8.9 C
Toronto
Wednesday, April 24, 2024
ਫੈਡਰਲ ਪੱਧਰ ਉੱਤੇ ਨਿਯੰਤਰਿਤ ਕੈਨੇਡਾ ਦੀ ਟਰੱਕਿੰਗ ਇੰਡਸਟਰੀ ਤੀਜੀ ਧਿਰ ਵੱਲੋਂ ਮਾਨਤਾ ਪ੍ਰਾਪਤ ਇਲੈਕਟ੍ਰੌਨਿਕ ਲਾਗਿੰਗ ਡਿਵਾਈਸ (ਈਐਲਡੀ) ਸਬੰਧੀ ਨਿਯਮ ਨੂੰ ਜੂਨ 2022 ਵਿੱਚ ਪੂਰੀ ਤਰ੍ਹਾਂ ਲਾਗੂ ਕਰਨ ਲਈ ਤਿਆਰੀ ਕਰ ਰਹੀ ਹੈ। ਇੰਡਸਟਰੀ ਨੂੰ ਇਸ ਸਬੰਧ ਵਿੱਚ ਤਿਆਰੀ ਲਈ ਅਹਿਮ...
ਬਰੈਂਪਟਨ, ਡਾਊਨਜ਼ਵਿਊ, ਇਟੋਬੀਕੋ, ਮੈਟਰੋ ਈਸਟ, ਮਿਸੀਸਾਗਾ ਤੇ ਪੋਰਟ ਯੂਨੀਅਨ ਦੇ ਡਰਾਈਵ ਟੈਸਟ ਸੈਂਟਰਜ਼ ਦੇ ਸਾਰੇ ਰੋਡ ਟੈਸਟ ਕੱਲ੍ਹ ( ਭਾਵ 23 ਨਵੰਬਰ, 2020) ਤੋਂ ਸ਼ੁਰੂ ਕਰਕੇ ਬਿਨਾਂ ਪੈਨਲਟੀ ਦੇ ਬੰਦ ਕੀਤੇ ਜਾ ਰਹੇ ਹਨ| ਲਾਕਡਾਊਨ ਦੇ ਗ੍ਰੇਅ ਪੱਧਰ ਕਾਰਨ...
  2021 ਵਿੱਚ ਟਰੱਕਸ ਫੌਰ ਚੇਂਜ, ਸੀਟੀਏ ਤੇ ਪ੍ਰੋਵਿੰਸ਼ੀਅਲ ਟਰੱਕਿੰਗ ਐਸੋਸਿਏਸ਼ਨ ਨੇ ਆਫਟਰ ਦ ਬੈੱਲ ਪ੍ਰੋਗਰਾਮ ਤਹਿਤ ਫੂਡ ਬੈਂਕਸ ਕੈਨੇਡਾ ਂ(ਐਫਬੀਸੀ) ਦੀ ਮਦਦ ਲਈ 51 ਫੂਡ ਬੈਂਕਸ ਨੂੰ 227 ਪੈਲੈਟਸ ਡਲਿਵਰ ਕਰਨ ਲਈ ਰਲ ਕੇ ਕੰਮ ਕੀਤਾ। ਆਫਟਰ ਦ ਬੈੱਲ...
Trucking demands a lot of its drivers.  Hours are long and time away from home is a common theme in the industry.  As the workweek progresses, it is easy to spend almost all of your waking time engaged in...
