ਡਰਾਈਵਰਾਂ ਦੀ ਘਾਟ ਦਾ ਮਸਲਾ ਪਹਿਲ ਦੇ ਆਧਾਰ ਉੱਤੇ ਹੱਲ ਕਰਨ ਦੀ ਲੋੜ : ਏਪੀਐਮਏ

Workers in the warehouse old parts cars are walking inside the warehouse

ਮੌਜੂਦਾ ਹਾਲਾਤ ਵਿੱਚ ਲੜਖੜਾ ਰਹੇ ਅਰਥਚਾਰੇ ਦਰਮਿਆਨ ਡਾਵਾਂਡੋਲ ਹੋ ਰਹੀ ਟਰੱਕਿੰਗ ਇੰਡਸਟਰੀ ਦੀ ਸਮਰੱਥਾ ਦੇ ਮੱਦੇਨਜ਼ਰ ਕੈਨੇਡੀਅਨ ਟਰੱਕਿੰਗ ਅਲਾਇੰਸ ਵੱਲੋਂ ਪ੍ਰਗਟਾਏ ਜਾ ਰਹੇ ਤੌਖਲਿਆਂ ਦੀ ਹੋਰਨਾਂ ਸਪਲਾਈ ਚੇਨ ਨਾਲ ਜੁੜੇ ਸੈਕਟਰਜ਼ ਵੱਲੋਂ ਵੀ ਤਾਈਦ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਸਾਰੇ ਸੈਕਟਰਜ਼ ਵੱਲੋਂ ਡਰਾਈਵਰਾਂ ਦੀ ਘਾਟ ਦੇ ਮੁੱਦੇ ਨੂੰ ਹੱਲ ਕਰਨ ਲਈ ਫੈਡਰਲ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ। 

ਇਸ ਮਹੀਨੇ ਦੇ ਸ਼ੁਰੂ ਵਿੱਚ ਸਟੈਂਡਿੰਗ ਕਮੇਟੀ ਆਨ ਫਾਇਨਾਂਸ ਵਿੱਚ ਆਟੋਮੋਟਿਵ ਪਾਰਟਸ ਮੈਨੂਫੈਕਚਰਰਜ਼ ਐਸੋਸਿਏਸ਼ਨ (ਏਪੀਐਮਏ) ਦੇ ਪ੍ਰੈਜ਼ੀਡੈਂਟ ਨੇ ਟਰੱਕਿੰਗ ਇੰਡਸਟਰੀ ਦੀ ਅਹਿਮੀਅਤ ਅਤੇ ਸੈਕਟਰ ਉੱਤੇ ਪੈਣ ਵਾਲੇ ਡਰਾਈਵਰ ਦੀ ਘਾਟ ਦੇ ਅਸਰ ਨੂੰ ਹਾਈਲਾਈਟ ਕੀਤਾ :

