ਟੀ4ਸੀ ਚੰਗੇ ਲਈ ਦੇ ਨਾਲ ਵਚਨਬੱਧਤਾ ਦਾ ਨਵੀਨੀਕਰਨ ਕਰਦਾ ਹੈ

ਟੀ4ਸੀ ਨੇ ਫੌਰ ਗੁੱਡ ਫਾਊਂਡੇਸ਼ਨ ਨਾਲ
ਆਪਣੀ ਵਚਨਬੱਧਤਾ ਨੰਵਿਆਈ

ਅੱਜ ਦੇ ਮਾਹੌਲ ਵਿੱਚ ਕੈਨੇਡੀਅਨਜ਼ ਨੂੰ ਫੂਡ ਇਨਸਕਿਊਰਿਟੀਜ਼ ਨੇ ਜਿੰਨਾ ਘੇਰਿਆ ਹੈ ਓਨਾ ਕਿਸੇ ਹੋਰ ਡਰ ਨੇ ਨਹੀਂ ਘੇਰਿਆ ਹੋਣਾ। ਇਸੇ ਲਈ ਟਰੱਕਸ ਫੌਰ ਚੇਂਜ ਨੈੱਟਵਰਕ (ਟੀ4ਸੀ) ਨੇ ਸਾਲ 2023 ਦੇ ਅੰਤ ਤੱਕ ਟਰਾਂਸਪੋਰਟੇਸ਼ਨ ਸੇਵਾਵਾਂ ਮੁਹੱਈਆ ਕਰਵਾਉਣ ਲਈ ਦ ਫੌਰ ਗੁੱਡ ਫਾਊਂਡੇਸ਼ਨ (ਟੀਐਫਜੀਐਫ) ਨਾਲ ਆਪਣੀ ਵਚਨਬੱਧਤਾ ਨੂੰ ਨੰਵਿਆਂ ਲਿਆ ਹੈ।

ਹੁਣ ਤੱਕ 2023 ਦੇ ਪਹਿਲੇ ਅੱਧ ਵਿੱਚ ਦੇਸ਼ ਭਰ ਵਿੱਚ ਫੂਡ ਬੈਂਕਸ ਨੂੰ ਟੀਐਫਜੀਐਫ ਪ੍ਰੌਪਰਾਈਟਰੀ ਫੂਡ ਰਾਹੀਂ ਟੀ4ਸੀ ਨੈੱਟਵਰਕ ਦੇ 20 ਕੈਰੀਅਰਜ਼ ਵੱਲੋਂ 300,000 ਪਾਊਂਡ ਫੂਡ ਡਲਿਵਰ ਕੀਤਾ ਜਾ ਚੁੱਕਿਆ ਹੈ।ਟਰੱਕਸ ਫੌਰ ਚੇਂਜ ਨੈੱਟਵਰਕ ਦੀ ਐਗਜੈ਼ਕਟਿਵ ਡਾਇਰੈਕਟਰ ਬੈਟਸੀ ਸ਼ਾਰਪਲਜ਼ ਦਾ ਕਹਿਣਾ ਹੈ ਕਿ ਅਜਿਹਾ ਤੀਜੀ ਵਾਰੀ ਹੋਇਆ ਹੈ ਕਿ ਸਾਡੇ ਨੈੱਟਵਰਕ ਵੱਲੋਂ ਫਾਊਂਡੇਸ਼ਨ ਦੇ ਸੱਦੇ ਦਾ ਰੋਡ ਰਾਹੀਂ ਜਾਂ ਇੰਟਰ ਮਾਡਲ ਟਰਾਂਸਪੋਰਟੇਸ਼ਨ ਰਾਹੀਂ ਕੰਮ ਪੂਰਾ ਕਰਕੇ ਦਿੱਤਾ ਗਿਆ ਹੋਵੇ। ਉਨ੍ਹਾਂ ਆਖਿਆ ਕਿ ਸਾਡੇ ਨਾਲ ਕੈਰੀਅਰਜ਼ ਦਾ ਨਿੱਕਾ ਜਿਹਾ ਗਰੁੱਪ ਸ਼ਾਮਲ ਹੈ ਤੇ ਫੂਡ ਬੈਂਕਸ ਤੇ ਡਲਿਵਰੀ ਦੀ ਉਡੀਕ ਕਰਨ ਵਾਲੇ ਸ਼ੈਲਟਰਜ਼ ਦੀ ਗਿਣਤੀ ਸਾਰਾ ਸਾਲ ਹੀ ਵੱਧ ਹੁੰਦੀ ਹੈ ਤੇ ਇਸੇ ਲਈ ਅਸੀਂ ਹੋਰ ਕੈਰੀਅਰਜ਼ ਨੂੰ ਆਪਣੇ ਨਾਲ ਜੋੜ ਕੇ ਟੀ4ਸੀ ਦੇ ਨੈੱਟਵਰਕ ਨੂੰ ਵਧਾਉਣਾ ਚਾਹੁੰਦੇ ਹਾਂ। ਫੌਰ ਗੁੱਡ ਫਾਊਂਡੇਸ਼ਨ ਦੇ ਬਾਨੀ ਐਲੀਅਟ ਪੈਨਰ ਦਾ ਕਹਿਣਾ ਹੈ ਕਿ ਟਰੱਕਸ ਫੌਰ ਚੇਂਂਜ ਨਾਲ ਸਾਡੀ ਭਾਈਵਾਲੀ ਹੀ ਸਾਡੀ ਫਾਊਂਡੇਸ਼ਨ ਦੀ ਸਫਲਤਾ ਦਾ ਰਾਜ਼ ਹੈ। ਸਾਡੀ ਫਾਊਂਡੇਸ਼ਨ ਦਾ ਟੀਚਾ ਆਪਣੇ ਭਾਈਵਾਲਾਂ ਨਾਲ ਕੰਮ ਕਰਨਾ ਹੈ ਤੇ ਹੋਰ ਚੰਗਾ ਕਰਦੇ ਰਹਿਣ ਦੇ ਜਜ਼ਬੇ ਨੂੰ ਵਧਾਉਣਾ ਹੈ। ਟੀ4ਸੀ ਵੱਲੋਂ ਅਜਿਹਾ ਹੀ ਕੀਤਾ ਵੀ ਗਿਆ ਹੈ। ਪੈਨਰ ਦਾ ਕਹਿਣਾ ਹੈ ਕਿ ਇਸ ਸਮੇਂ ਇਸ ਦੀ ਲੋੜ ਸੱਭ ਤੋਂ ਜਿ਼ਆਦਾ ਹੈ ਤੇ ਟਰੱਕਸ ਫੌਰ ਚੇਂਜ ਭਾਈਵਾਲ ਇਸ ਲੋੜ ਨੂੰ ਪੂਰਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਅ ਰਹੇ ਹਨ। ਅਸੀਂ ਟਰੱਕਸ ਫੌਰ ਚੇਂਜ ਦੇ ਆਪਣੇ ਦੋਸਤਾਂ ਦਾ ਜਿੰਨਾਂ ਸ਼ੁਕਰੀਆ ਅਦਾ ਕਰ ਸਕੀਏ ਓਨਾ ਘੱਟ ਹੈ। ਉਨ੍ਹਾਂ ਦੀ ਮਦਦ ਨਾਲ ਅਸੀਂ ਕੈਨੇਡਾ ਭਰ ਵਿੱਚ ਫੂਡ ਬੈਂਕਸ ਨੂੰ 25 ਮਿਲੀਅਨ ਡਾਲਰ ਤੋਂ ਵੀ ਵੱਧ ਦਾ ਫੂਡ ਪਹੁੰਚਾ ਚੁੱਕੇ ਹਾਂ।ਅਗਲੀ ਵਾਰੀ ਜੇ ਤੁਸੀਂ ਸੜਕ ਉੱਤੇ ਟਰਾਂਸਪੋਰਟ ਟਰੱਕ ਨੂੰ ਵੇਖੋਂ ਤਾਂ ਸਮਝ ਲੈਣਾ ਕਿ ਉਹ ਸਿਰਫ ਚੰਗੇ ਦੀ ਇੱਛਾ ਨਾਲ ਹੀ ਉਹ ਸਾਡਾ ਸਮਾਨ ਕਿਤੇ ਲੈ ਕੇ ਜਾ ਰਿਹਾ ਹੋਵੇਗਾ। ਅਸੀਂ ਇੱਕ ਵਾਰੀ ਫਿਰ ਟਰੱਕਸ ਫੌਰ ਚੇਂਜ ਦਾ ਧੰਨਵਾਦ ਕਰਦੇ ਹਾਂ।

ਟੀ4ਸੀ ਦੀ ਸ਼ਾਰਪਲਜ਼ ਦਾ ਕਹਿਣਾ ਹੈ ਕਿ ਚੈਰਿਟੀਜ਼ ਲਈ ਲਿਜਾਏ ਜਾਣ ਵਾਲੇ ਸਮਾਨ ਵਿੱਚ ਕੋਈ ਦਿੱਕਤ ਨਾ ਆਵੇ ਤੇ ਇਹ ਸਹੀ ਢੰਗ ਨਾਲ ਆਪਣੀ ਮੰਜਿ਼ਲ ਤੱਕ ਪਹੁੰਚ ਜਾਵੇ ਇਸ ਵਾਸਤੇ ਹਰ ਕੋਸਿ਼ਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਆਖਿਆ ਕਿ 2023 ਲਈ ਸਾਡੇ ਕੈਰੀਅਰਜ਼ ਦੀ ਮੁਹਾਰਤ ਨੂੰ ਵਧਾਉਣ ਲਈ ਫੂਡ ਬੈਂਕ ਆਰਡਰ ਕਰਨ ਦੇ ਸਿਸਟਮ ਵਿੱਚ ਹੋਰ ਸੁਧਾਰ ਲਿਆਂਦਾ ਜਾ ਰਿਹਾ ਹੈ। ਆਰਡਰ ਦੀ ਨਿੱਕੀ ਮਾਤਰਾ ਨਾਲ ਕੈਰੀਅਰਜ਼ ਨੂੰ ਆਪਣੇ ਟਰੇਲਰ ਦੀ ਮੌਜੂਦਾ ਸਮਰੱਥਾ ਦੀ ਵਰਤੋਂ ਟਰੱਕਲੋਡ ਸਿ਼ਪਮੈਂਟਸ ਤੋਂ ਘੱਟ ਕਰਨ ਦੀ ਖੁੱਲ੍ਹ ਮਿਲਦੀ ਹੈ। ਜਦੋਂ ਇਸ ਤਰ੍ਹਾਂ ਟਰੇਲਰ ਵਿੱਚ ਥਾਂ ਉਪਲਬਧ ਹੁੰਦੀ ਹੈ ਤਾਂ ਕੈਰੀਅਰਜ਼ ਚੈਰਿਟੀ ਡਲਿਵਰੀ ਲਈ ਖਾਸ ਪ੍ਰਬੰਧ ਕਰ ਲੈਂਦੇ ਹਨ।
ਡਲਿਵਰੀ ਲਈ ਕੋਈ ਖਾਸ ਪੱਕੀ ਤਰੀਕ ਨਹੀਂ ਹੁੰਦੀ।

ਹਾਲਾਂਕਿ ਭਾਵੇਂ ਬਹੁਤੀਆਂ ਮੰਜਿ਼ਲਾਂ ਨੂੰ ਮੌਜੂਦਾ ਕੈਰੀਅਰਜ਼ ਵੱਲੋਂ ਕਵਰ ਕੀਤਾ ਜਾ ਰਿਹਾ ਹੈ ਪਰ ਅਜੇ ਵੀ ਕਈ ਖੱਪੇ ਹਨ ਜਿਨ੍ਹਾਂ ਨੂੰ ਭਰਿਆ ਜਾਣਾ ਜ਼ਰੂਰੀ ਹੈ। ਟੀਐਫਜੀਐਫ ਪ੍ਰੋਗਰਾਮ ਤਹਿਤ ਹਿੱਸਾ ਲੈਣ ਵਾਲੇ ਦੇਸ਼ ਭਰ ਵਿੱਚ ਮੌਜੂਦ 91 ਫੂਡ ਬੈਂਕਸ ਵਿੱਚੋਂ ਟੀ4ਸੀ ਕੈਰੀਅਰਜ਼ ਵੱਲੋਂ ਹੁਣ ਤੱਕ ਸਿਰਫ 84 ਨੂੰ ਕਵਰ ਕੀਤਾ ਜਾ ਰਿਹਾ ਹੈ। ਕੁੱਝ ਲੋਕੇਸ਼ਨਾਂ ਹੀ ਟੀ4ਸੀ ਵੱਲੋਂ ਹਿੱਸਾ ਲੈਣ ਵਾਲੇ ਕੈਰੀਅਰਜ਼ ਵੱਲੋਂ ਸਰਵ ਕੀਤੇ ਜਾਣ ਵਾਲੇ ਇਲਾਕਿਆਂ ਵਿੱਚ ਨਹੀਂ ਹਨ ਜਾਂ ਇਨ੍ਹਾਂ ਕੈਰੀਅਰਜ਼ ਉੱਤੇ ਪਹਿਲਾਂ ਹੀ ਕਈ ਗੇੜੇ ਲਾ ਕੇ ਸਿ਼ਪਮੈਂਟਸ ਲਿਜਾਣ ਕਾਰਨ ਕਾਫੀ ਬੋਝ ਪਿਆ ਹੋਇਆ ਹੈ। ਖਾਸਤੌਰ ਉੱਤੇ ਟੀ4ਸੀ ਅਜਿਹੇ ਕੈਰੀਅਰਜ਼ ਦੀ ਭਾਲ ਕਰ ਰਿਹਾ ਹੈ ਜਿਹੜੇ ਬ੍ਰਿਟਿਸ਼ ਕੋਲੰਬੀਆ ਦੇ ਅੰਦਰੂਨੀ ਹਿੱਸਿਆਂ ਵਿੱਚ ਮੌਜੂਦ ਫੂਡ ਬੈਂਕਸ ਤੱਕ ਵਸਤਾਂ ਲਿਜਾ ਸਕਣ।

ਟਰੱਕਸ ਫਰ ਚੇਂਜ ਅਸਲ ਵਿੱਚ ਉਨ੍ਹਾਂ ਕਮਿਊਨਿਟੀ ਦੀ ਸੋਚ ਰੱਖਣ ਵਾਲੇ ਕੈਰੀਅਰਜ਼ ਤੇ ਸਪਾਂਸਰਜ਼ ਦਾ ਨੈੱਟਵਰਕ ਹੈ ਜਿਹੜੇ ਚੈਰੀਟੇਬਲ ਆਰਗੇਨਾਈਜੇ਼ਸ਼ਨਜ਼ ਲਈ ਟਰਾਂਸਪੋਰਟੇਸ਼ਨ ਸੇਵਾਵਾਂ ਮੁਹੱਈਆ ਕਰਵਾਉਂਦਾ ਹੈ। ਨੈੱਟਵਰਕ, ਟਰਾਂਸਪੋਰਟ ਲਾਜਿਸਟਿਕਸ ਇੰਡਸਟਰੀ ਨੂੰ ਸਕਾਰਾਤਮਕ ਸਮਾਜਕ ਤਬਦੀਲੀ ਲਿਆਉਣ ਲਈ ਹੱਲਾਸ਼ੇਰੀ ਦਿੰਦਾ ਹੈ ਤੇ ਅਜਿਹਾ ਟਰੱਕ ਕੈਰੀਅਰਜ਼ ਨੂੰ ਕਮਿਊਨਿਟੀ ਚੈਰਿਟੀਜ਼ ਨਾਲ ਜੋੜ ਕੇ ਕਾਰਗਰ ਬਿਜ਼ਨਸ ਨੈੱਟਵਰਕ ਖੜ੍ਹਾ ਕਰਕੇ ਕੀਤਾ ਜਾ ਰਿਹਾ ਹੈ। ਕੈਰੀਅਰਜ਼ ਕਈ ਤਰ੍ਹਾਂ ਨਾਲ ਇਸ ਵਿੱਚ ਹਿੱਸਾ ਲੈ ਸਕਦੇ ਹਨ, ਜਿਸ ਵਿੱਚ ਸਿ਼ਪਮੈਂਟ ਦੀ ਲੋੜ, ਉਸ ਦੀ ਸਮਰੱਥਾ ਤੇ ਟਾਈਮਿੰਗ ਸ਼ਾਮਲ ਹਨ।