ਦ ਕਮਰਸ਼ੀਅਲ ਵ੍ਹੀਕਲ ਸੇਫਟੀ ਅਲਾਇੰਸ ਬ੍ਰੇਕ ਸੇਫਟੀ ਵੀਕ ਦੌਰਾਨ ਸਾਰਾ ਧਿਆਨ ਬ੍ਰੇਕ ਲਾਈਨਿੰਗ/ਪੈਡ ਸਬੰਧੀ ਉਲੰਘਣਾਵਾਂ ਉੱਤੇ ਦਿੱਤਾ ਜਾਵੇਗਾ। ਇਹ ਹਫਤਾ 20 ਤੋਂ 26 ਅਗਸਤ ਤੱਕ ਮਨਾਇਆ ਜਾਵੇਗਾ। ਬ੍ਰੇਕ ਸੇਫਟੀ ਵੀਕ ਦੌਰਾਨ ਕਮਰਸ਼ੀਅਲ ਮੋਟਰ ਵ੍ਹੀਕਲ ਇੰਸਪੈਕਟਰਜ਼ ਜਾਂਚ ਕਰਕੇ ਬ੍ਰੇਕ ਸਿਸਟਮ ਦੀ ਅਹਿਮੀਅਤ ਉੱਤੇ ਰੋਸ਼ਨੀ ਪਾਉਣਗੇ ਤੇ ਅਜਿਹੇ ਟਰੱਕਾਂ ਨੂੰ ਹਟਾਉਣਗੇ ਜਿਹੜੇ ਬ੍ਰੇਕਾਂ ਨਾਲ ਸਬੰਧਤ ਉਲੰਘਣਾਵਾਂ ਵਿੱਚ ਰੁੱਝੇ ਹੋਏ ਹਨ। ਇਨ੍ਹਾਂ ਟਰੱਕਾਂ ਨੂੰ ਉਦੋਂ ਤੱਕ ਹਟਾਉਣ ਦੀ ਪ੍ਰਕਿਰਿਆ ਜਾਰੀ ਰੱਖੀ ਜਾਵੇਗੀ ਜਦੋਂ ਤੱਕ ਉਹ ਇਸ ਬ੍ਰੇਕ ਸਿਸਟਮ ਵਿੱਚ ਸੁਧਾਰ ਨਹੀਂ ਕਰ ਲੈਂਦੇ। ਬ੍ਰੇਕ ਸੇਫਟੀ ਵੀਕ ਦੌਰਾਨ ਸੀਵੀਐਸਏ ਤੋਂ ਮਾਨਤਾ ਪ੍ਰਾਪਤ ਇੰਸਪੈਕਟਰ ਆਪਣੀ ਨਿਯਮਤ ਜਾਂਚ ਕਰਨਗੇ।ਇਸ ਤੋਂ ਇਲਾਵਾ ਉਹ ਬ੍ਰੇਕਾਂ ਨਾਲ ਸਬੰਧਤ ਜਾਂਚ ਤੇ ਉਲੰਘਣਾਵਾਂ ਸਬੰਧੀ ਡਾਟਾ ਸੀਵੀਐਸਏ ਕੋਲ ਦਰਜ ਕਰਵਾਉਣਗੇ। Level I and Level V ਜਾਂਚ ਦੇ ਬ੍ਰੇਕ ਪਰਸਨ ਦੇ ਵੇਰਵੇ ਸੀਵੀਐਸਏ ਦੀ ਵ੍ਹੀਕਲ ਇੰਸਪੈਕਸ਼ਨ ਚੈੱਕਲਿਸਟ ਉੱਤੇ ਚੈੱਕ ਕੀਤੇ ਜਾ ਸਕਦੇ ਹਨ। ਆਪਣੀ ਬ੍ਰੇਕ ਲਾਈਨਿੰਗ ਤੇ ਪੈਡ ਨੂੰ ਤੰਦਰੁਸਤ ਰੱਖਣ ਲਈ 10 ਟਿਪਸ ਹਾਸਲ ਕਰਨ ਵਾਸਤੇ 2023 ਦੇ ਬ੍ਰੇਕ ਸੇਫਟੀ ਵੀਕ ਫਲਾਇਰ ਡਾਊਨਲੋਡ ਕਰੋ। ਇੰਸਪੈਕਸ਼ਨ ਪ੍ਰੋਸੀਜਰਜ਼ ਨੂੰ ਵੇਖੋ। ਪਿਛਲੀ ਬ੍ਰੇਕ ਸੇਫਟੀ ਕੈਂਪੇਨ ਦੇ ਨਤੀਜੇ ਵੇਖੋ। ਤਾਜ਼ਾ ਇੰਸਪੈਕਸ਼ਨ ਸਬੰਧੀ ਬੁਲੇਟਨ ਚੈੱਕ ਕਰੋ। ਇਸ ਸਮੇਂ ਬ੍ਰੇਕ ਵੰਨਗੀ ਵਿੱਚ ਅੱਠ ਹਨ। ਇੰਸਪੈਕਸ਼ਨ ਬੁਲੇਟਨ ਮੌਜੂਦਾ ਇੰਸਪੈਕਸ਼ਨ ਪ੍ਰੋਗਰਾਮ ਲਈ ਬਿਹਤਰੀਨ ਜਾਣਕਾਰੀ ਮੁਹੱਈਆ ਕਰਵਾਉਂਦੇ ਹਨ। ਬ੍ਰੇਕ ਸੇਫਟੀ ਵੀਕ ਅਸਲ ਵਿੱਚ ਸੀਵੀਐਸਏ ਦੇ ਆਪਰੇਸ਼ਨ ਏਅਰਬ੍ਰੇਕ ਪ੍ਰੋਗਰਾਮ ਦਾ ਹਿੱਸਾ ਹੈ। ਇਸ ਦਾ ਮੁੱਖ ਟੀਚਾ ਕਮਰਸ਼ੀਅਲ ਮੋਟਰ ਵ੍ਹੀਕਲਜ਼ ਦੇ ਖਰਾਬ ਬ੍ਰੇਕਿੰਗ ਸਿਸਟਮਜ਼ ਕਾਰਨ ਹਾਈਵੇਅ ਉੱਤੇ ਹੋਣ ਵਾਲੇ ਹਾਦਸਿਆਂ ਨੂੰ ਠੱਲ੍ਹ ਪਾਉਣਾ ਹੈ ਤੇ ਘਟਾਉਣਾ ਹੈ।ਇਸ ਨੂੰ ਘਟਾਉਣ ਲਈ ਰੋਡਸਾਈਡ ਜਾਂਚ ਦੇ ਨਾਲ ਨਾਲ ਡਰਾਈਵਰਾਂ, ਮਕੈਨਿਕਾਂ, ਓਨਰ-ਆਪਰੇਟਰਜ਼ ਤੇ ਹੋਰਨਾਂ ਨੂੰ ਸਹੀ ਬ੍ਰੇਕ ਜਾਂਚ ਦੀ ਅਹਿਮੀਅਤ, ਮੇਨਟੇਨੈਂਸ ਤੇ ਆਪਰੇਸ਼ਨ ਸਬੰਧੀ ਸਿੱਖਿਅਤ ਕੀਤਾ ਜਾਣਾ ਜ਼ਰੂਰੀ ਹੈ।
ਪਿਛਲੇ ਸਾਲ ਦੇ ਮੁਕਾਬਲੇ ਸਾਲ 2020 ਵਿੱਚ ਅਮਰੀਕਾ ਤੇ ਕੈਨੇਡਾ ਵਿੱਚ ਜ਼ੀਰੋ ਐਮਿਸ਼ਨ ਵਾਲੇਕਮਰਸ਼ੀਅਲ ਵਾਹਨਾਂ ਦੇ ਉਪਲਬਧ ਤੇ ਐਲਾਨੇ ਗਏ ਮਾਡਲਾਂ ਦੀ ਗਿਣਤੀ 78 ਫੀ ਸਦੀ ਤੱਕ ਵਧਣ ਦੇਰਾਹ ਉੱਤੇ ਹੈ। ਕਾਲਸਟਾਰਟ ਵੱਲੋਂ ਨਵੇਂ ਵਿਸ਼ਲੇਸ਼ਣ ਅਨੁਸਾਰ ਜ਼ੀਰੋ ਐਮਿਸ਼ਨ ਵਾਲੇ ਟਰੱਕਾਂ,...
ਵੱਡੇ ਟਰੱਕਾਂ ਨੂੰ ਸੁਰੱਖਿਅਤ ਢੰਗ ਨਾਲ ਆਪਰੇਟ ਕਰਨਾ ਤੇ ਗੰਭੀਰ ਹਾਦਸਿਆਂ ਨੂੰ ਠੱਲ੍ਹ ਪਾਉਣਾ ਹੋਰ ਵੀ ਔਖਾ ਹੋ ਗਿਆ ਹੈ| ਅਜਿਹਾ ਇਸ ਲਈ ਕਿਉਂਕਿ ਅੱਜਕੱਲ੍ਹ ਹਰ ਕਿਸੇ ਕੋਲ ਸਮਾਰਟਫੋਨ ਹੈ ਤੇ ਮੋਟਰਿਸਟਸ ਦਾ ਧਿਆਨ ਜਿਸ ਕਾਰਨ ਅਕਸਰ ਭਟਕ ਜਾਂਦਾ...
