3.7 C
Toronto
Thursday, April 25, 2024
ਜਨਵਰੀ 2023 ਵਿੱਚ ਈਐਲਡੀ ਸਬੰਧੀ ਨਿਯਮ ਲਾਗੂ ਹੋਣ ਜਾ ਰਹੇ ਹਨ ਤੇ ਇਸ ਲਈ ਓਨਟਾਰੀਓ ਦੇ ਟਰਾਂਸਪੋਰਟੇਸ਼ਨ ਮੰਤਰਾਲੇ (ਐਮਟੀਓ) ਵੱਲੋਂ ਵੀ ਆਪਣੀ ਪੂਰੀ ਵਾਹ ਲਾਈ ਜਾ ਰਹੀ ਹੈ। ਇਸ ਲਈ ਵੱਧ ਤੋਂ ਵੱਧ ਜਾਗਰੂਕਤਾ ਫੈਲਾਉਣ ਲਈ ਗਤੀਵਿਧੀਆਂ ਕੀਤੀਆਂ ਜਾ...
ਇੰਪਲੌਇਮੈਂਟ ਐਂਡ ਸੋਸ਼ਲ ਡਿਵੈਲਪਮੈਂਟ ਕੈਨੇਡਾ (ਈਐਸਡੀਸੀ) ਵੱਲੋਂ ਕੈਨੇਡਾ ਗੈਜ਼ੇਟ ਪਾਰਟ 1 ਵਿੱਚ ਪੇਡ ਮੈਡੀਕਲ ਲੀਵ (10 ਪੇਡ ਸਿੱਕ ਡੇਅਜ਼) ਲਈ ਪ੍ਰਸਤਾਵਿਤ ਰੈਗੂਲੇਸ਼ਨਜ਼ ਨੂੰ ਪਬਲਿਸ਼ ਕੀਤਾ ਗਿਆ ਹੈ।  ਗੈਜ਼ੇਟ 1 ਤੱਕ ਪਹੁੰਚਦਿਆਂ ਪਹੁੰਚਦਿਆਂ ਚੱਲੇ ਸਲਾਹ ਮਸ਼ਵਰੇ ਦੇ ਦੌਰ ਵਿੱਚ ਕੈਨੇਡੀਅਨ ਟਰੱਕਿੰਗ...
ਕੈਨੇਡਾ ਰੈਵਨਿਊ ਏਜੰਸੀ (ਸੀਆਰਏ) ਵੱਲੋਂ ਪਿੱਛੇ ਜਿਹੇ ਇੱਕ ਬੁਲੇਟਨ ਰਲੀਜ਼ ਕੀਤਾ ਗਿਆ ਹੈ ਜਿਸ ਵਿੱਚ ਪਰਸਨਲ ਸਰਵਿਸਿਜ਼ ਬਿਜ਼ਨਸਿਜ਼ (ਪੀਐਸਬੀਜ਼) ਉੱਤੇ ਨਿਗਰਾਨੀ ਵਧਾਉਣ ਲਈ ਉਪਰਾਲੇ ਦੀ ਗੱਲ ਕੀਤੀ ਗਈ ਹੈ।ਪੀਐਸਬੀਜ਼ ਅਜਿਹੀ ਤਕਨੀਕੀ ਟੈਕਸ ਟਰਮ ਹੈ ਜਿਸ ਬਾਰੇ ਟਰੱਕਿੰਗ ਇੰਡਸਟਰੀ ਨਾਲ...
ਸਕੂਲ ਵਰ੍ਹੇ ਦੇ ਮੁੱਕਣ ਉੱਤੇ ਕੈਨੇਡੀਅਨ ਟਰੱਕਿੰਗ ਅਲਾਇੰਸ (ਸੀਟੀਏ) ਤੇ ਟਰੱਕਸ ਫੌਰ ਚੇਂਜ (ਟੀ4ਸੀ) ਨਾਲ ਜੁੜੇ ਦਰਜਨਾਂ ਕੈਨੇਡੀਅਨ ਕੈਰੀਅਰਜ਼ ਵੱਲੋਂ ਮਈ ਤੇ ਜੂਨ ਦੇ ਮਹੀਨੇ ਕੈਨੇਡਾ ਭਰ ਵਿੱਚ ਲੱਗਭਗ 80 ਫੂਡ ਬੈਂਕਜ਼ ਨੂੰ ਪੌਸ਼ਟਿਕ ਫੂਡ ਪੈਕ ਡਲਿਵਰ ਕਰਨ ਦਾ...
