19.6 C
Toronto
Tuesday, May 7, 2024
ਅਮੈਰੀਕਨ ਟਰੱਕਿੰਗ ਐਸੋਸਿਏਸ਼ਨ ਵੱਲੋਂ ਜਾਰੀ ਕੀਤੇ ਗਏ ਇੱਕ ਇੰਡਸਟਰੀ ਸਬੰਧੀ ਸਰਵੇਖਣ ਦੇ ਨਤੀਜੇ ਅਨੁਸਾਰ ਡਰਾਈਵਰਾਂ ਦੀ ਘਾਟ ਦੇ ਚੱਲਦਿਆਂ ਡਰਾਈਵਰਾਂ ਦੀ ਮੰਗ ਵਧਣ ਨਾਲ 2021 ਵਿੱਚ ਅਮਰੀਕਾ ਵਿੱਚ ਟਰੱਕ ਡਰਾਈਵਰਾਂ ਦੇ ਭੱਤਿਆਂ ਵਿੱਚ ਵਾਧਾ ਹੋਇਆ।  2022 ਦੇ ਏਟੀਏ ਡਰਾਈਵਰ ਕੰਪਨਸੇਸ਼ਨ...
ਇੱਕ ਤਾਜ਼ਾ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਡਰਾਈਵਰਾਂ ਨੂੰ ਸਲੀਪ ਐਪਨੀਆ (ਇੱਕ ਅਜਿਹਾ ਡਿਸਆਰਡਰ ਹੈ ਜਿਸ ਵਿੱਚ ਸਾਹ ਵਾਰੀ ਵਾਰੀ ਬੰਦ ਹੁੰਦਾ ਤੇ ਸ਼ੁਰੂ ਹੁੰਦਾ ਹੈ) ਸਬੰਧੀ ਇਲਾਜ ਮੁਹੱਈਆ ਕਰਵਾਉਣ ਨਾਲ ਤੁਹਾਡੇ ਫਲੀਟ ਨੂੰ ਫਾਇਦਾ ਹੋ ਸਕਦਾ ਹੈ। ਪ੍ਰੀਸਿਜ਼ਨ...
ਅਲਬਰਟਾ ਦੇ ਜੱਜ ਵੱਲੋਂ ਪਿੱਛੇ ਜਿਹੇ ਇੱਕ ਮੋਟਰ ਕੈਰੀਅਰ ਦੇ ਹੱਕ ਵਿੱਚ ਸੁਣਾਏ ਗਏ ਫੈਸਲੇ ਤੋਂ ਇੱਕ ਵਾਰੀ ਫਿਰ ਇਹ ਸਿੱਧ ਹੋ ਗਿਆ ਹੈ ਕਿ ਟਰੱਕ ਡਰਾਈਵਰਾਂ ਦੀ ਅਚਨਚੇਤੀ ਟੈਸਟਿੰਗ ਦੀ ਵੈਧਤਾ ਨੀਤੀਗਤ ਮਸਲਾ ਹੈ। ਅਲਬਰਟਾ ਦੇ ਕੋਰਟ ਆਫ ਕੁਈਨਜ਼...
ਟੀ4ਸੀ ਨੇ ਫੌਰ ਗੁੱਡ ਫਾਊਂਡੇਸ਼ਨ ਨਾਲ ਆਪਣੀ ਵਚਨਬੱਧਤਾ ਨੰਵਿਆਈ ਅੱਜ ਦੇ ਮਾਹੌਲ ਵਿੱਚ ਕੈਨੇਡੀਅਨਜ਼ ਨੂੰ ਫੂਡ ਇਨਸਕਿਊਰਿਟੀਜ਼ ਨੇ ਜਿੰਨਾ ਘੇਰਿਆ ਹੈ ਓਨਾ ਕਿਸੇ ਹੋਰ ਡਰ ਨੇ ਨਹੀਂ ਘੇਰਿਆ ਹੋਣਾ। ਇਸੇ ਲਈ ਟਰੱਕਸ ਫੌਰ ਚੇਂਜ ਨੈੱਟਵਰਕ (ਟੀ4ਸੀ) ਨੇ ਸਾਲ 2023 ਦੇ ਅੰਤ...
