ਡੇਅ ਸੀਟੀਏ ਦੀ ਬਲੂ ਰਿਬਨ ਟਾਸਕ ਫੋਰਸ ਦੇ ਚੇਅਰ ਨਿਯੁਕਤ

day-named-chair-of-ctas-blue-ribbon-task-force

ਰੇਜਾਈਨਾ ਸਥਿਤ ਸੀਐਸ ਡੇਅ ਟਰਾਂਸਪੋਰਟ ਦੇ ਪ੍ਰੈਜ਼ੀਡੈਂਟ ਹੈਦਰ ਡੇਅ ਨੂੰ ਕੈਨੇਡੀਅਨ ਟਰੱਕਿੰਗ ਅਲਾਇੰਸ ਦੀ ਬਲੂ ਰਿਬਨ ਟਾਸਕ ਫੋਰਸ (ਬੀਆਰਟੀਐਫ) ਦਾ ਚੇਅਰ ਨਿਯੁਕਤ ਕੀਤਾ ਗਿਆ ਹੈ। ਡੇਅ, ਬੀਆਰਟੀਐਫ ਦੇ ਤੀਜੇ ਚੇਅਰ ਬਣੇ ਹਨ ਤੇ ਉਹ ਸਦਰਲੈਂਡ ਐਂਟਰਪ੍ਰਾਈਸਿਜ਼ ਗਰੁੱਪ ਦੇ ਪ੍ਰੈਜ਼ੀਡੈਂਟ ਡੱਗ ਸਦਰਲੈਂਡ ਦੀ ਥਾਂ ਲੈਣਗੇ। 

ਇਸ ਮੌਕੇ ਡੇਅ ਨੇ ਆਖਿਆ ਕਿ ਬੀਆਰਟੀਐਫ ਦਾ ਚੇਅਰ ਬਣਨ ਦਾ ਸੁਭਾਗ ਉਨ੍ਹਾਂ ਨੂੰ ਹਾਸਲ ਹੋਇਆ ਇਸ ਤੋਂ ਉਹ ਕਾਫੀ ਖੁਸ਼ ਹਨ। ਉਨ੍ਹਾਂ ਆਖਿਆ ਕਿ ਪਿਛਲੇ ਦੋ ਸਾਲਾਂ ਦੌਰਾਨ ਡੱਗ ਵੱਲੋਂ ਕੀਤੀ ਮਿਹਨਤ ਤੇ ਸਮਰਪਣ ਲਈ ਉਹ ਉਨ੍ਹਾਂ ਦੇ ਸ਼ੁਕਰਗੁਜ਼ਾਰ ਹਨ। ਉਨ੍ਹਾਂ ਅੱਗੇ ਆਖਿਆ ਕਿ ਉਨ੍ਹਾਂ ਤੋਂ ਪਹਿਲਾਂ ਬੀਆਰਟੀਐਫ ਦੇ ਚੇਅਰ ਰਹਿ ਚੁੱਕੀਆਂ ਸਾਰੀਆਂ ਸ਼ਖਸੀਅਤਾਂ ਵਾਂਗ ਹੀ ਉਹ ਵੀ ਪੂਰੇ ਜੋਸ਼ੋਖਰੋਸ਼ ਨਾਲ ਆਪਣੀ ਭੂਮਿਕਾ ਨਿਭਾਉਣਗੇ। ਉਨ੍ਹਾਂ ਆਖਿਆ ਕਿ ਸਾਡੀ ਕਮਿਊਨਿਟੀ ਨੂੰ ਦਰਪੇਸ਼ ਕਈ ਮੁੱਦਿਆਂ ਦਾ ਹੱਲ ਸਾਡੇ ਵੱਲੋਂ ਰਲ ਕੇ ਕੱਢਿਆ ਜਾਂਦਾ ਹੈ ਤੇ ਇਸ ਲਈ ਪਾਏ ਜਾਣ ਵਾਲੇ ਸਾਰਿਆਂ ਦੇ ਯੋਗਦਾਨ ਨੂੰ ਉਹ ਹਾਈਲਾਈਟ ਕਰਨ ਵਿੱਚ ਕੋਈ ਕਸਰ ਨਹੀਂ ਛੱਡਣਗੇ।ਇਹ ਸੱਚਮੁੱਚ ਅਜਿਹੀ ਥਾਂ ਹੈ ਜਿੱਥੇ ਸਾਡੀ ਇੰਡਸਟਰੀ ਇੱਕਜੁੱਟ ਹੋ ਕੇ ਇਹ ਦਰਸਾਉਂਦੀ ਹੈ ਕਿ ਇੰਡਸਟਰੀ ਵਜੋਂ ਅਸੀਂ ਸਾਰੇ ਕਿੱਧਰ ਤੇ ਕਿਵੇਂ ਅੱਗੇ ਵਧਾਂਗੇ। 

