6.4 C
Toronto
Tuesday, April 16, 2024
ਐਕਟ ਰਿਸਰਚ ਵੱਲੋਂ ਪਿੱਛੇ ਜਿਹੇ ਪ੍ਰਕਾਸਿ਼ਤ ਕੀਤੀ ਗਈ ਪ੍ਰੀਲਿਮਨਰੀ ਰਲੀਜ਼ ਅਨੁਸਾਰ ਮਹੀਨਾ ਦਰ ਮਹੀਨਾ ਦੇ ਹਿਸਾਬ ਨਾਲ ਮੁੱਢਲੇ ਵਰਤੇ ਹੋਏ ਕਲਾਸ 8 ਰੀਟੇਲ ਵੌਲਿਊਮਜ਼ (ਇੱਕ ਡੀਲਰ ਦੀਆਂ ਸੇਲਜ਼) ਵਿੱਚ 10 ਫੀ ਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਤੇ...
ਕੈਨੇਡਾ ਦੇ ਲੇਬਰ ਮੰਤਰੀ ਸੀਮਸ ਓਰੀਗਨ ਵੱਲੋਂ ਟਰੱਕਿੰਗ ਇੰਡਸਟਰੀ ਵਿੱਚ ਪਾਈ ਜਾਣ ਵਾਲੀ ਡਰਾਈਵਰ ਇੰਕ· ਸਕੀਮ ਖਿਲਾਫ ਸਖ਼ਤ ਬਿਆਨ ਜਾਰੀ ਕੀਤਾ ਗਿਆ।  ਬੀਤੇ ਦਿਨੀਂ ਹਾਊਸ ਆਫ ਕਾਮਨਜ਼ ਵਿੱਚ ਗੱਲ ਕਰਦਿਆਂ ਓਰੀਗਨ ਨੇ ਆਖਿਆ ਕਿ ਡਰਾਈਵਰ ਇੰਕ· ਵਰਕਰਜ਼ ਨੂੰ ਉਨ੍ਹਾਂ ਦੇ...
ਕੈਨੇਡੀਅਨ ਟਰੱਕਿੰਗ ਅਲਾਇੰਸ ਤੇ ਕਿਊਬਿਕ ਟਰੱਕਿੰਗ ਐਸੋਸਿਏਸ਼ਨ ਦੇ ਸਟਾਫ ਸਮੇਤ ਕੈਨੇਡੀਅਨ ਟਰਾਂਸਪੋਰਟ ਲੀਡਰਜ਼ ਵੱਲੋਂ ਬੀਤੇ ਦਿਨੀਂ ਮਾਂਟਰੀਅਲ ਵਿੱਚ ਮੀਟਿੰਗ ਕੀਤੀ ਗਈ। ਇਸ ਦੌਰਾਨ ਸਪਲਾਈ ਚੇਨ ਵਿੱਚ ਕਪੈਸਿਟੀ ਸੰਕਟ ਨੂੰ ਹੱਲ ਕਰਨ ਉੱਤੇ ਵਿਚਾਰ ਚਰਚਾ ਕੀਤੀ ਗਈ।  ਸੀਟੀਏ ਦੇ ਪ੍ਰੈਜ਼ੀਡੈਂਟ ਸਟੀਫਨ...
ਕੈਨੇਡੀਅਨ ਟਰੱਕਿੰਗ ਅਲਾਇੰਸ, ਕਮਰਸ਼ੀਅਲ ਰਾਈਟਰਜ਼ ਤੇ ਬ੍ਰੋਕਰਜ਼ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਫੈਸਿਲਿਟੀ ਐਸੋਸਿਏਸ਼ਨ (ਐਫਏ) ਵੱਲੋਂ ਟਰੱਕਿੰਗ ਇੰਡਸਟਰੀ ਨਾਲ ਸਬੰਧਤ ਇੰਸ਼ੋਰੈਂਸ ਪ੍ਰੈਕਟਿਸਿਜ਼ ਵਿੱਚ ਪਾਈ ਜਾ ਰਹੀ ਗੜਬੜੀ ਨੂੰ ਠੱਲ੍ਹ ਪਾਉਣ ਲਈ ਨਵੇਂ ਮਾਪਦੰਡ ਐਲਾਨੇ ਗਏ। ਐਫਏ ਵੱਲੋਂ ਨਵੀਆਂ ਰੇਟਿੰਗ ਮੈਟਰਿਕਸ ਇਸ ਇਰਾਦੇ ਨਾਲ ਐਲਾਨੀਆਂ ਗਈਆਂ ਤਾਂ ਕਿ ਕੈਰੀਅਰਜ਼ ਨੂੰ ਮਾਰਕਿਟ ਰੇਟਜ਼ ਤੋਂ ਬਚਣ ਲਈ ਕਮਰਸ਼ੀਅਲ ਗੱਡੀਆਂ ਨੂੰ ਗਲਤ ਢੰਗ ਨਾਲ ਰਜਿਸਟਰ ਕਰਵਾਉਣ ਤੋਂ ਰੋਕਿਆ ਜਾ ਸਕੇ। ਐਫਏ ਦਾ ਕਹਿਣਾ ਹੈ ਕਿ 2019 ਤੋਂ ਹੀ ਅਜਿਹੇ ਟਰੱਕ ਮਾਲਕਾਂ/ਆਪਰੇਟਰਾਂ ਦੀ ਗਿਣਤੀ ਵਿੱਚ ਕਾਫੀ ਵਾਧਾ ਹੋਇਆ ਹੈ ਜਿਹੜੇ ਗੱਡੀਆਂ ਨੂੰ ਇੱਕ ਪ੍ਰੋਵਿੰਸ ਵਿੱਚ ਰਜਿਸਟਰ ਕਰਵਾਉਂਦੇ ਹਨ ਤੇ ਘੱਟ ਪ੍ਰੀਮੀਅਮ ਦੇਣ ਲਈ ਕਿਸੇ ਹੋਰ ਪ੍ਰੋਵਿੰਸ ਵਿੱਚ ਆਪਰੇਟ ਕਰਦੇ ਹਨ।