ਟੋਰਾਂਟੋ ਰਾਹੀਂ ਵਸਤਾਂ ਦੀ ਡਲਿਵਰੀ ਲਈ ਗਾਰਡੀਨਰ ਐਕਸਪ੍ਰੈਸਵੇਅ ਨਿਭਾਉਂਦਾ ਹੈ ਅਹਿਮ ਭੂਮਿਕਾ : ਓਟੀ

Toronto, Canada - September 3, 2021: Pedestrian bridge named Puente de Luz, above a rail corridor in downtown Toronto, with commuter trains.

ਓਨਟਾਰੀਓ ਟਰੱਕਿੰਗ ਐਸੋਸਿਏਸ਼ਨ (ਓਟੀਏ) ਵੱਲੋਂ ਟੋਰਾਂਟੋ ਦੀ ਡਿਪਟੀ ਮੇਅਰ ਜੈਨੀਫਰ ਮੈਕੈਲਵੀ ਨੂੰ ਪੱਤਰ ਲਿਖ ਕੇ ਇਹ ਚੇਤੇ ਕਰਵਾਇਆ ਗਿਆ ਹੈ ਕਿ ਗਾਰਡੀਨਰ ਐਕਸਪ੍ਰੈੱਸਵੇਅ ਤੋਂ ਬਿਨਾਂ ਟਰੱਕਿੰਗ ਕੈਰੀਅਰਜ਼ ਦੀ ਸਿਟੀ ਤੋਂ ਅਤੇ ਮੁੜ ਸਿਟੀ ਤੱਕ ਪਹੁੰਚ ਬਹੁਤ ਸੀਮਤ ਹੋ ਜਾਵੇਗੀ। ਅਜਿਹਾ ਹੋਣ ਦੀ ਸੂਰਤ ਵਿੱਚ ਟੋਰਾਂਟੋ ਦੀਆਂ ਕਮਿਊਨਿਟੀਜ਼ ਤੱਕ ਵਸਤਾਂ ਸਮੇਂ ਸਿਰ ਨਹੀਂ ਪਹੁੰਚਣਗੀਆਂ ਤੇ ਇਸ ਦੇ ਨਾਲ ਨਾਲ ਸਿਟੀ ਦੇ ਅਰਥਚਾਰੇ ਨੂੰ ਵੀ ਵੱਡਾ ਨੁਕਸਾਨ ਸਹਿਣਾ ਹੋਵੇਗਾ। 

ਇਸ ਪੱਤਰ ਵਿੱਚ ਇਹ ਵੀ ਆਖਿਆ ਗਿਆ ਕਿ ਜਿਵੇਂ ਕਿ ਸਾਰੇ ਓਨਟਾਰੀਓ ਵਾਸੀਆਂ ਨੂੰ ਕੋਵਿਡ-19 ਸੰਕਟ ਦੌਰਾਨ ਇਹ ਅਹਿਸਾਸ ਹੋ ਚੁੱਕਿਆ ਹੈ ਕਿ ਸ਼ੈਲਫਾਂ ਨੂੰ ਪੂਰੀ ਤਰ੍ਹਾਂ ਭਰੀ ਰੱਖਣ ਲਈ ਤੇ ਸਿਟੀ ਆਫ ਟੋਰਾਂਟੋ ਵਿੱਚ ਕੰਮ ਕਰਨ ਵਾਲਿਆਂ ਤੇ ਰਹਿਣ ਵਾਲਿਆਂ ਲਈ ਜਿ਼ੰਦਗੀ ਦੇ ਮਿਆਰ ਨੂੰ ਬਣਾਈ ਰੱਖਣ ਲਈ ਲੋੜੀਂਦੀਆ ਵਸਤਾਂ ਤੱਕ ਉਨ੍ਹਾਂ ਦੀ ਪਹੁੰਚ ਯਕੀਨੀ ਬਣਾਉਣ ਵਾਸਤੇ ਟਰੱਕਿੰਗ ਸਰਵਿਸਿਜ਼ ਕਾਫੀ ਜ਼ਰੂਰੀ ਹਨ। ਇਨ੍ਹਾਂ ਵਿੱਚ ਗਰੌਸਰੀ ਸਟੋਰ, ਫਾਰਮੇਸੀਜ਼, ਰੀਟੇਲ ਆਊਟਲੈੱਟਸ, ਗੈਸ ਸਟੇਸ਼ਨਜ਼, ਆਫਿਸ ਟਾਵਰਜ਼, ਤੇ ਕਈ ਹੋਰ ਲੋਕੇਸ਼ਨਾਂ ਵੀ ਸ਼ਾਮਲ ਹਨ। 

