ਡਰਾਈਵਰਾਂ ਲਈ ਅਚਨਚੇਤੀ ਟੈਸਟਿੰਗ ਕਰਵਾਉਣ ਦਾ ਕੈਰੀਅਰਜ਼ ਨੂੰ ਪੂਰਾ ਹੱਕ : ਕੋਰਟ

ਅਲਬਰਟਾ ਦੇ ਜੱਜ ਵੱਲੋਂ ਪਿੱਛੇ ਜਿਹੇ ਇੱਕ ਮੋਟਰ ਕੈਰੀਅਰ ਦੇ ਹੱਕ ਵਿੱਚ ਸੁਣਾਏ ਗਏ ਫੈਸਲੇ ਤੋਂ ਇੱਕ ਵਾਰੀ ਫਿਰ ਇਹ ਸਿੱਧ ਹੋ ਗਿਆ ਹੈ ਕਿ ਟਰੱਕ ਡਰਾਈਵਰਾਂ ਦੀ ਅਚਨਚੇਤੀ ਟੈਸਟਿੰਗ ਦੀ ਵੈਧਤਾ ਨੀਤੀਗਤ ਮਸਲਾ ਹੈ।
ਅਲਬਰਟਾ ਦੇ ਕੋਰਟ ਆਫ ਕੁਈਨਜ਼ ਬੈਂਚ ਦੇ ਜੱਜ ਡਨਲਪ ਨੇ ਅਚਨਚੇਤੀ ਕੀਤੀ ਜਾਣ ਵਾਲੀ ਡਰੱਗ ਐਂਡ ਅਲਕੋਹਲ ਟੈਸਟਿੰਗ ਦੇ ਸਬੰਧ ਵਿੱਚ ਇੱਕ ਸਾਬਕਾ ਕਰਮਚਾਰੀ ਵੱਲੋਂ ਵੈਸਟਕੈਨ ਬਲਕ ਟਰਾਂਸਪੋਰਟ ਖਿਲਾਫ ਕੀਤੀ ਗਈ ਸਿ਼ਕਾਇਤ ਨੂੰ ਹੀ ਮੂਲੋਂ ਖਾਰਜ ਕਰ ਦਿੱਤਾ। ਜੱਜ ਨੇ ਆਪਣੇ ਫੈਸਲੇ ਵਿੱਚ ਕੈਰੀਅਰ ਦੇ ਹੱਕ ਵਿੱਚ ਫੈਸਲਾ ਸੁਣਾਉਂਦਿਆਂ ਆਖਿਆ ਕਿ ਅਜਿਹਾ ਟੈਸਟ ਕਰਨਾ ਬਿਲਕੁਲ ਜਾਇਜ਼ ਹੈ । ਜੱਜ ਨੇ ਇਸ ਸਬੰਧ ਵਿੱਚ ਕਿਸੇ ਵੀ ਤਰ੍ਹਾਂ ਦੇ ਮਨਾਹੀ ਹੁਕਮ ਜਾਰੀ ਕਰਨ ਜਾਂ ਮੁਦਈ ਨੂੰ ਕਿਸੇ ਵੀ ਤਰ੍ਹਾਂ ਦਾ ਮੁਆਵਜ਼ਾ ਦਿੱਤੇ ਜਾਣ ਤੋਂ ਇਨਕਾਰ ਕਰ ਦਿੱਤਾ।  

ਬੋਨਾਫਾਈਡ ਆਪਰੇਸ਼ਨਲ ਰਿਕੁਆਇਰਮੈਂਟ (ਬੀਐਫਓਆਰ) ਮਾਪਦੰਡ, ਜੋ ਕਿ ਓਨਟਾਰੀਓ ਵਿੱਚ ਐਂਟਰੋਪ ਕੇਸ ਵਿੱਚ ਕਾਇਮ ਕੀਤੇ ਗਏ, ਦੇ ਹਵਾਲੇ ਨਾਲ ਜੱਜ ਨੇ ਆਖਿਆ ਕਿ ਕੰਪਨੀ ਦੀ ਡਰੱਗ ਟੈਸਟਿੰਗ ਪਾਲਿਸੀ ਬਾਰੇ ਜਾਣਦਿਆਂ ਹੋਇਆਂ ਡਰਾਈਵਰ ਉਸ ਦੀ ਸਿ਼ਕਾਇਤ ਨਹੀਂ ਕਰ ਸਕਦਾ ਤੇ ਨਾ ਹੀ ਕੰਪਨੀ ਦੇ ਅਜਿਹੇ ਪ੍ਰੋਗਰਾਮ ਦਾ ਹਿੱਸਾ ਹੋਣ ਤੋਂ ਇਨਕਾਰ ਹੀ ਕਰ ਸਕਦਾ ਹੈ। ( ਫੈਸਲੇ ਵਿੱਚ ਇਹ ਵੀ ਆਖਿਆ ਗਿਆ ਹੈ ਕਿ ਮੁੱਦਈ ਜਦੋਂ 2015 ਵਿੱਚ ਕੈਰੀਅਰ ਨਾਲ ਮੁੜ ਜੁੜਿਆ ਤਾਂ ਉਹ ਇਹ ਜਾਣਦਾ ਸੀ ਕਿ ਅਚਾਨਕ ਕੀਤੀ ਜਾਣ ਵਾਲੀ ਅਜਿਹੀ ਟੈਸਟਿੰਗ ਉਸ ਦੀ ਨੌਕਰੀ ਦੀ ਸ਼ਰਤ ਹੈ ਫਿਰ ਭਾਵੇਂ ਇਸ ਦਾ ਸਿੱਧੇ ਤੌਰ ਉੱਤੇ ਉਸ ਦੇ ਇੰਪਲੌਇਮੈਂਟ ਕਾਂਟਰੈਕਟ ਵਿੱਚ ਕੋਈ ਜਿ਼ਕਰ ਨਹੀਂ ਸੀ)।

ਇਸ ਤੋਂ ਵੀ ਵਧੇਰੇ ਧਿਆਨ ਦੇਣ ਯੋਗ ਗੱਲ ਇਹ ਹੈ ਕਿ ਇਸ ਫੈਸਲੇ ਵਿੱਚ ਇਹ ਵੀ ਆਖਿਆ ਗਿਆ ਕਿ ਇਸ ਤਰ੍ਹਾਂ ਦੀ ਪਾਲਿਸੀ ਉਸ ਹਾਲ ਵਿੱਚ ਵੀ ਓਨੀ ਹੀ ਜਾਇਜ਼ ਹੁੰਦੀ ਜੇ ਇਸ ਨੂੰ ਓਨਟਾਰੀਓ ਕੋਰਟ ਆਫ ਅਪੀਲ ਐਂਟਰੋਪ ਟੈਸਟ (ਗੈਰ ਯੂਨੀਅਨ ਇੰਪਲੌਇਜ਼ ਲਈ) ਜਾਂ ਇਰਵਿੰਗ ਸੁਪਰੀਮ ਕੋਰਟ ਆਫ ਕੈਨੇਡਾ ਟੈਸਟ (ਯੂਨੀਅਨ ਵਾਲੇ ਮੁਲਾਜ਼ਮਾਂ ਲਈ ਜਿਹੜੇ ਸਾਂਝੇ ਬਾਰਗੇਨਿੰਗ ਸਮਝੌਤੇ ਦਾ ਹਿੱਸਾ ਹੁੰਦੇ) ਤਹਿਤ ਕੰਪਨੀ ਦੀਆਂ ਸੇਫਟੀ ਆਬਲੀਗੇਸ਼ਨਜ਼ ਦੇ ਹਿੱਸੇ ਵਜੋਂ ਇੰਪਲੌਇਮੈਂਟ ਤੋਂ ਬਾਅਦ ਲਿਆਂਦਾ ਗਿਆ ਹੁੰਦਾ।