ਇਹ ਨਵੇਂ ਮੈਟਰਿਕਸ ਐਫਏ ਨੂੰ ਅਜਿਹੇ ਅਧਿਕਾਰ ਦਿੰਦੇ ਹਨ ਜਿਸ ਨਾਲ ਉਹ ਉਸ ਜਿਊਰਿਸਡਿਕਸ਼ਨ ਦੇ ਹਿਸਾਬ ਨਾਲ ਇਸ ਤਰ੍ਹਾਂ ਦੇ ਕੈਰੀਅਰਜ਼ ਕੋਲੋਂ ਰਕਮ ਵਸੂਲ ਸਕਣ ਤੇ ਜਾਂ ਫਿਰ ਵੱਧ ਰਕਮ ਦੇਣ ਵਾਲੇ ਕੈਰੀਅਰਜ਼ ਨੂੰ ਰਿਆਇਤ ਦੇ ਸਕਣ। ਐਫਏ ਨੂੰ ਕਈ ਪ੍ਰੋਵਿੰਸਾਂ ਦੀ ਮਨਜ਼ੂਰੀ ਮਿਲੀ ਹੈ ਤਾਂ ਕਿ ਉਹ ਨਵੇਂ ਮੈਟਰਿਕਸ ਲਾਗੂ ਕਰ ਸਕਣ ਤੇ ਉਨ੍ਹਾਂ ਨੂੰ ਪੂਰੀ ਆਸ ਹੈ ਕਿ ਰੇਟਿੰਗ ਮੈਟਰਿਕਸ ਨੂੰ ਉਨ੍ਹਾਂ ਸਾਰੀਆਂ ਜਿਊਰਿਸਡਿਕਸ਼ਨਜ਼ ਵਿੱਚ ਮਨਜ਼ੂਰੀ ਮਿਲ ਜਾਵੇਗੀ ਜਿਨ੍ਹਾਂ ਵਿੱਚ ਉਹ ਆਪਰੇਟ ਕਰਦੇ ਹਨ। ਅੰਡਰ-ਰਾਈਟਿੰਗ, ਕਲੇਮਜ਼ ਐਂਡ ਆਪਰੇਸ਼ਨਜ਼ ਦੀ ਵਾਈਸ ਪ੍ਰੈਜ਼ੀਡੈਂਟ ਫਾਡੀਆ ਚਾਰਬਾਈਨ ਨੇ ਆਖਿਆ ਕਿ ਪਿਛਲੇ ਦੋ ਕੁ ਸਾਲਾਂ ਵਿੱਚ ਓਨਟਾਰੀਓ ਤੋਂ ਅਲਬਰਟਾ ਤੇ ਐਟਲਾਂਟਿਕ ਪ੍ਰੋਵਿੰਸਾਂ ਵਿੱਚ ਇੰਟਰ-ਅਰਬਨ ਟਰੱਕਾਂ ਦੇ ਇੱਕਠ ਵਿੱਚ ਤਬਦੀਲੀ ਵੇਖਣ ਨੂੰ ਮਿਲੀ ਹੈ। ਇਹ ਜ਼ਾਹਿਰ ਹੋ ਚੁੱਕਿਆ ਹੈ ਕਿ ਕੁੱਝ ਆਪਰੇਟਰਜ਼ ਲੋਕਲ ਆਪਰੇਟਰਜ਼ ਦੀ ਕੀਮਤ ਉੱਤੇ ਸਿਸਟਮ ਦਾ ਫਾਇਦਾ ਚੁੱਕ ਰਹੇ ਹਨ ਤੇ ਸਾਨੂੰ ਇਸ ਮੁੱਦੇ ਨੂੰ ਹੱਲ ਕਰਨ ਦੀ ਲੋੜ ਹੈ। ਇਸ ਤਰ੍ਹਾਂ ਦੇ ਵਿਵਹਾਰ ਦਾ ਇਮਾਨਦਾਰ, ਮਿਹਨਤੀ ਟਰੱਕ ਡਰਾਈਵਰਾਂ, ਜਿਹੜੇ ਆਪਣੀ ਰਜਿਸਟ੍ਰੇਸ਼ਨ ਵਾਲੀ ਜਿਊਰਿਸਡਿਕਸ਼ਨ ਵਿੱਚ ਹੀ ਆਪਰੇਟ ਕਰਦੇ ਹਨ ਤੇ ਨਿਯਮਾਂ ਦੇ ਹਿਸਾਬ ਨਾਲ ਚੱਲਦੇ ਹਨ, ਉੱਤੇ ਕਾਫੀ ਨਕਾਰਾਤਮਕ ਅਸਰ ਪੈਂਦਾ ਹੈ। ਕੁੱਝ ਮਾੜੇ ਖਿਡਾਰੀਆਂ ਦੀਆਂ ਅਜਿਹੀਆਂ ਹਰਕਤਾਂ ਦਾ ਖਮਿਆਜਾ ਉਨ੍ਹਾਂ ਨੂੰ ਵੀ ਭੁਗਤਣਾ ਪੈ ਰਿਹਾ ਹੈ। ਇਸੇ ਲਈ ਅਸੀਂ ਰੇਟਿੰਗ ਮੈਟਰਿਕਸ ਲੈ ਕੇ ਆ ਰਹੇ ਹਾਂ। ਇਹ ਇਸ ਤਰ੍ਹਾਂ ਕੰਮ ਕਰਦਾ ਹੈ : ਸਾਰੇ ਆਪਰੇਟਰਾਂ ਨੂੰ ਵੱਖ ਵੱਖ ਰਿਪੋਰਟਾਂ ਰਾਹੀਂ ਜਾਣਕਾਰੀ ਮੁਹੱਈਆ ਕਰਵਾਉਣੀ ਹੋਵੇਗੀ ਜਿਵੇਂ ਕਿ ਇੰਟਰਨੈਸ਼ਨਲ ਫਿਊਲ ਟੈਕਸ ਅਗਰੀਮੈਂਟ (ਆਈਐਫਟੀਏ), ਜਿਸ ਨੂੰ ਨਵੇਂ ਬਿਜ਼ਨਸ ਤੇ ਮੁੜ ਨੰਵਿਆਉਣ ਲਈ, ਜਮ੍ਹਾਂ ਕਰਵਾਉਣਾ ਹੋਵੇਗਾ ਤੇ ਇਹ ਰਿਪੋਰਟਾਂ ਦੱਸਣਗੀਆਂ ਕਿ ਗੱਡੀ ਕਿੱਥੇ ਆਪਰੇਟ ਹੋ ਰਹੀ ਹੈ।ਪਹਿਲੀ ਅਕਤੂਬਰ, 2022 ਤੋਂ ਲਾਗੂ ਹੋਣ ਜਾ ਰਹੇ ਇਸ ਨਿਯਮ ਤਹਿਤ ਇਹ ਯਕੀਨੀ ਬਣਾਇਆ ਜਾਵੇਗਾ ਕਿ ਗੱਡੀ ਉੱਥੇ ਆਪਰੇਟ ਹੋ ਰਹੀ ਹੋਵੇ ਜਿੱਥੇ ਉਹ ਰਜਿਸਟਰਡ ਹੈ, ਪਾਲਿਸੀ ਉੱਤੇ ਸਰਚਾਰਜ ਲਾਇਆ ਜਾਵੇਗਾ ਤਾਂ ਕਿ ਉਸ ਜਿਊਰਿਸਡਿਕਸ਼ਨ ਨੂੰ ਪੈਣ ਵਾਲੇ ਘਾਟੇ ਲਈ ਪ੍ਰੀਮੀਅਮ ਵਸੂਲਿਆ ਜਾ ਸਕੇ।