ਓਨਟਾਰੀਓ ਟਰੱਕਿੰਗ ਐਸੋਸਿਏਸ਼ਨ ਵੱਲੋਂ ਕੈਨੇਡੀਅਨ ਟਰੱਕਿੰਗ ਅਲਾਇੰਸ ਨਾਲ ਰਲ ਕੇ ਫੈਡਰਲ ਸਰਕਾਰ ਦੇ ਉਸ ਐਲਾਨ ਦੀ ਤਾਰੀਫ ਕੀਤੀ ਜਾ ਰਹੀ ਹੈ ਜਿਸ ਵਿੱਚ ਇਹ ਆਖਿਆ ਗਿਆ ਹੈ ਕਿ ਕਮਰਸ਼ੀਅਲ ਟਰੱਕ ਡਰਾਈਵਰਜ਼ ਵੀ ਜ਼ਰੂਰੀ ਕਾਮੇ ਹਨ ਜਿਨ੍ਹਾਂ ਨੂੰ ਵਿਦੇਸ਼ ਤੋਂ...
ਟਰੱਕਿੰਗ ਇੰਡਸਟਰੀ, ਵਿਰੋਧੀ ਧਿਰਾਂ ਦੇ ਦਬਾਅ ਦੇ ਨਾਲ ਨਾਲ ਆਪਣੀ ਕਾਮਨ ਸੈਂਸ ਤੋਂ ਕੰਮ ਲੈਂਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਮਰੀਕਾ ਤੋਂ ਕੈਨੇਡਾ ਆਉਣ ਸਮੇਂ ਬਾਰਡਰ ਕਰੌਸ ਕਰਨ ਵਾਲੇ ਕੈਨੇਡੀਅਨ ਟਰੱਕਰਜ਼ ਲਈ ਸਰਕਾਰ ਵੱਲੋਂ ਲਾਜ਼ਮੀ ਕੋਵਿਡ ਵੈਕਸੀਨੇਸ਼ਨ ਦੀ ਸ਼ਰਤ...
ਆਟੋਮੇਟਿਡ ਸਪੀਡ ਐਨਫੋਰਸਮੈਂਟ (ਏਐਸਈ) ਸਿਸਟਮ ਤਹਿਤ ਸਿਟੀ ਆਫ ਟੋਰਾਂਟੋ ਵੱਲੋਂ ਸਕੂਲਾਂ ਨੇੜੇ ਕਮਿਊਨਿਟੀ ਸੇਫਟੀ ਜੋਨਜ਼ ਵਿੱਚ ਇਸ ਹਫਤੇ ਟਿਕਟਾਂ ਜਾਰੀ ਕਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ| ਏਐਸਈ ਅਜਿਹਾ ਆਟੋਮੈਟਿਕ ਸਿਸਟਮ ਹੈ ਜਿਹੜਾ ਕੈਮਰੇ ਤੇ ਰਫਤਾਰ ਮਾਪਣ ਵਾਲੀ ਡਿਵਾਈਸ ਰਾਹੀਂ ਨਿਰਧਾਰਤ ਹੱਦ ਨਾਲੋਂ ਜ਼ਿਆਦਾ ਤੇਜ਼ ਰਫਤਾਰ ਨਾਲ ਜਾ ਰਹੀਆਂ ਗੱਡੀਆਂ, ਇੱਥੋਂ ਤੱਕ ਕਿ ਕਮਰਸ਼ੀਅਲ ਟਰੱਕਾਂ ਦੀਆਂ ਤਸਵੀਰਾਂ ਲੈ ਲੈਂਦਾ ਹੈ| ਸਿਟੀ ਦਾ ਕਹਿਣਾ ਹੈ ਕਿ ਇਨ੍ਹਾਂ ਤਸਵੀਰਾਂ ਦਾ ਮੁਲਾਂਕਣ ਪ੍ਰੋਵਿੰਸ਼ੀਅਲ ਅਫੈਂਸ ਆਫੀਸਰਜ਼ ਵੱਲੋਂ ਕੀਤਾ ਜਾਂਦਾ ਹੈ ਤੇ ਫਿਰ ਗੱਡੀ ਭਾਵੇਂ ਕੋਈ ਵੀ ਚਲਾ ਰਿਹਾ ਹੋਵੇ ਪਰ ਟਿਕਟ ਗੱਡੀ ਦੇ ਮਾਲਕ ਨੂੰ ਜਾਰੀ ਕਰ ਦਿੱਤੀ ਜਾਂਦੀ ਹੈ| ਦੋਸ਼ੀ ਪਾਏ ਜਾਣ ਉੱਤੇ, ਇੱਕਮਾਤਰ ਸਜ਼ਾ ਜੁਰਮਾਨਾ ਹੈ-ਕੋਈ ਡੀਮੈਰਿਟ ਅੰਕ ਨਹੀਂ ਜਾਰੀ ਕੀਤੇ ਜਾਂਦੇ ਤੇ ਨਾ ਹੀ ਇਸ ਨਾਲ ਗੱਡੀ ਦੇ ਰਜਿਸਟਰਡ ਮਾਲਕ ਦੇ ਡਰਾਈਵਿੰਗ ਰਿਕਾਰਡ ਉੱਤੇ ਹੀ ਕੋਈ ਅਸਰ ਪੈਂਦਾ ਹੈ| ਮੌਜੂਦਾ ਲੋਕੇਸ਼ਨਾਂ ਤੇਜ਼ ਰਫਤਾਰੀ ਤੇ ਹਾਦਸਿਆਂ ਸਬੰਧੀ ਡਾਟਾ ਦੇ ਆਧਾਰ ਉੱਤੇ ਚੁਣੀਆਂ ਗਈਆਂ ਹਨ| ਰੁਝਾਨ ਇਹ ਹੈ ਕਿ ਕੈਮਰੇ ਰੀਅਰ ਲਾਇਸੰਸ ਪਲੇਟ ਦੀ ਤਸਵੀਰ ਲੈ ਲੈਂਦੇ ਹਨ| ਟਰੈਕਟਰ, ਟਰੇਲਰਜ਼ ਦੇ ਮਾਮਲੇ ਵਿੱਚ, ਕਿਉਂਕਿ ਟਰੇਲਰ ਹਾਈਵੇਅ ਟਰੈਫਿਕ ਐਕਟ ਤਹਿਤ ਮੋਟਰ ਵ੍ਹੀਕਲ ਦੀ ਵੰਨਗੀ ਵਿੱਚ ਨਹੀਂ ਆਉਂਦਾ, ਟਿਕਟਾਂ ਉਸ ਸਮੇਂ ਹੀ ਜਾਰੀ ਕੀਤੀਆਂ ਜਾਂਦੀਆਂ ਹਨ ਜੇ ਟਰੈਕਟਰ ਦੀ ਰੀਅਰ ਲਾਇਸੰਸ ਪਲੇਟ ਨਜ਼ਰ ਆਉਂਦੀ ਹੋਵੇ| ਓਨਟਾਰੀਓ ਟਰੱਕਿੰਗ ਐਸੋਸਿਏਸ਼ਨ (ਓਟੀਏ) ਕਮਿਊਨਿਟੀ ਸੇਫਟੀ ਜੋਨਜ਼ ਵਿੱਚ ਸਕੂਲਾਂ ਨੇੜੇ ਏਐਸਈ ਦੀ ਵਰਤੋਂ ਦਾ ਸਮਰਥਨ ਕਰਦੀ ਹੈ| ਇਸ ਦੇ ਨਾਲ ਹੀ ਆਪਣੇ ਸਾਰੇ ਮੈਂਬਰਾਂ ਨੂੰ ਸਕੂਲਾਂ ਤੇ ਕਮਿਊਨਿਟੀ ਸੇਫਟੀ ਜੋਨਜ਼ ਵਿੱਚ ਰਫਤਾਰ ਦੀ ਹੱਦ ਦਾ ਧਿਆਨ ਰੱਖਣ ਲਈ ਹੱਲਾਸ਼ੇਰੀ ਦਿੰਦੀ ਹੈ|