ਹਾਲਾਂਕਿ ਕਈ ਕੰਪਨੀਆਂ ਕੋਲ ਪਹਿਲਾਂ ਹੀ ਅਜਿਹੇ ਪ੍ਰੋਗਰਾਮ ਹਨ ਜਿਨ੍ਹਾਂ ਨੂੰ ਇੰਪਲੌਇਮੈਂਟ-ਸੇਫਟੀ ਨੀਤੀਆਂ ਤਹਿਤ ਦਰਸਾਇਆ ਜਾਂਦਾ ਹੈ, ਕੇਸ ਦੇ ਆਬਜ਼ਰਵਰਜ਼ ਨੇ ਸੀਟੀਏ ਤੇ ਓਟੀਏ ਨੂੰ ਦੱਸਿਆ ਕਿ ਇਹ ਤਾਜ਼ਾ ਫੈਸਲਾ ਅਜਿਹੀਆਂ ਕੰਪਨੀਆਂ ਨੂੰ ਸੇਧ ਦੇਣ ਵਿੱਚ ਕਾਫੀ ਮਦਦਗਾਰ ਹੋਵੇਗਾ, ਜਿਨ੍ਹਾਂ ਦੇ ਸੇਫਟੀ ਨਾਲ ਸਬੰਧਤ ਕੰਮ ਲਈ ਅਚਨਚੇਤੀ ਕਰਵਾਈ ਜਾਣ ਵਾਲੀ ਟੈਸਟਿੰਗ ਦੀ ਬਹੁਤ ਲੋੜ ਹੈ।

ਆਬਜ਼ਰਵਰਜ਼ ਨੇ ਸੀਟੀਏ ਨੂੰ ਦੱਸਿਆ ਕਿ ਭਾਵੇਂ ਅਦਾਲਤ ਵੱਲੋਂ ਇਸ ਸਬੰਧ ਵਿੱਚ ਲਏ ਗਏ ਸਖ਼ਤ ਫੈਸਲੇ ਦਾ ਕੁੱਝ ਰਿਸਕ ਵੀ ਹੈ, ਇੰਪਲੌਇਮੈਂਟ ਕਾਂਟੈਕਟਸ ਵਿੱਚ ਇਹ ਦਰਸਾਇਆ ਜਾਵੇ ਕਿ ਅਚਨਚੇਤੀ ਟੈਸਟਿੰਗ ਲਾਗੂ ਹੋਣੀ ਚਾਹੀਦੀ ਹੈ। ਇਸ ਤਾਜ਼ਾ ਫੈਸਲੇ ਸਮੇਤ ਫੈਡਰਲ ਐਚਆਰ ਟ੍ਰਿਬਿਊਨਲ ਸਾਹਮਣੇ ਅਜਿਹੇ ਹੀ ਮਾਮਲੇ (ਆਟੋਕਾਰ ਕੌਨੌਇਜ਼ਰ), ਜਿਸ ਵਿੱਚ ਇਹ ਆਖਿਆ ਗਿਆ ਹੈ ਕਿ ਡਰਾਈਵਰਾਂ ਨੂੰ ਅਜਿਹੇ ਪ੍ਰੋਗਰਾਮ ਤਹਿਤ ਕਵਰ ਕੀਤਾ ਜਾ ਸਕਦਾ ਹੈ ਫਿਰ ਭਾਵੇਂ ਉਹ ਕਿਤੇ ਵੀ ਆਪਰੇਟ ਕਰ ਰਹੇ ਹੋਣ, ਨਾਲ ਇਹ ਸਿੱਧ ਹੁੰਦਾ ਹੈ ਕਿ ਇਹ ਕੈਰੀਅਰ ਦਾ ਹੱਕ ਬਣਦਾ ਹੈ ਕਿ ਉਹ ਇਸ ਤਰ੍ਹਾਂ ਦੇ ਪ੍ਰੋਗਰਾਮ ਨੂੰ ਲਾਗੂ ਕਰੇ ਤੇ ਬੀਐਫਓਆਰ ਵਾਂਗ ਡਰਾਈਵਰਾਂ ਲਈ ਅਚਨਚੇਤੀ ਟੈਸਟਿੰਗ ਜ਼ਰੂਰੀ ਬਣਾਵੇ।