ਜੁਲਾਈ ਦੇ ਮਹੀਨੇ ਵਰਤੇ ਹੋਏ ਟਰੱਕਾਂ ਦੀ ਵਿੱਕਰੀ ਘਟੀ

ਇਸ ਜੁਲਾਈ ਟਰੱਕ ਡੀਲਰਜ਼ ਨੇ ਵਰਤੇ ਹੋਏ ਕਲਾਸ 8 ਟਰੱਕਾਂ ਦੀ ਵਿੱਕਰੀ ਵਿੱਚ ਕਮੀ ਮਹਿਸੂਸ ਕੀਤੀ।
ਐਕਸ ਰਿਸਰਚ ਦੇ ਤਾਜ਼ਾ ਸਰਵੇਖਣ ਸਟੇਟ ਆਫ ਦ ਇੰਡਸਟਰੀ : ਯੂਐਸ ਕਲਾਸਿਜ਼ 3-8 ਯੂਜ਼ਡ ਟਰੱਕਸ
ਰਿਪੋਰਟ ਤੋਂ ਹਾਸਲ ਕੀਤੇ ਮੁੱਢਲੇ ਡਾਟਾ ਅਨੁਸਾਰ ਜੁਲਾਈ ਵਿੱਚ ਵਰਤੇ ਹੋਏ ਕਲਾਸ 8 ਰੀਟੇਲ ਵੌਲਿਊਮਜ਼ ਜੂਨ
ਦੇ ਮੁਕਾਬਲੇ ਜੁਲਾਈ ਵਿੱਚ 8 ਫੀ ਸਦੀ ਘੱਟ ਸਨ, ਅਤੇ ਜੁਲਾਈ 2021 ਨਾਲੋਂ 47 ਫੀ ਸਦੀ ਘੱਟ ਸਨ।ਮਹੀਨਾ
ਦਰ ਮਹੀਨਾ ਦੇ ਹਿਸਾਬ ਨਾਲ ਔਸਤ ਰੀਟੇਲ ਕੀਮਤਾਂ ਫਲੈਟ ਸਨ ਪਰ ਜੁਲਾਈ 2021 ਵਿੱਚ ਇਹ 41 ਫੀ ਸਦੀ
ਵੱਧ ਸਨ।
ਐਕਟ ਰਿਸਰਚ ਦੇ ਵਾਈਸ ਪ੍ਰੈਜ਼ੀਡੈਂਟ ਸਟੀਵ ਟੈਮ ਨੇ ਆਖਿਆ ਕਿ ਜੇ ਫਰੇਟ ਵੌਲਿਊਮ ਤੇ ਦਰਾਂ ਨੂੰ ਨਰਮੀ ਨਾਲ
ਵੀ ਵੇਖਿਆ ਜਾਵੇ ਤਾਂ ਡੀਜ਼ਲ ਫਿਊਲ ਦੀਆਂ ਉੱਚੀਆਂ ਕੀਮਤਾਂ ਮੁਤਾਬਕ ਇਨ੍ਹਾਂ ਦੀ ਵਿੱਕਰੀ ਵਿੱਚ ਕਮੀ
ਬਰਕਰਾਰ ਰਹੇਗੀ। ਫਿਰ ਵੀ ਸਾਨੂੰ ਜੁਲਾਈ ਦੇ ਸ਼ੁਰੂਆਤੀ ਹਿੱਸੇ ਵਿੱਚ ਵਰਤੇ ਹੋਏ ਟਰੱਕਾਂ ਸਬੰਧੀ ਡਾਟਾ ਵਿੱਚ
ਮਾਮੂਲੀ ਜਿਹੀ ਤਬਦੀਲੀ ਵੇਖਣ ਨੂੰ ਮਿਲੀ।
ਉਨ੍ਹਾਂ ਆਖਿਆ ਕਿ ਸੱਭ ਤੋਂ ਪਹਿਲਾਂ ਧਿਆਨ ਦੇਣ ਵਾਲੀ ਗੱਲ ਯੂਨਿਟਸ ਦਾ ਸੰਯੋਜਨ ਹੈ, ਜਿਹੜੇ ਮਹੀਨੇ ਦੌਰਾਨ
ਵੇਚੇ ਗਏ। ਔਸਤਨ ਯੂਨਿਟਸ ਪੰਜ ਮਹੀਨੇ ਘੱਟ ਵਰਤੇ ਗਏ ਸਨ, ਫਿਰ ਵੀ ਉਨ੍ਹਾਂ ਦੇ ਮੀਲ ਜਿ਼ਆਦਾ ਬਣਦੇ ਸਨ।
ਇਸ ਮਹੀਨੇ ਦੇ ਡਾਟਾ ਦੇ ਮਾਮਲੇ ਵਿੱਚ, ਵੱਧ ਡਾਲਰ ਵਾਲੀਆਂ ਡੀਲਜ਼ ਦੀ ਗਿਣਤੀ ਵਿੱਚ ਸੁਧਾਰ ਹੋਣ ਨਾਲ
ਮਹੀਨੇ ਦੇ ਅੰਕੜਿਆਂ ਵਿੱਚ ਵੀ ਫਰਕ ਆਇਆ।
ਜੁਲਾਈ ਵਿੱਚ ਵਿਕੇ ਟਰੱਕਾਂ ਦੀ ਔਸਤ ਮਾਈਲੇਜ ਜੂਨ ਦੇ ਮਹੀਨੇ ਨਾਲੋਂ ਇੱਕ ਫੀ ਸਦੀ ਵੱਧ ਸੀ ਜਦਕਿ ਔਸਤ
ਉਮਰ 5 ਫੀ ਸਦੀ ਘੱਟ ਸੀ। ਜੁਲਾਈ 2021 ਦੇ ਮੁਕਾਬਲੇ ਔਸਤ ਮਾਈਲੇਜ ਤੇ ਉਮਰ ਵਿੱਚ ਕ੍ਰਮਵਾਰ 2 ਫੀ
ਸਦੀ ਤੇ 9 ਫੀ ਸਦੀ ਵਾਧਾ ਹੋਇਆ।