7.1 C
Toronto
Friday, April 26, 2024
ਓਨਟਾਰੀਓ ਟਰੱਕਿੰਗ ਐਸੋਸਿਏਸ਼ਨ (ਓਟੀਏ) ਵੱਲੋਂ 2020-2022 ਦੀ ਟਰਮ ਲਈ ਟਰੱਕਿੰਗ ਇੰਡਸਟਰੀ ਤੋਂ 16 ਮੌਜੂਦਾ ਤੇ ਭਵਿੱਖ ਦੇ ਆਗੂਆਂ ਨੂੰ ਓਟੀਏ ਬੋਰਡ ਮੈਂਬਰਜ਼ ਵਜੋਂ ਲੀਡਰਸ਼ਿਪ ਭੂਮਿਕਾ ਨਿਭਾਉਣ ਤੇ ਓਟੀਏ ਦੀ ਲੀਡਰਸ਼ਿਪ ਐਜੂਕੇਸ਼ਨ ਐਂਡ ਡਿਵੈਲਪਮੈਂਟ (ਲੀਡ) ਕਮੇਟੀ ਦੇ ਮੈਂਬਰਾਂ ਵਜੋਂ ਚੁਣਿਆ...
ਪਿਛਲੇ ਸਾਲ ਦੇ ਮੁਕਾਬਲੇ ਸਾਲ 2020 ਵਿੱਚ ਅਮਰੀਕਾ ਤੇ ਕੈਨੇਡਾ ਵਿੱਚ ਜ਼ੀਰੋ ਐਮਿਸ਼ਨ ਵਾਲੇਕਮਰਸ਼ੀਅਲ ਵਾਹਨਾਂ ਦੇ ਉਪਲਬਧ ਤੇ ਐਲਾਨੇ ਗਏ ਮਾਡਲਾਂ ਦੀ ਗਿਣਤੀ 78 ਫੀ ਸਦੀ ਤੱਕ ਵਧਣ ਦੇਰਾਹ ਉੱਤੇ ਹੈ। ਕਾਲਸਟਾਰਟ ਵੱਲੋਂ ਨਵੇਂ ਵਿਸ਼ਲੇਸ਼ਣ ਅਨੁਸਾਰ ਜ਼ੀਰੋ ਐਮਿਸ਼ਨ ਵਾਲੇ ਟਰੱਕਾਂ,...
ਕੈਨੇਡਾ ਵਿੱਚ ਇਲੈਕਟ੍ਰੌਨਿਕ ਲੌਗਿੰਗ ਡਿਵਾਈਸ (ਈਐਲਡੀ) ਸਬੰਧੀ ਨਿਯਮ ਜੂਨ 2022 ਤੱਕ ਲਾਗੂ ਕੀਤਾ ਜਾਣਾ ਹੈ। ਇਸ ਸਬੰਧ ਵਿੱਚ ਟਰਾਂਸਪੋਰਟ ਕੈਨੇਡਾ ਨੇ ਤੀਜੀ ਪਾਰਟੀ ਵੱਲੋਂ ਪ੍ਰਮਾਣਿਤ ਐਲਈਡੀ ਨੂੰ ਮਾਰਕਿਟ ਲਈ ਸਰਕਾਰੀ ਤੌਰ ਉੱਤੇ ਮਨਜ਼ੂਰੀ ਦੇ ਦਿੱਤੀ ਹੈ। ਹੁਣ ਜਦੋਂ ਵਾਧੂ ਈਐਲਡੀਜ਼...
ਇਸ ਜੁਲਾਈ ਟਰੱਕ ਡੀਲਰਜ਼ ਨੇ ਵਰਤੇ ਹੋਏ ਕਲਾਸ 8 ਟਰੱਕਾਂ ਦੀ ਵਿੱਕਰੀ ਵਿੱਚ ਕਮੀ ਮਹਿਸੂਸ ਕੀਤੀ। ਐਕਸ ਰਿਸਰਚ ਦੇ ਤਾਜ਼ਾ ਸਰਵੇਖਣ ਸਟੇਟ ਆਫ ਦ ਇੰਡਸਟਰੀ : ਯੂਐਸ ਕਲਾਸਿਜ਼ 3-8 ਯੂਜ਼ਡ ਟਰੱਕਸ ਰਿਪੋਰਟ ਤੋਂ ਹਾਸਲ ਕੀਤੇ ਮੁੱਢਲੇ ਡਾਟਾ ਅਨੁਸਾਰ ਜੁਲਾਈ ਵਿੱਚ ਵਰਤੇ...