ਬੀਆਰਟੀਐਫ, ਸੀਟੀਏ ਬੋਰਡ ਦੀ ਮੌਜੂਦਾ ਕਮੇਟੀ ਹੈ, ਜਿਸ ਨੂੰ ਸੀਟੀਏ ਦੇ ਬੋਰਡ ਆਫ ਡਾਇਰੈਕਟਰਜ਼ ਦੀ ਮੀਟਿੰਗ ਲਈ ਰਸਮੀ ਤੌਰ ਉੱਤੇ ਸੱਦਿਆ ਜਾਂਦਾ ਹੈ। ਹਾਲਾਂਕਿ ਬੀਆਰਟੀਐਫ ਨੂੰ ਅਸਲ ਵਿੱਚ ਇੰਡਸਟਰੀ ਵਿੱਚ ਲੇਬਰ ਦੀ ਘਾਟ ਦਾ ਅਧਿਐਨ ਕਰਨ ਤੇ ਰਿਪੋਰਟ ਕਰਨ ਲਈ ਕਾਇਮ ਕੀਤਾ ਗਿਆ ਸੀ ਪਰ ਹੌਲੀ ਹੌਲੀ ਇਸ ਦਾ ਵਿਕਾਸ ਹੁੰਦਾ ਗਿਆ ਤੇ ਹੁਣ ਇਹ ਹੋਰਨਾਂ ਮੁੱਦਿਆਂ ਦਾ ਧਿਆਨ ਵੀ ਰੱਖਦੀ ਹੈ ਜਿਨ੍ਹਾਂ ਵਿੱਚ ਰਕਰੂਟਮੈਂਟ, ਰਿਟੈਂਸ਼ਨ, ਇੰਡਸਟਰੀ ਦੇ ਅਕਸ ਨੂੰ ਬਰਕਰਾਰ ਰੱਖਣਾ ਆਦਿ ਸ਼ਾਮਲ ਹਨ ਅਤੇ ਇਸ ਦੇ ਨਾਲ ਹੀ ਇਹ ਟਰੱਕਸ ਫੌਰ ਚੇਂਜ ਤੇ ਟਰੱਕਿੰਗ ਐਚਆਰ ਕੈਨੇਡਾ ਵਰਗੇ ਹੋਰਨਾਂ ਇੰਡਸਟਰੀ ਗਰੁੱਪਜ਼ ਨਾਲ ਤਾਲਮੇਲ ਰੱਖਣ ਲਈ ਪੁਲ ਦਾ ਕੰਮ ਵੀ ਕਰਦੀ ਹੈ।  

ਅਰਥਚਾਰੇ ਦੇ ਕਈ ਹੋਰਨਾਂ ਸੈਕਟਰਜ਼ ਵਾਂਗ ਟਰੱਕਿੰਗ ਇੰਡਸਟਰੀ ਵੀ ਉਮਰਦਰਾਜ਼ ਹੋ ਰਹੀ ਵਰਕਫੋਰਸ ਨੂੰ ਬਦਲਣ ਵਰਗੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ ਤੇ ਕਈ ਕੰਪਨੀਆਂ ਨਵੇਂ ਵਰਕਰਜ਼ ਰਕਰੂਟ ਕਰਨ ਤੇ ਇੰਡਸਟਰੀ ਵਿੱਚ ਸ਼ਾਮਲ ਹੋਣ ਵਾਲੇ ਨਵੇਂ ਰੰਗਰੂਟਾਂ ਨੂੰ ਬਰਕਰਾਰ ਰੱਖਣ ਲਈ ਜੱਦੋ ਜਹਿਦ ਕਰ ਰਹੀ ਹੈ। ਹਾਲਾਂਕਿ ਬੀਆਰਟੀਐਫ ਆਉਣ ਵਾਲੇ ਸਾਲਾਂ ਵਿੱਚ ਵੀ ਆਪਣੇ ਟੀਚੇ ਨੂੰ ਪੂਰਾ ਕਰਨ ਲਈ ਸੰਘਰਸ਼ ਜਾਰੀ ਰੱਖੇਗੀ ਪਰ ਇਨ੍ਹਾਂ ਮੁੱਦਿਆਂ ਦੇ ਨਵੇਂ ਤੇ ਰਚਨਾਤਮਕ ਹੱਲ ਲੱਭਣਾਂ ਬੀਆਰਟੀਐਫ ਦੇ ਏਜੰਡੇ ਦੀ ਕੁੰਜੀ ਹੋਵੇਗੀ।