ਏਪੀਐਮਏ ਦੇ ਪ੍ਰੈਜ਼ੀਡੈਂਟ ਫਲੇਵੀਓ ਵੌਲਪ ਨੇ ਆਖਿਆ ਕਿ ਇੱਕ ਨਿਯਮਿਤ ਦਿਨ ਉੱਤੇ 10,000 ਟਰੱਕ ਡਰਾਈਵਰ ਕੈਨੇਡੀਅਨ ਕੰਪਨੀਆਂ ਤੋਂ 50 ਮਿਲੀਅਨ ਡਾਲਰ ਦੀਆਂ ਵਸਤਾਂ ਚੁੱਕਦੇ ਹਨ ਤੇ ਆਪਣੇ ਅਮਰੀਕੀ ਕਸਟਮਰਜ਼ ਨੂੰ ਡਲਿਵਰ ਕਰਦੇ ਹਨ।ਇਸੇ ਤਰ੍ਹਾਂ ਹੀ ਉਹ ਏਨੀ ਹੀ ਮਾਤਰਾ ਵਿੱਚ ਸਮਾਨ ਅਮਰੀਕੀ ਫੈਕਟਰੀਆਂ ਤੋਂ ਚੁੱਕਦੇ ਹਨ ਤੇ ਕੈਨੇਡੀਅਨ ਆਟੋ ਮੇਕਰਜ਼ ਨੂੰ ਲਿਆ ਕੇ ਦਿੰਦੇ ਹਨ। ਉਨ੍ਹਾਂ ਡਰਾਈਵਰਾਂ ਨੂੰ ਘਰ ਰਹਿਣ ਲਈ ਮਜਬੂਰ ਕੀਤਾ ਗਿਆ, ਉਹ ਵੀ ਬਿਨਾਂ ਤਨਖਾਹ ਦੇ, ਜਦਕਿ ਉਨ੍ਹਾਂ ਦੀ ਥਾਂ ਖੁਦ ਨੂੰ ਡਰਾਈਵਰ ਦੱਸ ਕੇ ਕੰਮ ਕਰ ਰਹੇ ਲੋਕਾਂ ਨੇ ਅਸਲ ਡਰਾਈਵਰਾਂ ਦਾ ਕੰਮ ਵੀ ਖੋਹ ਲਿਆ। ਵੱਡੇ ਸਪਲਾਇਰਜ਼, ਜਿਨ੍ਹਾਂ ਦੇ ਟਰੱਕ ਰੋਜ਼ਾਨਾ ਹਜ਼ਾਰਾਂ ਡਾਲਰ ਦਾ ਸਮਾਨ ਢੋਂਦੇ ਹਨ, ਪਾਬੰਦੀਆਂ ਤੋਂ ਪਹਿਲਾਂ ਉਨ੍ਹਾਂ ਡਰਾਈਵਰਾਂ ਦੀ ਘਾਟ ਬਹੁਤ ਮਾਮੂਲੀ ਸੀ ਜਦਕਿ ਹੁਣ ਹਰ ਕਿਤੇ ਡਰਾਈਵਰਾਂ ਦੀ ਘਾਟ ਪਾਈ ਜਾ ਰਹੀ ਹੈ। ਸਾਨੂੰ ਲੱਗਦਾ ਹੈ ਕਿ ਇਹ ਨੰਬਰ 20 ਫੀ ਸਦੀ ਦੇ ਨੇੜੇ ਤੇੜੇ ਬਣਦਾ ਹੈ।

ਆਪਣੇ ਬਜਟ ਨੂੰ ਜਮ੍ਹਾਂ ਕਰਵਾਉਣ ਸਮੇਂ ਸੀਟੀਏ ਨੇ ਫੈਡਰਲ ਸਰਕਾਰ ਤੋਂ ਮੰਗ ਕੀਤੀ ਕਿ ਉਹ ਰਣਨੀਤੀ ਬਣਾ ਕੇ, ਜਿਵੇਂ ਕਿ ਇਸ ਇੰਡਸਟਰੀ ਵਿੱਚ ਦਾਖਲ ਹੋਣ ਵਾਲੇ ਨਵੇਂ ਕਾਰੋਬਾਰੀਆਂ ਤੇ ਕਰੀਅਰਜ਼ਜਿਹੜੇ ਨਵੇਂ ਡਰਾਈਵਰਾਂ ਨੂੰ ਮੌਕਾ ਦੇ ਰਹੇ ਹਨ, ਨੂੰ ਵਿੱਤੀ ਸਹਿਯੋਗ ਦੇਣ ਲਈ ਟਰੱਕਿੰਗ ਹਿਊਮਨ ਰਿਸੋਰਸਿਜ਼ ਕੈਨੇਡਾ ਵੱਲੋਂ ਤਿਆਰ ਕੀਤੇ ਪ੍ਰਸਤਾਵ ਨੂੰ ਸਮਰਥਨ ਦੇ ਕੇ ਇਸ ਮਸਲੇ ਨੂੰ ਹੱਲ ਕਰੇ। ਇਸ ਦੇ ਨਾਲ ਹੀ ਖੇਤੀਬਾੜੀ ਸੈਕਟਰ ਵਾਂਗ ਟਰੱਕਿੰਗ ਇੰਡਸਟਰੀ ਲਈ ਵੀ ਟੈਂਪਰੇਰੀ ਫੌਰਨ ਵਰਕਰ ਪ੍ਰੋਗਰਾਮ ਨੂੰ ਆਸਾਨ ਬਣਾਵੇ ਅਤੇ ਡਰਾਈਵਰ ਇੰਕ·ਖਿਲਾਫ ਕਾਰਵਾਈ ਨੂੰ ਹੋਰ ਸਖ਼ਤ ਕਰੇ। 