ਇਹ ਸਰਚਾਰਜ 15 ਫੀ ਸਦੀ ਤੋਂ 420 ਫੀ ਸਦੀ ਦਰਮਿਆਨ ਹੋਵੇਗਾ, ਇਹ ਜਿਊਰਿਸਡਿਕਸ਼ਨ ਉੱਤੇ ਨਿਰਭਰ ਕਰੇਗਾ ਤੇ ਤੀਜੀ ਧਿਰ ਦੀ ਦੇਣਦਾਰੀ ਉੱਤੇ ਲਾਗੂ ਹੋਵੇਗਾ। ਇਸ ਤੋਂ ਉਲਟ ਜੇ ਗੱਡੀ ਰਜਿਸਟ੍ਰੇਸ਼ਨ ਵਾਲੀ ਜਿਊਰਿਸਡਿਕਸ਼ਨ ਤੋਂ ਘੱਟ ਫਾਇਦੇਮੰਦ ਜਿਊਰਿਸਡਿਕਸ਼ਨ ਵਿੱਚ ਆਪਰੇਟ ਕਰ ਰਹੀ ਹੈ ਤਾਂ ਥਰਡ-ਪਾਰਟੀ ਦੇਣਦਾਰੀ ਉੱਤੇ ਛੋਟ ਮਿਲੇਗੀ। ਚਾਰਬਾਈਨ ਨੇ ਆਖਿਆ ਕਿ ਜੇ ਗੱਡੀ ਇੱਕ ਪ੍ਰੋਵਿੰਸ ਵਿੱਚ ਰਜਿਸਟਰ ਹੈ ਪਰ ਆਪਰੇਟ ਕਿਸੇ ਹੋਰ ਪ੍ਰੋਵਿੰਸ ਵਿੱਚ ਕਰ ਰਹੀ ਹੈ ਤੇ ਉੱਥੇ ਕਲੇਮ ਹੋ ਜਾਂਦਾ ਹੈ ਤਾਂ ਨਿਯਮਾਂ ਮੁਤਾਬਕ ਜਿੱਥੇ ਕਲੇਮ ਕੀਤਾ ਜਾਵੇਗਾ ਉਸ ਨੂੰ ਤਰਜੀਹ ਦਿੱਤੀ ਜਾਵੇਗੀ। ਨਤੀਜੇ ਵਜੋਂ ਜਿੱਥੇ ਟਰੱਕ ਰਜਿਸਟਰਡ ਹੈ ਉੱਥੇ ਸਾਰੇ ਟਰੱਕਾਂ ਨੂੰ ਪੈਣ ਵਾਲੇ ਘਾਟੇ ਨੂੰ ਹੋਰ ਘਟਾ ਦਿੰਦਾ ਹੈ ਤੇ ਜਿਸ ਕਾਰਨ ਉਸ ਜਿਊਰਿਸਡਿਕਸ਼ਨ ਵਿੱਚ ਪ੍ਰੀਮੀਅਮ ਵੱਧ ਜਾਂਦੇ ਹਨ। ਐਫਏ ਨੇ ਕੈਨੇਡੀਅਨ ਟਰੱਕਿੰਗ ਅਲਾਇੰਸ, ਕਮਰਸ਼ੀਅਲ ਰਾਈਟਰਜ਼ ਤੇ ਬ੍ਰੋਕਰਜ਼ ਨਾਲ ਰਲ ਕੇ ਕੰਮ ਕਰਨਾ ਸੁ਼ਰੂ ਕੀਤਾ ਹੈ ਤਾਂ ਕਿ ਅਜਿਹੇ ਰੁਝਾਨ ਨੂੰ ਰੋਕਣ ਲਈ ਮਾਪਦੰਡਾਂ ਤੇ ਨਿਯਮਾਂ ਨੂੰ ਲਿਆਂਦਾ ਜਾ ਸਕੇ। ਇਸ ਦੇ ਨਾਲ ਹੀ ਐਫਏ ਵੱਲੋਂ ਇਸ ਤਰ੍ਹਾਂ ਦੇ ਬਿਜ਼ਨਸ ਸਬੰਧੀ ਹੰਢਾਏ ਜਾ ਰਹੇ ਤਜਰਬੇ ਨੂੰ ਵੀ ਠੱਲ੍ਹ ਪਾਈ ਜਾ ਸਕੇ। 2021 ਵਿੱਚ ਐਫਏ ਨੇ ਕਮਰਸ਼ੀਅਲ ਵ੍ਹੀਕਲਜ਼ ਲਈ ਵਾਧੂ ਦਸਤਾਵੇਜ਼ਾਂ ਵਾਸਤੇ ਨਵੇਂ ਨਿਯਮ ਪੇਸ਼ ਕੀਤੇ ਜਿਨ੍ਹਾਂ ਵਿੱਚ ਫਿਊਲ ਟੈਕਸ ਰਿਪੋਰਟਸ, ਨੈਸ਼ਨਲ ਸੇਫਟੀ ਕੋਡ (ਐਨਐਸਸੀ) ਪੋ੍ਰਫਾਈਲ ਇਨਫਰਮੇਸ਼ਨ ਤੇ ਯੂਐਸ ਫੈਡਰਲ ਮੋਟਰ ਕਰੀਅਰ ਸੇਫਟੀ ਐਡਮਨਿਸਟ੍ਰੇਸ਼ਨ (ਐਫਐਮਸੀਐਸਏ) ਰਿਪੋਰਟ ਆਦਿ। ਇਹ ਅਜਿਹੀਆਂ ਕੁੱਝ ਪੇਸ਼ਕਦਮੀਆਂ ਸਨ ਜਿਹੜੀਆਂ ਐਫਏ ਵੱਲੋਂ ਸ਼ੁਰੂ ਕੀਤੀਆਂ ਗਈਆਂ ਤਾਂ ਕਿ ਇਹ ਪਤਾ ਲਾਇਆ ਜਾ ਸਕੇ ਕਿ ਟਰੱਕਿੰਗ ਰਿਸਕ ਮੁੱਖ ਤੌਰ ਉੱਤੇ ਕਿੱਥੇ ਆਪਰੇਟ ਕਰ ਰਿਹਾ ਹੈ। ਅਜਿਹਾ ਪ੍ਰੋਵਿੰਸ ਤੋਂ ਬਾਹਰ ਤੇ ਯੂਐਸ ਐਕਸਪੋਜ਼ਰ ਸਬੰਧੀ ਹੋ ਰਹੀ ਘੱਟ ਰਿਪੋਰਟਿੰਗ ਨੂੰ ਘਟਾਉਣ ਲਈ ਜ਼ਰੂਰੀ ਹੈ।
ਆਰਨੌਲਡ ਬਰਦਰਜ਼ ਟਰਾਂਸਪੋਰਟ ਲਿਮਟਿਡ ਵੱਲੋਂ 2022 ਲਈ ਫੰਡਰੇਜਿ਼ੰਗ ਦਾ ਟੀਚਾ 20,000 ਡਾਲਰ ਮਿਥਿਆ ਗਿਆ ਹੈ। ਇਹ ਟੀਚਾ ਪ੍ਰੋਸਟੇਟ ਕੈਂਸਰ ਨਾਲ ਲੜਨ ਲਈ ਡੈਡ ਕੈਂਪੇਨ ਵਾਸਤੇ ਮਿਥਿਆ ਗਿਆ ਹੈ।  ਆਰਨੌਲਡ ਬਰਦਰਜ਼ ਨੇ 2017 ਵਿੱਚ ਇਸ ਕਾਰਨ ਨਾਲ ਜੁੜਨ ਤੋਂ ਬਾਅਦ ਤੋਂ...