ਮਿਸ਼ੇਲਿਨ ਨੌਰਥ ਅਮੈਰਿਕਾ, ਇਨਕਾਰਪੋਰੇਸ਼ਨ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਮਿਸ਼ੇਲਿਨ ਆਨਕਾਲ ਐਮਰਜੰਸੀ ਰੋਡਸਾਈਡ ਸਰਵਿਸ ਨੇ 2 ਮਿਲੀਅਨ ਰੋਡਸਾਈਡ ਟਾਇਰ ਸਰਵਿਸ ਈਵੈਂਟਸ ਦਾ ਮਾਅਰਕਾ ਪਾਰ ਕਰ ਲਿਆ ਹੈ। ਜ਼ੀਗਲਰ ਟਾਇਰ ਤੇ ਸਪਲਾਈ ਕੰਪਨੀ ਨੇ ਆਪਣੀ ਸਿਨਸਿਨਾਟੀ ਲੋਕੇਸ਼ਨ ਉੱਤੇ...
ਐਮਟੀਓ ਨੇ ਡਰਾਈਵਆਨ ਪ੍ਰੋਗਰਾਮ ਟਰਾਂਜਿ਼ਸ਼ਨ ਦੇ ਪਸਾਰ ਦਾ ਕੀਤਾ ਐਲਾਨ ਟਰਾਂਸਪੋਰਟੇਸ਼ਨ ਮੰਤਰਾਲੇ (ਐਮਟੀਓ) ਵੱਲੋਂ ਡਰਾਈਵਆਨ ਪ੍ਰੋਗਰਾਮ ਦੇ ਟਰਾਂਜਿ਼ਸ਼ਨ ਪੀਰੀਅਡ ਵਿੱਚ ਵਾਧੇ ਦਾ ਐਲਾਨ ਕੀਤਾ ਗਿਆ ਹੈ। ਇਸ ਨਾਲ ਇਸ ਪ੍ਰੋਗਰਾਮ ਨੂੰ ਮੁਕੰਮਲ ਕਰਨ ਲਈ ਵਾਧੂ ਸਮਾਂ ਮਿਲ ਸਕੇਗਾ ਤੇ ਮੌਜੂਦਾ ਕਾਗਜ਼ਾਂ ਉੱਤੇ ਆਧਾਰਿਤ ਮੋਟਰ ਵ੍ਹੀਕਲ ਇੰਸਪੈਕਸ਼ਨ ਸਟੇਸ਼ਨ (ਐਮਵੀਆਈਐਸ) ਪ੍ਰੋਗਰਾਮ ਦੀ ਥਾਂ ਵਧੇਰੇ ਗੁੰਝਲਦਾਰ ਤੇ ਤਕਨਾਲੋਜੀ ਉੱਤੇ ਆਧਾਰਿਤ ਡਰਾਈਵਆਨ ਪ੍ਰੋਗਰਾਮ ਵਿੱਚ ਇਸ ਦੀ ਤਬਦੀਲੀ ਯਕੀਨੀ ਬਣਾਈ ਜਾ ਸਕੇਗੀ। ਹਾਲਾਂਕਿ ਡਰਾਈਵਆਨ ਤਬਦੀਲੀ ਮੁਕੰਮਲ ਕਰਨ ਲਈ ਕੋਈ ਸਮਾਂ ਸੀਮਾਂ ਨਹੀਂ ਦਿੱਤੀ ਗਈ ਪਰ ਐਮਟੀਓ ਵੱਲੋਂ ਇਸ ਦੀ ਪੁਸ਼ਟੀ ਕੀਤੀ ਗਈ ਹੈ ਕਿ ਹਾਲ ਦੀ ਘੜੀ ਐਮਵੀਆਈਐਸ ਪ੍ਰੋਗਰਾਮ ਜਾਰੀ ਰਹੇਗਾ ਤੇ ਇਸ ਪ੍ਰੋਗਰਾਮ ਲਈ ਵੈਂਡਰ ਸਿੱਧੇ ਤੌਰ ਉੱਤੇ ਦਿਲਚਸਪੀ ਰੱਖਣ ਵਾਲੇ ਸਟੇਕਹੋਲਡਰਜ਼ ਨਾਲ ਅਗਾਂਹ ਰਾਬਤਾ ਕਾਇਮ ਕਰਨਗੇ। ਇਸ ਦੇ ਨਾਲ ਹੀ ਤਬਦੀਲੀ ਲਈ ਤਿਆਰ ਧਿਰਾਂ ਦੀ ਮਦਦ ਲਈ ਐਜੂਕੇਸ਼ਨਲ ਮਟੀਰੀਅਲ ਵੀ ਮੁਹੱਈਆ ਕਰਵਾਇਆ ਜਾਵੇਗਾ। ਇੱਕ ਵਾਰੀ ਮੁਕੰਮਲ ਹੋ ਜਾਣ ਉੱਤੇ ਡਰਾਈਵਆਨ, ਹੈਵੀ ਡਿਊਟੀ ਡੀਜ਼ਲ ਵ੍ਹੀਕਲ ਐਮਿਸ਼ਨਜ਼ ਟੈਸਟਿੰਗ ਪ੍ਰੋਗਰਾਮ ਤੇ ਐਮਵੀਆਈਐਸ ਪ੍ਰੋਗਰਾਮ ਨੂੰ ਇੱਕ ਸਾਂਝੇ ਡਿਜੀਟਲ ਇੰਸਪੈਕਸ਼ਨ ਪ੍ਰੋਗਰਾਮ ਵਿੱਚ ਬਦਲ ਦਿੱਤਾ ਜਾਵੇਗਾ। “ਵੰਨ ਟੈਸਟ ਵੰਨ ਰਿਜ਼ਲਟ” ਪਹੁੰਚ ਦੀ ਵਰਤੋਂ ਨਾਲ ਗੈਸਾਂ ਦੇ ਰਿਸਾਅ ਨਾਲ ਛੇੜਛਾੜ ਵਰਗੇ ਮੁੱਦਿਆਂ ਨਾਲ ਸਿੱਝਿਆ ਜਾ ਸਕੇਗਾ ਤੇ ਓਨਟਾਰੀਓ ਵਿੱਚ ਟਰੱਕਿੰਗ ਸੈਕਟਰ ਵਿੱਚ ਡਿਲੀਟ ਕਿੱਟਾਂ ਦੀ ਵਰਤੋਂ ਕੀਤੀ ਜਾ ਸਕੇਗੀ। ਇਸ ਤੋਂ ਇਲਾਵਾ, ਨਵੇਂ ਪ੍ਰੋਗਰਾਮ ਦੇ ਲਾਗੂ ਹੋਣ ਨਾਲ ਫਰਾਡ ਜਿਵੇਂ ਕਿ ਇਸ ਏਰੀਆ ਵਿੱਚ ਲਿੱਕ ਐਂਡ ਸਟਿੱਕ ਦੀ ਹੋਣ ਵਾਲੀ ਵਰਤੋਂ, ਨੂੰ ਘਟਾਇਆ ਜਾ ਸਕੇਗਾ ਤੇ ਇਸ ਦੇ ਨਾਲ ਹੀ ਕਾਗਜ਼ਾਂ ਦੀ ਬਰਬਾਦੀ ਨੂੰ ਰੋਕਿਆ ਜਾ ਸਕੇਗਾ,ਨਿਯਮਾਂ ਦੀ ਪਾਲਣਾ ਵਿੱਚ ਸੁਧਾਰ ਕੀਤਾ ਜਾ ਸਕੇਗਾ ਤੇ ਕਮਰਸ਼ੀਅਲ ਵ੍ਹੀਕਲ ਸੇਫਟੀ ਮਾਪਦੰਡਾਂ ਵਿੱਚ ਸੁਧਾਰ ਲਿਆਂਦਾ ਜਾ ਸਕੇਗਾ। ਇਸ ਨਾਲ ਲੋਕਾਂ ਦੀ ਮਦਦ ਹੋ ਸਕੇਗੀ ਤੇ ਮਨੁੱਖੀ ਸਿਹਤ ਨੂੰ ਨੁਕਸਾਨ ਪਹੁੰਚਾਉਣ ਵਾਲੇ ਧੂੰਆ ਕਰਨ ਵਾਲੇ ਪ੍ਰਦੂਸ਼ਕ ਤੱਤਾਂ ਲੋਕਾਂ ਤੇ ਐਨਵਾਇਰਮੈਂਟ ਨੂੰ ਬਚਾਇਆ ਜਾ ਸਕੇਗਾ।  ਇਸ ਦੇ ਨਾਲ ਹੀ ਐਮਟੀਓ ਪ੍ਰੋਵਿੰਸ ਦੇ ਹਰ ਰੀਜਨ ਵਿੱਚ ਰਿਸਾਅ ਨੂੰ ਰੋਕਣ ਵਾਲੇ ਕਾਰਕਾਂ ਨੂੰ ਹਾਨੀ ਪਹੁੰਚਾਉਣ ਵਾਲੇ ਤੱਤਾਂ ਨੂੰ ਰੋਕਣ ਲਈ ਆਨ ਰੋਡ ਐਨਫੋਰਸਮੈਂਟ ਪ੍ਰੋਗਰਾਮ ਜਾਰੀ ਰੱਖੇਗਾ।