ਡੇਅ ਦੀ ਕੰਪਨੀ, ਸੀਐਸ ਡੇਅ ਟਰਾਂਸਪੋਰਟ ਲਿਮਟਿਡ 21 ਟਰੱਕ ਆਪਰੇਟ ਕਰਦੀ ਹੈ ਤੇ ਉਨ੍ਹਾਂ ਦੀ ਤੀਜੀ ਪੀੜ੍ਹੀ ਇਸ ਕਾਰੋਬਾਰ ਵਿੱਚ ਹੈ ਤੇ ਉਨ੍ਹਾਂ ਦਾ ਪਰਿਵਾਰ ਕੈਨੇਡੀਅਨ ਪ੍ਰੇਰੀਜ਼ ਵਿੱਚ ਭਾਰੀ ਮਾਤਰਾ ਵਿੱਚ ਗੈਸੋਲੀਨ ਤੇ ਡੀਜ਼ਲ ਉਤਪਾਦਾਂ ਦੀ ਸੇਫ ਟਰਾਂਸਪੋਰਟੇਸ਼ਨ ਵਿੱਚ ਮਹਾਰਤ ਰੱਖਦਾ ਹੈ। ਹੈਦਰ ਟਰੱਕਿੰਗ ਇੰਡਸਟਰੀ ਲਈ ਬਹੁਤ ਹੀ ਜੋਸ਼ ਰੱਖਦੇ ਹਨ ਤੇ ਇਸ ਦੇ ਨਾਲ ਹੀ ਉਹ ਸਸਕੈਚਵਨ ਟਰੱਕਿੰਗ ਐਸੋਸਿਏਸ਼ਨ (ਐਸਟੀਏ) ਤੇ ਕੈਨੇਡੀਅਨ ਟਰੱਕਿੰਗ ਅਲਾਇੰਸ (ਸੀਟੀਏ) ਦੇ ਬੋਰਡ ਮੈਂਬਰ ਹਨ। 

ਸਦਰਲੈਂਡ ਨੇ ਆਖਿਆ ਕਿ ਬੀਆਰਟੀਐਫ ਇੰਡਸਟਰੀ ਐਗਜ਼ੈਕਟਿਵਜ਼ ਤੇ ਆਗੂਆਂ ਲਈ ਇੰਡਸਟਰੀ ਦੇ ਬਹੁਤ ਹੀ ਵੱਡੇ ਤੇ ਪਰੇਸ਼ਾਨ ਕਰਨ ਵਾਲੇ ਮੁੱਦਿਆਂ ਲਈ ਫਰਮ ਹੈ।ਇਨ੍ਹਾਂ ਵਿੱਚ ਵੱਡਾ ਮੁੱਦਾ ਨਵੇਂ ਤੇ ਨੌਜਵਾਨ ਟੇਲੈਂਟ ਨੂੰ ਇੰਡਸਟਰੀ ਵਿੱਚ ਰਕਰੂਟ ਕਰਨ ਦਾ ਹੈ ਤੇ ਇਹ ਬਹੁਤ ਹੀ ਵੱਡੀ ਚੁਣੌਤੀ ਹੈ। ਉਨ੍ਹਾਂ ਆਖਿਆ ਕਿ ਪਿਛਲੇ ਦੋ ਸਾਲਾਂ ਵਿੱਚ ਇਸ ਤਰ੍ਹਾਂ ਦੇ ਮੁੱਦਿਆਂ ਉੱਤੇ ਗੱਲਬਾਤ ਤੋਰਨ ਵਿੱਚ ਅਹਿਮ ਭੂਮਿਕਾ ਨਿਭਾਉਣ ਲਈ ਉਹ ਖੁਸ਼ ਹਨ ਤੇ ਹੈਦਰ ਤੋਂ ਬਿਨਾਂ ਉਹ ਇਸ ਅਹੁਦੇ ਲਈ ਕਿਸੇ ਹੋਰ ਸ਼ਖਸ ਦੀ ਕਲਪਨਾ ਵੀ ਨਹੀਂ ਕਰ ਸਕਦੇ।

ਸਦਰਲੈਂਡ ਚੇਅਰ ਤੋਂ ਫੌਰਨ ਬਾਅਦ ਵਾਲੀ ਭੂਮਿਕਾ ਨਿਭਾਉਣਗੇ ਜਦਕਿ ਟਰੈਵਰ ਬੈਂਟ, ਜੋ ਕਿ ਐਸ਼ਨਜ਼ ਟਰਾਂਸਪੋਰਟ ਦੇ ਸੀਈਓ ਹਨ ਤੇ ਕੈਂਟਵਿੱਲ (ਨੋਵਾ ਸਕੋਸ਼ੀਆ) ਵਿੱਚ ਸਥਿਤ ਹਨ, ਵਾਈਸ ਚੇਅਰ ਦਾ ਅਹੁਦਾ ਸਾਂਭਣਗੇ ਤੇ ਉਹ ਡੇਅ ਤੇ ਸਦਰਲੈਂਡ ਨੂੰ ਆਫੀਸਰ ਆਫ ਕਮੇਟੀ ਵਜੋਂ ਜੁਆਇਨ ਕਰਨਗੇ।