ਸੀਟੀਏ ਦੇ ਪ੍ਰੈਜ਼ੀਡੈੱਟ ਸਟੀਫਨ ਲਾਸਕੋਵਸਕੀ ਨੇ ਆਖਿਆ ਕਿ ਡਰਾਈਵਰਾਂ ਦੀ ਘਾਟ ਦੇ ਮਸਲੇ ਨੂੰ ਹੱਲ ਕਰਕੇ ਅਸੀਂ ਇੰਡਸਟਰੀ ਵਿੱਚ ਸਥਿਰਤਾ ਲਿਆ ਸਕਦੇ ਹਾਂ ਤੇ ਘਰੇਲੂ ਤੇ ਕੌਮਾਂਤਰੀ ਸਪਲਾਈ ਚੇਨ ਲਈ ਆਰਥਿਕ ਰਿਕਵਰੀ ਵੀ ਕਰ ਸਕਦੇ ਹਾਂ।ਇਸ ਸਾਲ ਦੇ ਸ਼ੁਰੂ ਵਿੱਚ ਹੋਈ ਸਪਲਾਈ ਚੇਨ ਸਿਖਰਵਾਰਤਾ ਵਿੱਚ ਅਜਿਹੇ ਕਈ ਸਟੇਕਹੋਲਡਰਜ਼ ਸਾਹਮਣੇ ਆਏ ਜਿਨ੍ਹਾਂ ਨੇ ਟਰੱਕਿੰਗ ਵਿੱਚ ਲੇਬਰ ਦੇ ਨਿੱਘਰ ਰਹੇ ਹਾਲਾਤ ਨੂੰ ਸੁਧਾਰਨ ਦੀ ਲੋੜ, ਖਾਸਤੌਰ ਉੱਤੇ ਜਿਨ੍ਹਾਂ ਗਾਹਕਾਂ ਦੀ ਅਸੀਂ ਸੇਵਾ ਕਰਦੇ ਹਾਂ ਤੇ ਸਮੁੱਚੇ ਤੌਰ ਉੱਤੇ ਅਰਥਚਾਰੇ ਦੀ ਸਥਿਤੀ ਸੁਧਾਰਨ ਲਈ ਟਰੱਕਿੰਗ ਇੰਡਸਟਰੀ ਵਿੱਚ ਸਥਿਰਤਾ ਯਕੀਨੀ ਬਣਾਉਣ ਉੱਤੇ ਜ਼ੋਰ ਦਿੱਤਾ।

ਉਨ੍ਹਾਂ ਆਖਿਆ ਕਿ ਅਸੀਂ ਆਸਵੰਦ ਹਾਂ ਕਿ ਸਰਕਾਰ ਸਪਲਾਈ ਚੇਨ ਦੇ ਆਗੂਆਂ ਨਾਲ ਇਸ ਗੱਲ ਲਈ ਸਹਿਮਤ ਹੋਵੇਗੀ ਕਿ ਇਹ ਕਾਰਵਾਈ ਤੇ ਰਣਨੀਤੀ ਮਹਾਂਮਾਰੀ ਤੇ ਆਉਣ ਵਾਲੇ ਕਈ ਦਹਾਕਿਆਂ ਦਰਮਿਆਨ ਕੈਨੇਡਾ ਦੇ ਅਰਥਚਾਰੇ ਨੂੰ ਲੀਹ ਉੱਤੇ ਕਾਇਮ ਰੱਖਣ ਲਈ ਕਿੰਨੀਆਂ ਜ਼ਰੂਰੀ ਹਨ।