ਉੱਤਰੀ ਓਨਟਾਰੀਓ ਵਿੱਚ ਹਾਈਵੇਅਜ਼ 11 ਤੇ 17 ਉੱਤੇ ਹੁਣ ਤੋਂ ਪ੍ਰਭਾਵੀ ਬਰਫ ਚੁੱਕਣ ਦੇ ਮਾਪਦੰਡਾਂ ਦਾ ਐਲਾਨ ਬੀਤੇ ਦਿਨੀਂ ਟਰਾਂਸਪੋਰਟੇਸ਼ਨ ਮੰਤਰੀ ਕੈਰੋਲੀਨ ਮਲਰੋਨੀ ਵੱਲੋਂ ਕੀਤਾ ਗਿਆ। ਇਨ੍ਹਾਂ ਨਵੇਂ ਮਾਪਦੰਡਾਂ ਨੂੰ ਓਐਨ ਟਰਾਂਸ-ਕੈਨੇਡਾ ਵਜੋਂ ਜਾਣਿਆ ਜਾਂਦਾ ਹੈ।ਇਨ੍ਹਾਂ ਮਾਪਦੰਡਾਂ ਤਹਿਤ ਸਨੋਅ ਪਲੋਅ ਆਪਰੇਟਰਜ਼ ਨੂੰ...
ਕੋਵਿਡ-19 ਮਹਾਂਮਾਰੀ ਦੌਰਾਨ ਕਾਰੋਬਾਰਾਂ ਉੱਤੇ ਵਿੱਤੀ ਬੋਝ ਘਟਾਉਣ ਲਈ ਡਬਲਿਊਐਸਆਈਬੀ ਵੱਲੋਂ ਮੁਲਤਵੀ ਕੀਤੇ ਗਏ ਪ੍ਰੀਮੀਅਮਜ਼ ਦੀ ਮੁੜ ਅਦਾਇਗੀ ਜਨਵਰੀ 2021 ਤੋਂ ਪਹਿਲਾਂ ਸੁæਰੂ ਨਹੀਂ ਹੋਵੇਗੀ| ਇਹ ਫੈਸਲਾ ਡਬਲਿਊਐਸਆਈਬੀ ਦੇ ਵਿੱਤੀ ਰਾਹਤ ਪੈਕੇਜ ਦੇ ਹਿੱਸੇ ਵਜੋਂ ਕੀਤਾ ਗਿਆ ਹੈ| ਡਬਲਿਊਐਸਆਈਬੀ ਦੀ...
ਕੈਨੇਡਾ ਸਰਕਾਰ ਵੱਲੋਂ ਪਿੱਛੇ ਜਿਹੇ ਇਹ ਐਲਾਨ ਕੀਤਾ ਗਿਆ ਹੈ ਕਿ ਪਹਿਲੀ ਅਪਰੈਲ 2022 ਤੋਂ ਰਾਤੀਂ 12:01 ਵਜੇ ਤੋਂ ਪੂਰੀ ਤਰ੍ਹਾਂ ਵੈਕਸੀਨੇਸ਼ਨ ਕਰਵਾ ਚੁੱਕੇ ਟਰੈਵਲਰਜ਼ ਨੂੰ ਹਵਾਈ, ਜ਼ਮੀਨੀ ਜਾਂ ਪਾਣੀ ਦੇ ਰਸਤੇ ਕੈਨੇਡਾ ਵਿੱਚ ਦਾਖਲ ਹੋਣ ਸਮੇਂ ਪ੍ਰੀ ਐਂਟਰੀ...
ਟਰੱਕਿੰਗ ਇੰਡਸਟਰੀ ਦੀ ਗੈਰ ਮੁਨਾਫੇ ਵਾਲੀ ਰਿਸਰਚ ਆਰਗੇਨਾਈਜ਼ੇਸ਼ਨ ਅਮੈਰੀਕਨ ਟਰਾਂਸਪੋਰਟੇਸ਼ਨ ਰਿਸਰਚ ਇੰਸਟੀਚਿਊਟ ਵੱਲੋਂ 16ਵੀਂ  ਟੌਪ ਇੰਡਸਟਰੀ ਇਸ਼ੂਜ਼ ਰਿਪੋਰਟ ਪੇਸ਼ ਕੀਤੀ ਗਈ| ਇਸ ਵਿੱਚ ਇੰਡਸਟਰੀ ਦੀਆਂ ਕਈ ਚਿੰਤਾਵਾਂ ਨੂੰ ਸਾਂਝਾ ਕੀਤਾ ਗਿਆ ਹੈ ਜਿਵੇਂ ਕਿ ਡਰਾਈਵਰਾਂ ਦੀ ਘਾਟ, ਟਰੱਕ ਪਾਰਕਿੰਗ,...
ਅਪਡੇਟ ਕੀਤੀ ਗਈ ਸੀਟੀਏ ਦੀ ਇਨਫਰਾਸਟ੍ਰਕਚਰ ਰਿਪੋਰਟ ਲਈ ਲੋੜੀਂਦੀ ਹੈ ਓਟੀਏ ਕੈਰੀਅਰ ਫੀਡਬੈਕ ਕੈਨੇਡੀਅਨ ਟਰੱਕਿੰਗ ਅਲਾਇੰਸ (ਸੀਟੀਏ) ਆਪਣੀਆਂ ਇਨਫਰਾਸਟ੍ਰਕਚਰ ਤਰਜੀਹਾਂ ਸਬੰਧੀ ਰਿਪੋਰਟ ਨੂੰ ਅਪਡੇਟ ਕਰਨ ਦੀ ਪ੍ਰਕਿਰਿਆ ਵਿੱਚ ਰੁੱਝੀ ਹੋਈ ਹੈ। ਇਹ ਰਿਪੋਰਟ ਫੈਡਰਲ ਸਰਕਾਰ ਨੂੰ ਮੁਹੱਈਆ ਕਰਵਾਈ ਜਾਵੇਗੀ ਤਾਂ ਕਿ ਟਰੱਕਿੰਗ ਇੰਡਸਟਰੀ ਦੀਆਂ ਉਨ੍ਹਾਂ ਤਰਜੀਹਾਂ ਦੀ ਪਛਾਣ ਕੀਤੀ ਜਾ ਸਕੇ ਜਿਨ੍ਹਾਂ ਦੀ ਕੌਮੀ ਜਾਂ ਰੀਜਨਲ ਪੱਧਰ ਉੱਤੇ ਅਹਿਮੀਅਤ ਹੈ।ਇਸ ਤੋਂ ਇਲਾਵਾ ਇਹ ਉਹ ਤਰਜੀਹਾਂ ਹਨ ਜਿਹੜੀਆਂ ਇਸ ਗੱਠਜੋੜ ਦੀਆਂ ਸਾਰੀਆਂ ਪ੍ਰੋਵਿੰਸ਼ੀਅਲ ਟਰੱਕਿੰਗ ਐਸੋਸਿਏਸ਼ਨਜ਼ ਲਈ ਮਹੱਤਵਪੂਰਨ ਹਨ।  ਬਜਟ ਤੋਂ ਪਹਿਲਾਂ ਤੇ ਇੰਡਸਟਰੀ ਦੀ ਜਾਗਰੂਕਤਾ ਲਈ ਵਰਤੀ ਜਾਣ ਵਾਲੀ ਇਹ ਰਿਪੋਰਟ ਉਨ੍ਹਾਂ ਇਲਾਕਿਆਂ ਲਈ ਗਾਈਡ ਦਾ ਕੰਮ ਕਰਦੀ ਹੈ ਜਿੱਥੇ ਕੈਨੇਡਾ ਭਰ ਵਿੱਚ ਹਾਈਵੇਅ ਇਨਫਰਾਸਟ੍ਰਕਚਰ ਲਈ ਪ੍ਰੋਵਿੰਸ਼ੀਅਲ ਤੇ ਟੈਰੇਟੋਰੀਅਲ ਸਰਕਾਰਾਂ ਦੀਆਂ ਚੱਲ ਰਹੀਆਂ ਤੇ ਭਵਿੱਖ ਵਿੱਚ ਆਉਣ ਵਾਲੀਆਂ ਪਹਿਲਕਦਮੀਆਂ ਲਈ ਫੈਡਰਲ ਫੰਡਿੰਗ ਹਾਸਲ ਹੋ ਸਕਦੀ ਹੈ। ਓਟੀਏ ਦੇ ਮੈਂਬਰ ਕੈਰੀਅਰਜ਼ ਨੂੰ ਪਹਿਲੀ ਅਗਸਤ ਤੋਂ ਪਹਿਲਾਂ otaip@ontruck.org ਉੱਤੇ ਫੀਡਬੈਕ ਮੁਹੱਈਆ ਕਰਵਾਉਣ ਲਈ ਉਤਸਾਹਿਤ ਕੀਤਾ ਜਾ ਰਿਹਾ ਹੈ। ਪਿਛਲੀਆਂ ਪੇਸ਼ਕਦਮੀਆਂ ਵਾਂਗ ਹੀ ਓਟੀਏ ਕੈਰੀਅਰ ਮੈਂਬਰਸਿ਼ਪ ਤੋਂ ਸਿੱਧੇ ਤੌਰ ਉੱਤੇ ਫੀਡਬੈਕ ਹਾਸਲ ਕਰਨਾ ਚਾਹੁੰਦੀ ਹੈ। ਓਟੀਏ ਪੂਰੇ ਵੇਰਵੇ ਦੇਣ ਲਈ ਉਤਸ਼ਾਹਿਤ ਕਰਦੀ ਹੈ ਕਿ ਪ੍ਰੋਜੈਕਟ ਕਿੱਥੇ ਚੱਲ ਰਿਹਾ ਹੈ, ਇਸ ਵੱਲ ਧਿਆਨ ਦੇਣ ਦੀ ਲੋੜ ਕਿਉਂ ਹੈ ਤੇ ਇਹ ਕੌਮੀ/ਇੰਟਰ-ਰੀਜਨਲ/ਕੌਮਾਂਤਰੀ ਪਰੀਪੇਖ ਤੋਂ ਕੈਨੇਡੀਅਨ ਟਰੱਕਿੰਗ ਇੰਡਸਟਰੀ ਤੇ ਵਪਾਰ ਲਈ ਅਹਿਮ ਕਿਉਂ ਹੈ? ਓਨਟਾਰੀਓ ਲਈ ਪਿਛਲੀਆਂ ਰਿਪੋਰਟਾਂ ਦੇ ਹਿਸਾਬ ਨਾਲ ਧਿਆਨ ਕੇਂਦਰਿਤ ਕਰਨ ਵਾਲੀਆਂ ਥਾਂਵਾਂ 401 ਗਲਿਆਰੇ ਨਾਲ ਹਾਈਵੇਅ ਦਾ ਪਸਾਰ, ਹਾਈਵੇਅ 413 ਲਈ ਫੈਡਰਲ ਮਦਦ ਤੇ ਹਾਈਵੇਅ 11/17 ਵਿੱਚ ਨਿਵੇਸ਼ ਹਨ। ਇਸ ਦੇ ਨਾਲ ਹੀ ਨੈਸ਼ਨਲ ਹਾਈਵੇਅ ਸਿਸਟਮ ਨੂੰ ਸਮਰਥਨ ਦੇਣ ਲਈ ਉੱਤਰ ਭਰ ਵਿੱਚ ਅਹਿਮ ਬ੍ਰਿੱਜ ਲੋਕੇਸ਼ਨਜ਼ ਉੱਤੇ ਭਰੋਸੇਯੋਗਤਾ ਨੂੰ ਬਣਾਈ ਰੱਖਣ ਦੀ ਲੋੜ ਉੱਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ। ਹਾਲਾਂਕਿ ਜਿਊਰਿਸਡਿਕਸ਼ਨ (ਅਧਿਕਾਰ ਖੇਤਰ) ਤੋਂ ਜਿਊਰਿਸਡਿਕਸ਼ਨ ਦੇ ਆਧਾਰ ਉੱਤੇ ਰਿਪੋਰਟ ਵਿੱਚ ਸਾਰੇ ਪ੍ਰੋਜੈਕਟਸ ਦੀ ਸਿਲਸਲੇਵਾਰ ਪਛਾਣ ਕੀਤੀ ਗਈ ਹੈ। ਜਿਵੇਂ ਕਿ ਟਰੱਕ ਪਾਰਕਿੰਗ ਤੇ ਰੈਸਟ ਏਰੀਆਜ਼ ਲਈ ਨਿਵੇਸ਼ ਦੀ ਲੋੜ, ਤਾਂ ਕਿ ਪੋ੍ਰਫੈਸ਼ਨਲ ਡਰਾਈਵਰ ਆਪਣੀਆਂ ਆਰਜ਼ ਆਫ ਸਰਵਿਸ ਦੀਆਂ ਜਿ਼ੰਮੇਵਾਰੀਆਂ ਨੂੰ ਪੂਰਾ ਕਰ ਸਕਣ। ਇਸ ਵਿੱਚ ਕੌਮਾਂਤਰੀ ਬਾਰਡਰਜ਼ ਵਿੱਚ ਨਿਵੇਸ਼ ਲਈ ਮੌਜੂਦਾ ਲੋੜ ਨੂੰ ਵੀ ਸਾਲਾਨਾ ਤੌਰ ਉੱਤੇ ਸ਼ਾਮਲ ਕੀਤਾ ਜਾਂਦਾ ਹੈ।
ਪਹਿਲੀ ਅਕਤੂਬਰ ਤੋਂ ਬਦਲ ਜਾਣਗੇ ਬਲੂ ਵਾਟਰ ਬ੍ਰਿੱਜ ਦੇ ਟੋਲ ਰੇਟਸ ਫੈਡਰਲ ਬ੍ਰਿੱਜ ਕਾਰਪੋਰੇਸ਼ਨ ਲਿਮਿਟਿਡ (ਐਫਬੀਸੀਐਲ) ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਉਨ੍ਹਾਂ ਵੱਲੋਂ ਬਲੂ ਵਾਟਰ ਬ੍ਰਿੱਜ ਉੱਤੇ ਟੋਲ ਤੇ ਸਹਾਇਕ ਦਰਾਂ ਲਈ ਕਰੰਸੀ ਪੈਰਿਟੀ (ਜਦੋਂ ਦੋ ਕਰੰਸੀਜ਼ ਦਾ ਐਕਸਚੇਂਜ...