9.7 C
Toronto
Tuesday, May 7, 2024
ਸੀਸੀਜੇ ਪਬਲਿਸ਼ਰ ਰੈਂਡਲ-ਰੇਲੀ ਵੱਲੋਂ ਕੋ-ਪ੍ਰੋਡਿਊਸ ਕੀਤੇ ਜਾਣ ਵਾਲੇ ਕਾਂਟੈਸਟ ਵਿੱਚ ਅਗਲੇ ਸਾਲ ਮਾਰਚ ਦੇ ਮਹੀਨੇ ਦੋ ਉੱਘੇ ਟਰੱਕ ਡਰਾਈਵਰ ਨੂੰ 25000 ਡਾਲਰ ਦਾ ਇਨਾਮ ਦਿੱਤਾ ਜਾਵੇਗਾ| ਟਰੱਕਲੋਡ ਕੈਰੀਅਰਜ਼ ਐਸੋਸਿਏਸ਼ਨ ਦੇ ਡਰਾਈਵਰ ਆਫ ਦ ਯੀਅਰ ਕਾਂਟੈਸਟ ਲਈ ਅਰਜ਼ੀਆਂ ਦਾਖਲ ਕਰਨ ਦੀ ਕਵਾਇਦ ਸ਼ੁਰੂ...
ਪ੍ਰਧਾਨ ਮੰਤਰੀ ਵੱਲੋਂ ਅਚਨਚੇਤੀ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਇੰਜ ਲੱਗ ਰਿਹਾ ਹੈ ਕਿ ਕੈਨੇਡਾ ਵਿੱਚ ਕੋਵਿਡ-19 ਦੀ ਚੌਥੀ ਵੇਵ ਆਉਣ ਵਾਲੀ ਹੈ ਤੇ ਡੈਲਟਾ ਵੇਰੀਐਂਟ ਵੀ ਮੂੰਹ ਅੱਡੀ ਖੜ੍ਹਾ ਹੈ। ਬਹੁਤ ਸਾਰੇ ਕੈਨੇਡੀਅਨ ਇਸ...
ਟਰੱਕਰਜ਼ ਅਗੇਂਸਟ ਟਰੈਫਿਕਿੰਗ (ਟੀਏਟੀ) ਦੇ ਨੁਮਾਇੰਦਿਆਂ ਵੱਲੋਂ ਇਸ ਹਫਤੇ ਥੋੜ੍ਹੀ ਦੇਰ ਲਈ ਮਿਸੀਸਾਗਾ ਵਿੱਚ ਰੁਕ ਕੇ ਇਸ ਮੁੱਦੇ ਉੱਤੇ ਜਾਗਰੁਕਤਾ ਫੈਲਾਉਣ ਦੀ ਕੋਸਿ਼ਸ਼ ਕੀਤੀ ਗਈ ਕਿ ਮਨੁੱਖੀ ਸਮਗਲਿੰਗ ਦੀ ਗਲੋਬਲ ਮਹਾਂਮਾਰੀ ਨਾਲ ਲੜਨ ਵਿੱਚ ਕੈਨੇਡੀਅਨ ਟਰੱਕਿੰਗ ਇੰਡਸਟਰੀ ਕਿਵੇਂ ਮਦਦ...
ਟਰੱਕਿੰਗ ਇੰਡਸਟਰੀ ਲਈ ਕੋਵਿਡ-19 ਟੈਸਟ ਕਰਵਾਉਣ ਦੀ ਸਹੂਲਤ ਵਿੱਚ ਸੁਧਾਰ ਕਰਨ ਦੇ ਇਰਾਦੇ ਨਾਲ ਓਨਟਾਰੀਓ ਸਰਕਾਰ ਵੱਲੋਂ ਐਲਾਨੇ ਗਏ ਪ੍ਰੋਗਰਾਮ ਦੀ ਓਨਟਾਰੀਓ ਟਰੱਕਿੰਗ ਐਸੋਸਿਏਸ਼ਨ ਵੱਲੋਂ ਸ਼ਲਾਘਾ ਕੀਤੀ ਗਈ| ਪ੍ਰੀਮੀਅਰ ਡੱਗ ਫੋਰਡ ਅਕਸਰ ਇਹ ਆਖਦੇ ਹਨ ਕਿ ਅਰਥਚਾਰੇ ਨੂੰ ਪੂਰੀ ਤਰ੍ਹਾਂ...
ਐਨਵਾਇਰਮੈਂਟ ਐਂਡ ਕਲਾਈਮੇਟ ਚੇਂਜ ਕੈਨੇਡਾ ( ਈਸੀਸੀਸੀ) ਵੱਲੋਂ ਸੀਟੀਏ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ ਕਿ ਇੰਟੈਰਿਮ ਆਰਡਰ ਮੌਡੀਫਾਇੰਗ ਦ ਆਪਰੇਸ਼ਨ ਆਫ ਦ ਹੈਵੀ ਡਿਊਟੀ ਵ੍ਹੀਕਲ ਐਂਡ ਇੰਜਣ ਗ੍ਰੀਨਹਾਊਸ ਗੈਸ ਐਮਿਸ਼ਨ ਰੈਗੂਲੇਸ਼ਨਜ਼ 3 ਮਈ, 2022 ਤੱਕ ਕੈਨੇਡਾ...
