13.3 C
Toronto
Saturday, May 4, 2024
ਮੌਜੂਦਾ ਹਾਲਾਤ ਵਿੱਚ ਲੜਖੜਾ ਰਹੇ ਅਰਥਚਾਰੇ ਦਰਮਿਆਨ ਡਾਵਾਂਡੋਲ ਹੋ ਰਹੀ ਟਰੱਕਿੰਗ ਇੰਡਸਟਰੀ ਦੀ ਸਮਰੱਥਾ ਦੇ ਮੱਦੇਨਜ਼ਰ ਕੈਨੇਡੀਅਨ ਟਰੱਕਿੰਗ ਅਲਾਇੰਸ ਵੱਲੋਂ ਪ੍ਰਗਟਾਏ ਜਾ ਰਹੇ ਤੌਖਲਿਆਂ ਦੀ ਹੋਰਨਾਂ ਸਪਲਾਈ ਚੇਨ ਨਾਲ ਜੁੜੇ ਸੈਕਟਰਜ਼ ਵੱਲੋਂ ਵੀ ਤਾਈਦ ਕੀਤੀ ਜਾ ਰਹੀ ਹੈ। ਇਸ...
ਬੀਤੇ ਦਿਨੀਂ ਪ੍ਰੋਵਿੰਸ ਵੱਲੋਂ ਸਟੇਅ ਐਟ ਹੋਮ ਆਰਡਰਜ਼ ਜਾਰੀ ਕੀਤੇ ਗਏ ਸਨ। ਉਸ ਸਮੇਂ ਤੋਂ ਹੀ ਪ੍ਰੋਵਿੰਸ ਵੱਲੋਂ ਇਸ ਨੀਤੀ ਦੇ ਸਬੰਧ ਵਿੱਚ ਕੁੱਝ ਹੋਰ ਪੱਖਾਂ ਉੱਤੇ ਗਾਇਡੈਂਸ ਦਿੱਤੀ ਗਈ ਹੈ ਜਿਸ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਰੋਡਸਾਈਡ...
ਇਸ ਆਰਟੀਕਲ ਵਿੱਚ ਕਮਰਸ਼ੀਅਲ ਵ੍ਹੀਕਲ ਸੇਫਟੀ ਮਾਪਦੰਡਾਂ ਬਾਰੇ ਗੱਲ ਕੀਤੀ ਜਾਵੇਗੀ। ਇਹ ਮਾਪਦੰਡ, ਜਿਹੜੇ ਕਮਰਸ਼ੀਅਲ ਵ੍ਹੀਕਲ ਸੇਫਟੀ ਅਲਾਇੰਸ (ਸੀਵੀਐਸਏ), ਅਮਰੀਕਾ ਦੇ ਫੈਡਰਲ ਮੋਟਰ ਕੈਰੀਅਰ ਸੇਫਟੀ ਰੈਗੂਲੇਸ਼ਨਜ਼ (ਐਫਐਮਸੀਐਸਆਰਜ਼) ਅਤੇ ਕੈਨੇਡਾ ਦੇ ਨੈਸ਼ਨਲ ਸੇਫਟੀ ਕੋਡ (ਐਨਐਸਸੀ) ਵੱਲੋਂ ਕਾਇਮ ਕੀਤੇ ਗਏ ਹਨ।  ਭਾਵੇਂ...
  ਬਹੁਤੇ ਪ੍ਰੋਵਿੰਸਾਂ ਵਿੱਚ ਪਹਿਲੀ ਜਨਵਰੀ, 2023 ਤੋਂ ਹੀ ਫੈਡਰਲ ਈਐਲਡੀ ਸਬੰਧੀ ਨਿਯਮਾਂ ਨੂੰ ਲਾਗੂ ਕੀਤੇ ਜਾਣ ਦਾ ਕੰਮ ਜੰਗੀ ਪੱਧਰ ਉੱਤੇ ਜਾਰੀ ਹੈ।  ਹੇਠਾਂ ਦਿੱਤੀ ਗਈ ਜਾਣਕਾਰੀ ਤੇ ਈਐਲਡੀ ਚਾਰਟ- 23MAR06-ProvELD Enforcement Chart_public ਕੈਨੇਡੀਅਨ ਟਰੱਕਿੰਗ ਅਲਾਇੰਸ ਨੂੰ ਇਸ ਦੇ ਪ੍ਰੋਵਿੰਸ਼ੀਅਲ...
