8.8 C
Toronto
Friday, April 19, 2024
ਓਨਟਾਰੀਓ ਦੀ ਟਰਾਂਸਪੋਰਟੇਸ਼ਨ ਮੰਤਰੀ ਕੈਰੋਲੀਨ ਮਲਰੋਨੀ ਨੇ ਨੈਸ਼ਨਲ ਟਰੱਕਿੰਗ ਵੀਕ 2022 ਦੇ ਸੰਦਰਭ ਵਿੱਚ ਗੱਲ ਕਰਦਿਆਂ ਆਖਿਆ ਕਿ ਉਹ ਇਸ ਗੱਲ ਤੋਂ ਖੁਸ਼ ਹਨ ਕਿ ਟਰੱਕਿੰਗ ਇੰਡਸਟਰੀ ਨੂੰ ਸ਼ੁਕਰੀਆ ਅਦਾ ਕਰਨ ਦਾ ਉਨ੍ਹਾਂ ਨੂੰ ਮੌਕਾ ਮਿਲਿਆ ਤੇ ਇਸ ਦੇ ਨਾਲ ਹੀ...
ਸੀਟੀਏ ਤੇ ਮੁੱਖ ਧਾਰਾ ਨਾਲ ਜੁੜੇ ਆਊਟਲੈਟਸ ਵੱਲੋਂ ਜਿਸ ਤਰ੍ਹਾਂ ਪਹਿਲਾਂ ਰਿਪੋਰਟ ਕੀਤਾ ਗਿਆ ਸੀ ਉਸੇ ਅਧਾਰ ਉੱਤੇ ਕੈਨੇਡਾ ਸਰਕਾਰ ਵੱਲੋਂ ਮਹਾਰਾਣੀ ਐਲਿਜ਼ਾਬੈੱਥ ਦੀ ਮੌਤ ਦੇ ਸਬੰਧ ਵਿੱਚ 19 ਸਤੰਬਰ ਨੂੰ ਸੋਗ ਮਨਾਉਣ ਲਈ ਕੌਮੀ ਦਿਵਸ ਐਲਾਨਿਆ ਗਿਆ ਹੈ। ਇਸ ਤੋਂ...
ਨੈਸ਼ਨਲ ਟਰੱਕਿੰਗ ਵੀਕ ਦੀ ਸੁ਼ਰੂਆਤ ਮੌਕੇ ਫੈਡਰਲ ਟਰਾਂਸਪੋਰਟ ਮੰਤਰੀ ਓਮਰ ਅਲਘਬਰਾ ਨੇ ਹੇਠ ਲਿਖਿਆ ਬਿਆਨ ਜਾਰੀ ਕੀਤਾ : ਪਿਛਲੇ ਦੋ ਸਾਲਾਂ ਨੇ ਸਾਨੂੰ ਦਿਖਾ ਦਿੱਤਾ ਹੈ ਕਿ ਮਜ਼ਬੂਤ ਤੇ ਲਚਕਦਾਰ ਸਪਲਾਈ ਚੇਨ ਦਾ ਹੋਣਾ ਕਿੰਨਾ ਜ਼ਰੂਰੀ ਹੁੰਦਾ ਹੈ। ਅਜਿਹੀ ਮਜ਼ਬੂਤ...
ਅਮੈਰੀਕਨ ਟਰਾਂਸਪੋਰਟੇਸ਼ਨ ਰਿਸਰਚ ਇੰਸਟੀਚਿਊਟ (ਏਟੀਆਰਆਈ) ਵੱਲੋਂ ਤਿਆਰ ਕਰਵਾਈ ਗਈ ਰਿਪੋਰਟ ਅਨੈਲੇਸਿਸ ਆਫ ਦ ਆਪਰੇਸ਼ਨਲ ਕੌਸਟਸ ਆਫ ਟਰੱਕਿੰਗ ਅਨੁਸਾਰ ਇਤਿਹਾਸ ਵਿੱਚ ਕਿਸੇ ਵੀ ਹੋਰ ਸਮੇਂ ਨਾਲੋਂ ਪਿਛਲੇ ਸਾਲ ਟਰੱਕ ਆਪਰੇਟ ਕਰਨਾ ਸੱਭ ਤੋਂ ਮਹਿੰਗਾ ਸੌਦਾ ਸੀ। ਜਿ਼ਕਰਯੋਗ ਹੈ ਕਿ ਏਟੀਆਰਆਈ...
