ਸਟੇਅ ਐਟ ਹੋਮ ਆਰਡਰਜ਼ ਬਾਰੇ ਆਪਣੇ ਮੈਂਬਰਾਂ ਨੂੰ ਸਮੇਂ ਸਮੇਂ ਉੱਤੇ ਜਾਣੂ ਕਰਵਾਉਂਦੀ ਰਹੇਗੀ ਓਟੀਏ

ਬੀਤੇ ਦਿਨੀਂ ਪ੍ਰੋਵਿੰਸ ਵੱਲੋਂ ਸਟੇਅ ਐਟ ਹੋਮ ਆਰਡਰਜ਼ ਜਾਰੀ ਕੀਤੇ ਗਏ ਸਨ। ਉਸ ਸਮੇਂ ਤੋਂ ਹੀ ਪ੍ਰੋਵਿੰਸ ਵੱਲੋਂ ਇਸ ਨੀਤੀ ਦੇ ਸਬੰਧ ਵਿੱਚ ਕੁੱਝ ਹੋਰ ਪੱਖਾਂ ਉੱਤੇ ਗਾਇਡੈਂਸ ਦਿੱਤੀ ਗਈ ਹੈ ਜਿਸ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਰੋਡਸਾਈਡ ਐਨਫੋਰਸਮੈਂਟ ਕਿਵੇਂ ਕੰਮ ਕਰੇਗੀ। 

ਪ੍ਰੋਵਿੰਸ ਦੇ ਸਾਲੀਸਿਟਰ ਜਨਰਲ ਦੇ ਬੁਲਾਰੇ ਨੇ ਮੀਡੀਆ ਨੁਮਾਇੰਦਿਆਂ ਨੂੰ ਦੱਸਿਆ ਕਿ ਐਨਫੋਰਸਮੈਂਟ ਅਧਿਕਾਰੀ ਡਰਾਈਵਰਾਂ ਨੂੰ ਰੋਕ ਕੇ ਪਾਸੇ ਨਹੀਂ ਕਰ ਸਕਦੇ ਤੇ ਨਾ ਹੀ ਰਾਹਗੀਰਾਂ ਨੂੰ ਇਹ ਪੁੱਛ ਸਕਦੇ ਹਨ ਕਿ ਉਹ ਕਿੱਥੇ ਜਾ ਰਹੇ ਹਨ। ਇਸ ਅਧਿਕਾਰੀ ਨੇ ਇਹ ਵੀ ਦੱਸਿਆ ਕਿ ਵਰਕਰਜ਼ ਨੂੰ ਆਪਣੇ ਇੰਪਲੌਇਰ ਤੋਂ ਲਿਆ ਕੇ ਅਜਿਹਾ ਕੋਈ ਸਬੂਤ ਪੇਸ਼ ਕਰਨ ਦੀ ਵੀ ਲੋੜ ਨਹੀਂ ਹੈ ਕਿ ਉਹ ਕੰਮ ਵਾਲੀ ਥਾਂ ਉੱਤੇ ਜਾ ਰਹੇ ਹਨ ਜਾਂ ਉੱਥੋਂ ਆ ਰਹੇ ਹਨ। 

ਮੈਂਬਰ ਅਜੇ ਵੀ ਇੰਪਲੌਈਜ਼ ਨੂੰ ਲੈਟਰ ਆਫ ਇੰਪਲੌਇਮੈਂਟ ਦੇ ਸਕਦੇ ਹਨ ਤਾਂ ਕਿ ਅਸੈਂਸ਼ੀਅਲ ਵਰਕਰਜ਼ ਵਜੋਂ ਜੇ ਤੁਹਾਡੇ ਕਾਮਿਆਂ ਨੂੰ ਐਨਫੋਰਸਮੈਂਟ ਅਧਿਕਾਰੀਆਂ ਵੱਲੋਂ ਰਾਹ ਵਿੱਚ ਪੁੱਛਿਆ ਜਾਵੇ ਤੇ ਉਹ ਸੱਟਡਾਊਨ ਦੌਰਾਨ ਕਿਸੇ ਹੋਰ ਕਾਰਨ ਕਰਕੇ ਬਾਹਰ ਹੋਣ ਤਾਂ ਉਹ ਇਹ ਦੱਸ ਸਕਣ ਕਿ ਉਹ ਕਿੱਥੇ ਜਾ ਰਹੇ ਹਨ ਤੇ ਕਿਉਂ। ਮੈਂਬਰਾਂ ਨੂੰ ਅਸਿਸਟ ਕਰਨ ਲਈ ਓਟੀਏ ਨੇ ਇੱਕ ਸੈਂਪਲ ਲੈਟਰ ਤਿਆਰ ਕੀਤਾ ਹੈ। 

ਓਟੀਏ ਆਪਣੇ ਮੈਂਬਰਾਂ ਨੂੰ ਸਟੇਅ ਐਟ ਹੋਮ ਆਰਡਰਜ਼ ਬਾਰੇ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਸਾਰੀ ਅਪਡੇਟ ਬਾਰੇ ਸਮੇਂ ਸਮੇਂ ਉੱਤੇ ਜਾਣੂ ਕਰਵਾਉਂਦੀ ਰਹੇਗੀ।