ਆਰਨੌਲਡ ਬਰਦਰਜ਼ ਟਰਾਂਸਪੋਰਟ ਲਿਮਟਿਡ ਵੱਲੋਂ 2022 ਲਈ ਫੰਡਰੇਜਿ਼ੰਗ ਦਾ ਟੀਚਾ 20,000 ਡਾਲਰ ਮਿਥਿਆ ਗਿਆ ਹੈ। ਇਹ ਟੀਚਾ ਪ੍ਰੋਸਟੇਟ ਕੈਂਸਰ ਨਾਲ ਲੜਨ ਲਈ ਡੈਡ ਕੈਂਪੇਨ ਵਾਸਤੇ ਮਿਥਿਆ ਗਿਆ ਹੈ।  ਆਰਨੌਲਡ ਬਰਦਰਜ਼ ਨੇ 2017 ਵਿੱਚ ਇਸ ਕਾਰਨ ਨਾਲ ਜੁੜਨ ਤੋਂ ਬਾਅਦ ਤੋਂ...
ਟਰੱਕ ਪਾਰਕਿੰਗ ਤੇ ਲੇਬਰ ਦੀ ਘਾਟ ਵਰਗੇ ਮੁੱਦੇ ਹੋਣਗੇ ਏਟੀਆਰਆਈ ਦੀ ਰਿਸਰਚ ਸਬੰਧੀ ਤਰਜੀਹਾਂ ਅਮੈਰੀਕਨ ਟਰਾਂਸਪੋਰਟੇਸ਼ਨ ਰਿਸਰਚ ਇੰਸਟੀਚਿਊਟ(ਏਟੀਆਰਆਈ) ਬੋਰਡ ਆਫ ਡਾਇਰੈਕਟਰਜ਼ ਵੱਲੋਂ 2023 ਵਿੱਚ ਉੱਘੀਆਂ ਰਿਸਰਚ ਤਰਜੀਹਾਂ ਨੂੰ ਮਨਜ਼ੂਰੀ ਦਿੱਤੀ ਗਈ।2023 ਲਈ ਏਟੀਆਰਆਈ ਦੀਆਂ ਰਿਸਰਚ ਸਬੰਧੀ ਤਰਜੀਹਾਂ ਹੇਠ ਲਿਖੇ ਅਨੁਸਾਰ ਹਨ : ਜਨਤਕ ਆਰਾਮ ਵਾਲੀਆਂ ਥਾਂਵਾਂ ਉੱਤੇ ਟਰੱਕ ਪਾਰਕਿੰਗ ਦਾ ਪਸਾਰ : ਡਰਾਈਵਰਾਂ ਲਈ ਸੱਭ ਤੋਂ ਵੱਡਾ ਚਿੰਤਾ ਦਾ ਵਿਸ਼ਾ ਟਰੱਕ ਪਾਰਕਿੰਗ ਦੀ ਘਾਟ ਹੈ ਇਸ ਰਿਸਰਚ ਨਾਲ ਟਰੱਕ ਡਰਾਈਵਰਾਂ ਦੇ ਆਰਾਮ ਕਰਨ ਦੀ ਥਾਂ ਦੀ ਪਛਾਣ ਕੀਤੀ ਜਾਵੇਗੀ ਤੇ ਉਸ ਦਾ ਪਤਾ ਲਾਉਣ ਦੇ ਹਿਸਾਬ ਨਾਲ ਰੂਪ ਰੇਖਾ ਨੂੰ ਉਲੀਕਿਆ ਜਾਵੇਗਾ, ਬਿਹਤਰ ਕੇਸ ਸਟੱਡੀਜ਼ ਵਿਕਸਤ ਕੀਤੀਆਂ ਜਾਣਗੀਆਂ ਤੇ ਪਬਲਿਕ ਰੈਸਟ ਏਰੀਆਜ਼ ਵਿੱਚ ਉਪਲਬਧ ਟਰੱਕ ਪਾਰਕਿੰਗ ਦੀ ਸਮਰੱਥਾ ਦਾ ਪਸਾਰ ਕਰਨ ਲਈ ਮੌਜੂਦ ਟਰੱਕ ਡਰਾਈਵਰਾਂ ਦੇ ਡਾਟਾ ਦੀ ਪਛਾਣ ਕਰਕੇ ਰਣਨੀਤੀ ਉਲੀਕੀ ਜਾਵੇਗੀ। ਮਹਿਲਾ ਟਰੱਕ ਡਰਾਈਵਰਾਂ ਦੇ ਦਾਖਲੇ ਦੇ ਰਾਹ ਵਿੱਚ ਆਉਣ ਵਾਲੇ ਅੜਿੱਕਿਆਂ ਦੀ ਪਛਾਣ ਕਰਨਾ : ਟਰੱਕ ਡਰਾਈਵਰ ਵਰਕਫੋਰਸ ਦਾ ਸਿਰਫ 10 ਫੀ ਸਦੀ ਤੋਂ ਵੀ ਘੱਟ ਆਬਾਦੀ ਮਹਿਲਾ ਟਰੱਕ ਡਰਾਈਵਰਾਂ ਦੀ ਹੈ ਅਜੇ ਵੀ ਏਟੀਆਰਆਈ ਰਿਸਰਚ ਦੇ ਦਸਤਾਵੇਜ਼ਾਂ ਅਨੁਸਾਰ ਮਹਿਲਾ ਡਰਾਈਵਰ ਆਪਣੇ ਨਾਲ ਦੇ ਪੁਰਸ਼ ਡਰਾਈਵਰਾਂ ਨਾਲੋਂ ਵਧੇਰੇ ਸੁਰੱਖਿਅਤ ਹਨ। ਇਸ ਰਿਸਰਚ ਨਾਲ ਲਿੰਗਕ ਮੁੱਦਿਆਂ ਦੀ ਪਛਾਣ ਹੋਵੇਗੀ ਤੇ ਇੰਡਸਟਰੀ ਮਹਿਲਾ ਟਰੱਕ ਡਰਾਈਵਰਾਂ ਨੂੰ ਆਕਰਸਿ਼ਤ ਕਰਨ ਲਈ ਤੇ ਟਰੱਕ ਡਰਾਈਵਿੰਗ ਨੂੰ ਕਰੀਅਰ ਵਜੋਂ ਚੁਣਨ ਲਈ ਹੋਰ ਕਦਮ ਚੁੱਕ ਸਕਦੀ ਹੈ। ਮਾਲ ਅਸਬਾਬ ਦੀ ਢੋਆ ਢੁਆਈ ਉੱਤੇ ਪੈਣ ਕੰਪਲੀਟ ਸਟਰੀਟ ਦਾ ਪੈਣ ਵਾਲਾ ਪ੍ਰਭਾਵ : ਕੰਪਲੀਟ ਸਟਰੀਟਸ ਅਮਰੀਕਾ ਵਿੱਚ ਡੌਟ ਪ੍ਰੋਗਰਾਮ ਹੈ ਜਿਸ ਨੂੰ ਸਾਰੇ ਯੂਜ਼ਰਜ਼, ਜਿਨ੍ਹਾਂ ਵਿੱਚ ਪੈਡੈਸਟਰੀਅਨ, ਬਾਈਸਾਈਕਲ ਚਲਾਉਣ ਵਾਲੇ ਤੇ ਟਰਾਂਜਿ਼ਟ ਰਾਈਡਰਜ਼,  ਲਈ ਟਰਾਂਸਪੋਰਟੇਸ਼ਨ ਪਹੁੰਚ ਵਿੱਚ ਲਿਆਉਣ ਵਾਸਤੇ ਡਿਜ਼ਾਈਨ ਕੀਤਾ ਗਿਆ ਹੈ ਕੰਪਲੀਟ ਸਟਰੀਟਸ ਨੂੰ ਤਾਇਨਾਤ ਕਰਨ ਦੇ ਲਏ ਜਾਣ ਵਾਲੇ ਫੈਸਲਿਆਂ ਨਾਲ ਅਕਸਰ ਫਰੇਟ ਟਰਾਂਸਪੋਰਟੇਸ਼ਨ ਉੱਤੇ ਨਕਾਰਾਤਮਕ ਅਸਰ ਪੈਂਦਾ ਹੈ ਤੇ ਉਨ੍ਹਾਂ ਉੱਤੇ ਵੀ ਇਸ ਦਾ ਨਕਾਰਾਤਮਕ ਅਸਰ ਪੈਂਦਾ ਹੈ ਜਿਹੜੇ ਵਸਤਾਂ ਦੀ ਡਲਿਵਰੀ ਕਰਨ ਵਾਲੇ ਟਰੱਕਾਂ ਉੱਤੇ ਨਿਰਭਰ ਕਰਦਾ ਹੈ ਇਹ ਅਧਿਐਨ ਇਨ੍ਹਾਂ ਪ੍ਰਭਾਵਾਂ ਨੂੰ ਪ੍ਰਮਾਣਿਤ ਕਰੇਗਾ ਤੇ ਫਰੇਟ ਮੂਵਮੈਂਟ ਨੂੰ ਬਿਹਤਰ ਢੰਗ ਨਾਲ ਚਲਾਉਣ ਲਈ ਟਰਾਂਸਪੋਰਟੇਸ਼ਨ ਪਲੈਨਰਜ਼ ਲਈ ਸਿਫਾਰਸ਼ਾਂ ਕਰੇਗਾ। ਡੀਜ਼ਲ ਟੈਕਨੀਸ਼ੀਅਨ ਘਾਟ ਦੀ ਜਾਂਚ : ਤਕਨੀਸ਼ਨਾਂ ਨੂੰ ਰਕਰੂਟ ਕਰਨ ਤੇ ਇੰਡਸਟਰੀ ਨਾਲ ਜੋੜੀ ਰੱਖਣ ਨੂੰ ਡਰਾਈਵਰਾਂ ਦੀ ਘਾਟ ਵਾਂਗ ਹੀ ਸੰਵੇਦਨਸ਼ੀਲ ਤੇ ਨਾਜ਼ੁਕ ਮਸਲਾ ਮੰਨਿਆਂ ਜਾ ਰਿਹਾ ਹੈ ਤੇ ਇਹ ਇੰਡਸਟਰੀ ਲਈ ਵੱਡੀ ਚੁਣੌਤੀ ਹੈ ਇਹ ਰਿਸਰਚ ਸਰਕਾਰ ਤੇ ਇੰਡਸਟਰੀ ਦੀ ਕਿਸੇ ਤਰਾਂ ਦੀ ਘਾਟ ਦੀ ਪਛਾਣ ਕਰਨ, ਵਰਕਫੋਰਸ ਦੀਆਂ ਲੋੜਾਂ ਅਨੁਸਾਰ ਕਰੀਅਰ ਦੀਆਂ ਵਿਸ਼ੇਸ਼ਤਾਈਆਂ ਦਾ ਪਤਾ ਲਾਉਣ ਦੀ ਕੋਸਿ਼ਸ਼ ਕੀਤੀ ਜਾਵੇਗੀ ਤੇ ਇਸ ਦੇ ਨਾਲ ਹੀ ਹਾਈ ਸਕੂਲ ਪੱਧਰ ਉੱਤੇ ਵੋਕੇਸ਼ਨਲ ਟਰੇਨਿੰਗ ਦੀ ਉਪਲਬਧਤਾ ਦਾ ਪਤਾ ਵੀ ਲਾਇਆ ਜਾਵੇਗਾ, ਇਸ ਤੋਂ ਇਲਾਵਾ ਇੰਡਸਟਰੀ ਦੇ ਰਕਰੂਟਮੈਂਟ ਰੁਝਾਨਾਂ ਤੇ ਕਰੀਅਰ ਨਾਲ ਜੁੜੇ ਮੌਕਿਆਂ ਦਾ ਵੀ ਪਤਾ ਲਾਇਆ ਜਾਵੇਗਾ।   ਡਰਾਈਵਰ ਦੀ ਡਿਟੈਂਸ਼ਨ ਦੀ ਕੀਮਤ : ਟਰੱਕ ਡਰਾਈਵਰਾਂ ਤੇ ਮੋਟਰ ਕੈਰੀਅਰਜ਼ ਵੱਲੋਂ ਕਸਟਮਰ ਫੈਸਿਲਿਟੀਜ਼ ਉੱਤੇ ਡਰਾਈਵਰ ਡਿਟੈਂਸ਼ਨ ਨੂੰ ਲਗਾਤਾਰ ਇੰਡਸਟਰੀ ਲਈ ਵੱਡੀ ਚਿੰਤਾ ਰੈਂਕ ਕੀਤਾ ਜਾ ਰਿਹਾ ਹੈ ਸਿੱਪਰ ਗਰੁੱਪਜ਼ ਵੱਲੋਂ ਸਮਰਥਨ ਪ੍ਰਾਪਤ ਰਿਸਰਚ ਵਿੱਚ ਡਿਟੈਂਸ਼ਨ ਦੇ ਪ੍ਰਭਾਵ, ਲਾਗਤ ਤੇ ਡਿਟੈਂਸ਼ਨ ਨੂੰ ਘੱਟ ਤੋਂ ਘੱਟ ਕਰਨ ਲਈ ਰਣਨੀਤੀ ਦੀ ਸ਼ਨਾਖ਼ਤ ਵਾਸਤੇ ਕੁਆਂਟੀਟੇਟਿਵ ਡਾਟਾ ਇੱਕਠਾ ਕੀਤਾ ਜਾਵੇਗਾ। 