ਇਸ ਸਮੇਂ ਓਨਟਾਰੀਓ ਦੀਆਂ ਸੜਕਾਂ ਉੱਤੇ ਚਲਾਇਆ ਜਾ ਰਿਹਾ ਐਨਫੋਰਸਮੈਂਟ ਪ੍ਰੋਗਰਾਮ ਕਾਫੀ ਸਫਲ ਹੋ ਰਿਹਾ ਹੈ। ਐਮਟੀਓ ਦੇ ਪੱਤਰ ਅਨੁਸਾਰ ਦਿਲਚਸਪੀ ਰੱਖਣ ਵਾਲੀਆਂ ਪਾਰਟੀਆਂ ਡਰਾਈਵਆਨ ਵੈੱਬਸਾਈਟ ਰਾਹੀਂ ਇਸ ਪਹਿਲਕਦਮੀ ਬਾਰੇ ਅਪਡੇਟ ਹਾਸਲ ਕਰ ਸਕਦੀਆਂ ਹਨ ਤੇ ਸਾਰੇ ਸਟੇਕਹੋਲਡਰਜ਼ ਨੂੰ ਇਹ ਹੱਲਾਸ਼ੇਰੀ ਦਿੱਤੀ ਜਾਂਦੀ ਹੈ ਕਿ ਉਹ mvis@ontario.ca ਨਾਲ ਸੰਪਰਕ ਕਰਕੇ ਤਾਜ਼ਾ ਅਪਡੇਟਸ ਹਾਸਲ ਕਰਨ ਲਈ ਡਿਸਟ੍ਰੀਬਿਊਸ਼ਨ ਲਿਸਟ ਉੱਤੇ ਰਹਿਣਾ ਯਕੀਨੀ ਬਣਾਉਣ ਜਾਂ ਫਾਈਲ ਉੱਤੇ ਆਪਣੇ ਈਮੇਲ ਐਡਰੈੱਸ ਦੀ ਪੁਸ਼ਟੀ ਕਰਨ।   ਨਵੇਂ ਡਰਾਈਵਆਨ ਪ੍ਰੋਗਰਾਮ ਸਬੰਧੀ ਸਵਾਲਾਂ ਦੇ ਜਵਾਬ ਹਾਸਲ ਕਰਨ ਵਾਸਤੇ ਮੈਂਬਰ ਵ੍ਹੀਕਲ ਇੰਸਪੈਕਸ਼ਨ ਸੈਂਟਰ ਐਸਿਸਟੈਂਸ ਲਾਈਨ ਟੋਲ ਫਰੀ ਨੰਬਰ 1-833-420-2110 ਉੱਤੇ ਸੰਪਰਕ ਕਰ ਸਕਦੇ ਹਨ ਜਾਂ VIC@driveonportal.com ਉੱਤੇ ਈਮੇਲ ਕਰਕੇ ਪਤਾ ਕਰ ਸਕਦੇ ਹਨ। ਐਮਵੀਆਈਐਸ ਪ੍ਰੋਗਰਾਮ ਲਈ ਸਵਾਲਾਂ ਦੇ ਜਵਾਬ ਹਾਸਲ ਕਰਨ ਲਈ ਐਮਟੀਓ ਦੇ ਟੋਲ ਫਰੀ ਨੰਬਰ 1-800-387-7736 ਉੱਤੇ ਸੰਪਰਕ ਕਰ ਸਕਦੇ ਹਨ cvor@ontario.ca ਉੱਤੇ ਈਮੇਲ ਕਰ ਸਕਦੇ ਹਨ। 
ਬੀ ਸੀ ਸਰਕਾਰ ਵੱਲੋਂ ਲੋਅ ਕਾਰਬਨ ਕਮਰਸ਼ੀਅਲ ਵ੍ਹੀਕਲਜ਼ ਲਈ ਵੇਟ ਅਲਾਉਐਂਸ ਦਾ ਪਸਾਰ ਕੀਤਾ ਜਾ ਰਿਹਾ ਹੈ। ਆਪਣੇ ਫਲੀਟਸ ਨੂੰ ਈਕੋ ਫਰੈਂਡਲੀ ਤੇ ਘੱਟ ਕਾਰਬਨ ਛੱਡਣ ਵਾਲੇ ਬਣਾਉਣ ਲਈ ਆਪਰੇਟਰਜ਼ ਨੂੰ ਹੱਲਾਸ਼ੇਰੀ ਦੇਣ ਲਈ ਇਹ ਇੱਕ ਹੋਰ ਇੰਸੈਂਟਿਵ ਹੈ।ਇਸ ਦੇ...