ਓਟੀਏ ਦੇ ਡਾਇਰੈਕਟਰ ਆਫ ਪਾਲਿਸੀ ਐਂਡ ਪਬਲਿਕ ਅਫੇਅਰਜ਼ ਜੌਨਾਥਨ ਬਲੈਕਹੈਮ ਨੇ ਆਖਿਆ ਕਿ ਗਾਰਡੀਨਰ ਐਕਸਪ੍ਰੈੱਸਵੇਅ ਬਾਰੇ ਬਹੁਤੀ ਗੱਲਬਾਤ ਕਮਿਊਟਰਜ਼ ਅਤੇ ਲੈਂਡ ਦੀ ਵਰਤੋਂ/ਵਿਕਾਸ ਦੇ ਮੌਕਿਆਂ ਆਦਿ ਉੱਤੇ ਕੇਂਦਰਿਤ ਰਹਿੰਦੀ ਰਹੀ ਹੈ। ਹਾਲਾਂਕਿ ਇਸ ਤਰ੍ਹਾਂ ਦੀ ਗੱਲਬਾਤ ਵੀ ਜ਼ਰੂਰੀ ਹੈ ਪਰ ਗਾਰਡੀਨਰ ਐਕਸਪ੍ਰੈੱਸਵੇਅ ਦੀ ਭੂਮਿਕਾ ਬਾਰੇ ਵਿਚਾਰ ਕਰਨ ਦੇ ਪੱਖ ਨੂੰ ਅਣਗੌਲਿਆ ਜਾਂਦਾ ਹੈ, ਇਸ ਵਿੱਚ ਪੂਰਬੀ ਹਿੱਸਾ ਵੀ ਸ਼ਾਮਲ ਹੈ, ਜਿਹੜਾ ਸਿਟੀ ਦੇ ਅੰਦਰ ਤੇ ਸਿਟੀ ਤੋਂ ਬਾਹਰ ਅਹਿਮ ਸਪਲਾਈਜ਼ ਤੇ ਵਸਤਾਂ ਨੂੰ ਲੈ ਕੇ ਜਾਣ ਤੇ ਲਿਆਉਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। 

ਇਸ ਤਰ੍ਹਾਂ ਦੀ ਗੱਲਬਾਤ ਵਿੱਚ, ਓਟੀਏ ਵੱਲੋਂ ਸਿਟੀ ਨੂੰ ਇਹ ਚੇਤੇ ਕਰਵਾਇਆ ਜਾ ਰਿਹਾ ਹੈ ਕਿ ਭਾਵੇਂ ਇਸ ਨੂੰ ਹਾਈਬ੍ਰਿਡ ਬਦਲ ਜਾਂ ਫਿਰ ਕਿਸੇ ਹੋਰ ਬਦਲ ਰਾਹੀਂ ਮੁਕੰਮਲ ਕੀਤਾ ਜਾਵੇ, ਕਿਊਈਡਬਲਿਊ/427 ਤੇ ਡੌਨ ਵੈਲੀ ਪਾਰਕਵੇਅ ਦਰਮਿਆਨ ਫਰੀਵੇਅ ਤੋਂ ਫਰੀਵੇਅ ਤੱਕ ਕਿਸੇ ਕਿਸਮ ਦੀ ਲਗਾਤਾਰ ਮੇਨਟੇਨੈਂਸ ਬਹੁਤ ਹੀ ਜਿ਼ਆਦਾ ਜ਼ਰੂਰੀ ਹੈ।

ਓਟੀਏ ਨੇ ਆਖਿਆ ਕਿ ਸੀਮਤ ਪਹੁੰਚ ਤੋਂ ਬਿਨਾਂ, ਗਾਰਡੀਨਰ ਐਕਸਪ੍ਰੈੱਸਵੇਅ ਵਰਗੇ ਲਿੰਕ ਸਮੇਂ ਸਿਰ ਤੇ ਕਿਫਾਇਤੀ ਢੰਗ ਨਾਲ ਵਸਤਾਂ ਨੂੰ ਮਹਿਫੂਜ਼ ਰੱਖਣ ਲਈ ਬਹੁਤ ਜ਼ਰੂਰੀ ਹਨ। ਇਸ ਤੋਂ ਬਿਨਾਂ ਸਿਟੀ ਕਾਫੀ ਪ੍ਰਭਾਵਿਤ ਹੋਵੇਗੀ ਤੇ ਸਥਾਨਕ ਵਾਸੀਆਂ ਤੇ ਅਰਥਚਾਰੇ ਨੂੰ ਵੀ ਇਸ ਦਾ ਖਮਿਆਜਾ ਭੁਗਤਣਾ ਹੋਵੇਗਾ।