ਵੁਮਨ ਇਨ ਟਰੱਕਿੰਗਜ਼ ਦੇ ਤਾਜ਼ਾ ਇੰਡੈਕਸ ਵਿੱਚ ਦਰਸਾਏ ਗਏ ਡਾਟਾ ਅਨੁਸਾਰ ਕਮਰਸ਼ੀਅਲ ਫਰੇਟ ਟਰਾਂਸਪੋਰਟੇਸ਼ਨ ਇੰਡਸਟਰੀ ਵਿੱਚ ਔਰਤਾਂ ਦੀ ਪ੍ਰਤੀਸ਼ਤਤਾ ਵੱਧਦੀ ਜਾ ਰਹੀ ਹੈ। ਇਹ ਇੰਡੈਕਸ ਇੰਡਸਟਰੀ ਦਾ ਅਜਿਹਾ ਬੈਰੋਮੀਟਰ ਹੈ ਜਿਹੜਾ ਟਰਾਂਸਪੋਰਟੇਸ਼ਨ ਦੇ ਖੇਤਰ ਵਿੱਚ ਅਹਿਮ ਤੇ ਮੁਸ਼ਕਲ ਭੂਮਿਕਾਵਾਂ ਨਿਭਾਉਣ ਵਾਲੀਆਂ ਮਹਿਲਾਵਾਂ ਬਾਰੇ ਜਾਣਕਾਰੀ ਮੁਹੱਈਆ ਕਰਵਾਉਂਦਾ ਹੈ। 2022 ਦੇ ਡਬਲਿਊਆਈਟੀ ਇੰਡੈਕਸ ਤੋਂ ਸਾਹਮਣੇ ਆਇਆ ਹੈ ਕਿ ਟਰਾਂਸਪੋਰਟੇਸ਼ਨ ਕੰਪਨੀਆਂ ਦੇ ਸੀ-ਸੂਟ ਐਗਜ਼ੈਕਟਿਵਜ਼ ਦਾ 33·8 ਫੀ ਸਦੀ ਮਹਿਲਾਵਾਂ ਹਨ। ਇਨ੍ਹਾਂ ਅੰਕੜਿਆਂ ਵਿੱਚ 2019, ਜਦੋਂ ਡਬਲਿਊਆਈਟੀ ਇੰਡੈਕਸ ਨੂੰ ਆਖਰੀ ਵਾਰੀ ਮਾਪਿਆ ਗਿਆ ਸੀ, ਦੇ ਮੁਕਾਬਲੇ 1·5 ਫੀ ਸਦੀ ਦਾ ਵਾਧਾ ਹੋਇਆ ਹੈ। ਇਸ ਤੋਂ ਇਲਾਵਾ, 2022 ਡਬਲਿਊਆਈਟੀ ਇੰਡੈਕਸ ਵਿੱਚ ਇਹ ਵੀ ਸਾਹਮਣੇ ਆਇਆ ਕਿ 39·6 ਫੀ ਸਦੀ ਕੰਪਨੀਆਂ ਦੀਆਂ ਆਗੂ ਮਹਿਲਾਵਾਂ ਹਨ।  ਕੰਪਨੀ ਆਗੂ ਉਹ ਹੁੰਦੇ ਹਨ ਜਿਨ੍ਹਾਂ ਕੋਲ ਸੁਪਰਵਿਜ਼ਨ ਕਰਨ ਦੀ ਜਿ਼ੰਮੇਵਾਰੀ ਹੁੰਦੀ ਹੈ ਤੇ ਉਹ ਸੀ-ਸੂਟ ਵਿੱਚ ਐਗਜ਼ੈਕਟਿਵਜ਼ ਵੀ ਹੁੰਦੇ ਹਨ।