ਕਰੌਸ ਬਾਰਡਰ ਟਰਾਂਸਪੋਰਟੇਸ਼ਨ ਤੇ ਟਰੇਡ ਦੀ ਅਹਿਮੀਅਤ ਬਾਰੇ ਗੱਲਬਾਤ ਕਰਨ ਲਈ ਟਰਾਂਸਪੋਰਟੇਸ਼ਨ ਲੀਡਰਜ਼ ਦੇ ਕੈਨੇਡੀਅਨ ਤੇ ਅਮੈਰੀਕਨ ਹੈੱਡਜ਼ ਨੇ ਇਸ ਮਹੀਨੇ ਮੁਲਾਕਾਤ ਕੀਤੀ। ਇਸ ਦੌਰਾਨ ਗਰਡੀ ਹੌਵੇ ਇੰਟਰਨੈਸ਼ਨਲ ਬ੍ਰਿੱਜ ਸਬੰਧੀ ਚੱਲ ਰਹੇ ਕੰਮਕਾਜ ਬਾਰੇ ਵੀ ਚਰਚਾ ਕੀਤੀ ਗਈ। ਇਹ...
ਰੇਜਾਈਨਾ ਸਥਿਤ ਸੀਐਸ ਡੇਅ ਟਰਾਂਸਪੋਰਟ ਦੇ ਪ੍ਰੈਜ਼ੀਡੈਂਟ ਹੈਦਰ ਡੇਅ ਨੂੰ ਕੈਨੇਡੀਅਨ ਟਰੱਕਿੰਗ ਅਲਾਇੰਸ ਦੀ ਬਲੂ ਰਿਬਨ ਟਾਸਕ ਫੋਰਸ (ਬੀਆਰਟੀਐਫ) ਦਾ ਚੇਅਰ ਨਿਯੁਕਤ ਕੀਤਾ ਗਿਆ ਹੈ। ਡੇਅ, ਬੀਆਰਟੀਐਫ ਦੇ ਤੀਜੇ ਚੇਅਰ ਬਣੇ ਹਨ ਤੇ ਉਹ ਸਦਰਲੈਂਡ ਐਂਟਰਪ੍ਰਾਈਸਿਜ਼ ਗਰੁੱਪ ਦੇ ਪ੍ਰੈਜ਼ੀਡੈਂਟ...
ਪੀਲ ਦੇ ਡਰਾਈਵਰਾਂ ਨੂੰ ਕੋਵਿਡ-19 ਵੈਕਸੀਨ ਦੀ ਪਹਿਲੀ ਤੇ ਦੂਜੀ ਡੋਜ਼ ਦੇਣ ਲਈ ਪੀਲ ਰੀਜਨ ਵੱਲੋਂ 17 ਜੁਲਾਈ ਤੇ 18 ਜੁਲਾਈ ਨੂੰ ਵੀਕੈਂਡ ਟਰਾਂਸਪੋਰਟੇਸ਼ਨ ਕਲੀਨਿਕ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਕਲੀਨਿਕ ਟਰੱਕਿੰਗ, ਟੈਕਸੀ, ਬੱਸ ਇੰਡਸਟਰੀ ਤੇ ਊਬਰ...
ਸੀਟੀਏ ਤੇ ਮੁੱਖ ਧਾਰਾ ਨਾਲ ਜੁੜੇ ਆਊਟਲੈਟਸ ਵੱਲੋਂ ਜਿਸ ਤਰ੍ਹਾਂ ਪਹਿਲਾਂ ਰਿਪੋਰਟ ਕੀਤਾ ਗਿਆ ਸੀ ਉਸੇ ਅਧਾਰ ਉੱਤੇ ਕੈਨੇਡਾ ਸਰਕਾਰ ਵੱਲੋਂ ਮਹਾਰਾਣੀ ਐਲਿਜ਼ਾਬੈੱਥ ਦੀ ਮੌਤ ਦੇ ਸਬੰਧ ਵਿੱਚ 19 ਸਤੰਬਰ ਨੂੰ ਸੋਗ ਮਨਾਉਣ ਲਈ ਕੌਮੀ ਦਿਵਸ ਐਲਾਨਿਆ ਗਿਆ ਹੈ। ਇਸ ਤੋਂ...