ਟਰੱਕ ਪਾਰਕਿੰਗ ਮਜ਼ਦੂਰਾਂ ਦੀ ਘਾਟ

Aerial view of a large truck stop with rows of parked semi trucks. Parking lot with over 100 semi trucks.

ਟਰੱਕ ਪਾਰਕਿੰਗ ਤੇ ਲੇਬਰ ਦੀ ਘਾਟ ਵਰਗੇ ਮੁੱਦੇ ਹੋਣਗੇ ਏਟੀਆਰਆਈ ਦੀ ਰਿਸਰਚ ਸਬੰਧੀ ਤਰਜੀਹਾਂ

ਅਮੈਰੀਕਨ ਟਰਾਂਸਪੋਰਟੇਸ਼ਨ ਰਿਸਰਚ ਇੰਸਟੀਚਿਊਟ(ਏਟੀਆਰਆਈਬੋਰਡ ਆਫ ਡਾਇਰੈਕਟਰਜ਼ ਵੱਲੋਂ 2023 ਵਿੱਚ ਉੱਘੀਆਂ ਰਿਸਰਚ ਤਰਜੀਹਾਂ ਨੂੰ ਮਨਜ਼ੂਰੀ ਦਿੱਤੀ ਗਈ।2023 ਲਈ ਏਟੀਆਰਆਈ ਦੀਆਂ ਰਿਸਰਚ ਸਬੰਧੀ ਤਰਜੀਹਾਂ ਹੇਠ ਲਿਖੇ ਅਨੁਸਾਰ ਹਨ :

ਜਨਤਕ ਆਰਾਮ ਵਾਲੀਆਂ ਥਾਂਵਾਂ ਉੱਤੇ ਟਰੱਕ ਪਾਰਕਿੰਗ ਦਾ ਪਸਾਰ : ਡਰਾਈਵਰਾਂ ਲਈ ਸੱਭ ਤੋਂ ਵੱਡਾ ਚਿੰਤਾ ਦਾ ਵਿਸ਼ਾ ਟਰੱਕ ਪਾਰਕਿੰਗ ਦੀ ਘਾਟ ਹੈ ਇਸ ਰਿਸਰਚ ਨਾਲ ਟਰੱਕ ਡਰਾਈਵਰਾਂ ਦੇ ਆਰਾਮ ਕਰਨ ਦੀ ਥਾਂ ਦੀ ਪਛਾਣ ਕੀਤੀ ਜਾਵੇਗੀ ਤੇ ਉਸ ਦਾ ਪਤਾ ਲਾਉਣ ਦੇ ਹਿਸਾਬ ਨਾਲ ਰੂਪ ਰੇਖਾ ਨੂੰ ਉਲੀਕਿਆ ਜਾਵੇਗਾਬਿਹਤਰ ਕੇਸ ਸਟੱਡੀਜ਼ ਵਿਕਸਤ ਕੀਤੀਆਂ ਜਾਣਗੀਆਂ ਤੇ ਪਬਲਿਕ ਰੈਸਟ ਏਰੀਆਜ਼ ਵਿੱਚ ਉਪਲਬਧ ਟਰੱਕ ਪਾਰਕਿੰਗ ਦੀ ਸਮਰੱਥਾ ਦਾ ਪਸਾਰ ਕਰਨ ਲਈ ਮੌਜੂਦ ਟਰੱਕ ਡਰਾਈਵਰਾਂ ਦੇ ਡਾਟਾ ਦੀ ਪਛਾਣ ਕਰਕੇ ਰਣਨੀਤੀ ਉਲੀਕੀ ਜਾਵੇਗੀ।

