ਟਰਾਂਸਪੋਰਟ ਕੈਨੇਡਾ ਨੇ ਤੀਜੀ ਪਾਰਟੀ ਵੱਲੋਂ ਪ੍ਰਮਾਣਿਤ ਐਲਈਡੀਜ਼ ਨੂੰ ਦਿੱਤੀ ਹਰੀ ਝੰਡੀ

White Semi Trucks In a Row

ਕੈਨੇਡਾ ਵਿੱਚ ਇਲੈਕਟ੍ਰੌਨਿਕ ਲੌਗਿੰਗ ਡਿਵਾਈਸ (ਈਐਲਡੀ) ਸਬੰਧੀ ਨਿਯਮ ਜੂਨ 2022 ਤੱਕ ਲਾਗੂ ਕੀਤਾ ਜਾਣਾ ਹੈ। ਇਸ ਸਬੰਧ ਵਿੱਚ ਟਰਾਂਸਪੋਰਟ ਕੈਨੇਡਾ ਨੇ ਤੀਜੀ ਪਾਰਟੀ ਵੱਲੋਂ ਪ੍ਰਮਾਣਿਤ ਐਲਈਡੀ ਨੂੰ ਮਾਰਕਿਟ ਲਈ ਸਰਕਾਰੀ ਤੌਰ ਉੱਤੇ ਮਨਜ਼ੂਰੀ ਦੇ ਦਿੱਤੀ ਹੈ।

ਹੁਣ ਜਦੋਂ ਵਾਧੂ ਈਐਲਡੀਜ਼ ਨੂੰ ਪ੍ਰਮਾਣਿਤ ਕਰ ਦਿੱਤਾ ਗਿਆ ਹੈ, ਇਨ੍ਹਾਂ ਨੂੰ ਟਰਾਂਸਪੋਰਟ ਕੈਨੇਡਾ ਦੀ ਵੈੱਬਸਾਈਟ ਉੱਤੇ ਪੋਸਟ ਕੀਤਾ ਜਾਵੇਗਾ। ਇਸ ਨਿਯਮ ਨੂੰ ਲਾਗੂ ਕਰਨ ਲਈ 12 ਮਹੀਨਿਆਂ ਦੀ ਪ੍ਰੋਗਰੈਸਿਵ ਐਨਫੋਰਸਮੈਂਟ ਸਟਰੈਟੇਜੀ ਪਿਛਲੇ ਮਹੀਨੇ ਸ਼ੁਰੂ ਹੋਈ। ਇਸ ਦੌਰਾਨ ਨਿਯਮ ਲਾਗੂ ਕਰਨ ਵਾਲੀ ਕਮਿਊਨਿਟੀ ਨੂੰ ਪੇਪਰ ਲੌਗਜ਼ ਤੇ ਗੈਰ-ਪ੍ਰਮਾਣਿਤ ਐਲਈਡੀਜ਼ ਆਪਰੇਟ ਕਰਨ ਵਾਲੇ ਕੈਰੀਅਰਜ਼ ਨਾਲ ਨਜਿੱਠਣਾ ਹੋਵੇਗਾ ਕਿਉਂਕਿ ਇਹ ਨਿਯਮ ਪੂਰੀ ਤਰ੍ਹਾਂ ਜੂਨ 2022 ਤੱਕ ਲਾਗੂ ਹੋ ਜਾਵੇਗਾ।

ਸੀਟੀਏ ਟੀਮ ਕੈਨੇਡਾ ਦੇ ਈਐਲਡੀ ਵੈਂਡਰਜ਼ ਵੱਲੋਂ ਕੈਰੀਅਰਜ਼ ਨੂੰ ਇਹ ਭਰੋਸਾ ਦਿਵਾਇਆ ਜਾ ਰਿਹਾ ਹੈ ਕਿ ਤੀਜੀ ਪਾਰਟੀ ਵੱਲੋਂ ਪ੍ਰਮਾਣਿਤ ਈਐਲਡੀਜ਼ ਨੂੰ ਲਿਆਉਣ ਦੀ ਪ੍ਰਕਿਰਿਆ ਵਿੱਚ ਉਹ ਪੂਰੀ ਲਗਨ ਨਾਲ ਕੰਮ ਕਰਨਾ ਜਾਰੀ ਰੱਖਣਗੇ।

ਤੀਜੀ ਪਾਰਟੀ ਵੱਲੋਂ ਪ੍ਰਮਾਣਿਤ ਈਐਲਡੀਜ਼ ਨੂੰ ਕੈਨੇਡੀਅਨ ਟਰੱਕਾਂ ਵਿੱਚ ਲਾਉਣ ਨਾਲ ਆਰਜ਼ ਆਫ ਸੇਫਟੀ ਰੂਲਜ਼ ਦੇ ਸੇਫਟੀ ਸਬੰਧੀ ਫਾਇਦੇ ਵੱਧ ਤੋਂ ਵੱਧ ਮਿਲਣਗੇ।ਇਹ ਯਕੀਨੀ ਬਣਾਇਆ ਜਾਵੇਗਾ ਕਿ ਇਸ ਨਿਯਮ ਦੀ ਪਾਲਣਾ ਸਾਰੇ ਫਲੀਟਸ ਵੱਲੋਂ ਕੀਤੀ ਜਾਵੇ।