ਇੰਡਸਟਰੀ ਨੂੰ ਮਨੁੱਖੀ ਸਮਗਲਿੰਗ ਬਾਰੇ ਜਾਗਰੂਕ ਕਰਨ ਲਈ ਟਰੱਕਰਜ਼ ਅਗੇਂਸਟ ਟਰੈਫਿਕਿੰਗ ਨੇ ਦਿੱਤੀ ਜਾਣਕਾਰੀ

A red do not warning sign about crossing the border with marijuana at the Nighthawk border crossing in British Columbia, Canada.
A red do not warning sign about crossing the border with marijuana at the Nighthawk border crossing in British Columbia, Canada.

ਟਰੱਕਰਜ਼ ਅਗੇਂਸਟ ਟਰੈਫਿਕਿੰਗ (ਟੀਏਟੀ) ਦੇ ਨੁਮਾਇੰਦਿਆਂ ਵੱਲੋਂ ਇਸ ਹਫਤੇ ਥੋੜ੍ਹੀ ਦੇਰ ਲਈ ਮਿਸੀਸਾਗਾ ਵਿੱਚ ਰੁਕ ਕੇ ਇਸ ਮੁੱਦੇ ਉੱਤੇ ਜਾਗਰੁਕਤਾ ਫੈਲਾਉਣ ਦੀ ਕੋਸਿ਼ਸ਼ ਕੀਤੀ ਗਈ ਕਿ ਮਨੁੱਖੀ ਸਮਗਲਿੰਗ ਦੀ ਗਲੋਬਲ ਮਹਾਂਮਾਰੀ ਨਾਲ ਲੜਨ ਵਿੱਚ ਕੈਨੇਡੀਅਨ ਟਰੱਕਿੰਗ ਇੰਡਸਟਰੀ ਕਿਵੇਂ ਮਦਦ ਕਰ ਸਕਦੀ ਹੈ। 

ਕੈਨੇਡੀਅਨ ਟਰੱਕਿੰਗ ਅਲਾਇੰਸ ਤੇ ਓਨਟਾਰੀਓ ਟਰੱਕਿੰਗ ਐਸੋਸਿਏਸ਼ਨ ਦੇ ਪ੍ਰੈਜ਼ੀਡੈਂਟ ਸਟੀਫਨ ਲਾਸਕੋਵਸਕੀ ਤੇ ਸਟਾਫ ਨੇ ਟੀਏਟੀ, ਸਟੇਕਹੋਲਡਰਜ਼ ਤੇ ਅਮਰੀਕਾ ਅਤੇ ਕੈਨੇਡਾ ਦੀਆਂ ਪੁਲਿਸ ਫੋਰਸਿਜ਼ ਤੋਂ ਮਨੁੱਖੀ ਸਮਗਲਿੰਗ ਵਰਗੇ ਮੁੱਦੇ ਦੀ ਗੰਭੀਰਤਾ ਨੂੰ ਸੁਣਿਆ ਸਮਝਿਆ ਤੇ ਇਹ ਜਾਣਿਆ ਕਿ ਕਿਸ ਤਰ੍ਹਾਂ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਇੰਡਸਟਰੀ ਇਸ ਦੀ ਪਛਾਣ ਕਰਨ ਤੇ ਇਸ ਨੂੰ ਹੱਲ ਕਰਨ ਵਿੱਚ ਮਦਦਗਾਰ ਸਿੱਧ ਹੋ ਸਕਦੀ ਹੈ। 

ਟੀਏਟੀ ਨੇ ਨਵਾਂ ਫਰੀਡਮ ਡਰਾਈਵਰਜ਼ ਪੋ੍ਰਜੈਕਟ ਟਰੇਲਰ ਵੀ ਵਿਖਾਇਆ ਜਿਹੜਾ ਹੋਰ ਜਿ਼ਆਦਾ ਟਰੱਕਰਜ਼ ਨੂੰ ਇਸ ਮੁੱਦੇ ਨੂੰ ਸਮਝਣ ਤੇ ਇਸ ਨੂੰ ਖ਼ਤਮ ਕਰਨ ਵਿੱਚ ਹਿੱਸੇਦਾਰੀ ਪਾਉਣ ਲਈ ਜਾਗਰੁਕ ਤੇ ਪ੍ਰੇਰਿਤ ਕਰੇਗਾ। ਇਸ ਟਰੇਲਰ ਵਿੱਚ ਜਨਤਾ ਨੂੰ ਸਿੱਖਿਅਤ ਕਰਨ ਲਈ ਗ੍ਰੈਫਿਕ ਮੀਡੀਆ ਦੇ ਨਾਲ ਨਾਲ ਸਮਗਲਿੰਗ ਦਾ ਸਿ਼ਕਾਰ ਹੋਏ ਵਿਅਕਤੀਆਂ ਦੀਆਂ ਕਹਾਣੀਆਂ ਨੂੰ ਵੀ ਹਾਈਲਾਈਟ ਕੀਤਾ ਗਿਆ ਹੈ।