ਮਹਿਲਾ ਟਰੱਕ ਡਰਾਈਵਰਾਂ ਦੇ ਦਾਖਲੇ ਦੇ ਰਾਹ ਵਿੱਚ ਆਉਣ ਵਾਲੇ ਅੜਿੱਕਿਆਂ ਦੀ ਪਛਾਣ ਕਰਨਾ : ਟਰੱਕ ਡਰਾਈਵਰ ਵਰਕਫੋਰਸ ਦਾ ਸਿਰਫ 10 ਫੀ ਸਦੀ ਤੋਂ ਵੀ ਘੱਟ ਆਬਾਦੀ ਮਹਿਲਾ ਟਰੱਕ ਡਰਾਈਵਰਾਂ ਦੀ ਹੈ ਅਜੇ ਵੀ ਏਟੀਆਰਆਈ ਰਿਸਰਚ ਦੇ ਦਸਤਾਵੇਜ਼ਾਂ ਅਨੁਸਾਰ ਮਹਿਲਾ ਡਰਾਈਵਰ ਆਪਣੇ ਨਾਲ ਦੇ ਪੁਰਸ਼ ਡਰਾਈਵਰਾਂ ਨਾਲੋਂ ਵਧੇਰੇ ਸੁਰੱਖਿਅਤ ਹਨ। ਇਸ ਰਿਸਰਚ ਨਾਲ ਲਿੰਗਕ ਮੁੱਦਿਆਂ ਦੀ ਪਛਾਣ ਹੋਵੇਗੀ ਤੇ ਇੰਡਸਟਰੀ ਮਹਿਲਾ ਟਰੱਕ ਡਰਾਈਵਰਾਂ ਨੂੰ ਆਕਰਸਿ਼ਤ ਕਰਨ ਲਈ ਤੇ ਟਰੱਕ ਡਰਾਈਵਿੰਗ ਨੂੰ ਕਰੀਅਰ ਵਜੋਂ ਚੁਣਨ ਲਈ ਹੋਰ ਕਦਮ ਚੁੱਕ ਸਕਦੀ ਹੈ।

ਮਾਲ ਅਸਬਾਬ ਦੀ ਢੋਆ ਢੁਆਈ ਉੱਤੇ ਪੈਣ ਕੰਪਲੀਟ ਸਟਰੀਟ ਦਾ ਪੈਣ ਵਾਲਾ ਪ੍ਰਭਾਵ : ਕੰਪਲੀਟ ਸਟਰੀਟਸ ਅਮਰੀਕਾ ਵਿੱਚ ਡੌਟ ਪ੍ਰੋਗਰਾਮ ਹੈ ਜਿਸ ਨੂੰ ਸਾਰੇ ਯੂਜ਼ਰਜ਼ਜਿਨ੍ਹਾਂ ਵਿੱਚ ਪੈਡੈਸਟਰੀਅਨਬਾਈਸਾਈਕਲ ਚਲਾਉਣ ਵਾਲੇ ਤੇ ਟਰਾਂਜਿ਼ਟ ਰਾਈਡਰਜ਼,  ਲਈ ਟਰਾਂਸਪੋਰਟੇਸ਼ਨ ਪਹੁੰਚ ਵਿੱਚ ਲਿਆਉਣ ਵਾਸਤੇ ਡਿਜ਼ਾਈਨ ਕੀਤਾ ਗਿਆ ਹੈ ਕੰਪਲੀਟ ਸਟਰੀਟਸ ਨੂੰ ਤਾਇਨਾਤ ਕਰਨ ਦੇ ਲਏ ਜਾਣ ਵਾਲੇ ਫੈਸਲਿਆਂ ਨਾਲ ਅਕਸਰ ਫਰੇਟ ਟਰਾਂਸਪੋਰਟੇਸ਼ਨ ਉੱਤੇ ਨਕਾਰਾਤਮਕ ਅਸਰ ਪੈਂਦਾ ਹੈ ਤੇ ਉਨ੍ਹਾਂ ਉੱਤੇ ਵੀ ਇਸ ਦਾ ਨਕਾਰਾਤਮਕ ਅਸਰ ਪੈਂਦਾ ਹੈ ਜਿਹੜੇ ਵਸਤਾਂ ਦੀ ਡਲਿਵਰੀ ਕਰਨ ਵਾਲੇ ਟਰੱਕਾਂ ਉੱਤੇ ਨਿਰਭਰ ਕਰਦਾ ਹੈ ਇਹ ਅਧਿਐਨ ਇਨ੍ਹਾਂ ਪ੍ਰਭਾਵਾਂ ਨੂੰ ਪ੍ਰਮਾਣਿਤ ਕਰੇਗਾ ਤੇ ਫਰੇਟ ਮੂਵਮੈਂਟ ਨੂੰ ਬਿਹਤਰ ਢੰਗ ਨਾਲ ਚਲਾਉਣ ਲਈ ਟਰਾਂਸਪੋਰਟੇਸ਼ਨ ਪਲੈਨਰਜ਼ ਲਈ ਸਿਫਾਰਸ਼ਾਂ ਕਰੇਗਾ।