ਪਹਿਲੀ ਅਕਤੂਬਰ ਤੋਂ ਬਦਲ ਜਾਣਗੇ ਬਲੂ ਵਾਟਰ ਬ੍ਰਿੱਜ ਦੇ ਟੋਲ ਰੇਟਸ ਫੈਡਰਲ ਬ੍ਰਿੱਜ ਕਾਰਪੋਰੇਸ਼ਨ ਲਿਮਿਟਿਡ (ਐਫਬੀਸੀਐਲ) ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਉਨ੍ਹਾਂ ਵੱਲੋਂ ਬਲੂ ਵਾਟਰ ਬ੍ਰਿੱਜ ਉੱਤੇ ਟੋਲ ਤੇ ਸਹਾਇਕ ਦਰਾਂ ਲਈ ਕਰੰਸੀ ਪੈਰਿਟੀ (ਜਦੋਂ ਦੋ ਕਰੰਸੀਜ਼ ਦਾ ਐਕਸਚੇਂਜ...
ਮੈਨਡੇਟਰੀ ਐਂਟਰੀ ਲੈਵਲ ਟਰੇਨਿੰਗ (ਮੈਲਟ) ਨੂੰ ਹੋਰ ਕਿਫਾਇਤੀ ਬਣਾਉਣ ਲਈ ਅਲਬਰਟਾ ਸਰਕਾਰ ਨੇ ਬੀਤੇ ਦਿਨੀਂ ਡਰਾਈਵਿੰਗ ਬੈਕ ਟੂ ਵਰਕ ਗ੍ਰਾਂਟ ਪ੍ਰੋਗਰਾਮ ਦਾ ਐਲਾਨ ਕੀਤਾ| ਇੱਕ ਰਲੀਜ਼ ਵਿੱਚ ਪ੍ਰੋਵਿੰਸ ਨੇ ਆਖਿਆ ਕਿ ਇਸ ਨਵੇਂ ਐਕਸਪੀਰੀਅੰਸ ਐਂਡ ਇਕੁਅਲੈਂਸੀ ਪ੍ਰੋਗਰਾਮ ਨਾਲ ਕਲਾਸ 3...
ਟਰੱਕਿੰਗ ਐਚਆਰ ਕੈਨੇਡਾ ਦੇ 2023 ਵੁਮਨ ਵਿੱਦ ਡਰਾਈਵ ਲੀਡਰਸਿ਼ਪ ਸਮਿਟ ਲਈ ਰਜਿਸਟ੍ਰੇਸ਼ਨ ਦੀ ਸ਼ੁਰੂਆਤ ਰਸਮੀ ਤੌਰ ਉੱਤੇ ਹੋ ਚੁੱਕੀ ਹੈ। ਇਸ ਦੌਰਾਨ ਵੰਨ-ਸੁਵੰਨੀ ਵਰਕਫੋਰਸ ਨੂੰ ਟਰੱਕਿੰਗ ਤੇ ਲਾਜਿਸਟਿਕਸ ਇੰਡਸਟਰੀ ਵਿੱਚ ਆਕਰਸਿ਼ਤ ਕਰਨ, ਰਕਰੂਟ ਕਰਨ ਤੇ ਇੱਥੇ ਬਣਾਈ ਰੱਖਣ ਲਈ ਨਵੀਆਂ ਰਣਨੀਤੀਆਂ...