ਇੰਜ ਲੱਗਦਾ ਹੈ ਕਿ ਕਾਰਗੋ ਚੋਰੀ ਕਰਨ ਵਾਲਿਆਂ ਨੇ ਵੀ ਕ੍ਰਿਸਮਸ ਦੌਰਾਨ ਛੁੱਟੀਆਂ ਮਨਾਈਆਂ। ਪਰ ਕਾਰਗੋ ਨੈੱਟ ਦੀ ਰਿਪੋਰਟ ਮੁਤਾਬਕ ਕ੍ਰਿਸਮਸ ਤੋਂ ਬਾਅਦ ਤੇ ਨਵੇਂ ਸਾਲ ਦੌਰਾਨ ਕਾਰਗੋ ਚੋਰਾਂ ਨੇ ਭੋਰਾ ਅਰਾਮ ਨਹੀਂ ਕੀਤਾ। ਇਸ ਫਰਮ ਵੱਲੋਂ ਪਿਛਲੇ ਪੰਜ ਸਾਲਾਂ...
ਅਪਡੇਟ ਕੀਤੀ ਗਈ ਸੀਟੀਏ ਦੀ ਇਨਫਰਾਸਟ੍ਰਕਚਰ ਰਿਪੋਰਟ ਲਈ ਲੋੜੀਂਦੀ ਹੈ ਓਟੀਏ ਕੈਰੀਅਰ ਫੀਡਬੈਕ ਕੈਨੇਡੀਅਨ ਟਰੱਕਿੰਗ ਅਲਾਇੰਸ (ਸੀਟੀਏ) ਆਪਣੀਆਂ ਇਨਫਰਾਸਟ੍ਰਕਚਰ ਤਰਜੀਹਾਂ ਸਬੰਧੀ ਰਿਪੋਰਟ ਨੂੰ ਅਪਡੇਟ ਕਰਨ ਦੀ ਪ੍ਰਕਿਰਿਆ ਵਿੱਚ ਰੁੱਝੀ ਹੋਈ ਹੈ। ਇਹ ਰਿਪੋਰਟ ਫੈਡਰਲ ਸਰਕਾਰ ਨੂੰ ਮੁਹੱਈਆ ਕਰਵਾਈ ਜਾਵੇਗੀ ਤਾਂ ਕਿ ਟਰੱਕਿੰਗ ਇੰਡਸਟਰੀ ਦੀਆਂ ਉਨ੍ਹਾਂ ਤਰਜੀਹਾਂ ਦੀ ਪਛਾਣ ਕੀਤੀ ਜਾ ਸਕੇ ਜਿਨ੍ਹਾਂ ਦੀ ਕੌਮੀ ਜਾਂ ਰੀਜਨਲ ਪੱਧਰ ਉੱਤੇ ਅਹਿਮੀਅਤ ਹੈ।ਇਸ ਤੋਂ ਇਲਾਵਾ ਇਹ ਉਹ ਤਰਜੀਹਾਂ ਹਨ ਜਿਹੜੀਆਂ ਇਸ ਗੱਠਜੋੜ ਦੀਆਂ ਸਾਰੀਆਂ ਪ੍ਰੋਵਿੰਸ਼ੀਅਲ ਟਰੱਕਿੰਗ ਐਸੋਸਿਏਸ਼ਨਜ਼ ਲਈ ਮਹੱਤਵਪੂਰਨ ਹਨ।  ਬਜਟ ਤੋਂ ਪਹਿਲਾਂ ਤੇ ਇੰਡਸਟਰੀ ਦੀ ਜਾਗਰੂਕਤਾ ਲਈ ਵਰਤੀ ਜਾਣ ਵਾਲੀ ਇਹ ਰਿਪੋਰਟ ਉਨ੍ਹਾਂ ਇਲਾਕਿਆਂ ਲਈ ਗਾਈਡ ਦਾ ਕੰਮ ਕਰਦੀ ਹੈ ਜਿੱਥੇ ਕੈਨੇਡਾ ਭਰ ਵਿੱਚ ਹਾਈਵੇਅ ਇਨਫਰਾਸਟ੍ਰਕਚਰ ਲਈ ਪ੍ਰੋਵਿੰਸ਼ੀਅਲ ਤੇ ਟੈਰੇਟੋਰੀਅਲ ਸਰਕਾਰਾਂ ਦੀਆਂ ਚੱਲ ਰਹੀਆਂ ਤੇ ਭਵਿੱਖ ਵਿੱਚ ਆਉਣ ਵਾਲੀਆਂ ਪਹਿਲਕਦਮੀਆਂ ਲਈ ਫੈਡਰਲ ਫੰਡਿੰਗ ਹਾਸਲ ਹੋ ਸਕਦੀ ਹੈ। ਓਟੀਏ ਦੇ ਮੈਂਬਰ ਕੈਰੀਅਰਜ਼ ਨੂੰ ਪਹਿਲੀ ਅਗਸਤ ਤੋਂ ਪਹਿਲਾਂ otaip@ontruck.org ਉੱਤੇ ਫੀਡਬੈਕ ਮੁਹੱਈਆ ਕਰਵਾਉਣ ਲਈ ਉਤਸਾਹਿਤ ਕੀਤਾ ਜਾ ਰਿਹਾ ਹੈ। ਪਿਛਲੀਆਂ ਪੇਸ਼ਕਦਮੀਆਂ ਵਾਂਗ ਹੀ ਓਟੀਏ ਕੈਰੀਅਰ ਮੈਂਬਰਸਿ਼ਪ ਤੋਂ ਸਿੱਧੇ ਤੌਰ ਉੱਤੇ ਫੀਡਬੈਕ ਹਾਸਲ ਕਰਨਾ ਚਾਹੁੰਦੀ ਹੈ। ਓਟੀਏ ਪੂਰੇ ਵੇਰਵੇ ਦੇਣ ਲਈ ਉਤਸ਼ਾਹਿਤ ਕਰਦੀ ਹੈ ਕਿ ਪ੍ਰੋਜੈਕਟ ਕਿੱਥੇ ਚੱਲ ਰਿਹਾ ਹੈ, ਇਸ ਵੱਲ ਧਿਆਨ ਦੇਣ ਦੀ ਲੋੜ ਕਿਉਂ ਹੈ ਤੇ ਇਹ ਕੌਮੀ/ਇੰਟਰ-ਰੀਜਨਲ/ਕੌਮਾਂਤਰੀ ਪਰੀਪੇਖ ਤੋਂ ਕੈਨੇਡੀਅਨ ਟਰੱਕਿੰਗ ਇੰਡਸਟਰੀ ਤੇ ਵਪਾਰ ਲਈ ਅਹਿਮ ਕਿਉਂ ਹੈ? ਓਨਟਾਰੀਓ ਲਈ ਪਿਛਲੀਆਂ ਰਿਪੋਰਟਾਂ ਦੇ ਹਿਸਾਬ ਨਾਲ ਧਿਆਨ ਕੇਂਦਰਿਤ ਕਰਨ ਵਾਲੀਆਂ ਥਾਂਵਾਂ 401 ਗਲਿਆਰੇ ਨਾਲ ਹਾਈਵੇਅ ਦਾ ਪਸਾਰ, ਹਾਈਵੇਅ 413 ਲਈ ਫੈਡਰਲ ਮਦਦ ਤੇ ਹਾਈਵੇਅ 11/17 ਵਿੱਚ ਨਿਵੇਸ਼ ਹਨ। ਇਸ ਦੇ ਨਾਲ ਹੀ ਨੈਸ਼ਨਲ ਹਾਈਵੇਅ ਸਿਸਟਮ ਨੂੰ ਸਮਰਥਨ ਦੇਣ ਲਈ ਉੱਤਰ ਭਰ ਵਿੱਚ ਅਹਿਮ ਬ੍ਰਿੱਜ ਲੋਕੇਸ਼ਨਜ਼ ਉੱਤੇ ਭਰੋਸੇਯੋਗਤਾ ਨੂੰ ਬਣਾਈ ਰੱਖਣ ਦੀ ਲੋੜ ਉੱਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ। ਹਾਲਾਂਕਿ ਜਿਊਰਿਸਡਿਕਸ਼ਨ (ਅਧਿਕਾਰ ਖੇਤਰ) ਤੋਂ ਜਿਊਰਿਸਡਿਕਸ਼ਨ ਦੇ ਆਧਾਰ ਉੱਤੇ ਰਿਪੋਰਟ ਵਿੱਚ ਸਾਰੇ ਪ੍ਰੋਜੈਕਟਸ ਦੀ ਸਿਲਸਲੇਵਾਰ ਪਛਾਣ ਕੀਤੀ ਗਈ ਹੈ। ਜਿਵੇਂ ਕਿ ਟਰੱਕ ਪਾਰਕਿੰਗ ਤੇ ਰੈਸਟ ਏਰੀਆਜ਼ ਲਈ ਨਿਵੇਸ਼ ਦੀ ਲੋੜ, ਤਾਂ ਕਿ ਪੋ੍ਰਫੈਸ਼ਨਲ ਡਰਾਈਵਰ ਆਪਣੀਆਂ ਆਰਜ਼ ਆਫ ਸਰਵਿਸ ਦੀਆਂ ਜਿ਼ੰਮੇਵਾਰੀਆਂ ਨੂੰ ਪੂਰਾ ਕਰ ਸਕਣ। ਇਸ ਵਿੱਚ ਕੌਮਾਂਤਰੀ ਬਾਰਡਰਜ਼ ਵਿੱਚ ਨਿਵੇਸ਼ ਲਈ ਮੌਜੂਦਾ ਲੋੜ ਨੂੰ ਵੀ ਸਾਲਾਨਾ ਤੌਰ ਉੱਤੇ ਸ਼ਾਮਲ ਕੀਤਾ ਜਾਂਦਾ ਹੈ।