ਅਮੈਰੀਕਨ ਟਰੱਕਿੰਗ ਐਸੋਸਿਏਸ਼ਨ ਦੇ ਪ੍ਰੈਜ਼ੀਡੈਂਟ ਕ੍ਰਿਸ ਸਪੀਅਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਆਟੋਨੌਮਸ ਟਰੱਕਿੰਗ ਵਿੱਚ ਹੋ ਰਹੀ ਤਰੱਕੀ ਨਾਲ ਡਰਾਈਵਰਾਂ ਨੂੰ ਕੋਈ ਖਤਰਾ ਹੋ ਸਕਦਾ ਹੈ।ਉਨ੍ਹਾਂ ਆਖਿਆ ਕਿ ਆਰਥਿਕ ਕਾਰਨਾਂ ਕਰਕੇ ਆਉਣ ਵਾਲੇ ਸਾਲਾਂ ਵਿੱਚ...
  ਕਮਰਸ਼ੀਅਲ ਵ੍ਹੀਕਲ ਸੇਫਟੀ ਅਲਾਇੰਸ ਵੱਲੋਂ ਹਾਸਲ ਹੋਏ ਡਾਟਾ ਅਨੁਸਾਰ ਨੌਰਥ ਅਮਰੀਕਾ ਵਿੱਚ ਮਨੁੱਖੀ ਸਮਗਲਿੰਗ ਦੇ 163 ਮਾਮਲੇ ਸਾਹਮਣੇ ਆਏ ਹਨ। ਇਹ ਖੁਲਾਸਾ ਕੈਨੇਡਾ ਵਿੱਚ 22 ਤੋਂ 24 ਫਰਵਰੀ, ਅਮਰੀਕਾ ਵਿੱਚ 11 ਤੋਂ 13 ਜਨਵਰੀ ਤੇ ਮੈਕਸਿਕੋ ਵਿੱਚ 15 ਤੋਂ...
ਕਰੌਸ ਬਾਰਡਰ ਟਰਾਂਸਪੋਰਟੇਸ਼ਨ ਤੇ ਟਰੇਡ ਦੀ ਅਹਿਮੀਅਤ ਬਾਰੇ ਗੱਲਬਾਤ ਕਰਨ ਲਈ ਟਰਾਂਸਪੋਰਟੇਸ਼ਨ ਲੀਡਰਜ਼ ਦੇ ਕੈਨੇਡੀਅਨ ਤੇ ਅਮੈਰੀਕਨ ਹੈੱਡਜ਼ ਨੇ ਇਸ ਮਹੀਨੇ ਮੁਲਾਕਾਤ ਕੀਤੀ। ਇਸ ਦੌਰਾਨ ਗਰਡੀ ਹੌਵੇ ਇੰਟਰਨੈਸ਼ਨਲ ਬ੍ਰਿੱਜ ਸਬੰਧੀ ਚੱਲ ਰਹੇ ਕੰਮਕਾਜ ਬਾਰੇ ਵੀ ਚਰਚਾ ਕੀਤੀ ਗਈ। ਇਹ...
ਕੀ ਤੁਸੀਂ ਕਦੇ ਟਰੇਲਰ ਕ੍ਰੀਪ ਦੇ ਖਤਰੇ ਬਾਰੇ ਵੀ ਵਿਚਾਰ ਕੀਤਾ ਹੈ ? ਟਰਾਂਸਪੋਰਟਰ ਦੇ ਅਵੇਸਲੇਪਣ ਜਾਂ ਹਾਲਾਤ ਨੂੰ ਅਣਗੌਲਿਆਂ ਕਰਨ ਕਾਰਨ ਕਿਸੇ ਦੀ ਜਾਨ ਵੀ ਜਾ ਸਕਦੀ ਹੈ ? ਕੀ ਕਦੇ ਤੁਸੀਂ ਆਪਣੇ ਡਰਾਈਵਰਾਂ ਨਾਲ ਸੜਕ ਤੋਂ ਹਟਵੇਂ ਇਸ ਅਣਜਾਣੇ ਖਤਰੇ ਬਾਰੇ ਗੱਲ ਕੀਤੀ ਹੈ? ਹਾਦਸੇ ਸਿਰਫ ਸੜਕਾਂ ਉੱਤੇ ਹੀ ਨਹੀਂ ਵਾਪਰਦੇ, ਸਗੋਂ ਇਹ ਸਿ਼ਪਿੰਗ ਯਾਰਡ ਵਿੱਚ ਵੀ ਵਾਪਰ ਸਕਦੇ ਹਨ। ਲੋਡਿੰਗ ਡੌਕ ਉੱਤੇ ਸੱਭ ਤੋਂ ਖਤਰਨਾਕ ਜੇ ਕੋਈ ਹਾਦਸਾ ਹੋ ਸਕਦਾ ਹੈ ਤਾਂ ਉਹ ਹੈ ਟਰੇਲਰ ਕ੍ਰੀਪ। ਜਦੋਂ ਵੀ ਕੋਈ ਟਰੱਕ ਸਿ਼ਪਿੰਗ ਡੌਕ ਉੱਤੇ ਜਾਂਦਾ ਹੈ ਤਾਂ ਫੋਰਕਲਿਫਟਸ ਤੇ ਮਜ਼ਦੂਰ ਉਸ ਟਰੇਲਰ ਤੱਕ ਪਹੁੰਚ ਕੇ ਉਸ ਨੂੰ ਜਾਂ ਤਾਂ ਭਰਦੇ ਹਨ ਤੇ ਜਾਂ ਖਾਲੀ ਕਰਦੇ ਹਨ। ਟਰੇਲਰ ਨੂੰ ਖਾਲੀ ਕਰਨ ਤੇ ਭਰਨ ਦੀ ਇਸ ਪ੍ਰਕਿਰਿਆ ਦੌਰਾਨ ਜਦੋਂ ਟਰੇਲਰ ਡੌਕ ਤੋਂ ਦੂਰ ਚਲਾ ਜਾਂਦਾ ਹੈ ਤਾਂ ਉਸ ਸਮੇਂ ਟਰੇਲਰ ਕ੍ਰੀਪ ਹੋ ਸਕਦਾ ਹੈ।ਇਹ ਅੰਦਾਜ਼ਾ ਲਗਾਓ ਕਿ ਟਰੇਲਰ ਸਿ਼ਪਿੰਗ ਡੌਕ ਤੋਂ ਕਾਫੀ ਦੂਰ ਚਲਾ ਗਿਆ, ਇਸ ਨਾਲ ਫੋਰਕਲਿਫਟ ਬੰਦਰਗਾਹ ਤੇ ਟਰੇਲਰ ਦਰਮਿਆਨ ਲਟਕ ਸਕਦੀ ਹੈ। ਇਸੇ ਤਰ੍ਹਾਂ ਕੋਈ ਟਰੱਕ ਵੀ ਸਿ਼ਪਿੰਗ ਬੇਅ ਤੋਂ ਦੂਰ ਹੋ ਸਕਦਾ ਹੈ, ਜਦੋਂ ਕੋਈ ਟਰੱਕ ਖਾਲੀ ਕੀਤਾ ਜਾਂ ਭਰਿਆ ਜਾ ਰਿਹਾ ਹੋਵੇ ਤੇ ਡਰਾਈਵਰ ਉਸ ਨੂੰ ਪਾਸੇ ਕਰ ਲਵੇ। ਅਜਿਹਾ ਉਸ ਸਮੇਂ ਹੋ ਸਕਦਾ ਹੈ ਜਦੋਂ ਡਰਾਈਵਰ ਸਿ਼ਪਮੈਂਟ ਡੌਕ ਉੱਤੇ ਮੌਜੂਦ ਟਰੈਫਿਕ ਲਾਈਟਿੰਗ ਸਿਗਨਲਜ਼ ਨੂੰ ਅਣਗੌਲਿਆਂ ਕਰ ਦੇਵੇ ਤੇ ਜਾਂ ਫਿਰ ਉਸ ਦਾ ਧਿਆਨ ਪਹਿਲਾਂ ਹੀ ਕਿਤੇ ਹੋਰ ਹੋਵੇ।ਮਜ਼ਦੂਰਾਂ ਤੇ ਡੌਕਸ ਨੂੰ ਲੋਡ ਕਰਨ ਵਾਲੀਆਂ ਗੱਡੀਆਂ ਨਾਲ ਹਾਦਸੇ ਅਕਸਰ ਉਦੋਂ ਹੁੰਦੇ ਰਹਿੰਦੇ ਹਨ ਜਦੋਂ ਟਰੱਕਸ, ਫੋਰਕਲਿਫਟਸ ਤੇ ਮਜ਼ਦੂਰ ਸਾਰੇ ਹੀ ਇੱਕੋ ਥਾਂ ਉੱਤੇ ਹੋਣ।ਜਿੱਥੇ ਗੱਡੀਆਂ ਇੱਧਰ ਉੱਧਰ ਜਾ ਰਹੀਆਂ ਹੋਣ, ਉਨ੍ਹਾਂ ਉੱਤੇ ਸਮਾਨ ਲੱਦਿਆ ਜਾ ਰਿਹਾ ਹੋਵੇ ਜਾਂ ਉਤਾਰਿਆ ਜਾ ਰਿਹਾ ਹੋਵੇ, ਇਸ ਲਈ ਸਾਰੇ ਮਜ਼ਦੂਰਾਂ ਨੂੰ ਇਸ ਤਰ੍ਹਾਂ ਦੇ ਖਤਰਿਆਂ ਤੋਂ ਜਾਣੂ ਹੋਣਾ ਚਾਹੀਦਾ ਹੈ ਤਾਂ ਕਿ ਉਹ ਕਿਸੇ ਤਰ੍ਹਾਂ ਦੀ ਸੱਟ ਫੇਟ ਤੋਂ ਦੂਰ ਰਹਿ ਸਕਣ। ਮਜ਼ਦੂਰਾਂ ਤੇ ਗੱਡੀਆਂ ਵਿਚਾਲੇ ਹਾਦਸੇ ਕਈ ਕਾਰਨਾਂ ਕਰਕੇ ਹੁੰਦੇ ਰਹਿੰਦੇ ਹਨ ਜਿਵੇਂ ਕਿ ਤਾਲਮੇਲ ਨਾ ਬੈਠਣ ਕਾਰਨ, ਖੜੋਤ, ਵਰਕਰਜ਼ ਦਾ ਧਿਆਨ ਭਟਕਣ, ਟਾਈਮ ਦੇ ਦਬਾਅ ਕਾਰਨ ਤੇ ਲੋਕਾਂ ਦੀ ਨਾਕਾਫੀ ਸਕਿਊਰਿਟੀ ਆਦਿ।ਲੋਡ ਕੀਤੇ ਜਾ ਰਹੇ ਡੌਕ ਦੇ ਫੋਰਸ ਉੱਤੇ ਤਿਲ੍ਹਕਣ ਤੇ ਡਿੱਗਣ-ਖਾਸਤੌਰ ਉੱਤੇ ਖੁੱਲ੍ਹੇ ਡੌਕਸ ਉੱਤੇ-- ਆਮ ਗੱਲ ਹੈ ਤੇ ਬੇੜੇ ਜਾਂ ਸਮਾਨ ਦੀ ਟੁੱਟ ਭੱਜ ਦੀਆਂ ਵਸਤਾਂ ਜਾਂ ਬੇਕਾਰ ਚੀਜ਼ਾਂ ਜਿਹੜੀਆਂ ਬੇੜੇ ਉੱਤੇ ਪਈਆਂ ਹੋਣ ਉਹ ਵੀ ਬੇੜੇ ਉੱਤੇ ਪਏ ਪਾਣੀ ਆਦਿ ਕਾਰਨ ਹਾਦਸੇ ਦਾ ਕਾਰਨ ਬਣਦੀਆਂ ਹਨ।ਫਰਸ਼ਾਂ ਨੂੰ ਹਰ ਸਮੇਂ ਬੇਦਾਗ ਜਾਂ ਸਾਫ ਨਹੀਂ ਰੱਖਿਆ ਜਾ ਸਕਦਾ ਤੇ ਇਸ ਲਈ ਉਹ ਇਕਦਮ ਠੇਡੇ ਖਾਣ, ਤਿਲ੍ਹਕਣ ਤੇ ਡਿੱਗਣ ਆਦਿ ਵਰਗੇ ਹਾਦਸਿਆਂ ਨੂੰ ਜਨਮ ਦਿੰਦੇ ਹਨ। ਟਰੇਲਰ ਦੇ ਅੰਦਰ ਵੀ ਇਸ ਤਰ੍ਹਾਂ ਦੇ ਹਾਦਸੇ ਹੋ ਸਕਦੇ ਹਨ, ਕਿਉਂਕਿ ਐਨੀ ਭੀੜੀ ਥਾਂ ਉੱਤੇ ਠੇਡੇ ਖਾ ਕੇ ਡਿੱਗਣਾ ਆਮ ਵਾਪਰਨ ਵਾਲੀ ਘਟਨਾ ਹੈ ਤੇ ਖਾਸਤੌਰ ਉੱਤੇ ਉਦੋਂ ਜਦੋਂ ਉੱਥੇ ਰੋਸ਼ਨੀ ਦਾ ਪ੍ਰਬੰਧ ਵੀ ਪੂਰਾ ਨਾ ਹੋਵੇ। ਸਿ਼ਪਿੰਗ ਬੇਅ ਦੇ ਕਿਨਾਰੇ ਤੋਂ ਡਿੱਗਣਾ ਫੋਰਕਲਿਫਟ ਡਰਾਈਵਰਾਂ ਤੇ ਵਰਕਰਜ਼ ਦੋਵਾਂ ਲਈ ਹੀ ਆਮ ਹੋਣ ਵਾਲਾ ਖਤਰਨਾਕ ਹਾਦਸਾ ਹੈ। ਇਹ ਉਸ ਸਮੇਂ ਹੋ ਸਕਦਾ ਹੈ ਜਦੋਂ ਟਰੇਲਰ ਅਚਾਨਕ ਸਿ਼ਪਿੰਗ ਬੇਅ ਤੋਂ ਦੂਰ ਹੋ ਜਾਵੇ, ਜਦੋਂ ਮਜ਼ਦੂਰ ਖਤਰਨਾਕ ਢੰਗ ਨਾਲ ਬੰਦਰਗਾਹ ਤੋਂ ਠੇਡਾ ਖਾ ਕੇ ਹੇਠਾਂ ਡਿੱਗ ਜਾਣ ਜਾਂ ਜਦੋਂ ਉਨ੍ਹਾਂ ਦਾ ਧਿਆਨ ਕੰਮ ਦੀ ਥਾਂ ਕਿਤੇ ਹੋਰ ਹੋਵੇ। ਕੱੁਝ ਆਰਗੇਨਾਈਜ਼ੇਸ਼ਨਜ਼ ਦੇ ਸਿ਼ਪਿੰਗ ਵਰਕਰਜ਼ ਨੂੰ ਹੋਰ ਤਰ੍ਹਾਂ ਦੇ ਹਾਦਸਿਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਕਿ ਟਰੱਕ ਦੇ ਪਿਛਲੇ ਹਿੱਸੇ ਵਿੱਚ, ਜਿੱਥੇ ਕੋਈ ਬਾਊਂਡਰੀ ਨਹੀਂ ਹੁੰਦੀ, ਠੇਲੇ ਉੱਤੇ ਸਮਾਨ ਢੋਂਦੇ ਸਮੇਂ ਉਹ ਹੇਠਾਂ ਡਿੱਗ ਕੇ ਸੱਟ ਖਾ ਬੈਠਦੇ ਹਨ।ਅਜਿਹਾ ਆਮ ਕਰਕੇ ਉਦੋਂ ਹੁੰਦਾ ਹੈ ਜਦੋਂ ਵਰਕਰ ਸਾਰੀਆਂ ਹੋਰਨਾਂ ਚੀਜ਼ਾਂ ਨੂੰ ਚੈੱਕ ਕਰਨ ਤੋਂ ਪਹਿਲਾਂ ਸਮਾਨ ਉਤਾਰਨ ਉੱਤੇ ਧਿਆਨ ਕੇਂਦਰਿਤ ਕਰਦਾ ਹੈ। ਕੰਪਨੀਆਂ ਤੇ ਆਰਗੇਨਾਈਜ਼ੇਸ਼ਨਜ਼ ਸਹੀ ਸੇਫਟੀ ਮਾਪਦੰਡ ਅਪਣਾ ਕੇ ਆਪਣੇ ਸਿ਼ਪਿੰਗ ਡੌਕਸ ਨੂੰ ਹਰ ਕਿਸੇ ਲਈ ਸੇਫ ਕੰਮ ਵਾਲੀ ਥਾਂ ਬਣਾ ਸਕਦੀਆਂ ਹਨ। ਇਹ ਕਹਿਣਾ ਵੀ ਅਤਿਕਥਨੀ ਨਹੀਂ ਹੋਵੇਗੀ ਕਿ ਤੁਹਾਡੇ ਮਜ਼ਦੂਰ ਹੀ ਤੁਹਾਡੇ ਸੱਭ ਤੋਂ ਅਹਿਮ ਸਰੋਤ ਹਨ। ਆਪਣੀ ਆਰਗੇਨਾਈਜ਼ੇਸ਼ਨ ਵਿੱਚ ਹਰ ਪੱਧਰ, ਫਿਰ ਭਾਵੇਂ ਉਹ ਆਫਿਸ ਹੋਵੇ, ਸਿ਼ਪਿੰਗ ਡੌਕ ਹੋਵੇ ਜਾਂ ਸੜਕ ਉੱਤੇ ਤੁਹਾਡੇ ਟਰੱਕ ਦਾ ਡਰਾਈਵਰ ਹੋਵੇ, ਉੱਤੇ ਸੇਫਟੀ ਨੂੰ ਯਕੀਨੀ ਬਣਾਉਣਾ ਤੇ ਆਪਣੀ ਮੁੱਖ ਤਰਜੀਹ ਬਣਾਉਣਾ ਹਰ ਕੰਪਨੀ ਤੇ ਆਰਗੇਨਾਈਜ਼ੇਸ਼ਨ ਦਾ ਮੁੱਖ ਮੰਤਵ ਹੋਣਾ ਚਾਹੀਦਾ ਹੈ।  ਚੌਕਸ ਰਹੋ, ਸੁਰੱਖਿਅਤ ਰਹੋ।