ਇੱਕ ਪ੍ਰੈੱਸ ਰਲੀਜ਼ ਵਿੱਚ ਡਬਲਿਊਆਈਟੀ ਦੇ ਪ੍ਰੈਜ਼ੀਡੈਂਟ ਤੇ ਸੀਈਓ ਐਲਨ ਵੌਇ ਨੇ ਆਖਿਆ ਕਿ ਅੱਜ ਹੋਰ ਵੱਡੇ ਕੈਰੀਅਰ ਦੀ ਸ਼ੁਰੂਆਤ ਇੱਕ ਪੁਰਸ਼ ਤੇ ਟਰੱਕ ਨਾਲ ਹੁੰਦੀ ਹੈ। ਅਜਿਹਾ ਦਿਨ ਵੀ ਆਵੇਗਾ ਜਦੋਂ ਵੱਧ ਤੋਂ ਵੱਧ ਮਹਿਲਾਵਾਂ ਟਰੱਕਿੰਗ ਇੰਡਸਟਰੀ ਵਿੱਚ ਲੀਡਰ, ਮਾਲਕ ਤੇ ਡਾਇਰੈਕਟਰ ਬਣ ਜਾਣਗੀਆਂ ਤੇ ਅਸੀਂ ਅਜਿਹੇ ਦਿਨ ਜਲਦੀ ਆਉਣ ਦੀ ਤਾਂਘ ਕਰਦੇ ਹਾਂ ਜਦੋਂ ਵੱਧ ਤੋਂ ਵੱਧ ਕੰਪਨੀਆਂ ਮਹਿਲਾਵਾਂ ਦੀ ਮਲਕੀਅਤ ਵਾਲੀਆਂ ਤੇ ਅਗਵਾਈ ਵਾਲੀਆਂ ਹੋਣਗੀਆਂ। ਡਬਲਿਊਆਈਟੀ ਇੰਡੈਕਸ ਵੱਲੋਂ ਦਰਸਾਏ ਗਏ ਅੰਕੜਿਆਂ ਅਨੁਸਾਰ ਬੋਰਡਜ਼ ਆਫ ਡਾਇਰੈਕਟਰਜ਼ ਵਜੋਂ ਸੇਵਾ ਨਿਭਾਉਣ ਵਾਲਿਆਂ ਵਿੱਚ 31 ਫੀ ਸਦੀ ਮਹਿਲਾਵਾਂ ਹਨ।ਵੌਇ ਅਨੁਸਾਰ ਇਹ ਸਬੂਤ ਮਿਲਦਾ ਹੈ ਕਿ ਟਰਾਂਸਪੋਰਟੇਸ਼ਨ ਵਿੱਚ ਸ਼ਾਮਲ ਵੱਡੀਆਂ ਕੰਪਨੀਆਂ ਮਹਿਲਾਵਾਂ ਨੂੰ ਥੋੜ੍ਹੀ ਗਿਣਤੀ ਵਿੱਚ ਹੀ ਰੱਖਦੀਆਂ ਰਹੀਆਂ ਹਨ। ਮਿਸਾਲ ਵਜੋਂ ਬਲੂਮਬਰਗ ਅਨੁਸਾਰ 2021 ਵਿੱਚ 14 ਜਨਤਕ ਤੌਰ ਉੱਤੇ ਟਰੇਡ ਕਰਨ ਵਾਲੇ ਕੈਰੀਅਰਜ਼ ਦੇ ਬੋਰਡ ਆਫ ਡਾਇਰੈਕਟਰਜ਼ ਵਿੱਚ ਔਸਤਨ 23 ਫੀ ਸਦੀ ਮਹਿਲਾਵਾਂ ਸਨ। ਪਰ ਇਨ੍ਹਾਂ ਕੰਪਨੀਆਂ ਨੇ ਵੱਖ ਵੱਖ ਲਿੰਗ ਨਾਲ ਸਬੰਧਤ ਨੁਮਾਇੰਦਿਆਂ ਨੂੰ ਆਪਣੇ ਬੋਰਡਜ਼ ਵਿੱਚ ਸ਼ਾਮਲ ਕਰਨਾ ਸ਼ੁਰੂ ਕਰ ਦਿੱਤਾ ਹੈ। 