ਮੰਤਰੀ ਮਲਰੋਨੀ ਨੇ ਮੈਰੀਟਾਈਮ ਓਨਟਾਰੀਓ ਦਾ ਦੌਰਾ ਕੀਤਾ

ਨੈਸ਼ਨਲ ਟਰੱਕਿੰਗ ਵੀਕ ਨੂੰ ਪ੍ਰਮੋਟ ਕਰਨ ਲਈ ਮਲਰੋਨੀ ਨੇ
ਮੈਰੀਟਾਈਮ ਓਨਟਾਰੀਓ ਦਾ ਕੀਤਾ ਦੌਰਾ

ਓਨਟਾਰੀਓ ਟਰਾਂਸਪੋਰਟੇਸ਼ਨ ਮੰਤਰੀ ਮਲਰੋਨੀ ਵੱਲੋਂ 3 ਤੋਂ 9 ਸਤੰਬਰ ਤੱਕ ਹੋਣ ਵਾਲੇ ਨੈਸ਼ਨਲ ਟਰੱਕਿੰਗ ਵੀਕ ਤੋਂ ਠੀਕ ਪਹਿਲਾਂ ਓਟੀਏ ਦੇ ਬੋਰਡ ਮੈਂਬਰ ਮੈਰੀਟਾਈਮ ਓਨਟਾਰੀਓ ਫਰੇਟ ਲਾਈਨਜ਼ ਦਾ ਦੌਰਾ ਕੀਤਾ ਗਿਆ। ਇਹ ਹਫਤਾ ਟਰੱਕਿੰਗ ਇੰਡਸਟਰੀ ਤੇ ਪ੍ਰੋਵਿੰਸ ਦੇ ਮਿਹਨਤਕਸ਼ ਟਰੱਕ ਡਰਾਈਵਰਾਂ ਦੇ ਸਨਮਾਨ ਵਿੱਚ ਮਨਾਇਆ ਜਾਂਦਾ ਹੈ।

ਇਸ ਸਮੇਂ ਮਲਰੋਨੀ ਨਾਲ ਓਟੀਏ ਦੇ ਪ੍ਰੈਜ਼ੀਡੈਂਟ ਸਟੀਫਨ ਲਾਸਕੋਵਸਕੀ, ਓਟੀਏ ਦੇ ਚੇਅਰ ਜੇਮਜ਼ ਸਟੀਡ, ਐਮਪੀਪੀ ਅਮਰਜੋਤ ਸੰਧੂ (ਬਰੈਂਪਟਨ ਵੈਸਟ) ਤੇ ਐਮਪੀਪੀ ਗ੍ਰਾਹਮ ਮੈਕਗ੍ਰੈਗਰ (ਬਰੈਂਪਟਨ ਨੌਰਥ) ਮੌਜੂਦ ਸਨ। ਇਨ੍ਹਾਂ ਸਾਰਿਆਂ ਨੇ ਇੰਡਸਟਰੀ ਨਾਲ ਜੁੜੇ ਮੁੱਦਿਆਂ ਬਾਰੇ ਕੰਪਨੀ ਦੇ ਡਰਾਈਵਰਾਂ ਨਾਲ ਗੱਲਬਾਤ ਕੀਤੀ ਤੇ ਪਹਿਲੀ ਸਤੰਬਰ ਤੋਂ ਪ੍ਰਭਾਵੀ ਹੋਣ ਜਾ ਰਹੇ ਨਵੇਂ ਏਅਰ ਬ੍ਰੇਕ ਦੇ ਲਰਨਿੰਗ ਮੌਡਿਊਲਜ਼ ਬਾਰੇ ਵੀ ਗੱਲ ਕੀਤੀ। ਜਿਨ੍ਹਾਂ ਡਰਾਈਵਰਾਂ ਨਾਲ ਮੰਤਰੀ ਨੇ ਗੱਲ ਕੀਤੀ ਉਹ ਨਵੇਂ ਸਿਸਟਮ ਦੀ ਸਿਫਤ ਕਰਨ ਵਿੱਚ ਥੋੜ੍ਹੇ ਭਾਵੁਕ ਹੋ ਰਹੇ ਸਨ। ਇਸ ਨਵੇਂ ਸਿਸਟਮ ਰਾਹੀਂ ਟਰੱਕ ਡਰਾਈਵਰਜ਼ ਤੇ ਫਲੀਟਸ ਨੂੰ ਮੌਜੂਦਾ ਲਾਇਸੰਸਾਂ ਉੱਤੇ ਏਅਰ ਬ੍ਰੇਕ ਨੰਵਿਆਉਣ ਲਈ ਵਧੇਰੇ ਲਚਕੀਲੇ, ਆਧੁਨਿਕ ਬਦਲ ਮਿਲਦੇ ਹਨ।

