਟ ਹੋਣੀ ਚਾਹੀਦੀ
ਹੈ| ਬਹੁਤੇ ਮਾਮਲਿਆਂ ਵਿੱਚ ਰੋਡਸਾਈਡ ਆਫੀਸਰਜ਼ ਡਰਾਈਵਰਾਂ ਨੂੰ ਵੈੱਬ ਸਰਵਿਸਿਜ਼ ਟਰਾਂਸਫਰ
ਕਰਨ ਲਈ ਆਖਦੇ ਹਨ| ਇਹ ਫੰਕਸ਼ਨ ਕਈ ਈਐਲਡੀਜ਼ ਵਿੱਚ ਪਹਿਲਾਂ ਹੀ ਹੁੰਦਾ ਹੈ ਤੇ ਕਿਸੇ ਜਾਂਚ
ਵਿੱਚੋਂ ਲੰਘਣ ਤੇ ਆਪਣੇ ਡਰਾਈਵਰ ਦੇ ਮੁੜ ਅੱਗੇ ਵੱਧਣ ਦਾ ਇਹ ਬਹੁਤ ਹੀ ਭਰੋਸੇਯੋਗ ਤੇ ਤੇਜ਼
ਤਰੀਕਾ ਹੈ|