2019 ਵਿੱਚ 18 ਫੀ ਸਦੀ ਤੇ 2020 ਵਿੱਚ ਇਸ ਤਰ੍ਹਾਂ ਦੇ 22 ਫੀ ਸਦੀ ਮੈਂਬਰਾਂ ਨੂੰ ਬੋਰਡਜ਼ ਵਿੱਚ ਸ਼ਾਮਲ ਕੀਤਾ ਗਿਆ। ਬੋਰਡ ਆਫ ਡਾਇਰੈਕਟਰਜ਼ ਵਿੱਚ ਅਜੇ ਵੀ ਵਧੇਰੇ ਲਿੰਗਕ ਨੁਮਾਇੰਦਗੀ ਦੀ ਲੋੜ ਹੈ ਤੇ 2022 ਦੇ ਡਬਲਿਊਆਈਟੀ ਇੰਡੈਕਸ ਤੋਂ ਸਾਹਮਣੇ ਆਇਆ ਹੈ ਕਿ 21 ਫੀ ਸਦੀ ਰਿਸਪੌਂਡੈਂਟਸ ਦੇ ਬੋਰਡਜ਼ ਵਿੱਚ ਕੋਈ ਵੀ ਮਹਿਲਾ ਨੁਮਾਇੰਦਾ ਨਹੀਂ ਹੈ।
ਅਮੈਰੀਕਨ ਟਰੱਕਿੰਗ ਐਸੋਸਿਏਸ਼ਨ ਵੱਲੋਂ ਜਾਰੀ ਕੀਤੇ ਗਏ ਇੱਕ ਇੰਡਸਟਰੀ ਸਬੰਧੀ ਸਰਵੇਖਣ ਦੇ ਨਤੀਜੇ ਅਨੁਸਾਰ ਡਰਾਈਵਰਾਂ ਦੀ ਘਾਟ ਦੇ ਚੱਲਦਿਆਂ ਡਰਾਈਵਰਾਂ ਦੀ ਮੰਗ ਵਧਣ ਨਾਲ 2021 ਵਿੱਚ ਅਮਰੀਕਾ ਵਿੱਚ ਟਰੱਕ ਡਰਾਈਵਰਾਂ ਦੇ ਭੱਤਿਆਂ ਵਿੱਚ ਵਾਧਾ ਹੋਇਆ।  2022 ਦੇ ਏਟੀਏ ਡਰਾਈਵਰ ਕੰਪਨਸੇਸ਼ਨ...
ਇਸ ਜੁਲਾਈ ਟਰੱਕ ਡੀਲਰਜ਼ ਨੇ ਵਰਤੇ ਹੋਏ ਕਲਾਸ 8 ਟਰੱਕਾਂ ਦੀ ਵਿੱਕਰੀ ਵਿੱਚ ਕਮੀ ਮਹਿਸੂਸ ਕੀਤੀ। ਐਕਸ ਰਿਸਰਚ ਦੇ ਤਾਜ਼ਾ ਸਰਵੇਖਣ ਸਟੇਟ ਆਫ ਦ ਇੰਡਸਟਰੀ : ਯੂਐਸ ਕਲਾਸਿਜ਼ 3-8 ਯੂਜ਼ਡ ਟਰੱਕਸ ਰਿਪੋਰਟ ਤੋਂ ਹਾਸਲ ਕੀਤੇ ਮੁੱਢਲੇ ਡਾਟਾ ਅਨੁਸਾਰ ਜੁਲਾਈ ਵਿੱਚ ਵਰਤੇ...
ਓਨਟਾਰੀਓ ਟਰੱਕਿੰਗ ਐਸੋਸਿਏਸ਼ਨ (ਓਟੀਏ) ਵੱਲੋਂ ਰਾਜ ਭਾਸ਼ਣ ਤੇ ਮੁੜ ਪੇਸ਼ ਕੀਤੇ ਗਏ ਓਨਟਾਰੀਓ ਦੇ 2022 ਦੇ ਬਜਟ ਦੀ ਸ਼ਲਾਘਾ ਕੀਤੀ ਗਈ। ਇਸ ਵਿੱਚ ਇਨਫਰਾਸਟ੍ਰਕਚਰ ਤੇ ਸੜਕਾਂ, ਹੁਨਰਮੰਦ ਵਰਕਰਜ਼ ਨੂੰ ਆਕਰਸਿ਼ਤ ਕਰਨ, ਲੇਬਰ ਦੀ ਘਾਟ ਦੇ ਮਸਲੇ ਨੂੰ ਹੱਲ ਕਰਨ...
