30 ਸਤੰਬਰ ਤੱਕ ਵਧਾਈਆਂ ਗਈਆਂ ਕੈਨੇਡੀਅਨ ਸਰਹੱਦੀ ਪਾਬੰਦੀਆਂ

Reopening of Canada-USAborder reopening
Blaine, WA, USA - July 6, 2016 Buildings with Canadien flag and footpath on USA-Canada border

ਕੈਨੇਡਾ ਸਰਕਾਰ ਵੱਲੋਂ ਬਾਰਡਰ ਉੱਤੇ ਪਾਬੰਦੀਆਂ ਘੱਟੋ ਘੱਟ 30 ਸਤੰਬਰ ਤੱਕ ਵਧਾ ਦਿੱਤੀਆਂ ਗਈਆਂ ਹਨ। ਇਸ ਦੌਰਾਨ ਦੇਸ਼ ਵਿੱਚ ਦਾਖਲ ਹੋਣ ਵਾਲੇ ਸਾਰੇ ਟਰੈਵਲਰਜ਼ ਲਈ ਜ਼ਮੀਨੀ ਸਰਹੱਦ ਉੱਤੇ ਲਾਜ਼ਮੀ ਵੈਕਸੀਨੇਸ਼ਨ ਸਬੰਧੀ ਨਿਯਮ ਵਿੱਚ ਵੀ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ। ਇਹ ਨਿਯਮ ਸਰਹੱਦ ਪਾਰ ਕਰਨ ਵਾਲੇ ਟਰੱਕ ਡਰਾਈਵਰਾਂ ਉੱਤੇ ਵੀ ਲਾਗੂ ਹੋਵੇਗਾ।

ਇਹ ਫੈਸਲਾ ਜੂਨ ਵਿੱਚ ਘਰੇਲੂ ਤੇ ਕੌਮਾਂਤਰੀ ਏਅਰ ਟਰੈਵਲਰਜ਼ ਲਈ ਲਾਜ਼ਮੀ ਵੈਕਸੀਨੇਸ਼ਨ ਦੇ ਨਿਯਮ ਵਿੱਚ ਥੋੜ੍ਹੀ ਦੇਰ ਲਈ ਦਿੱਤੀ ਗਈ ਢਿੱਲ ਅਤੇ ਫੈਡਰਲ ਪੱਧਰ ਉੱਤੇ ਨਿਯੰਤਰਿਤ ਏਅਰਰੇਲ ਤੇ ਮਰੀਨ ਸੈਕਟਰਜ਼ ਵਿੱਚ ਇੰਪਲੌਇਰਜ਼ ਲਈ ਲਾਜ਼ਮੀ ਵੈਕਸੀਨੇਸ਼ਨ ਦੀ ਸ਼ਰਤ ਨੂੰ ਮੁਲਤਵੀ ਕੀਤੇ ਜਾਣ ਤੋਂ ਬਾਅਦ ਆਇਆ।

ਸੀਟੀਏ ਵੱਲੋਂ ਸਾਰੇ ਮੈਂਬਰਾਂ ਨੂੰ ਇਹ ਚੇਤੇ ਕਰਵਾਇਆ ਜਾ ਰਿਹਾ ਹੈ ਕਿ ਟਰੱਕ ਡਰਾਈਵਰਾਂ ਸਮੇਤ ਸਾਰੇ ਟਰੈਵਲਰਜ਼ ਨੂੰ ਐਰਾਈਵਕੈਨ (ਮੁਫਤ ਮੋਬਾਈਲ ਐਪ ਜਾਂ ਵੈੱਬਸਾਈਟਐਪ ਉੱਤੇ ਕੈਨੇਡਾ ਪਹੁੰਚਣ ਤੋਂ 72 ਘੰਟੇ ਪਹਿਲਾਂ ਆਪਣੀ ਟਰੈਵਲ ਸਬੰਧੀ ਲਾਜ਼ਮੀ ਸਾਰੀ ਜਾਣਕਾਰੀ ਅਜੇ ਵੀ ਮੁਹੱਈਆ ਕਰਵਾਉਣੀ ਜਾਰੀ ਰੱਖਣੀ ਹੋਵੇਗੀ।

ਿਵੇਂ ਹੀ ਕੋਈ ਹੋਰ ਤਬਦੀਲੀਆਂ ਐਲਾਨੀਆਂ ਜਾਂਦੀਆਂ ਹਨ ਤਾਂ ਸੀਟੀਏ ਆਪਣੇ ਮੈਂਬਰਾਂ ਨੂੰ ਅਪਡੇਟ ਕਰਨਾ ਜਾਰੀ ਰੱਖੇਗਾ।