  ਅਮੈਰੀਕਨ ਟਰਾਂਸਪੋਰਟੇਸ਼ਨ ਰਿਸਰਚ ਇੰਸਟੀਚਿਊਟ ਦੇ ਬੋਰਡ ਵੱਲੋਂ ਇਸ ਸਾਲ ਲਈ ਆਪਣੀਆਂ ਰਿਸਰਚ ਸਬੰਧੀ ਤਰਜੀਹਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਨ੍ਹਾਂ ਤਰਜੀਹਾਂ ਵਿੱਚ ਉਨ੍ਹਾਂ ਵਿਸਿ਼ਆਂ ਉੱਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ ਜਿਹੜੇ ਟਰੱਕਿੰਗ ਇੰਡਸਟਰੀ ਦੀ ਵਰਕਫੋਰਸ, ਸ਼ੋਸ਼ਣ ਕਰਨ ਲਈ ਕੀਤੀ ਗਈ ਟੋਇੰਗ ਦੇ ਆਪਰੇਸ਼ਨਲ ਪ੍ਰਭਾਵ ਤੇ ਕੌਮਾਂਤਰੀ ਵਰਕ ਪਰਮਿਟਸ ਰਾਹੀਂ ਡਰਾਈਵਰਾਂ ਦੀ ਅਬਾਦੀ ਵਿੱਚ ਵਾਧਾ ਕਰਨਾ ਹੈ।  ਏਟੀਆਰਆਈ, ਜਿਸਦਾ ਕੈਨੇਡੀਅਨ ਟਰੱਕਿੰਗ ਅਲਾਇੰਸ ਮੈਂਬਰ ਵੀ ਹੈ, ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਉਨ੍ਹਾਂ ਦੀਆਂ ਮੁੱਖ ਤਰਜੀਹਾਂ ਹੇਠ ਲਿਖੇ ਅਨੁਸਾਰ ਹਨ : ਮੈਰੀਯੁਆਨਾ ਨੂੰ ਡੀਕ੍ਰਿਮਿਨਲਾਈਜ਼ੇਸ਼ਨ ਕਰਨ ਦੇ ਟਰੱਕਿੰਗ ਇੰਡਸਟਰੀ ਉੱਤੇ ਪੈਣ ਵਾਲੇ ਪ੍ਰਭਾਵ : ਹੋਰਨਾਂ ਸਟੇਟਸ ਵੱਲੋਂ ਮੈਰੀਯੁਆਨਾ ਅਤੇ ਹੋਰਨਾਂ ਨਸਿ਼ਆਂ ਨੂੰ ਡੀਕ੍ਰਿਮਿਨਲਾਈਜ਼ ਕਰਨ ਦੇ ਫੈਸਲੇ ਵੱਲ ਵਧਣ ਤੋਂ ਬਾਅਦ ਏਟੀਆਰਆਈ ਵੱਲੋਂ ਇਸ ਅਧਿਐਨ ਨਾਲ ਆਪਣੀ 2019 ਦੀ ਰਿਪੋਰਟ ਨੂੰ--ਰੋਡਵੇਅ ਸੇਫਟੀ ਤੇ ਉਨ੍ਹਾਂ ਸਟੇਟਸ, ਜਿਨ੍ਹਾਂ ਵਿੱਚ ਪਾਬੰਦੀਸ਼ੁਦਾ ਪਦਾਰਥਾਂ ਸਬੰਧੀ ਕਾਨੂੰਨ ਵਿੱਚ ਤਬਦੀਲੀ ਕੀਤੀ ਗਈ ਹੈ, ਵਿੱਚ ਵਰਕਫੋਰਸ ਉੱ਼ਤੇ ਪੈਣ ਵਾਲੇ ਪ੍ਰਭਾਵ ਬਾਰੇ-- ਅਪਡੇਟ ਕਰੇਗੀ। ਸੋ਼ਸ਼ਣ ਕਰਨ ਲਈ ਕੀਤੀ ਜਾਣ ਵਾਲੀ ਟੋਇੰਗ ਦੇ ਪ੍ਰਭਾਵ : ਸ਼ੋਸ਼ਣ ਕਰਨ ਲਈ ਕੀਤੀ ਜਾਣ ਵਾਲੀ ਟੋਇੰਗ ਕਈ ਕਿਸਮ ਦੀ ਹੋ ਸਕਦੀ ਹੈ-ਇਸ ਵਿੱਚ ਉਹ ਟੋਅ ਆਪਰੇਟਰਜ਼ ਸ਼ਾਮਲ ਹਨ ਜਿਹੜੇ ਹਾਦਸਿਆਂ ਲਈ ਮਸ਼ਹੂਰ ਥਾਂ ਦੇ ਨੇੜੇ ਪਾਰਕ ਕਰਦੇ ਹਨ, ਗੱਡੀਆਂ ਦਾ ਪੋਜ਼ੈਸ਼ਨ ਲੈਂਦੇ ਹਨ, ਅਤੇ ਗੱਡੀਆਂ ਤੇ ਕਾਰਗੋ ਨੂੰ ਛੱਡਣ ਬਦਲੇ ਮਰਜ਼ੀ ਦੇ ਪੈਸੇ ਵਸੂਲਦੇ ਹਨ। ਇਸ ਰਿਸਰਚ ਨਾਲ ਇਸ ਮੁੱਦੇ ਦੀ ਤਹਿ ਤੱਕ ਜਾਇਆ ਜਾਵੇਗਾ ਤੇ ਉਨ੍ਹਾਂ ਸਟੇਟਸ ਤੋਂ ਸੇਧ ਲਈ ਜਾਵੇਗੀ ਜਿਨ੍ਹਾਂ ਨੇ ਕਾਨੂੰਨ ਬਣਾ ਕੇ ਇਸ ਤਰ੍ਹਾਂ ਟੋਅ ਆਪਰੇਟਰਾਂ ਦੀ ਮਨਮਰਜ਼ੀਆਂ ਉੱਤੇ ਨਕੇਲ ਕੱਸੀ ਹੈ।