ਪਿਛਲੇ ਕੁੱਝ ਮਹੀਨਿਆਂ ਦੇ ਮੁਕਾਬਲੇ ਦੋ ਟਰੱਕਿੰਗ ਇੰਡਸਟਰੀ ਦੀਆਂ ਰਿਸਰਚ ਫਰਮਾਂ ਵੱਲੋਂ ਜੁਲਾਈ ਦੇ ਮਹੀਨੇ ਕਲਾਸ 8 ਆਰਡਰ ਐਕਟਿਵਿਟੀ ਮੱਠੀ ਰਹਿਣ ਦੀ ਰਿਪੋਰਟ ਕੀਤੀ ਗਈ ਹੈ।  ਐਫਟੀਆਰ ਟਰਾਂਸਪੋਰਟੇਸ਼ਨ ਇੰਟੈਲੀਜੈਂਸ ਵੱਲੋਂ ਜੁਲਾਈ ਤੋਂ ਪਹਿਲਾਂ ਦਿੱਤੇ ਗਏ ਆਰਡਰਜ਼ 10,600 ਯੂਨਿਟਸ ਦੱਸੇ ਗਏ,...
ਐਕਟ ਰਿਸਰਚ ਅਨੁਸਾਰ ਅਮਰੀਕਾ ਤੇ ਕੈਨੇਡਾ ਵਿੱਚ ਨੌਰਥ ਅਮੈਰੀਕਨ ਨੈਚੂਰਲ ਗੈਸ ਟਰੱਕਾਂ ਦੀ ਵਿੱਕਰੀ ਵਿੱਚ 11 ਫੀ ਸਦੀ ਦਾ ਵਾਧਾ ਹੋਇਆ ਹੈ। ਐਕਟ ਰਿਸਰਚ ਦੇ ਵਾਈਸ ਪ੍ਰੈਜ਼ੀਡੈਂਟ ਸਟੀਵ ਟੈਮ ਨੇ ਦੱਸਿਆ ਕਿ ਛੇ ਮੁੱਖ ਟਰੱਕ ਓਈਐਮਜ਼, ਜਿਨ੍ਹਾਂ ਦਾ ਹੈਵੀ ਡਿਊਟੀ ਨੈਚੂਰਲ ਗੈਸ ਮਾਰਕਿਟ ਉੱਤੇ ਅੰਦਾਜ਼ਨ 60 ਫੀ ਸਦੀ ਦਬਦਬਾ ਹੈ, ਵੱਲੋਂ ਦਿੱਤੀ ਗਈ ਰਿਪੋਰਟ ਅਨੁਸਾਰ ਨੈਚੂਰਲ ਗੈਸ ਨਾਲ ਚੱਲਣ ਵਾਲੀਆਂ ਗੱਡੀਆਂ ਦੀ ਵਿੱਕਰੀ ਮਾਰਚ ਤੋਂ ਮਈ ਮਹੀਨੇ ਦੇ ਅਰਸੇ ਦੌਰਾਨ ਰਲਵੀਂ ਮਿਲਵੀਂ ਰਹੀ। ਉਨ੍ਹਾਂ ਮੁਤਾਬਕ ਸਾਲ ਦਰ ਸਾਲ ਦੇ ਹਿਸਾਬ ਨਾਲ ਮਾਰਚ ਵਿੱਚ ਇਨ੍ਹਾਂ ਵਾਹਨਾਂ ਦੀ ਵਿੱਕਰੀ ਵਿੱਚ 3 ਫੀ ਸਦੀ ਗਿਰਾਵਟ ਰਹੀ, ਇਸ ਸਾਲ ਅਪਰੈਲ ਵਿੱਚ ਪਿਛਲੇ ਸਾਲ ਅਪਰੈਲ ਮਹੀਨੇ ਦੇ ਮੁਕਾਬਲੇ ਵਿੱਕਰੀ 23 ਫੀ ਸਦੀ ਵੱਧ ਰਹੀ ਤੇ ਇੱਕ ਸਾਲ ਪਹਿਲਾਂ ਨਾਲੋਂ ਮਈ ਦੇ ਮਹੀਨੇ ਕੋਈ ਫਰਕ ਨਹੀਂ ਪਿਆ। ਫਰਵਰੀ ਤੋਂ ਮਾਰਚ ਤੱਕ ਇਹ ਵਿੱਕਰੀ ਦੁੱਗਣੀ (+96 ਫੀ ਸਦੀ ) ਹੋਣ ਤੋਂ ਬਾਅਦ ਅਪਰੈਲ ਤੇ ਮਈ ਮਹੀਨੇ ਇਨ੍ਹਾਂ ਗੱਡੀਆਂ ਦੀ ਵਿੱਕਰੀ ਕ੍ਰਮਵਾਰ ਮਨਫੀ 16 ਫੀ ਸਦੀ ਤੇ ਮਨਫੀ ਇੱਕ ਫੀ ਸਦੀ ਰਹੀ। ਤਿੰਨ ਮਹੀਨਿਆਂ ਦੇ ਅਰਸੇ ਵਿੱਚ ਜੇ ਵੇਖਿਆ ਜਾਵੇ ਤਾਂ ਇਨ੍ਹਾਂ ਗੱਡੀਆਂ ਦੀ ਸਾਂਝੀ ਵਿੱਕਰੀ ਵਿੱਚ ਗਿਰਾਵਟ ਦਰਜ ਕੀਤੀ ਗਈ ਜਦਕਿ ਸਾਲ ਦੇ ਪਹਿਲੇ ਪੰਜ ਮਹੀਨਿਆਂ ਵਿੱਚ 2021 ਦੇ ਮੁਕਾਬਲੇ 11 ਫੀ ਸਦੀ ਵਾਧਾ ਦਰਜ ਕੀਤਾ ਗਿਆ। ਟੈਮ ਨੇ ਆਖਿਆ ਕਿ ਹੋ ਸਕਦਾ ਹੈ ਕਿ ਇਸ ਦੇ ਬਦਲ ਵਜੋਂ ਇਲੈਕਟ੍ਰਿਕ ਗੱਡੀਆਂ ਦੀ ਮਾਰਕਿਟ ਵਧੇਰੇ ਮਕਬੂਲੀਅਤ ਹਾਸਲ ਕਰ ਰਹੀ ਹੋਵੇ। ਸਾਨੂੰ ਇਲੈਕਟ੍ਰਿਕ ਚਾਰਜਿੰਗ ਸਟੇਸ਼ਨਜ਼ ਵਿੱਚ ਵਾਧਾ ਆਮ ਵੇਖਣ ਨੂੰ ਮਿਲ ਰਿਹਾ ਹੈ।ਇਨ੍ਹਾਂ ਵਿੱਚ ਉਹ ਇਲੈਕਟ੍ਰਿਕ ਚਾਰਜਿੰਗ ਸਟੇਸ਼ਨ ਸ਼ਾਮਲ ਹਨ ਜਿਹੜੇ ਮੌਜੂਦਾ ਹਨ ਤੇ ਜਿਹੜੇ ਭਵਿੱਖ ਵਿੱਚ ਲਾਏ ਜਾਣੇ ਹਨ। ਅਜੇ ਵੀ ਅਸੀਂ ਟਰਾਂਸਪੋਰਟੇਸ਼ਨ ਵਿੱਚ ਨੈਚੂਰਲ ਗੈਸ ਦੀ ਵਰਤੋਂ ਬਾਰੇ ਆਰਟੀਕਲਜ਼ ਪੜ੍ਹ ਸਕਦੇ ਹਾਂ ਤੇ ਇਸ ਦੇ ਨਾਲ ਹੀ ਹਾਈਡਰੋਜਨ ਫਿਊਲ ਸੈੱਲਜ਼ ਤੇ ਨਿਵੇਸ਼ ਬਾਰੇ ਵਿਚਾਰ ਵਟਾਂਦਰੇ ਬਾਰੇ ਵੀ ਸੁਣ ਸਕਦੇ ਹਾਂ। ਪਰ ਟਰੇਡ ਇੰਡਸਟਰੀ ਨਾਲ ਜੁੜੀਆਂ ਬਹੁਤੀਆਂ ਖਬਰਾਂ ਇਲੈਕਟ੍ਰਿਕ ਕਮਰਸ਼ੀਅਲ ਵ੍ਹੀਕਲ ਡਿਵੈਲਪਮੈਂਟ ਉੱਤੇ ਕੇਂਦਰਿਤ ਹਨ।