ਨਵੇਂ ਸਿਸਟਮ ਤੋਂ ਭਾਵ ਹੈ ਕਿ ਮੁੜ ਨੰਵਿਆਏ ਜਾਣ ਦੀ ਪ੍ਰਕਿਰਿਆ ਲਈ ਪਹਿਲਾਂ ਵਾਲੇ ਏਅਰ ਬ੍ਰੇਕ ਨਾਲੇਜ ਟੈਸਟ ਉਪਲਬਧ ਨਹੀਂ ਹੋਵੇਗਾ। ਜਿਹੜੇ ਡਰਾਈਵਰ ਆਪਣੀ ਏਅਰ ਬ੍ਰੇਕ ਐਂਡੋਰਸਮੈਂਟ ਨੂੰ ਨੰਵਿਆਉਣਾ ਚਾਹੁੰਦੇ ਹਨ ਉਹ ਹੁਣ ਡਰਾਈਵਰ ਲਾਇਸੰਸ ਨੰਵਿਆਉਣ ਤੋਂ ਪਹਿਲਾਂ ਆਨਲਾਈਨ ਲਰਨਿੰਗ ਮੌਡਿਊਲ ਨੂੰ ਮੁਕੰਮਲ ਕਰ ਸਕਦੇ ਹਨ। ਜਿਸ ਤਬਦੀਲੀ ਦੇ ਓਟੀਏ ਤੇ ਟਰੱਕ ਡਰਾਈਵਰ ਚੈਂਪੀਅਨ ਹਨ,ਉਹ ਟਰੱਕ ਡਰਾਈਵਰਾਂ ਨੂੰ ਬਰਕਰਾਰ ਰੱਖਣ ਤੇ ਉਨ੍ਹਾਂ ਦੀ ਮਦਦ ਵਿੱਚ ਸੁਧਾਰ ਲਿਆ ਸਕਦੀ ਹੈ ਜਦਕਿ ਡਰਾਈਵਰਾਂ ਤੇ ਆਪਰੇਟਰਜ਼ ਲਈ ਲਾਲ ਫੀਤਾਸ਼ਾਹੀ ਵੀ ਘਟਾ ਸਕਦੀ ਹੈ।

ਜੇਮਜ਼ ਸਟੀਡ ਨੇ ਆਖਿਆ ਕਿ ਲਰਨਿੰਗ ਮੌਡਿਊਲਜ਼, ਏਅਰ ਬ੍ਰੇਕ ਨੌਲੇਜ ਟੈਸਟ ਲਈ ਬਦਲ ਵਜੋਂ ਕਮਾਲ ਦੀ ਲਚਕ ਪੇਸ਼ ਕਰਦਾ ਹੈ ਤੇ ਲਾਇਸੰਸ ਰਨਿਊ ਕਰਵਾਉਣ ਵਾਲਿਆਂ ਲਈ ਗੈਰਲੋੜੀਂਦਾ ਭਾਰ ਘਟਾਉਂਦਾ ਹੈ ਤੇ ਇਸ ਦੇ ਨਾਲ ਹੀ ਏਅਰ ਬ੍ਰੇਕ ਸਿਸਟਮਜ਼ ਤੇ ਰੈਗੂਲੇਸ਼ਨਜ਼ ਬਾਰੇ ਗਿਆਨ ਵਿੱਚ ਵਾਧਾ ਕਰਦਾ ਹੈ।

ਉਨ੍ਹਾਂ ਆਖਿਆ ਕਿ ਅਸੀਂ ਇਸ ਲਈ ਮੰਤਰੀ ਦੇ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਕਿ ਉਨ੍ਹਾਂ ਪੋ੍ਰਫੈਸਨਲ ਟਰੱਕ ਡਰਾਈਵਰਾਂ ਦੀਆਂ ਗੱਲਾਂ ਸੁਣੀਆਂ ਤੇ ਇਸ ਆਧੁਨਿਕ, ਆਮ ਪਹੁੰਚ ਨੂੰ ਪੇਸ਼ ਕੀਤਾ। ਇਨ੍ਹਾਂ ਨਵੇਂ ਬਦਲਾਂ ਨਾਲ ਟਰੱਕ ਡਰਾਈਵਰਾਂ ਨੂੰ ਬਰਕਰਾਰ ਰੱਖਣ ਤੇ ਉਨ੍ਹਾਂ ਦੀ ਮਦਦ ਕਰਨ ਦੀ ਸੰਭਾਵਨਾ ਵੱਧ ਹੈ। ਇਸ ਦੇ ਨਾਲ ਹੀ ਰੋਡ ਸੇਫਟੀ, ਡਰਾਈਵਰਾਂ ਤੇ ਆਪਰੇਟਰਜ਼ ਲਈ ਲਾਲ ਫੀਤਾਸ਼ਾਹੀ ਵੀ ਘਟੇਗੀ।

ਓਟੀਏ ਵੱਲੋਂ ਓਟੀਏ ਦੇ ਬੋਰਡ ਮੈਂਬਰ ਕ੍ਰਿਸ ਵਾਕਰ, ਮੈਰੀਟਾਈਮ ਓਨਟਾਰੀਓ ਦੇ ਪ੍ਰੈਜ਼ੀਡੈਂਟ ਤੇ ਮੈਰੀਟਾਈਮ ਓਨਟਾਰੀਓ ਟੀਮ ਵੱਲੋਂ ਕੀਤੀ ਗਈ ਕਮਾਲ ਦੀ ਮੇਜ਼ਬਾਨੀ ਵਾਸਤੇ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ।