ਲੀਡਰਸ਼ਿਪ ਭੂਮਿਕਾ ਨਿਭਾਉਣ ਲਈ ਓਟੀਏ ਬੋਰਡ ਮੈਂਬਰਜ਼ ਵਜੋਂ ਭਵਿੱਖ ਦੇ ਆਗੂਆਂ ਦੀ ਕੀਤੀ ਗਈ ਚੋਣ

ਓਨਟਾਰੀਓ ਟਰੱਕਿੰਗ ਐਸੋਸਿਏਸ਼ਨ (ਓਟੀਏ) ਵੱਲੋਂ 2020-2022 ਦੀ ਟਰਮ ਲਈ ਟਰੱਕਿੰਗ ਇੰਡਸਟਰੀ ਤੋਂ 16 ਮੌਜੂਦਾ ਤੇ ਭਵਿੱਖ ਦੇ ਆਗੂਆਂ ਨੂੰ ਓਟੀਏ ਬੋਰਡ ਮੈਂਬਰਜ਼ ਵਜੋਂ ਲੀਡਰਸ਼ਿਪ ਭੂਮਿਕਾ ਨਿਭਾਉਣ ਤੇ ਓਟੀਏ ਦੀ ਲੀਡਰਸ਼ਿਪ ਐਜੂਕੇਸ਼ਨ ਐਂਡ ਡਿਵੈਲਪਮੈਂਟ (ਲੀਡ) ਕਮੇਟੀ ਦੇ ਮੈਂਬਰਾਂ ਵਜੋਂ ਚੁਣਿਆ ਗਿਆ ਹੈ|

ਓਟੀਏ ਨੇ ਅਸਲ ਵਿੱਚ 2018 ਵਿੱਚ ਓਟੀਏ ਬੋਰਡ ਦੀਆਂ ਦੋ ਨੌਨ ਵੋਟਿੰਗ ਸੀਟਾਂ ਆਪਣੀ ਲੀਡ ਕਮੇਟੀ ਦੇ ਦੋ ਕੋ-ਚੇਅਰਜ਼ (ਇੱਕ ਸਪਲਾਇਰ ਤੇ ਇੱਕ ਕਰੀਅਰ ਦੇ ਨੁਮਾਇੰਦੇ) ਨੂੰ ਦਿੱਤੀਆਂ ਸਨ| ਇਸ ਸਾਲ ਓਟੀਏ ਦੀ ਨੌਮੀਨੇਸ਼ਨ ਕਮੇਟੀ ਬੋਰਡ ਵਿੱਚ ਨੌਜਵਾਨਾਂ ਦੀ ਗਿਣਤੀ ਵਿੱਚ ਵਾਧਾ ਕਰਨ ਲਈ ਵਚਨਬੱਧ ਹੈ ਤੇ ਇਸ ਲਈ ਬੋਰਡ ਦੀ ਅਗਲੀ ਟਰਮ ਲਈ ਚਾਰ ਵਾਧੂ ਨੌਨ ਵੋਟਿੰਗ ਪੁਜ਼ੀਸ਼ਨਾਂ ਸ਼ਾਮਲ ਕੀਤੀਆਂ ਗਈਆਂ ਹਨ|

ਜਿਨ੍ਹਾਂ ਅਧਿਕਾਰੀਆਂ ਨੂੰ ਲੀਡ ਕਮੇਟੀ ਵਿੱਚ ਚੁਣਿਆ ਗਿਆ ਹੈ ਤੇ ਅਗਲੇ ਦੋ ਸਾਲਾਂ ਲਈ ਓਟੀਏ ਬੋਰਡ ਦੇ ਨੌਨ ਵੋਟਿੰਗ ਨੁਮਾਇੰਦੇ ਨਿਯੁਕਤ ਕੀਤਾ ਗਿਆ ਹੈ ਉਨ੍ਹਾਂ ਵਿੱਚ ਹੇਠ ਲਿਖੇ ਨਾਂ ਸ਼ਾਮਲ ਹਨ :

  • ਜੇਸਨਸਮਿੱਥ, ਜੇਡੀਸਮਿੱਥਐਂਡਸੰਨਜ਼ (ਲੀਡਕੋ-ਚੇਅਰ)
  • ਪੀਟਰਸਟੈਫਨੋਵਿਚ, ਲੈਫਟਲੇਨਐਸੋਸਿਏਟਸ (ਲੀਡਕੋ-ਚੇਅਰ)
  • ਸਟੈਫਨੀਕੈਰਥ, ਵੰਨਫੌਰਫਰੇਟ
  • ਕਾਈਲੀਐਰਬ, ਐਰਬਗਰੁੱਪਆਫਕੰਪਨੀਜ਼
  • ਸੁੱਖੀਹੇਅਰ, ਐਕਸਟੀਐਲਟਰਾਂਸਪੋਰਟਇਨਕਾਰਪੋਰੇਸ਼ਨ
  • ਰੀਗਨਸੇਅਮੋਰ, ਕ੍ਰਿਸਕਾਹੋਲਡਿੰਗਜ਼ਲਿਮਟਿਡ

2020-2022 ਦੇ ਕਾਰਜਕਾਲ ਲਈ ਲੀਡ ਕਮੇਟੀ ਦੇ ਮੈਂਬਰਾਂ ਵਜੋਂ ਜਿਨ੍ਹਾਂ ਦੀ ਚੋਣ ਕੀਤੀ ਗਈ ਹੈ ਉਨ੍ਹਾਂ ਵਿੱਚ ਹੇਠ ਲਿਖੇ ਮੈਂਬਰ ਸ਼ਾਮਲ ਹਨ :

  • ਮੇਗਨਬੈਰੀ, ਪ੍ਰੀਮੀਅਰਬਲਕਸਿਸਟਮਜ਼
  • ਨਿੱਕਐਂਪੇ, ਕੂਨੀਗਰੁੱਪਆਫਕੰਪਨੀਜ਼
  • ਸੂਐਨਕੌਰੀਘਨ, ਟੈਂਡੈਟਮੈਨੇਜਮੈਂਟਇਨਕਾਰਪੋਰੇਸ਼ਨ
  • ਲਿੰਡਸੇਡੀਗਿਓਵਾਨੀ, ਸੀਏਟੀਇਨਕਾਰਪੋਰੇਸ਼ਨ
  • ਮੁਹੰਮਦਖਾਨ, ਇਸਾਕਇੰਸਟਰੂਮੈਂਟਸ
  • ਬੌਨੀਪਾਰਕਿੰਸਨ, ਐਕਸਐਲਟੀਟਰਾਂਸਪੋਰਟਇਨਕਾਰਪੋਰੇਸ਼ਨ
  • ਜਿੰਮਪ੍ਰਰੇਰੀਆ, ਓਨਫਰੇਟਲਾਜਿਸਟਿਕਸ
  • ਮਾਰਕਸਸਕੌਂਸੀ, ਬੀਡੀਓਕੈਨੇਡਾਐਲਐਲਪੀ
  • ਮਲੀਸਾਸਕੈਲਟਨ, ਸਕੈਲਟਨਟਰੱਕਲਾਈਨਜ਼
  • ਮਿਸੇਲਥੀਬਰਟ, ਕਾਂਟਰੈਂਸਫਲੈਟਬੈੱਡਗਰੁੱਪ

ਚੋਣ ਕਮੇਟੀ ਵੱਲੋਂ ਜਿਹੜੇ ਮਾਪਦੰਡ ਅਪਣਾਏ ਗਏ ਉਨ੍ਹਾਂ ਵਿੱਚ : ਸਫਲਤਾਪੂਰਬਕ ਓਟੀਏ ਦੇ ਲੀਡ ਪ੍ਰੋਗਰਾਮਾਂ ਨੂੰ ਮੁਕੰਮਲ ਕਰਨਾ, ਓਟੀਏ ਬੋਰਡ ਦੇ ਭਵਿੱਖ ਦੇ ਮੈਂਬਰ ਬਣਨ ਲਈ ਮਹੱਤਕਾਂਕਸ਼ਾ ਰੱਖਣਾ, ਓਟੀਏ ਦੇ ਪ੍ਰੋਗਰਾਮਾਂ ਨੂੰ ਪ੍ਰਮੋਟ ਕਰਨ ਲਈ ਜੀ ਜਾਣ ਲਾਉਣਾ, ਪ੍ਰੋਵਿੰਸ ਭਰ ਦੇ ਵੱਖ ਵੱਖ ਰੀਜਨ ਦੇ ਫਲੀਟਸ ਦੀ ਨੁਮਾਇੰਦਗੀ ਆਦਿ ਵੀ ਸ਼ਾਮਲ ਹਨ|