ਯੂਐਸ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ (ਸੀਬੀਪੀ)-ਡਿਟਰੌਇਟ ਫੀਲਡ ਆਫਿਸ (ਡੀਐਫਓ) ਵੱਲੋਂ 2 ਤੋਂ 4 ਅਗਸਤ, 2022 ਤੱਕ ਵੈਬੈਕਸ ਪਲੇਟਫਾਰਮ ਉੱਤੇ ਵਰਚੂਅਲੀ 11ਵਾਂ ਸਾਲਾਨਾ ਟਰੇਡ ਹਫਤਾ ਮਨਾਇਆ ਜਾ ਰਿਹਾ ਹੈ। 2 ਅਗਸਤ, 2022 ਨੂੰ ਇਸ ਦੀ ਸ਼ੁਰੂਆਤ ਸਵੇਰੇ 9:30 ਵਜੇ ਤੋਂ...
ਕੈਨੇਡੀਅਨ ਟਰੱਕਿੰਗ ਅਲਾਇੰਸ, ਕਮਰਸ਼ੀਅਲ ਰਾਈਟਰਜ਼ ਤੇ ਬ੍ਰੋਕਰਜ਼ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਫੈਸਿਲਿਟੀ ਐਸੋਸਿਏਸ਼ਨ (ਐਫਏ) ਵੱਲੋਂ ਟਰੱਕਿੰਗ ਇੰਡਸਟਰੀ ਨਾਲ ਸਬੰਧਤ ਇੰਸ਼ੋਰੈਂਸ ਪ੍ਰੈਕਟਿਸਿਜ਼ ਵਿੱਚ ਪਾਈ ਜਾ ਰਹੀ ਗੜਬੜੀ ਨੂੰ ਠੱਲ੍ਹ ਪਾਉਣ ਲਈ ਨਵੇਂ ਮਾਪਦੰਡ ਐਲਾਨੇ ਗਏ।  ਐਫਏ ਵੱਲੋਂ ਨਵੀਆਂ ਰੇਟਿੰਗ ਮੈਟਰਿਕਸ...
ਫੈਡਰਲ ਪੱਧਰ ਉੱਤੇ ਨਿਯੰਤਰਿਤ ਕੈਰੀਅਰਜ਼ ਲਈ ਇਲੈਕਟ੍ਰੌਨਿਕ ਲੌਗਿੰਗ ਡਿਵਾਈਸ (ਈਐਲਡੀ) ਲਾਗੂ ਕਰਨ ਵਿੱਚ ਹੋਰ ਦੇਰ ਨਹੀਂ ਹੋਵੇਗੀ।ਅਧਿਕਾਰੀਆਂ ਵੱਲੋਂ ਇਸ ਦੀ ਪੁਸ਼ਟੀ ਕੈਨੇਡੀਅਨ ਟਰੱਕਿੰਗ ਅਲਾਇੰਸ ਨੂੰ ਕੀਤੀ ਗਈ।ਇਹ ਨਿਯਮ ਪਹਿਲੀ ਜਨਵਰੀ, 2023 ਤੋਂ ਪ੍ਰਭਾਵੀ ਹੋ ਜਾਵੇਗਾ।  ਕੈਨੇਡੀਅਨ ਕਾਊਂਸਲ ਆਫ ਮੋਟਰ ਟਰਾਂਸਪੋਰਟ...
ਟਰਾਂਸਪੋਰਟ ਕੈਨੇਡਾ ਵੱਲੋਂ ਕਲਾਇੰਟ ਆਈਡੈਂਟੀਫਿਕੇਸ਼ਨ ਡਾਟਾਬੇਸ ਪ੍ਰਪੋਜ਼ਲ ਬਾਰੇ ਜਾਣਕਾਰੀ ਮੰਗੀ ਜਾ ਰਹੀ ਹੈ। ਪ੍ਰਸਤਾਵਿਤ ਸੋਧ ਵਿੱਚ ਅਜਿਹੇ ਅਹਿਮ ਕਾਰਕ ਸ਼ਾਮਲ ਹਨ ਜਿਨ੍ਹਾਂ ਨਾਲ ਟਰਾਂਸਪੋਰਟੇਸ਼ਨ ਆਫ ਡੇਂਜਰਸ ਗੁੱਡਜ਼ ਰੈਗੂਲੇਸ਼ਨਜ਼ (ਟੀਡੀਜੀਆਰ) ਅਪਡੇਟ ਹੋ ਜਾਵੇਗਾ :  ਜਿਹੜਾ ਵਿਅਕਤੀ ਸਮਾਨ ਇੰਪੋਰਟ ਕਰਦਾ...
ਕੈਨੇਡਾ ਸਰਕਾਰ ਵੱਲੋਂ ਬਾਰਡਰ ਉੱਤੇ ਪਾਬੰਦੀਆਂ ਘੱਟੋ ਘੱਟ 30 ਸਤੰਬਰ ਤੱਕ ਵਧਾ ਦਿੱਤੀਆਂ ਗਈਆਂ ਹਨ। ਇਸ ਦੌਰਾਨ ਦੇਸ਼ ਵਿੱਚ ਦਾਖਲ ਹੋਣ ਵਾਲੇ ਸਾਰੇ ਟਰੈਵਲਰਜ਼ ਲਈ ਜ਼ਮੀਨੀ ਸਰਹੱਦ ਉੱਤੇ ਲਾਜ਼ਮੀ ਵੈਕਸੀਨੇਸ਼ਨ ਸਬੰਧੀ ਨਿਯਮ ਵਿੱਚ ਵੀ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ। ਇਹ ਨਿਯਮ ਸਰਹੱਦ ਪਾਰ ਕਰਨ ਵਾਲੇ ਟਰੱਕ ਡਰਾਈਵਰਾਂ ਉੱਤੇ ਵੀ ਲਾਗੂ ਹੋਵੇਗਾ। ਇਹ ਫੈਸਲਾ ਜੂਨ ਵਿੱਚ ਘਰੇਲੂ ਤੇ ਕੌਮਾਂਤਰੀ ਏਅਰ ਟਰੈਵਲਰਜ਼ ਲਈ ਲਾਜ਼ਮੀ ਵੈਕਸੀਨੇਸ਼ਨ ਦੇ ਨਿਯਮ ਵਿੱਚ ਥੋੜ੍ਹੀ ਦੇਰ ਲਈ ਦਿੱਤੀ ਗਈ ਢਿੱਲ ਅਤੇ ਫੈਡਰਲ ਪੱਧਰ ਉੱਤੇ ਨਿਯੰਤਰਿਤ ਏਅਰ, ਰੇਲ ਤੇ ਮਰੀਨ ਸੈਕਟਰਜ਼ ਵਿੱਚ ਇੰਪਲੌਇਰਜ਼ ਲਈ ਲਾਜ਼ਮੀ ਵੈਕਸੀਨੇਸ਼ਨ ਦੀ ਸ਼ਰਤ ਨੂੰ ਮੁਲਤਵੀ ਕੀਤੇ ਜਾਣ ਤੋਂ ਬਾਅਦ ਆਇਆ। ਸੀਟੀਏ ਵੱਲੋਂ ਸਾਰੇ ਮੈਂਬਰਾਂ ਨੂੰ ਇਹ ਚੇਤੇ ਕਰਵਾਇਆ ਜਾ ਰਿਹਾ ਹੈ ਕਿ ਟਰੱਕ ਡਰਾਈਵਰਾਂ ਸਮੇਤ ਸਾਰੇ ਟਰੈਵਲਰਜ਼ ਨੂੰ ਐਰਾਈਵਕੈਨ (ਮੁਫਤ ਮੋਬਾਈਲ ਐਪ ਜਾਂ ਵੈੱਬਸਾਈਟ) ਐਪ ਉੱਤੇ ਕੈਨੇਡਾ ਪਹੁੰਚਣ ਤੋਂ 72 ਘੰਟੇ ਪਹਿਲਾਂ ਆਪਣੀ ਟਰੈਵਲ ਸਬੰਧੀ ਲਾਜ਼ਮੀ ਸਾਰੀ ਜਾਣਕਾਰੀ ਅਜੇ ਵੀ ਮੁਹੱਈਆ ਕਰਵਾਉਣੀ ਜਾਰੀ ਰੱਖਣੀ ਹੋਵੇਗੀ। ਜਿਵੇਂ ਹੀ ਕੋਈ ਹੋਰ ਤਬਦੀਲੀਆਂ ਐਲਾਨੀਆਂ ਜਾਂਦੀਆਂ ਹਨ ਤਾਂ ਸੀਟੀਏ ਆਪਣੇ ਮੈਂਬਰਾਂ ਨੂੰ ਅਪਡੇਟ ਕਰਨਾ ਜਾਰੀ ਰੱਖੇਗਾ।  
ਐਮਟੀਓ ਵੱਲੋਂ ਇੱਕ ਵਾਰੀ ਫਿਰ ਇੰਡਸਟਰੀ ਨੂੰ ਇਹ ਚੇਤੇ ਕਰਵਾਇਆ ਜਾ ਰਿਹਾ ਹੈ ਕਿ ਆਟੋਮੈਟਿਕ ਟਰਾਂਸਮਿਸ਼ਨ ਵਾਲੀ ਗੱਡੀ ਵਿੱਚ ਰੋਡ ਟੈਸਟ ਮੁਕੰਮਲ ਕਰਨ ਵਾਲੇ ਕਲਾਸ ਏ ਜਾਂ ਕਲਾਸ ਏ ਰਿਸਟ੍ਰਿਕਟਿਡ (ਏਆਰ), ਜਿਨ੍ਹਾਂ ਵਿੱਚ ਸੈਮੀ ਆਟੋਮੈਟਿਕ ਤੇ ਆਟੋਮੇਟਿਡ ਮੈਨੂਅਲ ਟਰਾਂਸਮਿਸ਼ਨਜ਼...