ਟਰੱਕਰਜ਼ ਅਗੇਂਸਟ ਟਰੈਫਿਕਿੰਗ ਦੀ ਟਰੇਨਿੰਗ ਸਪੈਸ਼ਲਿਸਟ ਲਿਜ਼ ਵਿਲੀਅਮਸਨ ਨੇ ਇਸ ਈਵੈਂਟ ਨੂੰ ਪੇਸ਼ ਕੀਤਾ ਤੇ ਸਮਗਲਿੰਗ ਦਾ ਸਿ਼ਕਾਰ ਹੋਏ ਲੋਕਾਂ ਦੀਆਂ ਗੱਲਾਂ ਸੁਣਾ ਕੇ ਸਾਰੇ ਹਾਜ਼ਰੀਨ ਨੂੰ ਬੰਨ੍ਹੀ ਰੱਖਿਆ। ਓਨਟਾਰੀਓ ਦੇ 400 ਸੀਰੀਜ਼ ਵਾਲੇ ਹਾਈਵੇਅਜ਼ ਨੂੰ ਪੁਲਿਸ ਵੱਲੋਂ ਉਨ੍ਹਾਂ ਗਲਿਆਰਿਆਂ ਦਾ ਦਰਜਾ ਦਿੱਤਾ ਗਿਆ ਹੈ ਜਿਨ੍ਹਾਂ ਨੂੰ ਮੁਜਰਮਾਂ ਵੱਲੋਂ ਮਨੁੱਖੀ ਸਮਗਲਿੰਗ ਲਈ ਅਕਸਰ ਵਰਤਿਆ ਜਾਂਦਾ ਹੈ। 

ਲਾਸਕੋਵਸਕੀ ਨੇ ਆਖਿਆ ਕਿ ਟਰੱਕਿੰਗ ਇੰਡਸਟਰੀ, ਜਿਸ ਨੂੰ ਹਾਈਵੇਅਜ਼ ਦੇ ਅੱਖਾਂ ਤੇ ਕੰਨ ਦੱਸਿਆ ਜਾਂਦਾ ਹੈ, ਇਸ ਸਮੱਸਿਆ ਨਾਲ ਲੜਨ ਲਈ ਪੂਰੀ ਤਰ੍ਹਾਂ ਸਮਰੱਥ ਹਨ। ਉਨ੍ਹਾਂ ਆਖਿਆ ਕਿ ਉਹ ਇੰਡਸਟਰੀ ਵਿੱਚ ਸਾਰਿਆਂ ਨੂੰ ਇਸ ਗੱਲ ਲਈ ਹੱਲਾਸ਼ੇਰੀ ਦਿੰਦੇ ਹਨ ਕਿ ਉਹ ਇਸ ਵਿਸ਼ੇ ਉੱਤੇ ਖੁਦ ਨੂੰ ਸਿੱਖਿਅਤ ਕਰਨ। ਉਨ੍ਹਾਂ ਆਖਿਆ ਕਿ ਜਿੰਨੇ ਜਿ਼ਆਦਾ ਡਰਾਈਵਰ ਇਸ ਵਿਸ਼ੇ ਉੱਤੇ ਸਿੱਖਿਅਤ ਹੋਣਗੇ, ਓਨਾ ਹੀ ਸਾਡੇ ਕੋਲ ਜਿ਼ੰਦਗੀਆਂ ਬਚਾਉਣ ਲਈ ਵਧੀਆ ਮੌਕਾ ਹੋਵੇਗਾ। 

ਇਸ ਤੋਂ ਇਲਾਵਾ ਸਾਰਿਆਂ ਨੂੰ ਇਹ ਸਲਾਹ ਵੀ ਦਿੱਤੀ ਜਾਂਦੀ ਹੈ ਕਿ ਜੇ ਤੁਹਾਨੂੰ ਕਿਤੇ ਮਨੁੱਖੀ ਸਮਗਲਿੰਗ ਦਾ ਸ਼ੱਕ ਪਵੇ ਜਾਂ ਤੁਹਾਨੂੰ ਮਨੁੱਖੀ ਸਮਗਲਿੰਗ ਦੇ ਸਾਈਨ ਨਜ਼ਰ ਆਉਣ ਤਾਂ ਕੈਨੇਡਾ ਦੀ ਨੈਸ਼ਨਲ ਹਿਊਮਨ ਟਰੈਫਿਕਿੰਗ ਹਾਟਲਾਈਨ 833-900-1010 ਉੱਤੇ ਸੰਪਰਕ ਕਰੋ।