(ਓਨਟਾਰੀਓ ਵਿੱਚ ਓਨਟਾਰੀਓ ਟਰੱਕਿੰਗ ਐਸੋਸਿਏਸ਼ਨ ਵੱਲੋਂ ਸਰਕਾਰ ਤੇ ਪੁਲਿਸ ਨਾਲ ਰਲ ਕੇ ਇਸ ਮਾਮਲੇ ਅਤੇ ਟਰੱਕਿੰਗ ਇੰਡਸਟਰੀ ਦੀ ਮਦਦ ਲਈ ਟੋਇੰਗ ਨਾਲ ਸਬੰਧਤ ਹੋਰਨਾਂ ਮਾਮਲਿਆਂ ਨਾਲ ਨਜਿੱਠਿਆ ਗਿਆ ਹੈ)। ਸੇਫਟੀ ਸਬੰਧੀ ਨਤੀਜਿਆਂ ਤੇ ਡਰਾਈਵਰਾਂ ਨੂੰ ਰੋਕਣ ਦੀ ਕੋਸਿ਼ਸ਼ ਉੱਤੇ ਡਰਾਈਵਰਾਂ ਦੀ ਟਰੇਨਿੰਗ ਦੇ ਪੈਣ ਵਾਲੇ ਪ੍ਰਭਾਵ : 2021 ਵਿੱਚ ਡਰਾਈਵਰਾਂ ਦੀ ਘਾਟ ਤੇ ਡਰਾਈਵਰਾਂ ਨੂੰ ਰੋਕ ਕੇ ਰੱਖਣ ਦੀ ਕੋਸਿ਼ਸ਼ ਇੰਡਸਟਰੀ ਸਾਹਮਣੇ ਦੋ ਵੱਡੀਆਂ ਚੁਣੌਤੀਆਂ ਵਜੋਂ ਆਈਆਂ। ਟਰੱਕਿੰਗ ਇੰਡਸਟਰੀ ਨਾਲ ਜੁੜਨ ਵਾਲੇ ਨਵੇਂ ਡਰਾਈਵਰਾਂ ਨੂੰ ਸਫਲਤਾਪੂਰਬਕ ਇੱਕਜੁੱਟ ਰੱਖਣ ਲਈ ਇਹ ਸਮਝਣਾ ਕਿ ਸ਼ੁਰੂਆਤੀ ਡਰਾਈਵਰ ਟਰੇਨਿੰਗ ਕਿਸ ਤਰ੍ਹਾਂ ਯੋਗਦਾਨ ਪਾਉਂਦੀ ਹੈ, ਬੇਹੱਦ ਜ਼ਰੂਰੀ ਹੈ ਤੇ ਇਸ ਰਿਸਰਚ ਨਾਲ 2008 ਤੋਂ ਏਟੀਆਰਆਈ ਦੇ ਅਧਿਐਨ ਨੂੰ ਅਪਡੇਟ ਕੀਤਾ ਜਾ ਸਕੇਗਾ। ਡਰਾਈਵਰਾਂ ਦੀ ਘਾਟ ਨੂੰ ਖ਼ਤਮ ਕਰਨ ਲਈ ਈਬੀ-3 ਵਰਕ ਪਰਮਿਟਸ ਦੀ ਵਰਤੋਂ : ਇਸ ਰਿਸਰਚ ਨਾਲ ਅਮਰੀਕਾ ਤੋਂ ਬਾਹਰ ਤੋਂ ਡਰਾਈਵਰ ਰੱਖਣ ਦੀ ਸਮਰੱਥਾ ਨੂੰ ਪਰਖਿਆ ਜਾਵੇਗਾ। ਇਹ ਸੱਭ ਇੰਪਲੌਇਰ ਵੱਲੋਂ ਸਪਾਂਸਰਡ ਈਬੀ-3 ਵਰਕ ਪਰਮਿਟ ਰਾਹੀਂ ਹੋਵੇਗੀ। ਟਰੱਕਿੰਗ ਇੰਡਸਟਰੀ ਉੱਤੇ ਐਸਈਸੀ ਕਲਾਈਮੇਟ ਨਿਯਮ ਦੇ ਪੈਣ ਵਾਲੇ ਪ੍ਰਭਾਵ : ਇਸ ਰਿਸਰਚ ਨਾਲ ਨਵੇਂ ਐਸਈਸੀ ਕਲਾਈਮੇਟ ਨਿਯਮਾਂ ਦੇ ਟਰੱਕਿੰਗ ਇੰਡਸਟਰੀ ਤੇ ਉਨ੍ਹਾਂ ਦੀ ਸਪਲਾਈ ਚੇਨਜ਼ ਉੱਤੇ ਪੈਣ ਵਾਲੇ ਪ੍ਰਭਾਵ ਨੂੰ ਤੋਲਿਆ ਜਾਵੇਗਾ। ਇਸ ਦੌਰਾਨ ਸਾਰਾ ਧਿਆਨ ਸੰਭਾਵੀ ਸਕੋਪ 3 ਰਿਪੋਰਟਿੰਗ ਲੋੜਾਂ ਉੱਤੇ ਕੇਂਦਰਿਤ ਕੀਤਾ ਜਾਵੇਗਾ।ਖਾਸਤੌਰ ਉੱਤੇ ਜਨਤਕ ਤੌਰ ਉੱਤੇ ਟਰੇਡ ਕਰਨ ਵਾਲੀਆਂ ਕੰਪਨੀਆਂ ਦੀ ਸਪਲਾਈ ਚੇਨ ਦੀਆਂ ਵਸਤਾਂ ਦੇ ਦਸਤਾਵੇਜ਼ ਤਿਆਰ ਕਰੇਗੀ ਜਿਨ੍ਹਾਂ ਨੇ ਕਾਰਬਨ ਆਊਟਪੁੱਟਸ ਨੂੰ ਹਰ ਹਾਲ ਰਿਪੋਰਟ ਕਰਨਾ ਹੋਵੇਗਾ। ਏਟੀਆਰਆਈ ਦੀ ਰਿਸਰਚ ਐਡਵਾਈਜ਼ਰੀ ਕਮੇਟੀ ਵੱਲੋਂ 15 ਤੇ 16 ਮਾਰਚ ਨੂੰ ਡੱਲਾਸ ਵਿੱਚ ਹੋਈ ਮੀਟਿੰਗ ਵਿੱਚ ਇਨ੍ਹਾਂ ਰਿਸਰਚ ਵਿਸਿ਼ਆਂ ਦੀ ਸੂਚੀ ਤਿਆਰ ਕੀਤੀ ਗਈ ਤੇ ਪਿੱਛੇ ਜਿਹੇ ਕੀਤੀ ਗਈ ਮੀਟਿੰਗ ਵਿੱਚ ਏਟੀਆਰਆਈ ਬੋਰਡ ਨੇ ਇਸ ਸੂਚੀ ਵਿੱਚ ਦਰਜ ਸਿਫਾਰਸ਼ ਕੀਤੇ ਗਏ ਵਿਸਿ਼ਆਂ ਦਾ ਮੁਲਾਂਕਣ ਕਰਨ ਤੋਂ ਬਾਅਦ ਇਨ੍ਹਾਂ ਨੂੰ ਮਨਜ਼ੂਰੀ ਦੇ ਦਿੱਤੀ।