ਡੀਜ਼ਲ ਟੈਕਨੀਸ਼ੀਅਨ ਘਾਟ ਦੀ ਜਾਂਚ : ਤਕਨੀਸ਼ਨਾਂ ਨੂੰ ਰਕਰੂਟ ਕਰਨ ਤੇ ਇੰਡਸਟਰੀ ਨਾਲ ਜੋੜੀ ਰੱਖਣ ਨੂੰ ਡਰਾਈਵਰਾਂ ਦੀ ਘਾਟ ਵਾਂਗ ਹੀ ਸੰਵੇਦਨਸ਼ੀਲ ਤੇ ਨਾਜ਼ੁਕ ਮਸਲਾ ਮੰਨਿਆਂ ਜਾ ਰਿਹਾ ਹੈ ਤੇ ਇਹ ਇੰਡਸਟਰੀ ਲਈ ਵੱਡੀ ਚੁਣੌਤੀ ਹੈ ਇਹ ਰਿਸਰਚ ਸਰਕਾਰ ਤੇ ਇੰਡਸਟਰੀ ਦੀ ਕਿਸੇ ਤਰਾਂ ਦੀ ਘਾਟ ਦੀ ਪਛਾਣ ਕਰਨਵਰਕਫੋਰਸ ਦੀਆਂ ਲੋੜਾਂ ਅਨੁਸਾਰ ਕਰੀਅਰ ਦੀਆਂ ਵਿਸ਼ੇਸ਼ਤਾਈਆਂ ਦਾ ਪਤਾ ਲਾਉਣ ਦੀ ਕੋਸਿ਼ਸ਼ ਕੀਤੀ ਜਾਵੇਗੀ ਤੇ ਇਸ ਦੇ ਨਾਲ ਹੀ ਹਾਈ ਸਕੂਲ ਪੱਧਰ ਉੱਤੇ ਵੋਕੇਸ਼ਨਲ ਟਰੇਨਿੰਗ ਦੀ ਉਪਲਬਧਤਾ ਦਾ ਪਤਾ ਵੀ ਲਾਇਆ ਜਾਵੇਗਾਇਸ ਤੋਂ ਇਲਾਵਾ ਇੰਡਸਟਰੀ ਦੇ ਰਕਰੂਟਮੈਂਟ ਰੁਝਾਨਾਂ ਤੇ ਕਰੀਅਰ ਨਾਲ ਜੁੜੇ ਮੌਕਿਆਂ ਦਾ ਵੀ ਪਤਾ ਲਾਇਆ ਜਾਵੇਗਾ।  

ਡਰਾਈਵਰ ਦੀ ਡਿਟੈਂਸ਼ਨ ਦੀ ਕੀਮਤ : ਟਰੱਕ ਡਰਾਈਵਰਾਂ ਤੇ ਮੋਟਰ ਕੈਰੀਅਰਜ਼ ਵੱਲੋਂ ਕਸਟਮਰ ਫੈਸਿਲਿਟੀਜ਼ ਉੱਤੇ ਡਰਾਈਵਰ ਡਿਟੈਂਸ਼ਨ ਨੂੰ ਲਗਾਤਾਰ ਇੰਡਸਟਰੀ ਲਈ ਵੱਡੀ ਚਿੰਤਾ ਰੈਂਕ ਕੀਤਾ ਜਾ ਰਿਹਾ ਹੈ ਸਿੱਪਰ ਗਰੁੱਪਜ਼ ਵੱਲੋਂ ਸਮਰਥਨ ਪ੍ਰਾਪਤ ਰਿਸਰਚ ਵਿੱਚ ਡਿਟੈਂਸ਼ਨ ਦੇ ਪ੍ਰਭਾਵਲਾਗਤ ਤੇ ਡਿਟੈਂਸ਼ਨ ਨੂੰ ਘੱਟ ਤੋਂ ਘੱਟ ਕਰਨ ਲਈ ਰਣਨੀਤੀ ਦੀ ਸ਼ਨਾਖ਼ਤ ਵਾਸਤੇ ਕੁਆਂਟੀਟੇਟਿਵ ਡਾਟਾ ਇੱਕਠਾ ਕੀਤਾ ਜਾਵੇਗਾ।