ਕੁੱਝ ਡੋਰ ਟੂ ਡੋਰ (ਪੂਰੀ ਸਰਵਿਸ) ਡਲਿਵਰੀ ਮੁਹੱਈਆ ਕਰਵਾਉਂਦੇ ਹਨ, ਜਦਕਿ ਬਾਕੀ ਇੰਟਰਮਾਡਲ, ਲਾਈਨਹਾਲ, ਟੀਐਲ ਤੇ ਐਲਟੀਐਲ ਸੇਵਾਵਾਂ ਦੋਵਾਂ ਰਾਹੀਂ ਆਖਰੀ ਮੀਲ ਦੀ ਵਰਤੋਂ ਕਰਕੇ ਅਜਿਹਾ ਕਰਦੇ ਹਨ। ਹੁਣ ਤੱਕ ਟਰੱਕਸ ਫੌਰ ਚੇਂਜ ਨੈੱਟਵਰਕ ਵੱਲੋਂ 23 ਮਿਲੀਅਨ ਪਾਊਂਡ ਦੀ ਚੈਰਿਟੀ ਡੋਨੇਸ਼ਨਜ਼ ਸਿ਼ਪ ਕੀਤੀਆਂ ਜਾ ਚੁੱਕੀਆਂ ਹਨ। ਦ ਫਰ ਗੁੱਡ ਫਾਊਂਡੇਸ਼ਨ ਕੈਨੇਡੀਅਨ ਰਜਿਸਟਰ ਚੈਰਿਟੀ ਹੈ ਜਿਹੜੀ ਕੈਨੇਡਾ ਭਰ ਦੇ ਫੂਡ ਬੈਂਕਸ ਲਈ ਪ੍ਰੌਪਰਾਈਟਰੀ ਪ੍ਰੋਡਕਟਸ ਤਿਆਰ ਕਰਨ ਤੇ ਵੰਡਣ ਲਈ ਭਾਈਵਾਲੀ ਵਿੱਚ ਕੰਮ ਕਰਦੀ ਹੈ।ਫਾਊਂਡੇਸ਼ਨ ਦਾ ਵਿਲੱਖਣ ਮਾਡਲ 100 ਫੀ ਸਦੀ ਕਾਰਗਰ ਹੈ ਤੇ ਇਸ ਦੇ ਕੋਈ ਓਵਰਹੈੱਡ ਜਾਂ ਤਨਖਾਹਾਂ ਨਹੀਂ ਹਨ। ਦਾਨ ਕੀਤਾ ਗਿਆ ਹਰ ਡਾਲਰ ਖਾਣੇ ਲਈ ਵਰਤਿਆ ਜਾਂਦਾ ਹੈ ਤੇ ਉਨ੍ਹਾਂ ਕੈਨੇਡੀਅਨਜ਼ ਤੱਕ ਪਹੁੰਚਾਉਣ ਲਈ ਖਰਚਿਆ ਜਾਂਦਾ ਹੈ ਜਿਨ੍ਹਾਂ ਨੂੰ ਇਸ ਦੀ ਸੱਭ ਤੋਂ ਵੱਧ ਲੋੜ ਹੈ।

ਜੇ ਤੁਸੀਂ ਕੈਰੀਅਰ ਹੋ ਤੇ ਤੁਸੀਂ ਇਹ ਜਾਨਣਾ ਚਾਹੁੰਦੇ ਹੋਂ ਕਿ ਇਸ ਸੱਭ ਵਿੱਚ ਕਿਸ ਤਰ੍ਹਾਂ ਮਦਦ ਕੀਤੀ ਜਾਵੇ ਜਾਂ ਟਰੱਕਸ ਫੌਰ ਚੇਂਜ ਵੱਲੋਂ ਚਲਾਏ ਜਾ ਰਹੇ ਹਰ ਚੈਰੀਟੇਬਲ ਪ੍ਰੋਗਰਾਮਾਂ ਵਿੱਚ ਕਿਸ ਤਰ੍ਹਾਂ ਹਿੱਸਾ ਲਿਆ ਜਾਵੇ ਤਾਂ ਤੁਸੀਂ ਇਸ ਦੇ ਵੇਰਵੇ ਜਾਨਣ ਲਈ betsy@trucksforchange.org ਉੱਤੇ ਈਮੇਲ ਕਰ ਸਕਦੇ ਹੋਂ।